7.1 C
Vancouver
Monday, December 9, 2024

CSA2010, ਕੀ ਤੁਸੀਂ ਬਦਲਾਅ ਲਈ ਤਿਆਰ ਹੋ?

ਕਾਫ਼ੀ ਸਮੇਂ ਤੋਂ ਡਰਾਉਂਦਾ CSA2010 ਦਾ ਆਖਰ ਐਲਾਨ ਹੋ ਹੀ ਗਿਆ, ਤਾਂ ਹੁਣ ਸਮਾ ਹੈ ਕਿ ਅਸੀਂ ਵੀ ਇਸ ਕਨੂੰਨ ਦੇ ਟਰਾਂਸਪੋਰਟ ਇੰਡਸਟਰੀ ਤੇ ਇਸ ਦੇ ਪੈਣ ਵਾਲੇ ਮੁੱਢਲੇ ਭਰਭਾਵਾਂ( ਅਸਰ) ਬਾਰੇ ਜਾਣ ਲਈਏ। ਪਹਿਲਾਂ ਇਸ ਨੂੰ ਕੰਪਰੀਹੈਂਸਵ ਸੇਫ਼ਟੀ ਅਨੈਲਾਸਸ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਪਰ ਬਾਅਦ ਵਿੱਚ ਇਸਦਾ ਨਾਮ ਸੌਖਾ ਕਰਕੇ ਕੰਪਲਾਇੰਸ ਸੇਫ਼ਟੀ ਅਕਾਂਉਟੀਬੈਲਟੀ ਰੱਖ ਦਿੱਤਾ। ਇਹ CSA2010, ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟਰੇਸ਼ਨ ਦੁਆਰਾ ਪਹਿਲਾਂ ਤੋਂ ਚੱਲ ਰਹੇ ਸੇਫ਼ ਸਟੈਟ ਸਿਸਟਮ ਦੇ ਬਦਲ ਦੇ ਰੂਪ ਚ, ਪੇਸ਼ ਕੀਤਾ ਗਿਆ ਹੈ
ਇਹ ਪ੍ਰੋਗਰਾਮ ਦੋ ਵੱਡੀਆਂ ਤਬਦੀਲੀਆਂ ਲੈ ਕੇ ਆਇਆ ਹੈ, ਪਹਿਲੀ ਤਬਦੀਲੀ ਇਸ ਵਿੱਚ ਪੁਰਾਣੇ ਪ੍ਰੋਗਰਾਮ ਦੇ 4 ਦੇ ਮੁਕਾਬਲੇ ਇਸ ਵਿੱਚ 7 ਕੈਟਾਗਰੀਜ਼ ਹਨ ਜਿਨ੍ਹਾ ਵਿੱਚ ਸੇਫ਼ਟੀ ਉਲੰਘਣ ਨੂੰ ਵੰਡਿਆਂ ਗਿਆ ਹੈ, ਇਹ ਟੇਬਲ ਤੁਸੀਂ  ਅੰਗਰੇਜ਼ੀ ਸੈਕਸ਼ਨ  ਦੇਖ ਸਕਦੇ ਹੋ।

SafeStat Categories (NEW )CSA Categories
– Driver
– Vehicle
– Crash
– Safety Management
– Unsafe Driving
– Fatigued Driving
– Driver Fitness
– Controlled Substances/Alcohol
– Vehicle Maintenance
– Cargo Related
– Crash Indicator

ਦੂਜੀ ਵੱਡੀ ਤਬਦੀਲੀ ਅਨੁਸਾਰ ਸੇਫ਼ਟੀ ਦੇ ਦੋ ਵੱਖਰੇ ਪੈਮਾਨੇ ਰੱਖੇ ਗਏ ਹਨ, ਇੱਕ ਟਰੱਕਿੰਗ ਕੰਪਨੀ ਦਾ ਨਿੱਜੀ ਅਤੇ ਦੂਸਰੀ ਡਰਾਇਵਰ ਦਾ ਨਿੱਜੀ ਸੇਫ਼ਟੀ ਰਿਕਾਰਡ ਦੇਖਿਆ ਜਾਵੇਗਾ। ਇਸ ਦਾ ਇਹ ਮਤਲਬ ਜਿੱਥੇ ਕੰਪਨੀਆ ਆਪਣੇ ਡਰਾਇਵਰਾਂ ਦੀਆਂ ਗਲਤੀਆਂ ਲਈ ਜਿੰਮੇਵਾਰ ਹੋਣਗੀਆਂ ਉੱਥੇ ਡਰਾਇਵਰ ਵੀ ਆਪਣੀਆਂ ਗਲਤੀਆਂ ਲਈ ਜਿੰਮੇਵਾਰ ਹੋਣਗੇ ਅਤੇ ਉਹਨਾਂ ਦਾ ਆਪਣਾ ਨਿੱਜੀ ਸੇਫ਼ਟੀ ਰਿਕਾਰਡ ਬਣੇਗਾ। ਇਹ ਰਿਕਾਰਡ FMCSA ਕੋਲ ਉੱਪਲੱਭਧ ਹੋਵੇਗਾ ਅਤੈ ਕੰਪਨੀਆਂ ਨਵੇਂ ਡਰਾਇਵਰ ਨੂੰ ਕੰਮ ਦੇਣ ਤੋਂ ਪਹਿਲਾਂ ਜਾਂਚ ਪੜਤਾਲ ਲਈ ਇਹ ਰਿਕਾਰਡ ਲੈ ਸਲਦੀਆਂ ਹਨ ਮਤਲਬ ਜਦੋਂ ਇੱਕ ਡਰਾਇਵਰ ਕੰਪਨੀ ਛੱਡ ਕੇ ਦੂਸਰੀ ਕੰਪਨੀ ਕੋਲ ਜੌਬ ਲਈ ਜਾਵੇਗਾ ਤਾਂ ਉਸਦਾ ਸੇਫ਼ਟੀ ਰਿਕਾਰਡ ਵੀ ਉਸ ਨਾਲ ਹੀ ਜਾਵੇਗਾ। ਇਸ ਤਰਾਂ ਇੱਕ ਮਾੜੇ ਰਿਕਾਰਡ ਵਾਲੇ ਡਰਾਇਵਰ ਲਈ ਕੰਮ ਲੱਭਣਾਂ ਔਖਾ ਹੋ ਜਾਵੇਗਾ।
ਇਸ ਤਰਾਂ ਦੇ ਹੋਰ ਵੀ ਕਾਫ਼ੀ ਬਦਲਾਅ ਅਤੇ ਪ੍ਰੋਗਰਾਮ ਹਨ, ਇਸ ਦੀ ਹੋਰ ਜਾਣਕਾਰੀ FMCSAਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ। ਜਿੰਦਗੀ ਚਲਦੀ ਰਹਿੰਦੀ ਹੈ ਅਤੇ ਬਦਲਾਅ ਵੀ ਆਉਦੇਂ ਹਨ, ਇਹਨਾਂ ਦਾ ਵਿਰੋਧ ਵੀ ਹੁੰਦਾ ਰਹਿੰਦਾ  ਹੈ। ਇਸੇ ਤਰਾਂ ਇਹ ਬਦਲਾਅ ਵੀ ਹੈ, ਅਸੀਂ ਇਸ ਨਾਲ ਸਹਿਮਤੀ ਪਰਗਟਾਈਏ ਅਤੇ  ਮਨੁੱਖੀ ਜਿੰਦਗੀ ਦੀ ਸੁਰੱਖਿਆ ਲਈ ਯਤਨਸ਼ੀਲ ਰਹੀਏ।