8.8 C
Vancouver
Saturday, December 21, 2024

ਮਾਰਕੀਟ ਦੀ ਅਸਲੀਅਤ- ਖ਼ਰਚੇ ਲਗਾਤਾਰ ਵਧ ਰਹੇ ਹਨ। ਟਰੱਕਿੰਗ ਕੰਪਨੀਆਂ ਨੂੰ ਕੀਮਤ ਇਸ ਵਾਧੇ ਮੁਤਾਬਿਕ ਮਿਲਣੀ ਚਾਹੀਦੀ ਹੈ।

ਸਪਲਾਈ ਅਤੇ ਡਿਮਾਂਡ ਮਾਰਕੀਟ ਦੇ ਦੋ ਮੁੱਢਲੇ ਅਸੂਲ ਹਨ ਜਿੰਨਾ ਦਾ ਸਿੱਧਾ ਅਸਰ ਕੀਮਤਾਂ ਉੱਪਰ ਪੈਂਦਾ ਹੈ । ਜੇ ਕੰਮ ਕਰਨ ਦੀ ਲਈ ਗਈ ਕੀਮਤ ਵਿੱਚੋਂ ਉਸ ਕੰਮ ਨੂੰ ਕਰਨ ਤੇ ਆਈ ਲਾਗਤ ਨੂੰ ਕੱਢ ਦਿੱਤਾ ਜਾਵੇ ਤਾਂ ਉਹ ਤੁਹਾਡਾ ਮੁਨਾਫ਼ਾ ਹੋਵੇਗਾ, ਅਤੇ ਜੇ ਕੰਮ ਕਰਨ ਦੀ ਲਾਗਤ, ਕੰਮ ਕਰਨ ਦੀ ਲਈ ਗਈ ਕੀਮਤ ਨਾਲੋਂ ਵਧ ਜਾਵੇ ਤਾਂ ਉਹ ਘਾਟਾ ਹੋਵੇਗਾ, ਇਹ ਹਰ ਕੋਈ ਜਾਣਦਾ ਹੈ। ਸੰਸਾਰ ਜੰਗ ਦੇ ਸਮੇਂ ਤੋਂ ਪਿੱਛੋਂ ਅਸੀਂ ਇਸ ਸਭ ਤੋਂ ਭੈੜੇ ਮੰਦੀ ਦੇ ਦੌਰ ਵਿੱਚੋਂ ਬਾਹਰ ਆ ਰਹੇ ਹਾਂ, ਇਸ ਲਈ ਇਹ ਸੁਭਾਵਿਕ ਹੈ ਕਿ ਇਹਨਾਂ ਮੁੱਢਲੇ ਸਿਧਾਂਤਾਂ , ਸਪਲਾਈ ਅਤੇ ਡਿਮਾਂਡ ਮਤਲਬ ਮਾਰਕੀਟ ਵਿੱਚ ਕੰਮ ਕਿੰਨਾ ਹੈ ਅਤੇ ਕੰਮ ਕਰਨ ਲਈ ਟਰੱਕ ਕਿੰਨੇ ਹਨ, ਵੱਲ ਸਾਡਾ ਜਿਆਦਾ ਧਿਆਨ ਹੈ। ਕੰਪਨੀਆਂ ਅਤੇ ਸਿ਼ਪਰਾਂ (ਮਾਲ ਦੀ ਸਪਲਾਈ ਕਰਨ ਵਾਲੇ) ਨੂੰ ਇਸ ਗੱਲ ਦੀ ਚਿੰਤਾ ਵੀ ਵਧ ਰਹੀ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਉਹਨਾ ਕੋਲ ਆਪਣੇ ਸਾਰੇ ਗਾਹਕਾਂ ਨੂੰ ਵਧੀਆ ਸਰਵਿਸ ਦੇਣ ਲਈ ਲੋੜ ਮੁਤਾਬਕ ਪੂਰੀ ਸਪਲਾਈ (ਟਰੱਕ) ਹੋਵੇਗੀ? ਇਹਨਾਂ ਸਾਰੀਆਂ ਚਿੰਤਾਵਾਂ ਕਿ ਅਰਧ ਵਿਵਸਥਾ ਕਿੱਧਰ ਜਾ ਰਹੀ ਹੈ ਦੇ ਨਾਲ, ਇੱਕ ਮੁੱਢਲੀ ਗੱਲ ਇਹ ਵੀ ਹੈ ਕਿ ਟਰੱਕਿੰਗ ਚਲਾਉਣ ਲਈ ਖਰਚ ਜਿਵੇਂ ਕਿ ਲੇਬਰ, ਤੇਲ, ਮਸ਼ੀਨਰੀ, ਪਾਰਟਸ ਅਤੇ ਸਾਂਭ ਸਭਾਂਲ਼, ਆਦਿ ਦਿਨੋ ਦਿਨ ਵਧ ਰਹੇ ਹਨ, ਇਹਨਾਂ ਦਾ ਕੀ ਹੱਲ ਹੈ।

