17.4 C
Vancouver
Saturday, July 27, 2024

Change your attitude from ‘Who Cares’ to ‘I Care’

ਆਪਣੇ ਸੁਭਾਅ ਨੂੰ ‘ਕਿਸਨੂੰ ਪ੍ਰਵਾਹ ਹੈ’ ਦੀ ਥਾਂ ‘ਮੈਨੂੰ ਪ੍ਰਵਾਹ ਹੈ’ ਵਿੱਚ ਬਦਲੋ।

Care is a word of vast importance in everyone’s life, yet its meaning depends on its usage. We all have complaints during various points of our lives. For some, these complaints occur on a daily basis that others are very careless or that they don’t care about “me”. But we rarely stop and think of how much we care about others. Rather than telling others to care, it is more important to change our attitude to ‘I care’.

On the road, we regularly see careless drivers, who put others’ lives at risk. It is even more dangerous when driving a big vehicle like a semi-truck with a single, or even multiple trailers. People see us as professional drivers and we must remember to always be professional, not only while driving, but even as we approach our trucks in the parking lot to start our day. We must care about every detail, beginning from the pre-trip inspection to the end of the day shut-down. Being careful will definitely make our operations smoother and roads safer.

In this issue, our cover story is on, ‘Where the Truck Meets the Road’ and focuses on technology in tires, suspension, and other related concepts. As I mentioned above, in a big rig operations, every single thing counts. Now-a-days, especially in transportation operations, it doesn’t matter how much you make, but how much you make per mile. As you flip through this issue, you will notice that we have highlighted various products and provided information to make you aware on how you can take more money home at the end of the day. Ultimately, it is your decision on how careful you wish to be. Even when making any purchase, take expert advice and research carefully about the products you need and the results being claimed.

Practice makes a man perfect but knowledge makes a man smarter and wiser. Be a smart trucker, make more money, and always take care. Enjoy your time with family and friends. See you in the next issue.

ਆਪਣੇ ਸੁਭਾਅ ਨੂੰ ‘ਕਿਸਨੂੰ ਪ੍ਰਵਾਹ ਹੈ’ ਦੀ ਥਾਂ ‘ਮੈਨੂੰ ਪ੍ਰਵਾਹ ਹੈ’ ਵਿੱਚ ਬਦਲੋ।

ਕੇਅਰ ਜਾਣੀ ਪ੍ਰਵਾਹ ਸ਼ਬਦ ਦੀ ਸਾਡੀ ਸਾਰਿਆਂ ਦੀ ਜ਼ਿੰਦਗ਼ੀ ਵਿੱਚ ਬਹੁਤ ਮਹੱਤਤਾ ਹੈ, ਪਰ ਅਸੀਂ ਇਸ ਸ਼ਬਦ ਨੂੰ ਕਿਸ ਤਰ੍ਹਾਂ ਵਰਤਦੇ ਹਾਂ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ। ਸਾਡੀ ਜ਼ਿੰਦਗ਼ੀ ਵਿੱਚ ਸਾਨੂੰ ਕਿਤੇ ਨਾ ਕਿਤੇ ਜਾਂ ਫਿਰ ਹਰ ਵਕਤ ਇਹ ਗਿਲਾ ਰਹਿੰਦਾ ਹੈ ਕਿ ਦੂਸਰੇ ਸਾਡੀ ਪ੍ਰਵਾਹ ਨਹੀਂ ਕਰਦੇ ਪਰ ਅਸੀਂ ਇਹ ਨਹੀਂ ਸੋਚਦੇ ਕੇ ਅਸੀਂ ਦੂਸਰਿਆ ਦੀ ਕਿੰਨੀ ਕੁ ਪ੍ਰਵਾਹ ਕਰਦੇ ਹਾਂ।ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਅਸੀਂ ਕਿਓਂ ਨਹੀਂ ਆਪਣੇ ਸੁਭਾਅ ਨੂੰ ‘ਮੈਂ ਪ੍ਰਵਾਹ ਕਰਦਾ ਹਾਂ’ ਵਿੱਚ ਬਦਲ ਲੈਂਦੇ।

ਸੜਕ ਉੱਪਰ ਅਸੀਂ ਅਕਸਰ ਹੀ ਵੇ-ਪ੍ਰਵਾਹ ਡਰਇਵਰ ਦੇਖਦੇ ਹਾਂ, ਇਹ ਬੜਾ ਖ਼ਤਰਨਾਕ ਰੁਝਾਨ ਹੈ, ਖ਼ਾਸ ਕਰਕੇ ਜੇਕਰ ਅਸੀਂ ਟਰੱਕ ਵਰਗਾ ਵੱਡਾ ਵਹੀਕਲ ਚਲਾਉਂਦੇ ਹਾਂ, ਇੱਕ ਜਾਂ ਦੋ ਟ੍ਰੇਲਰਾਂ ਨਾਲ। ਅਸੀਂ ਪ੍ਰੋਫੈਸ਼ਨਲ ਡਰਾਇਵਰ ਕਹਾਉਂਦੇ ਹਾਂ, ਅਤੇ ਸਾਡਾ ਵਿਵਹਾਰ ਵੀ ਹਮੇਸ਼ਾ ਪ੍ਰੋਫ਼ੈਸ਼ਨਲ ਹੋਣਾ ਚਾਹੀਦਾ ਹੈ। ਸਵੇਰੇ ਕੰਮ ਤੇ ਜਾਣ ਲਈ ਟਰੱਕ ਸਟਾਰਟ ਕਰਨ ਤੋਂ ਲੈ ਕੇ ਵਾਪਸ ਘਰ ਆਣ ਤੱਕ।ਤੁਹਾਨੂੰ ਪ੍ਰੀ ਟਰਿਪ ਤੋਂ ਲੈ ਕੇ ਵਾਪਸ ਆਉਣ ਤੱਕ ਹਰ ਛੋਟੀ ਤੋਂ ਛੋਟੀ ਚੀਜ਼ ਦੀ ਪ੍ਰਵਾਹ ਕਰਨੀ ਚਾਹੀਦੀ ਹੈ।ਇਹ ਤੁਹਾਡੇ ਕੰਮ ਨੂੰ ਇੱਕਸਾਰ ਅਤੇ ਸੁਖ਼ਾਲ਼ਾ ਬਣਾਉਣ ਦੇ ਨਾਲ ਨਾਲ ਸੜਕਾਂ ਨੂੰ ਵੀ ਵਧੇਰੇ ਸੁਰੱਖ਼ਿਅਤ ਬਣਾਵੇਗੀ।

ਦੇਸੀ ਟਰੱਕਿੰਗ ਮੈਗ਼ਜ਼ੀਨ ਦੇ ਇਸ ਅੰਕ ਵਿੱਚ ਅਸੀਂ ‘ਜਿੱਥੇ ਟਰੱਕ ਅਤੇ ਸੜਕ ਮਿਲਦੇ ਹਨ’ ਦੇ ਸਿਰਲੇਖ਼ ਹੇਠ ਟਾਇਰਾਂ ਅਤੇ ਤਕਨਾਲੋਜ਼ੀ ਉੱਪਰ ਰੌਸ਼ਨੀ ਪਾਉਂਦਾ ਮੁੱਖ ਲ਼ੇਖ ਛਾਪਿਆ ਹੈ।ਜਿਵੇਂ ਮੈਂ ਉੱਪਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਟਰੱਕਿੰਗ ਵਿੱਚ ਹਰ ਛੋਟੀ ਤੋਂ ਛੋਟੀ ਗੱਲ ਮਹੱਤਵ ਰੱਖਦੀ ਹੈ। ਅੱਜ ਕੱਲ ਤੁਸੀਂ ਕਮਾਉਂਦੇ ਕਿੰਨਾ ਹੋ ਦੇ ਨਾਲੋਂ ਬਚਾਉਂਦੇ ਕਿੰਨਾਂ ਹੋ ਜਿਆਦਾ ਮਹੱਤਵਪੂਰਨ ਹੈ।ਆਪਣੇ ਇਸ ਮੈਗ਼ਜ਼ੀਨ ਦੇ ਲੇਖ਼ਾਂ ਅਤੇ ਇਸ਼ਤਿਹਾਰਾਂ ਰਾਹੀਂ ਅਸੀਂ ਤੁਹਾਨੂੰ ਪੈਸੇ ਬਚਾਉਣ ਵਾਲੀਆਂ ਵਸਤਾਂ ਅਤੇ ਤਕਨਾਲੋਜ਼ੀ ਬਾਰੇ ਜਾਗਰੂਕ ਕਰਦੇ ਰਹਿੰਦੇ ਹਾਂ ਤਾਂ ਕਿ ਤੁਸੀਂ ਜਿਆਦਾ ਪੈਸੇ ਬਚਾਅ ਕੇ ਘਰ ਲਿਜਾ ਸਕੋਂ। ਕਿਸੇ ਵੀ ਚੀਜ਼ ਨੂੰ ਖ੍ਰੀਦਣ ਤੋਂ ਪਹਿਲਾਂ ਕਿਸੇ ਤਜ਼ਰਬੇਕਾਰ ਬੰਦੇ ਦੀ ਸਲਾਹ ਅਤੇ ਇਸ ਵਸਤੂ ਬਾਰੇ ਘੋਖ ਪੜਤਾਲ ਜਰੂਰੀ ਹੈ।

ਅੱਜ ਜ਼ਮਾਨਾ ਜੋਰ ਨਾਲ ਕੰਮ ਕਰਨ ਦੀ ਬਜਾਏ ਸਮਝਦਾਰੀ ਅਤੇ ਤਕਨਾਲੋਜ਼ੀ ਨਾਲ ਕੰਮ ਕਰਨ ਦਾ ਹੈ। ਆਪਣੇ ਕਿੱਤੇ ਪ੍ਰਤੀ ਜਿਆਦਾ ਤੋਂ ਜਿਆਦਾ ਜਾਣਕਾਰੀ ਹਾਸਲ ਕਰੋ, ਵੱਧ ਕਮਾਈ ਕਰੋ, ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਜ਼ਿੰਦਗ਼ੀ ਦਾ ਅਨੰਦ ਮਾਣੋ। ਅਗਲੇ ਅੰਕ ਵਿੱਚ ਫਿਰ ਮਿਲਦੇ ਹਾਂ……..