ਮਈ ਮਹੀਨੇ ਵਿੱਚ ਟਰੱਕਿੰਗ ਜੌਬਾਂ ‘ਚ ਕਟੌਤੀ ਘਟੀ।
ਅਮਰੀਕਾ ਦੀ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਅਨੁਸਾਰ ਮਈ ਮਹੀਨੇ ਦੇ ਜੌਬਾਂ ਦੇ ਅੰਕੜਿਆਂ ਵਿੱਚ ਟਰੱਕਿੰਗ ਖੇਤਰ ਵਿੱਚ ਸਿਰਫ਼ 1200 ਜੌਬਾਂ ਦੀ ਹੀ ਕਟੌਤੀ ਹੋਈ ਹੈ, ਜਦੋਂਕੇ ਅਪਰੈਲ ਮਹੀਨੇ ਵਿੱਚ ਟਰੱਕਿੰਗ ਇੰਡਸਟਰੀ ਨੇ ਤਕਰੀਬਨ 88,000 ਜੌਬਾਂ ਗਵਾਈਆਂ ਸਨ।ਲੇਬਰ ਡਿਪਾਰਟਮੈਂਟ ਅਨੁਸਾਰ ਟਰੱਕਿੰਗ ਇੰਡਸਟਰੀ ਦੀ ਮਈ ਮਹੀਨੇ ਦੀ ਕੁੱਲ ਇੰਪਲਾਇਮੈਂਟ 1,431,600 ਹੈ ਜੋ ਕਿ ਨਵੰਬਰ 2014 ਦੇ ਮੁਕਾਬਲੇ ਹੁਣ ਤੱਕ ਦੀ ਸਭ ਨਾਲੋਂ ਘੱਟ ਇੰਪਲਾਇਮੈਂਟ ਹੈ।
ਦੂਜੇ ਪਾਸੇ ਹੇਕਰ ਅਮਰੀਕਾ ਦੀ ਪੂਰੀ ਇਕਾਨੋਮੀ ਤੇ ਨਿਗ੍ਹਾ ਮਾਰੀ ਜਾਵੇ ਤਾਂ ਇਸ ਵਿੱਚ ਕੁੱਝ ਸੁਧਾਰ ਹੋਇਆ ਹੈ। ਬੇਰੁਜ਼ਗਾਰੀ ਦਰ ਵਿੱਚ ਕਮੀ ਆਈ ਹੈ, ਮਈ ਮਹੀਨੇ ਵਿੱਚ ਅਮਰੀਕਨ ਇਕਾਨੋਮੀ ਵਿੱਚ 2.5 ਮਿਲੀਅਨ ਜੌਬਾਂ ਦਾ ਵਾਧਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਦੀ ਦਰ 13.3% ਹੋ ਗਈ ਹੈ।
ਫਰੇਟ ਡਿਮਾਂਡ ਲਈ ਇੱਕ ਵਧੀਆ ਸੰਕੇਤ ਹਨ ਕਿ ਅਮਰੀਕਾ ‘ਚ ਫਰੇਟ ਪੈਦਾ ਕਰਨ ਵਾਲੇ ਵੱਡੇ ਸੈਕਟਰ, ਕੰਸਟਰੱਕਸ਼ਨ ਅਤੇ ਮੈਨੂਫੈਕਚਰਿੰਗ ਵਿੱਚ ਜੌਬਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ। ਲੇਬਰ ਡਿਪਾਰਟਮੈਂਟ ਅਨੁਸਾਰ ਮਈ ਮਹੀਨੇ ਵਿੱਚ ਕੰਸਟਰੱਕਸ਼ਨ ਖੇਤਰ ਵਿੱਚ 464,000 ਅਤੇ ਮੈਨੂਫੈਕਚਰਿੰਗ ਖੇਤਰ ਵਿੱਚ 225,000 ਜੌਬਾਂ ਦੁਬਾਰਾ ਵਾਪਿਸ ਆਈਆਂ ਹਨ।
ਏਅਰ ਟਰਾਂਸਪੋਟੇਸ਼ਨ ਨੇ 50,000, ਰੇਲ ਟਰਾਂਸਪੋਟੇਸ਼ਨ ਨੇ 21,00 ਜੌਬਾਂ ਗਵਾਈਆਂ ਜਦੋਂ ਕੇ ਵੇਅਰਹਾਊਸ ਅਤੇ ਸਟੋਰੇਜ਼ ਖੇਤਰ ਚ 85,000 ਅਤੇ ਮਨੋਰੰਜ਼ਨ ਅਤੇ ਟੂਰਿਜ਼ਮ ਖੇਤਰ ਚ 1.2 ਮਿਲੀਅਨ ਜੌਬਾਂ ਦੁਬਾਰਾ ਵਾਪਿਸ ਆਈਆਂ ਹਨ।