ਫੌਕਸ ਬਿਜ਼ਨਸ ਵਿੱਚ 14 ਦਸੰਬਰ ਨੂੰ ਛਪੀ ਇੱਕ ਰਿਪੋਰਟ ਅਨਸਾੲਰ 2019 ਤਕਰੀਬਨ 800 ਟਰੱਕਿੰਗ ਕੰਪਨੀਆਂ ਫ਼ੇਲ ਹੋਈਆਂ ਹਨ, ਇਹਨਾਂ ਵਿੱਚ ਉੱਤਰੀ ਅਮਰੀਕਾ ਦੀ ਵੱਡੀ ਕੰਪਨੀ ਸੈਲੋਡੋਨ ਵੀ ਸ਼ਾਮਲ ਹੈ ਜਿਸਨੇ ਹੁਣੇ ਹੁਣੇ ਬੈਕਰਪਸੀ ਕੀਤੀ ਹੈ। ਇਸ ਕੰਪਨੀ ਵਿੱਚ ਤਕਰੀਬਨ 3000 ਟਰੱਕ ਡਰਾਇਵਰ ਕੰਮ ਕਰਦੇ ਸਨ।
ਟਰੱਕਿੰਗ ਦਾ ਡੈਟਾ ਦਸਦਾ ਹੈ ਕਿ ਟਰੱਕਿੰਗ ਦਾ ਇਹ ਮੰਦਾ ਹਾਲ ਪਹਿਲਾਂ ਰਿਪੋਟਾਂ ਤੋਂ ਬਹੁਤ ਜਿਆਦਾ ਮਾੜਾ ਹੈ।
ਬਿਜ਼ਨਸ ਫ਼ੋਕਸ ਅਨੁਸਾਰ, ਡੈਟਾ ਕੰਪਨੀ ਬਰੌਟੌਨ ਕੈਪੀਟਲ ਦੇ ਮੈਨੇਜ਼ਿੰਗ ਪਾਰਟਨਰ ਡੋਨਾਲ਼ਡ ਬਰੌਟੌਨ ਨੇ ਕਿਹਾ ਕਿ 2019 ਵਿੱਚ 795 ਕੰਪਨੀਆਂ ਬੰਦ ਹੋਈਆਂ, ਜਿੰਨਾ ਕਾਰਨ ਅਮਰੀਕਾ ਦੀ ਮਾਰਕੀਟ ਵਿੱਚੋਂ ਤਕਰੀਬਨ 24,000 ਟਰੱਕ ਵਿਹਲੇ ਹੋ ਗਏ ਹਨ। ਪਿਛਲੇ ਸਾਲ ਨਾਲੋਂ ਇਹ ਤਕਰੀਬਨ ਢਾਈ ਗੁਣਾ ਜਿਆਦਾ ਹਨ। 2018 ਵਿੱਚ 310 ਕੰਪਨੀਆਂ ਫ਼ੇਲ ਹੋਈਆਂ ਸਨ ਅਤੇ ਤਕਰੀਬਨ 2800 ਟਰੱਕ ਵਿਹਲੇ ਹੋ ਗਏ ਸਨ।ਬਰੌਟੌਨ ਦੇ ਅਨੁਸਾਰ 2018 ਵਿੱਚ ਫ਼ੇਲ਼ ਹੋਣ ਵਾਲੀਆਂ ਕੰਪਨੀਆਂ ਦਾ ਅੰਕੜਾ ਟਰੱਕਿੰਗ ਇਤਹਾਸ ਵਿੱਚ ਸਭ ਤੋਂ ਘੱਟ ਸੀ।
ਸੈਲੇਡੋਨ ਦੇ ਨਾਲ ਨਾਲ ਇਸ ਸਾਲ ਹੋਰ ਵੀ ਕਾਫ਼ੀ ਵੱਡੀਆਂ ਕੰਪਨੀਆਂ ਬੰਦ ਹੋਈਆਂ, ਜਿੰਨ੍ਹਾਂ ਵਿੱਚ ਨਿਊ ਇੰਗਲੈਂਡ ਮੋਟਰ ਫ੍ਰੇਟ ਜਿਸਦੇ 1400 ਡਰਾਇਵਰ ਸਨ, ਐਚ. ਵੀ. ਐਚ. ਟ੍ਰਾਂਸਪੋਰਟ, ਫ਼ਾਲਕੋਨ ਟ੍ਰਾਂਸਪੋਰਟ, ਐਲ. ਐਮ ਈ ਸ਼ਾਮਲ ਹਨ।
