ਲਗਾਤਾਰ ਚੌਥੀ ਵਾਰ ਟਰੱਕ ਡਰਾਇਵਰਾਂ ਦੀ ਕਮੀ ਪਹਿਲੇ ਨੰਬਰ ਤੇ।

ਅਮੈਰਕਿਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ 16ਵੇਂ ਸਰਵੇ ਵਿੱਚ ਟਰੱਕ ਡਰਾਇਵਰਾਂ ਦੀ ਕਮੀ ਪਹਿਲੇ ਨੰਬਰ ਤੇ।
ਟਰੱਕਿੰਗ ਕੈਰੀਅਰ ਅਤੇ ਡਰਾਇਵਰ ਸਿਰਫ਼ 3 ਮੁੱਦਿਆਂ ਤੇ ਹੀ ਸਹਿਮਤ ਹੋਏ ਹਨ। ਇਹ ਮੁੱਦੇ ਹਨ ਡਿਟੈਂਸ਼ਨ ਅਤੇ ਕਸਟਮਰ ਕੋਲ਼ ਵੇਟਿੰਗ, ਕੰਮ ਕਰਨ ਦੇ ਘੰਟੇ ਅਤੇ ਸੇਫ਼ਟੀ ਕੰਪਲਾਂਇੰਸ, ਅਤੇ ਇੰਸ਼ੋਰੈਂਸ ਦੀ ਵਧਦੀ ਕੀਮਤ।

ਅਮੈਰਕਿਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ, ਜੋ ਕੇ ਇੱਕ ਨਾਨ-ਪ੍ਰੌਫਟ ਸੰਸਥਾ ਹੈ ਅਤੇ ਟਰੱਕਿੰਗ ਸਬੰਧੀ ਰਿਸਰਚ ਕਰਦੀ ਹੈ, ਵੱਲੋਂ ਟਰਾਂਸਪੋਟਰੇਸ਼ਨ ਦੇ ਟੌਪ ਮੁੱਦਿਆਂ ਵਾਰੇ ਆਪਣੀ 16ਵੀਂ ਰਿਪੋਰਟ ਜਾਰੀ ਕੀਤੀ ਗਈ। ਇਸ ਤਰਾਂ ਦੀ ਪਹਿਲੀ ਰਿਪੋਰਟ ਦੀ ਸ਼ੁਰੂਆਤ 2005 ਵਿੱਚ ਕੀਤੀ ਗਈ ਸੀ।ਇਹ ਸਰਵੇਖਣ ਤਕਰੀਬਨ 3122 ਲੋਕਾਂ ਤੇ ਕੀਤਾ ਗਿਆ, ਜਿੰਨ੍ਹਾਂ ਵਿੱਚ ਟਰੱਕ ਡਰਾਇਵਰ, ਟਰੱਕਿੰਗ ਕੰਪਨੀਆਂ ਅਤੇ ਇਸ ਕਿੱਤੇ ਨਾਲ ਜੁੜੇ ਹੋਰ ਲੋਕ ਵੀ ਸ਼ਾਮਿਲ਼ ਹਨ।

