ਟਰਾਂਸਪੋਰਟ ਕਨੇਡਾ ਜੂਨ 2021 ਨੂੰ ਈ. ਐਲ. ਡੀ ਲਾਗੂ ਕਰਨ ਲਈ ਤਿਆਰ !

ਫ਼ੈਡਰਲ਼ ਟਰਾਂਸਪੋਰਟ ਮਨਿਸਟਰ ਮਾਰਕ ਗਾਰਨਿਊ ਨੇ ਟਰੱਕਿੰਗ ਇੰਡਸਟਰੀ ਨੂੰ ਯਾਦ ਕਰਵਾਇਆ ਕਿ ਪਰਦੇ ਪਿੱਛੇ ਬਹੁਤ ਕੰਮ ਹੋ ਰਿਹਾ ਹੈ ਤਾਂ ਕਿ ਮਿਥੇ ਸਮੇਂ ਜੂਨ 2021 ਨੂੰ ਕਨੇਡਾ ਵਿੱਚ ਈ. ਐਲ. ਡੀ ਰੈਗੁਲ਼ੇਸ਼ਨਜ਼ ਲਾਗੂ ਕੀਤੀਆਂ ਜਾ ਸਕਣ।
ਕਨੇਡਾ ਵਿੱਚ ਈ. ਐਲ. ਡੀ ਲਾਗੂ ਕਰਨ ਲਈ ਇੱਕ ਵੱਡੀ ਰੁਕਾਵਟ ਸੀ ਕਿ ਕੋਈ ਤੀਜੀ ਧਿਰ ਨਿਯੁਕਤ ਹੋਣੀ ਚਾਹੀਦੀ ਹੈ ਜੋ ਕਿ ELD ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀਆਂ ਈ. ਐਲ. ਡੀ ਪ੍ਰੋਡਕਸ ਨੂੰ ਸਰਟੀਫਾਈ ਕਰ ਸਕੇ। ਅਮਰੀਕਾ ਵਿੱਚ ਇਸ ਤਰ੍ਹਾਂ ਨਹੀਂ ਹੈ, ਉੱਥੇ ਈ. ਐਲ. ਡੀ ਬਨਾਉਣ ਵਾਲੀਆਂ ਕੰਪਨੀਆਂ ਨੂੰ ਕਿਸੇ ਤੀਜੀ ਧਿਰ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।
ਕਨੇਡਾ ਵਿੱਚ ਸਿਰਫ ਉਹੀ ਈ. ਐਲ਼. ਡੀ ਵਰਤੀਆਂ ਜਾ ਸਕਣਗੀਆਂ ਜਿੰਨ੍ਹਾ ਕੋਲ਼ ਸਰਟੀਫ਼ਿਕੇਟ ਹੋਵੇਗਾ ਅਤੇ ਜੋ ਟਰਾਂਸਪੋਰਟ ਕਨੇਡਾ ਦੀ ਵੈਬਸਾਈਟ ਤੇ ਰਜਿਟਰ ਹੋਣਗੀਆਂ।

ਕਿਊਬਿਕ ਦੀ ਇੱਕ ਟੈਕ ਕੰਪਨੀ FP Innovations ਨੇ ਇੱਕ ਬਲੌਗ ਰਾਹੀਂ ਦਾਅਵਾ ਕੀਤਾ ਹੈ ਕਿ ਉਹ ਕਨੇਡਾ ਵਿੱਚ ਈ. ਐਲ਼ ਡੀ. ਸਰਟੀਫਾਈ ਕਰਨ ਵਾਲੀ ਤੀਜੀ ਧਿਰ ਬਣਨ ਵਾਲੀ ਹੈ। ਇਸ ਦਾ ਐਲਾਨ ਜਲਦੀ ਹੋ ਸਕਦਾ ਹੈ।

“The Canadian Trucking Alliance welcomes the news that Transport Canada is getting closer to opening up the certification process and sending a message to the industry and the supply chain that we are making progress and moving forward,” said CTA’s Senior VP, Policy Geoff Wood.

“CTA recommends that carriers begin working now with ELD suppliers that are committed to the Canadian process. Carriers don’t need to wait until the last minute to address electronic HOS compliance,” said Wood.

ਕੀ ਤੁਸੀਂ ਤਿਆਰ ਹੋ?

ਇੱਕ ਸਰਵੇ ਮੁਤਾਬਿਕ ਬਹੁਤ ਸਾਰੇ ਕਨੇਡੀਅਨ ਫ਼ਲੀਟ ਅਜੇ ਇਸ ਲਈ ਪੂਰੀ ਤਰਾਂ ਤਿਆਰ ਨਹੀਂ ਹਨ। ਜੇ ਤੁਹਾਡਾ ਫ਼ਲ਼ੀਟ ਅਮਰੀਕਾ ਵਿੱਚ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਈ.ਐਲ. ਡੀ. ਲ਼ੱਗੀ ਹੋਈ ਹੈ, ਕੀ ਤੁਸੀਂ ਆਪਣੇ ਸਪਲਾਇਰ ਨਾਲ਼ ਗੱਲ ਕੀਤੀ ਹੈ ਕਿ ਕੀ ਉਹ ਅਪਣੀ ਈ.ਐਲ.ਡੀ. ਨੂੰ ਟਰਾਂਸਪੋਰਟ ਕਨੇਡਾ ਵੱਲੋਂ ਨਿਯੁਕਤ ਤੀਜੀ ਧਿਰ ਕੋਲੋਂ ਸਰਟੀਫਾਈ ਕਰਵਾਉਣ ਲਈ ਤਿਆਰ ਹੈ? ਜੇ ਨਹੀਂ ਤਾਂ ਤੁਸੀਂ ਉਹ ਡਿਵਾਈਸ ਨੂੰ ਕਨੇਡਾ ਵਿੱਚ ਨਹੀਂ ਵਰਤ ਸਕਦੇ। ਇਸ ਕਰਕੇ ਅੱਜ ਹੀ ਐਕਸ਼ਨ ਵਿੱਚ ਆਉਣ ਦੀ ਲੋੜ ਹੈ, ਤਾਂ ਕਿ ਤੁਸੀਂ ਇਸ ਕੰਮ ਵਿੱਚ ਪਛੜ ਨਾ ਜਾਵੋਂ।