ਬਰੌਟੌਨ ਦੇ ਅਨੁਸਾਰ, ਇਸ ਦਾ ਇੱਕ ਕਾਰਨ ਸਪੌਟ (ਬਿਨਾਂ ਕੌਨਟ੍ਰੈਕਟ ਕੀਮਤਾਂ) ਕੀਮਤਾਂ ਦਾਂ ਘੱਟ ਹੋਣਾ ਸੀ, ਇਸ ਕਾਰਨ ਸਪੋਟ ਮਾਰਕੀਟ ਵਿੱਚ ਕੰਮ ਕਰਨ ਵਾਲੀਆਂ ਛੋਟੀਆਂ ਕੰਪਨੀਆਂ ਨੂੰ ਬਹੁਤ ਨੁਕਸਾਨ ਹੋਇਆ। 2018 ਵਿੱਚ ਫ੍ਰੇਟ ਕੀਮਤਾ ਬਹੁਤ ਮਜ਼ਬੂਤ ਸਨ, ਜਿਸ ਕਾਰਨ ਕੰਪਨੀਆਂ ਨੇ ਡਰਾਇਵਰਾਂ ਨੂੰ ਵੱਧ ਤਨਖਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਡਰਾਇਵਰ ਕੰਪਨੀ ਛੱਡ ਕੇ ਨਾ ਜਾਣ, ਕਿਉਂਕੇ ਮਾਰਕੀਟ ਵਿੱਚ ਡਰਾਇਵਰਾਂ ਦੀ ਵੱਡੀ ਘਾਟ ਹੈ।ਹੁਣ ਵੀ ਕੰਪਨੀਆਂ ਡਰਾਇਵਰਾਂ ਦੀ ਤਨਖਾਹ ਘੱਟ ਨਹੀਂ ਕਰ ਸਕਦੀਆਂ, ਜਿਸ ਕਾਰਨ ਪਰੌਫਟ ਬਹੁਤ ਘੱਟ ਗਿਆ ਹੈ।
ਬਰੌਟੌਨ ਅਨੁਸਾਰ ਸਿਰਫ ਘੱਟ ਰੇਟ ਹੀ ਨਹੀਂ, ਮਾਰਕੀਟ ਠੰਡੀ ਹੋਣ ਦੇ ਨਾਲ ਨਾਲ ਹੋਰ ਵੀ ਕਈ ਕਾਰਨ ਹਨ ਜਿੰਨ੍ਹਾਂ ਕਾਰਨ ਇਹ ਕੰਪਨੀਆਂ ਬੰਦ ਹੋ ਰਹੀਆਂ ਹਨ, ਇਸੇ ਕਾਰਨ ਕਰਕੇ ਕੰਪਨੀਆਂ 2020 ਵਿੱਚ ਵੀ ਬੰਦ ਹੋਵਗੀਆਂ। ਬ੍ਰੌਟੌਨ ਅਨੁਸਾਰ 2019 ‘ਚ ਕੰਪਨੀਆਂ ਬੰਦ ਹੋਣ ਦਾ ਰੇਟ ਐਨਾ ਜਿਆਦਾ ਨਹੀਂ, ਕਿਉਂਕੇ 2018 ਵਿੱਚ ਇਹ ਕਾਫੀ ਘੱਟ ਸੀ, ਇਸੇ ਕਰਕੇ 2019 ‘ਚ ਇਹ ਜਿਆਦਾ ਲੱਗ ਰਿਹਾ ਹੈ।