8.9 C
Vancouver
Sunday, December 22, 2024

THE SIMPLE TRUTH (ਅਟੱਲ ਸਚਾਈ) by David Brown

Anything is Possible, the Impossible takes a little Work.

When you write an article you are trying to say something that will inspire others, even motivate others to take a different direction in their lives that will hopefully make their lives more rewarding and especially for that of their families.  Each time I write I want to say something totally different than the next guy.  By turning heads, making people talk, grabbing hold of what they truly believe in and in some cases pushing themselves to be better at what they do.

When I speak to new drivers or second career drivers it’s easy to make them understand the industry and what it expects.  The recruiting process once understood can set them off into a better direction than they were once going.  I want to start a journey with our readers.  To ask themselves “if I knew I couldn’t fail what would I try”?  I want to take this lesson to the next level.  The Five “A”s of making finding a job better easier and more rewarding even more self satisfying.  The Five “A”s stand for appearance, aptitude, attitude, the ability to learn and ambassadorship.  They will assist the new driver in his or her journey so than can reap much higher rewards.

The difference with this article and others like it, is that you have no idea what I am about to say next and because you think you already have it in your head you know what I am going to say and that you have read this all before.  You’re wrong, if you have read any of my articles from the past you know by now I am not the “norm”.  It’s not to shock that motivates you it’s what is said at that moment that makes you say “ah hah”.  To tell the true facts of what people do and why they do it can have over whelming results.  Most people have limiting beliefs.  They say once too often “I can’t do this” and they are right.  They do what little they do to get by as in paying bills and every other day chores as very few of us live a life they were designed to live.

Look around you and prove me wrong.  Most people, not all, just do their job, day in and day out but not live a life.  If you were to rub a crystal ball, ten years from now, and be told that if you had done something differently ten years earlier things would have been different.  Do you think you would have “rubbed” the crystal ball?  I have a different perspective of life than most.  I truly believe that “anything is possible as the impossible takes a little work”.  Anything that I have ever wanted to try I have tried.  I may not have received the results I was aiming for but eventually I got there.  How many times would you let your new born baby try and walk?  Once, twice, three times and then say “forget it”.  No, she’s going to try until she gets it.

This is the lesson for all of us.  Begin with the end in mind.  See what you want and work backwards.  Don’t worry about stumbling or falling on your butt, just get up, brush yourself off and keep going.  You can’t fail because if you use the five “A” approach it will take you where you are heading.  Everyone needs a target.  You can’t have a direction without a desired result.  You need a strategy and you need a support mechanism to show you what is working and what isn’t working.   We have thousands of jobs within our industry which you can taste and sample a great number of them, especially if you apply the five A’s.  An example of this is as follows:

You are a driver and you want to go into Safety.  The five “A”s says appearance, aptitude, attitude, ability and ambassadorship.  Every “A” is as important as the next “A”.  You cannot succeed with the position if you don’t have all the A’s equal.  What they mean is different for everyone.  Confused, don’t be, think about “beginning with the end in mind.  If you could not fail, what would you try?  Then try it and if that doesn’t work then try something else.

I have the greatest respect for anyone who doesn’t sit by and watch their life pass them by.  Remember the crystal ball and your five “A”s and you are well on your way to experiencing successes beyond your wildest dreams.

ਸੱਭ ਕੁਝ ਸੰਭਵ ਹੈ। ਅਸੰਭਵਤਾ ਦੀ ਸੋਚ ਪ੍ਰਾਪਤੀਆਂ ਨਹੀਂ ਕਰਦੀ।

ਜਦੋਂ ਕੋਈ ਆਰਟੀਕਲ ਲਿਖਿਆ ਜਾਂਦਾ ਹੈ ਤਾਂ ਲੇਖਕ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਅਜੇਹਾ ਲਿਖਿਆ ਜਾਵੇ ਜੋ ਪੜ੍ਹਨ ਵਾਲੇ ਨੂੰ ਸਾਕਾਰਤਮਕ ਦਿਸ਼ਾ ਦੇਵੇ ਤਾਂ ਕਿ ਉਸਦਾ ਤੇ ਉਸਦੇ ਪਰਿਵਾਰ ਦਾ ਜੀਵਨ ਹੋਰ ਵਧੇਰੇ ਸੁਖਦ ਬਣ ਸਕੇ। ਇਹੋ ਕਾਰਣ ਹੈ ਕਿ ਹਰ ਵਾਰ ਪਿਛਲੇ ਨਾਲੋਂ ਕੁਝ ਨਵਾਂ ਅਤੇ ਵੱਖਰਾ ਲਿਖਿਆ ਜਾਂਦਾ ਹੈ।