ਕੰਪਨੀਆਂ ਲਈ ਸਭ ਤੋਂ ਵੱਡਾ ਖ਼ਰਚ ਹੈ ਲੇਬਰ ਦਾ, ਭਾਵੇਂ ਇਹ ਜਾਨਣਾ ਔਖਾ ਹੈ ਕਿ ਡਰਾਇਵਰਾਂ ਦੀ ਤਨਖਾਹ ਚ’ ਕਿੰਨਾ ਵਾਧਾ ਹੋਇਆ ਪਰ ਕਈ ਕੰਪਨੀਆਂ ਦੇ ਦੱਸਣ ਮੁਤਾਬਿਕ ਇਹ 2% ਹੈ, ਕਈਆਂ ਕੰਪਨੀਆਂ ਜਿੰਨਾਂ ਨੇ ਮੰਦੇ ਦੇ ਸਮੇਂ ਚ’ ਤਨਖਾਹ ਤੇ ਕੱਟ ਲਾਏ ਸਨ, ਲਈ ਇਹ ਵਾਧਾ ਹੋਰ ਵੀ ਜਿਆਦਾ ਹੈ ਕਿਉਂਕੇ ਉਹ ਵਾਪਸ ਉਸੇ ਥਾਂ ਆ ਰਹੀਆਂ ਹਨ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਡਰਾਇਵਰਾਂ ਦੀ ਮੰਗ ਵਧਣ ਨਾਲ ਸਪਲਾਈ ਸੁੰਗੜ ਰਹੀ ਹੈ। ਤਨਖਾਹ ਦੇ ਨਾਲ ਨਾਲ ਹੋਰ ਫ਼ਾਇਦੇ ਜਿਵੇਂ ਮੈਡਕਿਲ ਗਰੁੱਪ ਇੰਸੋਰਂੈਸ, ਡਰਾਇਵਰ ਭਰਤੀ ਕਰਨ ਦੇ ਖਰਚੇ ਵਧ ਰਹੇ ਹਨ, ਬਹੁਤ ਸਾਰੇ ਰਾਜਾਂ ਨੇ ਡਬਲਯੂ. ਸੀ. ਬੀ. ਦੀਆਂ ਕਿਸ਼ਤਾ ਚ’ ਵਾਧਾ ਕਰ ਦਿੱਤਾ ਹੈ। ਡਰਾਇਵਰਾਂ ਦੇ ਨਾਲ ਨਾਲ ਮਕੈਨਕਾਂ ਦੀ ਘਾਟ ਨੇ ਵੀ ਲਾਗਤ ਵਿੱਚ ਵਾਧਾ ਕੀਤਾ ਹੈ।

