8.9 C
Vancouver
Sunday, December 22, 2024

ਡੈਮਲਰ ਟਰੱਕ ਨੇ ਉੱਤਰੀ ਅਮਰੀਕਾ ਵਿੱਚਲੇ 9 ਪਲਾਂਟ ਦੁਬਾਰਾ ਖੋਲੇ

Daimler Trucks North America (DTNA)) ਜੋ ਕਿ ਫਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕ , ਡੈਟਰਿਓਟ ਇੰਜਨ ਅਤੇ ਅਲਾਇੰਸ ਟਰੱਕ ਪਾਰਟਸ ਬਣਾਉਂਦੀ ਹੈ, ਨੇ ਕਰੋਨਾਂ ਵਇਰਸ ਮਹਾਂਮਾਰੀ ਕਾਰਨ ਉੱਤਰੀ ਅਮਰੀਕਾ ਵਿੱਚ ਕਰੀਬਨ ਤਿੰਨ ਮਹੀਨੇ ਤੋਂ ਆਰਜ਼ੀ ਤੌਰ ਤੇ ਬੰਦ ਕੀਤੇ ਆਪਣੇ 9 ਵੱਖ ਵੱਖ ਪਲਾਂਟਾਂ ਵਿੱਚ ਦੋਬਾਰਾ ਤੋਂ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ।
ਇਹਨਾਂ ਵਿੱਚ ਮੈਕਸੀਕੋ ਵਿੱਚਲੇ ਦੋ ਵੱਡੇ ਪਲਾਂਟ ਵੀ ਸ਼ਾਮਿਲ ਹਨ ਜੋ 1 ਜੂਨ ਨੂੰ ਖੋਲੇ ਗਏ ਸਨ, ਇਸ ਤਰਾਂ ਹੁਣ ਸਾਰੇ ਪਲਾਂਟਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੂਰੀ ਦੁਨੀਆਂ ਵਿੱਚ ਦੁਬਾਰਾ ਤੋਂ ਕਮਰਸ਼ੀਅਲ਼ ਟਰੱਕਾਂ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮੈਕਸੀਕੋ ਵਿਚਲੇ ਇਹ ਦੋ ਪਲਾਂਟ ਜੋ ਕੇ Saltillo ਅਤੇ Santiago ਵਿੱਚ ਮੌਜ਼ੂਦ ਹਨ, ਡੈਮਲਰ ਗਰੁੱਪ ਵਾਸਤੇ ਬਹੁਤ ਹੀ ਮਹੱਤਵ ਪੂਰਨ ਹਨ।ਇਹ ਪਲਾਂਟ ਡੈਮਲਰ ਵੱਲੋਂ ਦੁਨੀਆਂ ਦੇ 35 ਦੇਸ਼ਾ ਵਿੱਚ ਸਪਲਾਈ ਕੀਤੇ ਜਾਂਦੇ ਕਮਰਸ਼ੀਅਲ ਟਰੱਕਾਂ ਦੇ ਨਿਰਮਾਣ ਵਿੱਚ ਬਹੁਤ ਭਾਰੀ ਮੱਦਦ ਕਰਦੇ ਹਨ। ਡੈਮਲਰ ਗਰੁੱਪ ਆਪਣੇ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਇਹਨਾਂ ਮੈਕਸੀਕੋ ਅਤੇ ਅਮਰੀਕਾ ਵਿੱਚਲੇ ਪਲਾਂਟਾਂ ਉੱਪਰ ਬਹੁਤ ਨਿਰਭਰ ਕਰਦਾ ਹੈ, ਇਹਨਾਂ ਵਿੱਚ ਨਵੇਂ ਟਰੱਕਾਂ ਦਾ ਨਿਰਮਾਣ ਅਤੇ ਅਸੈਂਬਲੀ ਸ਼ਾਮਿਲ ਹਨ।
ਇਹਨਾਂ ਦੁਬਾਰਾ ਤੋਂ ਖੁੱਲੇ ਪਲਾਂਟਾਂ ਵਿੱਚ ਕੋਵਿਡ-19 ਕਾਰਨ ਸੇਫ਼ਟੀ ਦਾ ਪੂਰਾ ਖਿਆਲ਼ ਰੱਖਿਆ ਗਿਆ ਹੈ ਜਿਸ ਵਿੱਚ ਸੈਨੇਟਈਜ਼ਿੰਗ, ਕੰਮ ਕਰਦੇ ਸਮੇਂ ਵਰਕਰਾਂ ਦਾ ਇੱਕ ਦੂਜੇ ਤੋਂ ਸੋਸ਼ਲ਼ ਫ਼ਾਸਲਾ, ਵਰਕਰਾਂ ਨਾਲ ਵਾਰ ਵਾਰ ਗੱਲਬਾਤ, ਸਿਹਤ ਸਬੰਧੀ ਸਵਾਲ ਜਵਾਬ, ਕੰਮ ਕਰਨ ਵਾਲੇ ਵਰਕਰਾਂ ਅਤੇ ਬਾਹਰੋਂ ਆਉਣ ਵਾਲਿਆਂ ਦੇ ਤਾਪਮਾਨ ਦਾ ਖਿਆਲ਼ ਰੱਖਣਾ, ਲਿਮਣ ਵਾਲੀਆਂ ਸਾਝੀਆਂ ਥਾਵਾਂ ਨੂੰ ਕੋਵਿਡ-19 ਦੀਆਂ ਗਾਈਡਲਾਈਨ ਅਨੁਸਾਰ ਦੁਬਾਰਾ ਡਿਜ਼ਾਇਨ ਕਰਨਾ ਆਦਿ ਸ਼ਾਮਿਲ ਹਨ।