ਸਾਡੇ ਕੌਮੀ ਪੱਧਰ ‘ਤੇ ਕੋਈ ਇਸ ਤਰ੍ਹਾਂ ਦਾ ਨਿਯਮ ਕਿਉਂ ਨਹੀਂ ਕਿ ਕਿਤੇ ਵੀ ਕੋਈ ਫਲੈਟਬੈੱਡ ਟਰੈਕਕਟਰ ਰਾਹੀਂ ਨਹੀਂ ਲਿਜਾਇਆ ਜਾ ਸਕਦਾ ਜਿਸ ‘ਚ ਹੈੱਡਏਕ ਰੈਕ ਨਾ ਹੋਵੇ? ਹਾਲ ‘ਚ ਕਨੇਡਾ ‘ਚ ਇਸ ਤਰ੍ਹਾਂ ਦੀਆਂ ਕਈ ਦੁਰਘਟਨਾਵਾਂ ਹੋਈਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਜੇ ਹੈੱਡਏਕ ਹੁੰਦਾ ਤਾਂ ਕਈ ਜ਼ਬਰਦਸਤ ਦੁਰਘਟਨਾਵਾਂ ‘ਚ ਵੀ ਬਹੁਤਾ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਸੀ ਅਤੇ ਇੱਕ ਵਿਨੀਪੈੱਗ ‘ਚ ਹੋਈ ਦੁਰਘਟਨਾ ‘ਚ ਤਾਂ ਜਾਨ ਵੀ ਬਚ ਸਕਦੀ ਸੀ।
ਪਰ ਅਜੇ ਤੱਕ ਕੌਮੀ ਪੱਧਰ ‘ਤੇ ਇਸ ਤਰ੍ਹਾਂ ਦੇ ਬਚਾਅ ਲਈ ਕੋਈ ਖਾਸ ਸਟੈਂਡਰਡ ਨਹੀਂ ਹੈ।
ਸਾਨੂੰ ਇਸ ਤਰ੍ਹਾਂ ਹੋਰ ਕਿੰਨੀ ਉਡੀਕ ਕਰਨੀ ਪਵੇਗੀ?