ਇਸ ਸਾਲ ਹਜ਼ਾਰਾਂ ਟਰੱਕਰਜ਼ ਨੂੰ ਆਪਣੀ ਜੌਬ ਗੁਆਉਣੀ ਪਈ।
ਜਿੰਨੀ ਟਰੱਕਾਂ ਦੀ ਮੰਗ ਹੈ,ਉਸ ਨਾਲੋਂ ਜਿਆਦਾ ਟਰੱਕ ਮੌਜੂਦ ਹਨ। ਇਸ ਜੂਨ ‘ਚ ਕਪੈਸਟੀ ‘ਚ 29% ਦਾ ਵਾਧਾ ਹੋਇਆ ਹੈ।
ਫ੍ਰੇਟ ਵੇਵ ਦੀ 2017 ਦੀ ਰਿਪੋਰਟ ਅਨੁਸਾਰ, ਖਰਾਬ ਮੌਸਮ ਕਾਰਨ 23% ਲੋਡ ਦੇਰ ਨਾਲ ਪਹੁੰਚੇ, ਜਿਸ ਕਾਰਨ ਇੰਡਸਟ੍ਰੀ ਨੂੰ 3.5 ਬਿਲੀਅਨ ਦਾ ਘਾਟਾ ਪਿਆ ਸੀ।
ਕੁੱਝ ਕੁ ਚੰਗੇ ਲੱਛਣ ਵੀ ਹਨ, ਜਿੰਨਾ ਤੋਂ ਲਗਦਾ ਹੈ ਕਿ ਟਰੱਕਿੰਗ ਰਿਸੈਸ਼ਨ ਵਿੱਚ ਨਹੀਂ ਗਈ।ਮਿਸਾਲ ਦੇ ਤੌਰ ਤੇ, ਇਸ ਸਾਲ ਟਰੱਕਿਂਗ ਵਿੱਚ 17,500 ਨਵੀਆਂ ਜੌਬਾਂ ਪੈਦਾ ਹੋਈਆਂ ਹਨ
ਬਿਜ਼ਨੈਸ ਇਨਸਾਈਡਰ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ, ਇੱਕ ਟਰੱਕਰ ਨੇ ਦੱਸਿਆ ਕਿ ਪਹਿਲਾਂ ਨਾਲੋ ਇਸ ਸਾਲ ਉਸ ਨੇ $20,000 ਘੱਟ ਕਮਾਏ ਹਨ, ਪਰ ਤੇਲ਼ ਅਤੇ ਇੰਸ਼ੋਰੈਸ ਦੇ ਰੇਟ ਵਿੱਚ ਕੋਈ ਫ਼ਰਕ ਨਹੀ ਪਿਆ। ਬਹੁਤ ਸਾਰੇ ਛੋਟੇ ਓਨਰ ਅਪਰੇਟਰ ਜਾਂ ਤਾਂ ਸਭ ਕੁਝ ਗੁਆ ਬੈਠੇ ਹਨ, ਜਾਂ ਫਿਰ ਟਰੱਕਿੰਗ ਛੱਡ ਗਏ ਹਨ।
ਇਸ ਮੰਦੇ ਦੇ ਦੌਰ ਨੇ ਸਿਰਫ ਟਰੱਕ ਡਰਾਇਵਰਾਂ, ਓਨਰ ਅਪਰੇਟਰਾਂ ਜਾਂ ਸਿਰਫ਼ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਹੀ ਆਪਣੇ ਲਪੇਟੇ ਵਿੱਚ ਨਹੀ ਲਿਆ ਸਗੋਂ ਵੱਡੀਆਂ ਕੰਪਨੀਆਂ ਨੂੰ ਵੀ ਇਸ ਦਾ ਸੇਕ ਲੱਗਿਆ ਹੈ।
ਮੌਰਗਨ ਸਟੈਨਲੀ, ਇੱਕ ਅਮਰੀਕਨ ਇਨਵੈਸਟਮੈਟ ਬੈਂਕ ਨੇ ਆਪਣੇ ਇੰਵੈਸਟਰਾਂ ਨੂੰ ਦੱਸਿਆਂ ਕਿ ਟਰਾਂਸਪੋਰਟ ਸੈਕਟਰ ਨਾਲ਼ ਸਬੰਧਿਤ ਦੂਸਰੇ ਕੁਆਟਰ ਦੀ ਅਰਨਿੰਗ ਰਿਪੋਟ ਵੀ “ਪੂਅਰ” ਹੋਵੇਗੀ।
