13.6 C
Vancouver
Tuesday, October 8, 2024

25,000 ਕਰੋੜ ਸਲਾਨਾ ਦਾ ਨੁਕਸਾਨ, ਕਾਰਗੋ ਜ਼ੁਰਮ ਰੋਕਣ ਲਈ ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ

ਟਰੱਕਿੰਗ ਵਪਾਰ ਵਿੱਚ ਅਸੀਂ ਬਹੁਤ ਸਾਰੀਆਂ ਚਣੌਤੀਆਂ ਦਾ ਸਾਹਮਣਾ ਕਰਦੇ ਹਾਂ ਪਰ ਇਹਨਾਂ ਸਾਰਿਆਂ ਤੋਂ ੳੁੱਪਰ ਅਸੀਂ ਹਰ ਰੋਜ਼ ਲੁੱਟੇ ਜਾ ਰਹੇ ਹਾਂ, ਮੈਂ ਕਾਰਗੋ ਜ਼ੁਰਮ ( ਟਰੱਕ ਟ੍ਰੇਲਰਾਂ ਅਤੇ ਸਮਾਨ ਦੀ ਚੋਰੀ) ਦੀ ਗੱਲ ਕਰ ਰਿਹਾ ਹਾਂ। ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਸ ਨਾਲ ਟਰੱਕਿੰਗ ਦੇ ਵਪਾਰ ਨੂੰ 5 ਬਿਲੀਅਨ ਡਾਲਰਾਂ (ਤਕਰੀਬਨ 5,000 ਕਰੋੜ ਰੁੱਪੈ ) ਦਾ ਸਲਾਨਾਂ ਨੁਕਸਾਨ ਹੋ ਰਿਹਾ ਹੈ ਅਤੇ ਇਕੱਲੇ ਜੀ ਟੀ ਏ ਇਲਾਕੇ ਵਿੱਚ ਇਸ ਨਾਲ ਤਕਰੀਬਨ 5 ਲੱਖ ਡਾਲਰਾਂ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਹੈ। ਇਹ ਅੰਕੜੇ ਕਨੇਡੀਅਨ ਟਰੱਕਿੰਗ ਅਲਾਇੰਸ ਦੁਆਰਾ ਵੱਖ ਵੱਖ ਸਰੋਤਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਹਨ। ਅਲਾਇਂਸ ਅਨੁਸਾਰ ਇਹ ਤਾਂ ਇੱਕ ਵੱਡੇ ਛੁਪੇ ਹੋਏ ਜ਼ੁਰਮ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ। ਇਸ ਤਰਾਂ ਦਾ ਜ਼ੁਰਮ ਵੱਡੀਆਂ ਵੱਡੀਆਂ ਸੰਗਠਨਾ ਦੁਆਰਾ ਕੀਤਾ ਜਾਂਦਾ ਹੈ, ਅਜਿਹੇ ਸੰਗਠਨ ਇਸ ਤਰ੍ਹਾਂ ਇਕੱਤਰ ਕੀਤੇ ਪੈਸੇ ਨੂੰ ਡਰੱਗ, ਹਥਿਆਰ ਸਮੱਗਲ ਕਰਨ, ਠੱਗੀਆਂ ਮਾਰਨ, ਮਨੁੱਖੀ ਤਸਕਰੀ ਅਤੇ ਹੋਰ ਬਹੁੱਤ ਤਰਾਂ ਦੇ ਗੈਰ ਕਨੂੰਨੀ ਕੰਮਾ ਤੇ ਖਰਚ ਕਰਦੇ ਹਨ ਅਤੇ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਅਜਿਹੀਆਂ ਗਤੀਵਿਧੀਆਂ ਸਾਡੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਹਨ। ਚੋਰੀ ਦਾ ਇਹ ਸਮਾਨ ਗੈਰ ਕਨੂੰਨੀ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ ਅਤੇ ਕਨੂੰਨੀ ਪੈਸਾ ਮੁਜ਼ਰਮਾ ਕੋਲ ਚਲਾ ਜਾਂਦਾ ਹੈ ਅਤੇ ਇਸ ਨਾਲ ਦੇਸ਼ ਦੀ ਟੈਕਸ ਆਮਦਨ ਘੱਟਦੀ ਹੈ। ਇਹ ਹੋਰ ਵੀ ਫਿ਼ਕਰ ਵਾਲੀ ਗੱਲ ਹੈ ਕਿ ਇਹ ਦਿਨੋਂ ਦਿਨ ਜਿਆਦਾ ਘਾਤਕ ਹੋ ਰਿਹਾ ਹੈ ਜਿਸ ਨਾਲ ਮਿਹਨਤ ਕਰਨ ਵਾਲੇ ਟਰੱਕਿੰਗ ਇੰਡਸਟਰੀ ਦੇ ਲੋਕ ਵੱਡੇ ਆਰਥਿਕ ਸੰਕਟ ਵਿੱਚ ਫਸ ਰਹੇ ਹਨ।
ਪੁਲਿਸ ਅਤੇ ਇੰਸ਼ੋਰੈਂਸ ਕੰਪਨੀਆਂ ਦਾ ਮੰਨਣਾ ਹੈ ਕਿ ਸਮਾਨ ਚੋਰੀ ਦੀਆਂ ਤਕਰੀਬਨ 60% ਘਟਨਾਵਾਂ ਦੀ ਤਾਂ ਰਿਪੋਟ ਹੀ ਨਹੀਂ ਕੀਤੀ ਜਾਂਦੀ। ਟਰੱਕ ਕੰਪਨੀਆਂ ਦੀ ਸ਼ਕਾਇਤ ਹੈ ਕਿ ਸਬੰਧਿਤ ਅਧਿਕਰੀਆਂ ਨੂੰ ਅਲਰਟ ਕਰਨ ਤੇ ਵੀ ਇਸ ਤਰਾਂ ਦੇ ਜ਼ੁਰਮ ਨੂੰ ਪਹਿਲ ਦੇ ਅਧਾਰ ਤੇ ਨਹੀਂ ਲਿਆ ਜਾਂਦਾ ਜੋ ਕਿ ਇੱਕ ਗੁੰਝਲਦਾਰ ਗੱਲ ਹੈ। ਇਸ ਦੇ ਕਾਫ਼ੀ ਕਾਰਨ ਹਨ, ਪਹਿਲੀ ਗੱਲ ਤਾਂ ਇਸ ਜ਼ੁਰਮ ਨੂੰ ਰੋਕਣ ਲਈ ਪੁਲਿਸ ਦੀਆਂ ਕੁੱਝ ਕੁ ਡਵੀਜ਼ਨਾਂ ਹੀ ਹਨ ਜੋ ਪੂਰੇ ਦੇਸ਼ ‘ਚ ਫੈਲੀਆਂ ਹਨ, ਦੂਜੀ ਗੱਲ ਇਹ ਕਿ ਬਹੁਤ ਸਾਰੇ ਲੋਕ ਆਪਣੇ ਫਾਇਦੇ ਲਈ ਇਸ ਤਰਾਂ ਦੇ ਜ਼ੁਰਮ ਰਲ ਮਿਲ ਕੇ ਵੀ ਕਰਦੇ ਹਨ। ਇਸ ਨਾਲ ਆਰਥਿਕਤਾ ਤੇ ਵੀ ਮਾੜਾ ਅਸਰ ਪੈਂਦਾ ਹੈ । ਵੱਖ ਵੱਖ ਇਲਾਕਿਆਂ ਦੀ ਪਲਿਸ ਵਿੱਚ ਬਹੁਤ ਘੱਟ ਤਾਲਮੇਲ ਰਹਿੰਦਾ ਹੈ, ਪੁਲਿਸ ਇਸ ਤਰਾਂ ਦੇ ਜ਼ੁਰਮ ਨੂੰ ਬਾਕੀ ਦੇ ਸਾਜ਼ੋ ਸਮਾਨ ਦੇ ਜ਼ੁਰਮ ਤੋਂ ਵੱਖ ਕਰ ਕੇ ਨਹੀਂ ਦੇਖਦੀ, ਇਸ ਨੂੰ ਵੀ ਇੱਕ ਆਮ ਚੋਰੀ ਵਾਂਗ ਹੀ ਲਿਆ ਜਾਂਦਾ ਹੈ, ਜੇਕਰ ਤੁਸੀਂ ਆਪਣੇ ਬੱਚੇ ਦੇ ਸਾਈਕਲ ਚੋਰੀ ਹੋਣ ਦੀ ਰਿਪੋਰਟ ਕਿਸੇ ਪੁਲੀਸ ਸਟੇਸ਼ਨ ਲਿਖਵਾਈ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਚੋਰੀ ਹੋਈਆਂ ਵਸਤਾਂ ਨੂੰ ਲੱਭਣਾ ਪੁਲਿਸ ਦੀ ਪ੍ਰਾਥਿਮਕਿਤਾ ਨਹੀਂ ਹੈ। ਇੱਕ ਗੱਲ ਇਹ ਵੀ ਹੈ ਕਿ ਇਸ ਜ਼ੁਰਮ ਦੀ ਗੰਭੀਰਤਾ ਦੇ ਹਿਸਾਬ ਨਾਲ ਮਿਲਣ ਵਾਲੀਆਂ ਸਜਾਵਾਂ ਵੀ ਮੇਲ ਨਹੀ ਖਾਂਦੀਆਂ।
ਇਹ ਸਮੱਸਿਆ ਦਿਨ ਬ ਦਿਨ ਵਿਗੜ ਰਹੀ ਹੈ, ਚੋਰੀ ਦਾ ਗ੍ਰਾਫ਼ ਵਧ ਰਿਹਾ ਹੈ, ਹੁਣ ਅਜਿਹੇ ਸਮਾਨ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸਨੂੰ ਪਹਿਲਾਂ ਕਦੀ ਵੀ ਚੋਰੀ ਨਹੀਂ ਕੀਤਾ ਜਾਂਦਾ ਸੀ, ਉਦਾਹਰਨ ਦੇ ਤੌਰ ਤੇ ਤਾਜ਼ਾ ਫ਼ੂਡ, ਸੌਖੀਆਂ ਵਿਕਣ ਵਾਲੀਆਂ ਵਸਤਾਂ ਜਿਵੇਂ ਇਲੈਕਟ੍ਰਾਂਨਿਕ ਵਸਤਾਂ ਆਦਿ ਸ਼ਾਮਲ ਹਨ।
ਹੁਣ ਗੱਲ ਇਹ ਹੈ ਕਿ ਕੀਤਾ ਕੀ ਜਾ ਸਕਦਾ ਹੈ? ਪਹਿਲੀ ਵਾਰ ਇਹ ਹੋਇਆ ਹੈ ਕਿ ਸਾਰੀਆਂ ਸਬੰਧਿਤ ਧਿਰਾਂ ਜਿੰਨ੍ਹਾਂ ਵਿੱਚ ਪੁਲਿਸ, ਇੰਸ਼ੋਰੈਂਸ ਕੰਪਨੀਆਂ, ਸਰਕਾਰ ਅਤੇ ਟਰੱਕਿੰਗ ਇੰਡਸਟਰੀ ਇਸ ਸਮੱਸਿਆ ਨਾਲ ਅਸਰਦਾਰ ਢੰਗ ਨਾਲ ਲੜਣ ਲਈ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਹਨ। ਨੈਸ਼ਨਲ ਮੀਡੀਏ ਨੇ ਵੀ ਇਸ ਮੁੱਦੇ ਨੂੰ ਉਠਾਆਿ ਹੈ ਅਤੇ ਫ਼ੈਡਰਲ ਸਰਕਾਰ ਨੇ ਇਸ ਸਬੰਧੀ ਕੰਨੂੰਨ ਵੀ ਪਾਸ ਕੀਤਾ ਹੈ, ਜਿਸ ਅਨੁਸਾਰ ਆਟੋ ਚੋਰੀ, ਚੋਰੀ ਕਰਨ ਅਤੇ ਚੋਰੀ ਦਾ ਸਮਾਨ ਵੇਚਣ ਨੂੰ ਰੋਕਣ ਲਈ ਸਖ਼ਤ ਸਜਾਵਾਂ ਦੇਣਾ ਹੈ। ਇਹ ਟਰੱਕ, ਟ੍ਰੇਲਰ ਅਤੇ ਇਹਨਾਂ ਵਿਚਲੇ ਸਮਾਨ ਦੀ ਚੋਰੀ ਤੇ ਵੀ ਲਾਗੂ ਹੁੰਦਾ ਹੈ।
ਹੁਣ ਗੱਲ ਸਾਡੇ ਤੇ ਆਉਂਦੀ ਹੈ, ਟਰੱਕਿੰਗ ਇੰਸਟਰੀ ਕਾਰਗੋ ਜ਼ੁਰਮ ਵਿਰੁੱਧ ਆਪਣੇ ਆਪ ‘ਚ ਹੀ ਇੱਕ ਸੇਫ ਗ੍ਰਾਡ ਹੈ। ਮੋਟਰ ਕੈਰੀਅਰਜ਼ ਸੁਰੱਖਿਆ ਲਈ ਆਪ ਕਾਫ਼ੀ ਕੁੱਝ ਕਰ ਰਹੇ ਹਨ ਜਿਵੇਂ ਲੋਕਾਂ ਦੀ ਸੁਰੱਖਿਆ ਜਾਂਚ, ਰੂਟ ਰਿਸਕ ਮੁਲਾਂਕਣ, ਆਪਣੇ