4.2 C
Vancouver
Tuesday, January 14, 2025

Equipment Leasebacks (ਸਾਜ਼ੋ-ਸਮਾਨ ਦੀ ਲੀਜ਼ ਬੈਕ) By Pash Brar

Equipment Leasebacks ਸਾਜ਼ੋ-ਸਮਾਨ ਦੀ ਲੀਜ਼ ਬੈਕ  By Pash Brar

With the trucking industry in Canada booming, trucking companies and owner/operators are looking at rapid expansion to meet their increasing needs.  Growing fleet expenses can include: new and used trucks and trailers, trucking yards to house the equipment, repair and maintenance bills, paying the drivers, fuel bills, insurance, dispatch software, office staff pay, and purchasing an office or trailer to run the company from.  The list of uses for cash in trucking is limitless.  With such high expenses, these companies may not have the cash on hand to make these much needed purchases.  Or do they?  If equipment is owned free and clear, that may be the source of much needed cash through a sales leaseback.

A leaseback involves equipment that is paid off in full being sold to a leasing company.  This piece of equipment is then leased back from the leasing company, while still maintaining use of the equipment.  For example a truck that is paid for in full is sold to a leasing company for 80% of the value of that equipment.  If the truck is worth $100,000, you have $80,000 cash in your pocket to use however you want.  You continue to use the truck and make your monthly payments until you pay off the truck again.

With a leaseback you are freeing up your capital for whatever purposes you need.  I had a client who needed cash to go to India for a year.  He owned a paid off trailer.  After an evaluation of the value of the trailer, he sold the trailer to my company, and we leased it back to him.  He left for India with the exact amount he needed.  His son in law is currently renting the trailer in his absence, and the rent covers the monthly payments.

There are tax benefits that can be realized through a sales leaseback.  Tax write offs are gained on the equipment you are leasing back.  You can write off the payment as well as the taxes against costs.  A well designed leaseback will have the client still earning income on the piece of equipment and covers the monthly payments with ease.

Purchasing property, such as a trucking yard or a home, is also a way to use an equipment leaseback.  I have clients who need large down payments for commercial property.  Taking cash off the equipment as a leaseback is an option to do so.  They don’t have the down payment in cash, but do have it when they leaseback on their existing equipment.  If the property value goes up, that is an added bonus and great use of the cash.

Equipment leasebacks may not be for everyone.  The equipment must be paid in full and well maintained and the finances of the owner or company must also be in good standing.  The leaseback option should not be seen as a means to save someone out of their financial stresses. Anyone already experiencing financial difficulty may not be approved.  But if you are in good financial standing and need some extra cash to expand your trucking business, an equipment leaseback may be a great option for you.