ਭਾਵੇਂ ਕਿ 800 ਬਿਲੀਅਨ ਦੀ ਟਰੱਕਿੰਗ ਇੰਡਸਟਰੀ ਦੇ ਮੰਦਵਾੜੇ ਦਾ ਕੋਈ ਇੱਕ ਸਾਫ਼ ਕਾਰਨ ਨਹੀਂ ਹੈ, ਪ੍ਰੰਤੂ ਡਰਾਇਵਰਾਂ ਅਤੇ ਮਾਹਿਰ ਵਿਸ਼ਲੇਸ਼ਕ ਕਈ ਕਾਰਨਾ ਵੱਲ ਇਸ਼ਾਰਾ ਕਰਦੇ ਹਨ।
1. ਟਰੱਕਿੰਗ ਬਿਜ਼ਨੈਸ ‘ਚ ਇਕਨਾਮਿਕਸ ਦਾ ਸਪਲਾਈ ਡਿਮਾਂਡ (ਮੰਗ ਅਤੇ ਪੂਰਤੀ) ਨਿਯਮ:
ਪਿਛਲੇ ਕੁਝ ਸਮੇਂ ਤੋਂ ਜਦੋਂ ਇਕਾਨਮੀ ਚੰਗੀ ਸੀ, ਚੀਜਾਂ ਵਸਤਾਂ ਦੀ ਢੋਆ ਢੁਆਈ ਲਈ ਟਰੱਕਾਂ ਦੀ ਡਿਮਾਂਡ (ਮੰਗ) ਵਿੱਚ ਵਾਧਾ ਹੋ ਗਿਆ। ਜਦੋਂ ਮੰਗ ਵਧੇਰੇ ਹੁੰਦੀ ਹੈ ਤਾਂ ਕੰਪਨੀਆਂ ਇਸ ਮੰਗ ਨੂੰ ਪੂਰਾ ਕਰਨ ਲਈ ਹੋਰ ਟਰੱਕ ਅਤੇ ਇਕਿਉਪਮੈਂਟ ਖਰੀਦ ਲੈਦੀਆਂ ਹਨ।ਜਦੋਂ ਹਦੋਂ ਸੱਪਲਾਈ ਵਾਧੂ ਹੋ ਜਾਂਦੀ ਹੈ, ਤਾਂ ਟਰੱਕਾਂ ਦੀ ਮੰਗ ਘਟਣ ਲਗਦੀ ਹੈ, ਇਸ ਨੂੰ ਓਵਰ-ਕਪੈਸਟੀ ਵੀ ਕਿਹਾ ਜਾਂਦਾ ਹੈ, ਮਤਲਬ ਜਿੰਨੀ ਟਰੱਕਾਂ ਦੀ ਮੰਗ ਹੈ,ਉਸ ਨਾਲੋਂ ਜਿਆਦਾ ਟਰੱਕ ਮੌਜੂਦ ਹਨ। ਇਸ ਜੂਨ ‘ਚ ਕਪੈਸਟੀ ‘ਚ 29% ਦਾ ਵਾਧਾ ਹੋਇਆ ਹੈ।
ਪਿਛਲਾ ਸਾਲ ਵਧੀਆ ਹੋਣ ਕਰਕੇ, ਬਹੁਤ ਸਾਰੀਆਂ ਕੰਪਨੀਆਂ ਨੇ ਨਵੇਂ ਟਰੱਕ ਆਡਰ ਕਰਨ ਦੇ ਫੱਟੇ ਚੱਕ ਦਿੱਤੇ, ਇਸ ਜਨਵਰੀ ‘ਚ ਟਰੱਕ ਮਿਲਣ ਦੀ ਵੇਟ 8 ਮਹੀਨੇ ਦੀ ਸੀ। 2019 ‘ਚ ਇਕੌਨਮੀ ਵੀ ਬਹੁਤੀ ਵਧੀਆਂ ਨਹੀਂ ਰਹੀ, ਇੱਥੋਂ ਤੱਕ ਕਿ ਟਰੱਕ ਲੋਡਾਂ ‘ਚ ਪਿਛਲੇ ਜੂਨ ਨਾਲੋਂ 50% ਦੀ ਗਿਰਾਵਟ ਆਈ ਅਤੇ ਲੋਡ ਰੇਟਾਂ ‘ਚ ਵੀ 18.5% ਦੀ ਗਿਰਾਵਟ ਆਈ।
2. 2019 ਦੇ ਸ਼ੁਰੂ ‘ਚ ਬਹੁਤ ਖਰਾਬ ਮੌਸਮ