ਜਦੋਂ ਨਵੇਂ ਡਰਾਈਵਰਾਂ ਨਾਲ ਜਾਂ ਸੈਕਿੰਡ ਕੈਰੀਅਰ ਡਰਾਈਵਰਾਂ ਨਾਲ ਗੱਲ-ਬਾਤ ਕੀਤੀ ਜਾਂਦੀ ਹੈ ਤਾਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਇਸ ਇੰਡਸਟਰੀ ਬਾਰੇ ਜਾਂ ਇਸ ਇੰਡਸਟਰੀ ਦੀਆਂ ਆਸ਼ਾਵਾਂ ਬਾਰੇ ਜਾਣੂ ਹੋਣਾ ਆਸਾਨ ਕਰ ਦਿੱਤਾ ਜਾਵੇ। ਜੇਕਰ ਇੱਕ ਵਾਰ ਭਰਤੀ ਪਰਕਿਰਿਆ ਦੀ ਸਮਝ ਆ ਜਾਵੇ ਤਾਂ ਪਹਿਲਾਂ ਨਾਲੋਂ ਵਧੇਰੇ ਵਧੀਆਂ ਸੰਭਾਵਨਾਵਾਂ ਲੱਭਣੀਆਂ ਆਸਾਨ ਹੋ ਜਾਂਦੀਆਂ ਹਨ। ਚੰਗੀ, ਸੌਖੀ ਅਤੇ ਪ੍ਰਾਪਤੀਆਂ ਭਰਭੂਰ ਜਾਬ ਲੱਭਣ ਲਈ ਪੰਜ “A” ਤੇ ਅਮਲ ਕਰਨਾ ਜ਼ਰੂਰੀ ਹੋਵੇਗਾ। ਇਹ ਪੰਜ “A” ਕੀ ਹਨ? ਇਹ ਹਨ- Appearance, Aptitude, Attitude, Ability to learn and Ambassadorship. ਇਹ ਸਭ ਆਪਣੇ-ਆਪਣੇ ਕਿੱਤੇ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਛੂਹਣ ਵਿੱਚ ਸਾਹਾਈ ਹੁੰਦੇ ਹਨ।

ਤੁਸੀਂ ਕਹੋਗੇ ਕਿ ਇਸ ਸਭ ਬਾਰੇ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ ਜਾਂ ਮੈ ਇਹ ਸਭ ਕੁਝ ਪਹਿਲੇ ਪੜ੍ਹ ਚੁੱਕਾ ਹਾਂ-ਪਰ ਨਹੀਂ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੈਂ ਅਗੇ ਕੀ ਕਹਿਣ ਜਾਂ ਰਿਹਾ ਹਾਂ। ਆਮ ਲੋਕ ਕੀ ਕਰਦੇ ਹਨ ਜਾ ਕਿਉਂ ਕਰਦੇ ਹਨ ਬਾਰੇ ਸਹੀ ਤੱਥ ਭਰਪੂਰ ਜਾਣਕਾਰੀ ਦੇਣ ਨਾਲ ਹਮੇਸ਼ਾਂ ਉਤਸ਼ਾਹਿਤ ਸਿੱਟੇ ਨਿਕਲਦੇ ਹਨ। ਬਹੁਤੇ ਲੋਕ ਸੀਮਤ ਵਿਸ਼ਵਾਸ਼ ਕਰਨ ਵਾਲੇ ਹੁੰਦੇ ਹਨ। ਉਹ ਅਕਸਰ ਕਹਿ ਦੇਣਗੇ ਕਿ “ਇਹ ਤਾਂ ਮੈਂ ਨਹੀਂ ਕਰ ਸਕਦਾ”। ਸਾਡੇ ਵਿੱਚੋਂ ਬਹੁਤ ਘੱਟ ਲੋਕ ਅਜੇਹਾ ਜੀਵਨ ਜਿਉੂਂਦੇ ਹਨ ਜਿਸ ਲਈ ਉਹ ਬਣੇ ਹਨ। ਬਹੁਤੇ ਤਾਂ ਬਸ ਐਨਾ ਕੁ ਕਰਕੇ ਹੀ ਸੰਤੁਸ਼ਟ ਹਨ ਜਿਸ ਨਾਲ ਉਹਨਾਂ ਦੇ ਬਿੱਲਾਂ ਦਾ ਭੁਗਤਾਨ ਹੋ ਸਕੇ ਅਤੇ ਹੋਰ ਫ਼ੁਟਕਲ ਖਰਚੇ ਪੂਰੇ ਕੀਤੇ ਜਾ ਸਕਣ।