ਕਿਉਂਕਿ ਕਨੇਡਾ ਵਿੱਚ ਟਰੱਕਿੰਗ ਇੰਡਸਟਰੀ ਉਛਾਲ ਤੇ ਹੈ ਇਸ ਲਈ ਟਰੱਕ ਕੰਪਨੀਆਂ ਅਤੇ ਓਨਰ/ ਅਪਰੇਟਰ ਵਧ ਰਹੀਆਂ ਲੋੜਾਂ ਨੂੰ ਵੇਖਦਿਆਂ ਤੇਜ਼ੀ ਨਾਲ ਆਪਣਾ ਫਲੀਟ ਵਧਾਉਣਾ ਚਾਹੁੰਦੇ ਹਨ।ਫਲੀਟ ਵਧਾਉਣ ਲਈ ਕਈ ਪ੍ਰਕਾਰ ਦੇ ਖਰਚੇ ਕਰਨੇ ਪੈਂਦੇ ਹਨ ਜਿਵੇਂ ਨਵੇਂ ਜਾਂ ਪੁਰਾਣੇ ਟਰੱਕ ਟਰੇਲਰਾਂ ਦਾ ਖਰਚਾ, ਟਰੱਕ ਖੜ੍ਹੇ ਕਰਨ ਲਈ ਥਾਵਾਂ ਦਾ ਖਰਚਾ, ਰੀਪੇਅਰ, ਮੁਰੰਮਤ ਦਾ ਖਰਚਾ, ਡਰਾਈਵਰਾਂ ਦਾ ਖਰਚਾ, ਗੈਸ ਬਿਲਜ਼, ਬੀਮਾਂ, ਆਫਿਸ ਦੇ ਸਟਾਫ ਦੀਆਂ ਤਨਖਾਹਾਂ, ਕੰਪਨੀ ਚਲਾਉਣ ਲਈ ਆਫਿਸ ਖਰੀਦਣਾ ਆਦਿ।ਟਰੱਕ ਇੰਡਸਟਰੀ ਵਿੱਚ ਕੈਸ਼ ਦੀ ਵਰਤੋਂ ਦੀ ਲਿਸਟ ਅਸੀਮਤ ਹੈ।ਏਨੇ ਜ਼ਿਆਦਾ ਖਰਚਿਆਂ ਲਈ ਕਈ ਵਾਰ ਕੰਪਨੀਆਂ ਕੋਲ ਨਕਦ ਕੈਸ਼ ਨਹੀਂ ਹੁੰਦਾ ਇਸਦਾ ਇੱਕ ਹੱਲ ਸੇਲਜ਼ ਲੀਜ਼ ਬੈਕ ਹੈ।

ਲੀਜ਼ ਬੈਕ ਵਿੱਚ ਇਕਵਿਪਮੈਂਟ ਦੀ ਪੂਰੀ ਕੀਮਤ ਤਾਰ ਕੇ ਉਸਨੂੰ ਲੀਜ਼ਿੰਗ ਕੰਪਨੀ ਕੋਲ  ਵੇਚ ਦਿੱਤਾ ਹੈ।ਲੀਜ਼ਿੰਮ ਕੰਪਨੀ ਫਿਰ ਉਹ ਤੁਹਾਨੂੰ ਵਾਪਸ ਲੀਜ਼ ਤੇ ਦੇ ਦਿੰਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਕੇਵਲ 20% ਕੈਸ਼ ਨਾਲ ਇਕਵਿਪਮੈਂਟ ਵਰਤਦੇ ਰਹਿੰਦੇ ਹੋ ਜਦ ਕਿ ਬਾਕੀ 80% ਤੁਸੀਂ ਹਰ ਮਹੀਨੇ ਕਿਸ਼ਤ ਰਾਹੀਂ ਵਾਪਸ ਕਰਦੇ ਰਹਿੰਦੇ ਹੋ। ਫਰਜ਼ ਕਰੋ ਇੱਕ ਟਰੱਕ 100,000 ਡਾਲਰ ਦਾ ਹੈ ਤਾਂ ਲੀਜ਼ਿੰਗ ਕੰਪਨੀ ਰਾਹੀਂ 80,000 ਡਾਲਰ ਕੈਸ਼ ਤੁਸੀਂ ਜਿਵੇਂ ਚਾਹੋ ਵਰਤ ਸਕਦੇ ਹੋ।ਤੁਸੀਂ ਟਰੱਕ ਵੀ ਵਰਤਦੇ ਰਹਿੰਦੇ ਹੋ ਅਤੇ ਲੀਜ਼ ਦੀ ਰਕਮ ਮਹੀਨਾਵਾਰ ਕਿਸ਼ਤਾਂ ਰਾਹੀਂ ਉਤਾਰ ਕੇ ਟਰੱਕ ਫਿਰ ਆਪਣਾ ਕਰ ਲੈਂਦੇ ਹੋ।ਲੀਜ਼ ਬੈਕ ਰਾਹੀਂ ਫਰੀ-ਅੱਪ ਕੀਤਾ 80% ਧਨ ਤੁਸੀਂ ਕਿਸੇ ਹੋਰ ਲੋੜ ਨੂੰ ਪੂਰਾ ਕਰਨ ਲਈ ਵੀ ਵਰਤ ਸਕਦੇ ਹੋ।