ਡੈਟ ਦੇ ਸੀਨੀਅਰ ਵਿਸ਼ਲੇਸ਼ਕ ਪੈਗੀ ਡਾਰਫ਼ ਅਨੁਸਾਰ, 2019 ਦੇ ਪਹਿਲੇ ਅੱਧ ਵਿੱਚ ਮੌਸਮ ਦੀ ਖਰਾਬੀ ਨੇ ਵੀ ਟਰੱਕਿੰਗ ਨੂੰ ਡਾਵਾਂਡੋਲ ਕਰ ਦਿੱਤਾ। ਟਰੱਕਿੰਗ ਦਾ ਧੁਰਾ ਸਮਝੇ ਜਾਂਦੇ ਮਿਡ-ਵੈਸਟ, ਜਿਸ ਵਿੱਚ ਸ਼ਿਕਾਗੋ ਵਰਗੇ ਸ਼ਹਿਰ ਆਉਂਦੇ ਹਨ, ਵਿੱਚ ਸਰਦੀ ਦੇ ਕਹਿਰ ਨੇ ਲੋਡ ਕੈਂਸਲ ਅਤੇ ਟਰੱਕਾਂ ਨੂੰ ਲੇਟ ਕਰਨ ‘ਚ ਵੱਡਾ ਯੋਗਦਾਨ ਪਾਇਆ।ਫ੍ਰੇਟ ਵੇਵ ਦੀ 2017 ਦੀ ਰਿਪੋਰਟ ਅਨੁਸਾਰ, ਖਰਾਬ ਮੌਸਮ ਕਾਰਨ 23% ਲੋਡ ਦੇਰ ਨਾਲ ਪਹੁੰਚੇ, ਜਿਸ ਕਾਰਨ ਇੰਡਸਟ੍ਰੀ ਨੂੰ 3.5 ਬਿਲੀਅਨ ਦਾ ਘਾਟਾ ਪਿਆ ਸੀ।
3. ਟਰੱਕਿੰਗ ਇੰਡਸਟਰੀ ਉੱਪਰ ਦੇਸ਼ਾ ਵਿਚਲੀ ਟੈਰਿਫ ਵਾਰ (ਇੱਕ ਦੂਜੇ ਦੀਆਂ ਵਸਤਾਂ ਤੇ ਟੈਕਸ ਲਾਉਣ ਦੀ ਲੜਾਈ) ਦਾ ਅਸਰ।
ਡੈਟ ਕੰਪਨੀ ਦੇ ਡਾਰਫ ਅਤੇ ਮੌਟਗੈਊ ਅਨੁਸਾਰ, ਟ੍ਰੇਡ ਵਾਰ ਨੇ ਭਾਵੇ ਪੂਰੀ ਟਰੱਕਿੰਗ ਨੂੰ ਪ੍ਰਭਾਵਿਤ ਤਾਂ ਨਹੀਂ ਕੀਤਾ ਪ੍ਰੰਤੂ ਇਸ ਕਾਰਨ ਕੁੱਝ ਖੇਤਰਾਂ ‘ਚ ਰੇਟਾਂ ਉੱਪਰ ਅਸਰ ਜਰੂਰ ਪਿਆ। ਜੇ ਬੀ ਹੰਟ ਕੰਪਨੀ ਦੇ ਵਾਈਸ ਪ੍ਰੈਜ਼ੀਡੈਟ ਨੇ ਇੰਨਵੈਸਟਰਾਂ ਨੂੰ ਦੱਸਿਆ ਕਿ ਵੈਸਟ ਨੂੰ ਸ਼ਿੱਪ ਹੋਣ ਵਾਲੀਆਂ ਵਸਤਾਂ ਵਿੱਚ 20% ਦੀ ਗਿਰਾਵਰ ਆਈ ਹੈ।ਉਸ ਨੇ ਅੱਗੇ ਕਿਹਾ ਕਿ ਵੈਸਟ ਕੋਸਟ, ਚਾਈਨਾ ਨਾਲ ਟੈਰਫ ਦੀ ਲੜਾਈ ਕਾਰਨ, ਸਾਡੀ ਉਮੀਦ ਨਾਲੋਂ ਵੱਧ ਥੱਲੇ ਗਿਆ। ਸੀ ਐਸ ਐਕਸ ਕੰਪਨੀ ਦੇ ਚੀਫ ਐਗਜ਼ੈਕਟਿਵ ਅਨੁਸਾਰ, ਮੌਜੂਦਾ ਇਕੌਨਮੀ ਇੱਕ ਬੁਝਾਰਤ ਬਣੀ ਹੈ, ਜੋ ਉਸਨੇ ਆਪਣੀ ਜਿੰਦਗੀ ‘ਚ ਪਹਿਲੀ ਵਾਰ ਦੇਖੀ ਹੈ। ਅਮਰੀਕਾ ਅਤੇ ਪੂਰੀ ਦੁਨੀਆਂ ਦੇ ਇਕੌਨਮੀ ਦੇ ਹਾਲਾਤ ਬੜੇ ਅਸਧਾਰਨ ਹਨ।