ਆਪਣੇ ਆਲੇ ਦੁਆਲੇ ਝਾਤੀ ਮਾਰੋ। ਸਾਰੇ ਤਾਂ ਨਹੀਂ ਪਰ ਬਹੁਤੇ ਲੋਕ ਆਪਣੀ ਨਿਤਾ ਪ੍ਰਤੀ ਜਾਬ ਤਾਂ ਕਰ ਰਹੇ ਹਨ ਪਰ ਉਸਨੂੰ ਮਾਣ ਨਹੀਂ ਰਹੇ। ਮੇਰਾ ਜੀਵਨ ਪ੍ਰਤੀ ਨਜ਼ਰੀਆ ਬਹੁਤਿਆਂ ਨਾਲੋਂ ਵੱਖਰਾ ਹੈ। ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਸਭ ਕੁਝ ਸੰਭਵ ਹੈ, ਅਸੰਭਵ ਕੁਝ ਵੀ ਨਹੀਂ ਹੈ। ਮੈਂ ਉਹ ਹਰ ਕੋਸ਼ਿਸ਼ ਕੀਤੀ ਹੈ ਜੋ ਮੈਂ ਚਾਹੀ-ਇਹ ਗੱਲ ਵੱਖਰੀ ਹੈ ਕਿ ਮੈਨੂੰ ਲੋੜੀਂਦੇ ਸਿੱਟੇ ਪ੍ਰਾਪਤ ਨਾ ਹੋਏ ਹੋਣ, ਜਿਨ੍ਹਾਂ ਦੀ ਮੈਂ ਕਾਮਨਾ ਕੀਤੀ ਹੋਵੇ ਪਰ ਅਖੀਰ ਮੈਂ ਮੰਜ਼ਿਲ ਤੇ ਪਹੁੰਚਿਆ ਵੀ ਹਾਂ। ਤੁਸੀਂ ਛੋਟੇ ਜਿਹੇ ਬੱਚੇ ਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ ਤੋਰਨ ਦੀ ਕੋਸ਼ਿਸ਼ ਕੀਤੀ, ਅਸਫਲ ਰਹੇ, ਕੋਸ਼ਿਸ਼ ਛੱਡ ਦਿੱਤੀ। ਪਰ ਦੁੂਜੇ ਪਾਸੇ ਉਹੀ ਬੱਚਾ ਉਦੋਂ ਤੱਕ ਕੋਸ਼ਿਸ਼ ਕਰਦਾ ਰਹੇਗਾ ਜਦ ਤੱਕ ਉਹ ਸਫ਼ਲ  ਨਹੀਂ ਹੋ ਜਾਂਦਾ। ਸਕਾਟਲੈਂਡ ਦਾ ਰਾਜਾ ਬਰੂਸ ਬਾਰ-ਬਾਰ ਹਾਰ ਕੇ ਦਿਲ ਛੱਡ ਚੁੱਕਾ ਸੀ ਅਤੇ ਨਿਰਾਸ਼ ਹੋ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪਿਆ। ਇੱਕ ਦਿਨ ਉਹ ਕੀ ਦੇਖਦਾ ਹੈ ਕਿ ਇੱਕ ਮਕੜੀ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਲਈ ਬਾਰ ਬਾਰ ਅਸਫਲ ਹੋ ਰਹੀ ਹੈ। ਅਖੀਰ ਸੱਤਵੀਂ ਵਾਰ ਕੋਸ਼ਿਸ਼ ਕਰਨ ਤੇ ਉਹ ਕਾਮਯਾਬ ਹੋ ਗਈ। ਰਾਜਾ ਬਰੂਸ ਨੇ ਸੋਚਿਆ ਕਿ ਜੇ ਕਰ ਮਕੜੀ ਛੇ ਵਾਰ ਅਸਫਲ ਰਹਿ ਕੇ ਸਤਵੀਂ ਵਾਰ ਸਫਲ ਹੋ ਸਕਦੀ ਹੈ ਤਾਂ ਮੈਂ ਕਿਉਂ ਨਹੀਂ। ਉਤਸ਼ਾਹਿਤ ਹੋ ਕੇ ਰਾਜਾ ਬਰੂਸ ਆਪਣੀ ਛੁਪਣ-ਗਾਰ ਤੋਂ ਬਾਹਰ ਆਇਆ, ਫੌਜ ਇੱਕਠੀ ਕੀਤੀ ਅਤੇ ਅੰਗਰੇਜ਼ਾਂ ਤੋਂ ਆਪਣਾ ਰਾਜ ਵਾਪਸ ਜਿੱਤਣ ਵਿੱਚ ਕਾਮਯਾਬ ਹੋ ਗਿਆ।