ਸੇਲਜ਼ ਲੀਜ਼ ਬੈਕ ਰਾਹੀਂ ਟੈਕਸ ਵਿੱਚ ਵੀ ਛੋਟ ਮਿਲਦੀ ਹੈ ।ਜਿਹੜਾ ਇਕਵਿਪਮੈਂਟ ਤੁਸੀਂ ਲੀਜ਼ ਬੈਕ ਕਰਦੇ ਹੋ ਉਸਤੇ ਟੈਕਸ ਦੀ ਵੀ ਛੋਟ ਹੈ।ਇੱਕ ਸਿਆਣਾ ਕਲਾਇੰਟ ਠੀਕ ਢੰਗ ਨਾਲ ਕੀਤੀ ਲੀਜ਼ ਰਾਹੀਂ ਆਮਦਨ ਵੀ ਬਣਾ ਲੈਂਦਾ ਹੈ ਅਤੇ ਅਸਾਨੀ ਨਾਲ ਕਿਸ਼ਤਾਂ ਦੀ ਪੇਮੈਂਟ ਵੀ ਕਰ ਲੈਂਦਾ ਹੈ।

ਇਕਵਿਪਮੈਂਟਸ ਲੀਜ਼ ਬੈਕ ਰਾਹੀਂ ਟਰੱਕ ਯਾਰਡ ਜਾਂ ਘਰ ਆਦਿ ਜਾਇਦਾਦ ਵੀ ਖਰੀਦੀ ਜਾ ਸਕਦੀ ਹੈ।ਕਈ ਕਲਾਇੰਟਸ ਨੂੰ ਕਮਰਸ਼ੀਅਲ ਪ੍ਰਾਪਟੀ ਖਰੀਦਣ ਲਈ ਡਾਊਨ ਪੇਮੈਂਟ ਵਾਸਤੇ ਵੱਡੀ ਰਕਮ ਦੀ ਲੋੜ ਹੁੰਦੀ ਹੈ। ਆਪਣੇ ਇਕਵਿਪਮੈਂਟ ਬਦਲੇ ਲੀਜ਼ ਬੈਕ ਰਾਹੀਂ ਰਕਮ ਪ੍ਰਾਪਤ ਕਰ ਲੈਣੀ ਵੀ ਇੱਕ ਸਾਧਨ ਹੋ ਸਕਦਾ ਹੈ।ਜੇ ਕਰ ਪ੍ਰਾਪਰਟੀ ਦੀ ਕੀਮਤ ਵੱਧ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਇਕਵਿਪਮੈਂਟ ਲੀਜ਼ ਬੈਕ ਹਰ ਇੱਕ ਲਈ ਸੰਭਵ ਨਾ ਹੋਵੇ।ਇਕਵਿਪਮੈਂਟ ਦਾ ਭੁਗਤਾਨ ਪੂਰਾ ਹੋਣਾ ਚਾਹੀਦਾ ਹੈ, ਉਸ ਦੀ ਸਾਂਭ ਸੰਭਾਲ ਪੂਰੀ ਹੋਵੇ ਅਤੇ ਮਾਲਕ ਜਾਂ ਕੰਪਨੀ ਦੀ ਵਿਤੀ ਹਾਲਤ ਚੰਗੀ ਹੋਣੀ ਚਾਹੀਦੀ ਹੈ।ਵਿਤੀ ਔਕੜ ਵਿੱਚ ਫਸੇ ਵਿਅਕਤੀ ਨੂੰ ਪ੍ਰਵਾਨਗੀ ਤੋਂ ਇਨਕਾਰ ਵੀ ਕੀਤਾ ਜਾ ਸਕਦਾ ਹੈ।