ਪਰ ਕੌਵਿਨ ਇੰਨਵੈਟਮੈਂਟ ਕੰਪਨੀ ਦੇ ਸਿਡਲ ਦੇ ਮੁਤਾਬਿਕ, ਇਸ ਫ੍ਰੇਟ ਡੈਥ ਨੂੰ ਬੜਾ ਵਧਾ ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। 2018 ਦਾ ਪਹਿਲਾ ਅੱਧ ਬਹੁਤ ਹੀ ਜਿਆਦਾ ਮਜਬੂਤ ਹੋਣ ਕਾਰਨ, ਸਾਨੂੰ 2019 ਦਾ ਇਹ ਅੱਧ ਉਸ ਮੁਕਾਬਲੇ ਫਿੱਕਾ ਲਗਦਾ ਹੈ।ਹੁਣ ਦੇ ਰੇਟ 2017 ਦੇ ਬਰਾਬਰ ਹਨ। ਇਸ ਨੇ 2016 ਵਾਲੇ ਰਿਸੈਸ਼ਨ ਨੂੰ ਅਜੇ ਹਿੱਟ ਨਹੀਂ ਕੀਤਾ। ਅਸਲ ਵਿੱਚ ਰੀਟੇਲ ਅਤੇ ਮੈਨੂੰਫੈਕਚਰ ਸੈਕਟਰ ਥੋੜਾ ਪਿੱਕ ਹੋਇਆ ਹੈ। ਅਜਿਹੇ ਕੁੱਝ ਕੁ ਚੰਗੇ ਲੱਛਣ ਵੀ ਹਨ, ਜਿੰਨਾ ਤੋਂ ਲਗਦਾ ਹੈ ਕਿ ਟਰੱਕਿੰਗ ਰਿਸੈਸ਼ਨ ਵਿੱਚ ਨਹੀਂ ਗਈ।ਮਿਸਾਲ ਦੇ ਤੌਰ ਤੇ, ਇਸ ਸਾਲ ਟਰੱਕਿਂਗ ਵਿੱਚ 17,500 ਨਵੀਆਂ ਜੌਬਾਂ ਪੈਦਾ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 7300 ਦੂਸਰੇ ਕੁਆਟਰ ਵਿੱਚ ਪੈਦਾ ਹੋਈਆਂ ਹਨ।
ਪਰ ਅਜੇ ਵੀ, ਓਨਰ ਅਪਰੇਟਰਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਇਸ ਮੰਦਵਾੜੇ ਦਾ ਸੇਕ ਮਹਿਸੂਸ ਕਰ ਰਹੀਆਂ ਹਨ। ਮੌਰਗਨ ਸਟੈਨਲੀ ਵੱਲੋਂ ਹੁਣੇ ਕਰਵਾਏ ਇੱਕ ਸਰਵੇ ‘ਚ ਇੰਡਸਟਰੀ ਦੇ ਅੰਦਰਲੇ ਬੰਦਿਆਂ ਦਾ ਕਹਿਣਾ ਹੈ ਕਿ, ਰੇਟ 2016 ਨਾਲੋਂ ਵੀ ਥੱਲੇ ਜਾ ਚੁੱਕੇ ਹਨ, ਆਉਣ ਵਾਲੇ ਸਮੇ ‘ਚ ਹੋਰ ਕੰਪਨੀਆਂ ਜਾਂ ਬੈਂਕਰਪਸੀ ਕਰਨਗੀਆਂ ਜਾਂ ਕੱਟ ਡਾਊਨ ਕਰ ਕੇ ਆਪਣੇ ਪਹਿਲਾਂ ਵਾਲੇ ਸਾਈਜ਼ ‘ਚ ਆਉਣਗੀਆਂ।
ਬਿਜ਼ਨੈਸ ਇਨਸਾਈਡਰ ਦੀ ਰਿਪੋਰਟ