ਇਸ ਰਿਪੋਰਟ ਵਿੱਚ ਲਗਾਤਾਰ ਚੌਥੀ ਵਾਰ ਟਰੱਕ ਡਰਾਇਵਰਾਂ ਦੀ ਕਮੀ ਮੁੱਦਿਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਰਹੀ। ਪਹਿਲਾਂ ਘੱਟ ਅਤੇ ਇਰ-ਰੈਗੂਲਰ ਤਨਖਾਹ ਅਤੇ ਘਰ ਤੋਂ ਲੰਮਾ ਸਮਾਂ ਬਾਹਰ ਰਹਿਣਾ, ਨੋਜੁਆਨ ਲੋਕਾਂ ਦਾ ਇਸ ਕਿੱਤੇ ਵੱਲ ਘੱਟ ਝੁਕਾ ਇਸ ਘਾਟ ਦਾ ਕਾਰਨ ਮੰਨਿਆਂ ਜਾਂਦਾ ਸੀ, ਪਰ ਇਸ ਸਮੇਂ ਇਸ ਦੇ ਹੋਰ ਵੀ ਕਾਰਨ ਹਨ। ਡਰਾਇਵਰਾਂ ਦੀ ਕਮੀ ਦਾ ਇੱਕ ਕਾਰਨ ਇਹ ਵੀ ਹੈ ਕਿ ਕੋਵਿਡ ਕਾਰਨ ਬਹੁਤ ਸਾਰੇ ਵੱਡੀ ਉਮਰ ਦੇ ਡਰਾਇਵਰ ਘਰ ਬੈਠ ਗਏ ਹਨ, ਦੂਸਰਾ ਕਾਰਨ 26,000 ਡਰਾਇਵਰਾਂ ਦਾ ਡਰੱਗ ਟੈਸਟਾਂ ਵਿੱਚੋਂ ਫ਼ੇਲ਼ ਹੋਣਾ ਵੀ ਹੈ।ਇਹ ਟੈਸਟ ਫ਼ੈਡਰਲ਼ ਮੋਟਰ ਕੈਰੀਅਰ ਵੱਲੋਂ ਜਰੂਰੀ ਕਰ ਦਿੱਤੇ ਗਏ ਸਨ।

“ਪਿਛਲੇ 6 ਮਹੀਨਿਆਂ ਵਿੱਚ ਤਕਰੀਬਨ 40,000 ਡਰਾਇਵਰ ਟਰੱਕਿੰਗ ਇੰਡਸਟਰੀ ਵਿੱਚੋਂ ਬਾਹਰ ਹੋਏ ਹਨ” ਯੂ ਐਸ ਐਕਸਪ੍ਰੈਸ ਦੇ ਸੀ.ਈ.ਓ. ਐਰਿਕ ਫ਼ੁਲ਼ਰ ਨੇ ਕਿਹਾ।

ਅਮੈਰਕਿਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ ਤਕਰੀਬਨ ਟਰੱਕਿੰਗ ਦੇ 29 ਗਰਮ ਮੁੱਦਿਆਂ ਤੇ ਰਾਇ ਲਈ ਗਈ ਸੀ। 10 ਨੰਬਰਾਂ ਦੇ ਇਸ ਫ਼ਰਮੂਲੇ ਅਨੁਸਾਰ ਪਹਿਲੀ ਚੋਣ ਨੂੰ 3, ਦੂਜੀ ਚੋਣ ਨੂੰ 2 ਅਤੇ ਤੀਜੀ ਚੋਣ ਨੂੰ 1 ਪੋਇੰਟ ਦਿੱਤਾ ਗਿਆ। ਇਸ ਤਰਾਂ ਟੌਪ 10 ਮੁੱਦਿਆ ਦੀ ਲਿਸਟ ਬਣਾਈ ਗਈ। ਇਹ 10 ਮੁੱਦੇ ਹਨ;

1. ਡਰਾਇਵਰਾਂ ਦੀ ਘਾਟ
2. ਡਰਾਇਵਰਾਂ ਨੂੰ ਮਿਲਣ ਵਾਲਾ ਮੁਆਵਜ਼ਾ
3. ਟਰੱਕ ਪਾਰਕਿੰਗ
4. ਸੇਫ਼ਟੀ ਅਤੇ ਕੰਪਲਾਇੰਸ ਦੀ ਜਵਾਬਦੇਹੀ
5. ਇੰਸ਼ੋਰੈਂਸ ਦਾ ਮਿਲ਼ਣਾ ਅਤੇ ਲ਼ਾਗਤ
6. ਡਰਾਇਵਰਾਂ ਨੂੰ ਕੰਪਣੀ ਚ ਬਣਾਈ ਰੱਖਣਾ
7. ਟਰੱਕਿੰਗ ਸਬੰਧੀ ਕਨੂੰਨਾਂ ਚ ਸੁਧਾਰ
8. ਆਰਥਿਕਤਾ
9. ਕਸਟਮਰ ਥਾਵਾਂ ਤੇ ਰੋਕੀ ਰੱਖਣਾ ਅਤੇ ਦੇਰੀ
10. ਟਰੱਕ ਚਲਾਉਣ ਦੇ ਘੰਟੇ।