ਇਸ ਸਾਲ ਦੇ ਦੱਸ ਅਤਿ ਜਰੂਰੀ ਵਿਸ਼ੇ ਹਨ:
1. ਬੇਧਿਆਨੀ ਖ਼ਤਮ ਕਰਨਾ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ, ਰਾਜ ਦੇ ਅਦਾਰਿਆਂ ਅਤੇ ਸੰਸਦ ਨੂੰ ਹਰ ਤਰਾਂ ਦੇ ਆਵਾਜਾਈ ਦੇ ਸਾਧਨਾਂ ਲਈ ਬੇਧਿਆਨੀ ਡਰਾਇਵਿੰਗ ਪ੍ਰਤੀ ਕਰੜੇ ਕਨੂੰਨ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ।
2. ਥਕਾਵਟ ਨਾਲ ਹੋਣ ਵਾਲਿਆਂ ਦੁਰਘਟਨਾਵਾਂ ਘਟਾਉਣਾ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਅਨੁਸਾਰ, ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਕੂੰਜੀ ਹੈ ਥਕਾਵਟ ਨਾਲ ਜੁੜੇ ਮੈਡੀਕਲ ਮੁਦਿੱਆਂ ਨੂੰ ਲੱਭਣਾ ਅਤੇ ਉਨ੍ਹਾਂ ਦਾ ਇਲਾਜ ਕਰਨਾ ਅਤੇ ਦਵਾਈ ਦੇ ਥਕਾਵਟੀ ਪ੍ਰਭਾਵਾਂ ਨੂੰ ਜਾਣਨਾ।ਟਰੱਕਿੰਗ ਲਈ ਇਸ ਦਾ ਅਰਥ ਹੈ ਸਲੀਪ ਐਪਨੀਆਂ ਟੈਸਟਿੰਗ ਲਈ ਲਗਾਤਾਰ ਕਨੂੰਨੀ ਕਾਰਵਾਈ ਅਤੇ ਰੈਗੂਲੇਸ਼ਨ ਲਾਗੂ ਕਰਨਾ।
3. ਆਮ ਤੌਰ ਤੇ ਹਵਾਬਾਜੀ ਦੌਰਾਨ ਜਹਾਜ ਤੇ ਕਾਬੂ ਖੋਹਣ ਤੋਂ ਰੋਕਣਾ।
ਇਹ ਮੌਤਾਂ ਦਾ ਪ੍ਰਮੁੱਖ ਕਾਰਨ ਹੈ।
4. ਰੇਲ ਆਵਾਜਾਈ ਦੀ ਸੁਰੱਖਿਆ ਨਿਗਰਾਨੀ ਨੂੰ ਸੁਧਾਰਨਾ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਉਦਾਹਰਨ ਦਿੰਦਿਆਂ ਦੱਸਦੀ ਹੈ ਕਿ ਬੇਅਸਰ ਸੁਰੱਖਿਆ ਨਿਗਰਾਨੀ ਰੇਲ ਆਵਾਜਾਈ ਦੁਰਘਟਨਾਵਾਂ ਦਾ ਪ੍ਰਮੁੱਖ ਕਾਰਨ ਹੈ।
5. ਆਵਾਜਾਈ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਪ੍ਰਤੀ ਕਮਜੋਰਿਆਂ ਨੂੰ ਖਤਮ ਕਰਨਾ।
ਬੋਰਡ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਕਾਰਨ ਹੋਣ ਵਾਲਿਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਨਵੇਂ ਕਨੂੰਨ ਬਣਾਉਣ, ਉਨ੍ਹਾਂ ਨੂੰ ਲਾਗੂ ਕਰਨ ਅਤੇ ਬਿਹਤਰ ਜਨਤਕ ਸਿਖਿਆ ਦੀ ਮੰਗ ਕਰਦਾ ਹੈ ਤਾਂ ਜੋ ਹਰ ਤਰਾਂ ਦੀ ਆਵਾਜਾਈ ਦੌਰਾਨ ਨਸ਼ੇ ਦੇ ਪ੍ਰਭਾਵ ਹੇਠ ਡਰਾਇਵਿੰਗ ਕਾਰਵਾਈ ਨੂੰ ਖਤਮ ਕੀਤਾ ਜਾ ਸਕੇ।