ਇਹ ਸਬਕ ਸਾਡੇ ਸਭ ਲਈ ਹੈ। ਮੰਜ਼ਿਲ ਮਿੱਥ ਕੇ ਚੱਲੋਂ, ਸਫ਼ਲਤਾ ਇੱਕ ਨਾ ਇੱਕ ਦਿਨ ਤੁਹਾਡੇ ਪੈਰ ਚੁੰਮੇਗੀ। ਲੜਖੜਾਉਣ ਜਾਂ ਡਿੱਗਣ ਦੀ ਚਿੰਤਾ ਨਾ ਕਰੋ। ਉੱਠੋ, ਕਪੜਿਆਂ ਤੋ ਮਿੱਟੀ ਝਾੜੋ ਅਤੇ ਫਿਰ ਚਲ ਪਵੋ। ਜੇਕਰ ਤੁਸੀਂ ਪੰਜ “A” ਦੀ ਪਾਲਣਾ ਕਰੋਗੇ ਤਾਂ ਮੰਜ਼ਿਲ ਦੁੂਰ ਨਹੀਂ ਰਹੇਗੀ। ਇੱਛਾ ਤੋਂ ਬਿਨਾਂ ਦਿਸ਼ਾ ਨਹੀਂ ਮਿਲਦੀ। ਸਾਡੀ ਇੰਡਸਟਰੀ ਵਿੱਚ ਹੀ ਹਜ਼ਾਰਾਂ ਕੰਮ ਧੰਦੇ ਹਨ ਜਿਨ੍ਹਾਂ ਨੂੰ ਤੁਸੀਂ ਮਾਣ ਸਕਦੇ ਹੋ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਤੁਹਾਡਾ ਕੋਈ ਟੀਚਾ ਹੋਵੇ, ਇੱਛਾ ਸ਼ਕਤੀ ਹੋਵੇ ਅਤੇ ਤੁਸੀਂ ਪੰਜ “A” ਦੀ ਪਾਲਣਾ ਕਰ ਰਹੇ ਹੋਵੋ। ਹਰ “A” ਦੀ ਬਰਾਬਰ ਮਹੱਤਾ ਹੈ। ਕਿਸੇ ਇੱਕ ਨੂੰ ਵੀ ਅਣਗੌਲਿਆਂ ਕਰਕੇ ਤੁਸੀਂ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਮੇਰੇ ਮਨ ਵਿੱਚ ਉਹਨਾਂ ਸੱਭ ਦਾ ਬਹੁਤ ਸਤਿਕਾਰ ਹੈ, ਜੋ ਜੀਵਨ ਪੰਧ ਲੰਘਾਉਣਾ ਨਹੀਂ ਸਗੋਂ ਉਸਨੂੰ ਸਫਲ ਤੇ ਸੁੱਚਜਾ ਬਣਾਉਣਾ ਲੋਚਦੇ ਹਨ।