6. ਐਕਸੀਡੈਂਟ ਟਾਲਣ ਦੀ ਤਕਨੀਕ ਨੂੰ ਵੱਧ ਤੌਂ ਵੱਧ ਲਾਗੂ ਕਰਨਾ।
ਐਕਸੀਡੈਂਟ ਟਾਲਣ ਦੀਆਂ ਤਕਨੀਕਾਂ ਅੱਜ-ਕੱਲ ਉਪਲਭਧ ਹਨ ਅਤੇ ਟਰੱਕ ਡਰਾਈਵਰਾਂ ਅਤੇ ਰੇਲ ਚਾਲਕਾਂ ਨੂੰ ਜੀਵਨ ਬਚਾਉਣ ਦਾ ਰਾਹ ਮੁਹੱਇਆ ਕਰਾਉਂਦੀਆਂ ਹਨ।
7. ਸੁਰੱਖਿਆ ਨੂੰ ਵਧਾਉਣ ਲਈ ਰਿਕਾਰਡ ਰੱਖ਼ਣ ਦੀ ਵਿਸਥਾਰ ਨਾਲ ਵਰਤੋਂ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਨੁਸਾਰ ਡਾਟਾ ਰਿਕਾਰਡਾਂ ਦੀ ਵਰਤੋਂ, ਜਿਵੇਂ ਕਿ ਟਰੱਕਾਂ ਦੇ ਨਵੀਨ ਇਲੈਕਟ੍ਰਾਨਿਕ ਲਾਗਿੰਗ ਜੰਤਰ ਚਾਲਕਾਂ ਨੂੰ ਅਸੁਰੱਖਿਅਤ ਕਾਰਨਾਂ ਨੂੰ ਜਾਣਨ ਅਤੇ ਠੀਕ ਕਰਨ ਵਿਚ ਮਦਦ ਕਰਦੇ ਹਨ।
8. ਮੈਡੀਕਲ ਤੰਦਰੁਸਤੀ ਦੀ ਲੋੜ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ, ਜਨਤਕ ਅਤੇ ਨਿਜੀ, ਦੋਹਾਂ ਨੀਤੀਆਂ ਤੋਂ ਆਪਣੇ ਕਰਮਚਾਰੀਆਂ ਦੀ ਮੈਡੀਕਲ ਤੰਦਰੁਸਤੀ ਦੀ ਮੰਗ ਕਰਦਾ ਹੈ।
9. ਵਹੀਕਲ ਸਵਾਰਾਂ ਸੁਰੱਖਿਆ ਨੂੰ ਮਜਬੂਤ ਕਰਨਾ।
ਵਹੀਕਲ ਸਵਾਰਾਂ ਸੁਰੱਖਿਆ ਨੀਤੀ ਵਿਚ ਤਕਨੀਕ, ਪ੍ਰਣਾਲੀ ਅਤੇ ਸੀਟ ਬੈਲਟ ਦੀ ਵਰਤੋਂ ਹੁੰਦੀ ਹੈ ਤਾਂ ਜੋ ਟੱਕਰ ਤੋਂ ਬਾਅਦ ਲੱਗਣ ਵਾਲੀ ਅੱਗ ਅਤੇ ਮਲਬੇ ਤੋਂ ਬਚਾਅ ਹੋ ਸਕੇ।
10. ਖਤਰਨਾਕ ਵਸਤਾਂ ਸਮੱਗਰੀ ਦੀ ਸੁਰੱਖਿਅਤ ਡਿਲਿਵਰੀ ਨੂੰ ਯਕੀਨੀ ਬਣਾਉਣਾ।
ਇਸ ਕੰਮ ਨੂੰ ਰੇਲਵੇ ਵਿਚ ਤਰਜੀਹ ਦਿੱਤੀ ਜਾੰਦੀ ਹੇੈ, ਜਿਸ ਦੀ ਵਰਤੋਂ ਖਤਰਨਾਕ ਸਮੱਗਰੀ ਦੀ ਡਿਲਿਵਰੀ ਲਈ ਕਰਦੇ ਹਨ; ਜੋ ਕਿ ਲੀਥੀਅਮ ਬੈਟਰੀਆਂ ਦੇ ਖਤਰੇ ਨਾਲ ਸੰਬੰਧਿਤ ਹੈ।
ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਚੇਅਰਮੈਨ ਕਰੀਸਟੋਫਰ ਹਾੱਰਟ ਅਨੁਸਾਰ, “ਸੁਰੱਖਿਆ ਇਕ ਮੰਜਿਲ ਨਹੀਂ, ਸਗੋਂ ਇਕ ਸਦਾ ਚਲੱਣ ਵਾਲਾ ਸਫਰ ਹੈ, ਅਤੇ ਇਸ ਨੂੰ ਬਿਹਤਰ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਕਦੇ ਰੁਕਣੀਆਂ ਨਹੀਂ ਚਾਹੀਦੀਆਂ।ਇਹ ਉਦਯੋਗ, ਸਰਕਾਰ ਅਤੇ ਨਾਗਰੀਕਾਂ ਦੇ ਜੀਵਨ ਬਚਾਉਣ ਦੇ ਵੱਡੇ ਜਤਨਾਂ ਦਾ ਨਤੀਜਾ ਹੈ।”