ਕੰਪਨੀਆਂ ਲਈ ਦੂਜਾ ਵੱਡਾ ਖਰਚਾ ਤੇਲ ਦਾ ਹੈ, ਤੇਲ ਦੀਆਂ ਵਧੀਆਂ ਕੀਮਤਾਂ ਦਾ ਜੇ ਕਰ ਸਾਲ ਤੋਂ ਸਾਲ ਦਾ ਹਿਸਾਬ ਲਾਈਏ ਤਾਂ ਇਹ ਵਾਧਾ 30% ਤੋੇਂ 40% ਹੈ। ਓਨਰ ਅਪਰੇਟਰਾਂ ਲਈ ਤੇਲ ਹੀ ਸਭ ਤੋਂ ਵੱਡਾ ਖਰਚਾ ਹੈ, ਅਤੇ ਇਹਨਾਂ ਨੂੰ ਵੀ ਜਿਅਦਾ ਦੇਣਾ ਪੈਂਦਾ ਹੈ। ਉੱਤਰੀ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਨੇ ਤੇਲ ਉਪਰ ਵਾਧੂ ਟੈਕਸ ਲਾ ਰੱਖੇ ਹਨ। ਇਕ ਜੁਲਾਈ ਤੋਂ ਬਾਇਓ ਫਿ਼ਊਲ ਕਨੂੰਨ ਦੇ ਲਾਗੂ ਹੋਣ ਨਾਲ ਹੋਰ ਵੀ ਵਾਧੂ ਭਾਰ ਪਵੇਗਾ ਕਿਉਂਕੇ ਕਨੇਡਾ ਚ’ ਇਸ ਦੀ ਪੂਰੀ ਪੈਦਾਵਾਰ ਨਾ ਹੋਣ ਕਾਰਨ ਇਸ ਨੂੰ 85% ਬਾਇਓ ਫਿ਼ਊਲ ਬਾਹਰੋਂ ਮੰਗਵਾਉਣਾ ਪਵੇਗਾ, ਇਸ ਨੂੰ ਪਾਈਪ ਲਾਈਨ ਦੁਆਰਾ ਵੀ ਨਹੀ ਲਿਆਂਦਾ ਜਾ ਸਕਦਾ।

ਨਵੇਂ ਟਰੱਕ ਟਰੇਲਰਾਂ, ਪਾਰਟਾਂ ਦੀ ਕੀਮਤ ਵਿੱਚ ਵੀ ਕਾਫੀ ਵਾਧਾ ਹੋਇਆ ਹੈ, ਅੱਜ ਦੀ ਨਵੀਂ ਤਕਨੀਕ ਦੇ ਧੂੰਆਂ ਮੁਕਤ ਟਰੱਕ ਦੇ ਇੰਜਨਾਂ ਨੇ ਕੀਮਤਾਂ ਚ’ 10% ਤੋਂ 15% ਦ ਵਾਧਾ ਕੀਤਾ ਹੈ, ਨਵੇਂ ਟਰੱਕਾਂ ਦੀ ਦੇਖ ਭਾਲ ਵਧੀ ਹੈ। ਸਟੀਲ, ਐਲੂਮੀਨੀਅਮ ਅਤੇ ਲੱਕੜ ਦੀਆਂ ਕੀਮਤਾਂ ਵਧਣ ਨਾਲ ਟਰੇਲਰਾਂ ਦੀਆਂ ਕੀਮਤਾਂ ਵਿੱਚ ਪਿਛਲੇ ਸਾ਼ ਨਾਲੋਂ 15% ਵਾਧਾ ਹੋਇਆ ਹੈ। ਟਾਇਰਾਂ ਦੀ ਕੀਮਤ ਵਿੱਚ ਵੀ ਪਿਛਲੇ ਸਾਲ ਨਾਲੋਂ 20% ਦਾ ਵਾਧਾ ਹੋਇਆ ਹੈ, ਇਸਦਾ ਕਾਰਨ ਦੁਨੀਆਂ ਵਿੱਚ ਰਬੜ ਦੀ ਘਾਟ, ਤੇਲ ਦੀਆਂ ਕੀਮਤਾਂ ਹਨ। ਵਾਤਾਵਰਨ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ, ਪੁਰਾਣੇ ਵਹੀਕਲਾਂ ਨੂੰ ਨਵੀਂ ਤਕਨੀਕ ਦੇ ਹਾਣ ਦਾ ਬਨਾਉਣ ਲਈ ਅੱਪਗਰੇਡ ਕਰਨ ਦੇ ਖਰਚੇ ਵਧ ਰਹੇ ਹਨ। ਪੁਰਾਣੇ ਵਾਹਣਾਂ ਦੀ ਕੀਮਤ ਵਿੱਚ ਵੀ 15% ਤੱਕ ਦਾ ਵਾਧਾ ਦੇਖਣ ਨੂੰ ਮਿਲਦਾ ਹੈ।

ਗੱਲ ਇੱਥੇ ਮੁੱਕਦੀ ਆ ਕਿ ਸਪਲਾਈ ਡਿਮਾਂਡ ਦਾ ਕੁੱਝ ਵੀ ਹੋਵੇ, ਪਰ ਕੰਪਨੀਆਂ ਨੂੰ ਹਰ ਸਾਲ ਵਧ ਰਹੀਆਂ ਇਹਨਾਂ ਕੀਮਤਾਂ ਨੂੰ ਪੂਰਾ ਕਰਨ ਲਈ ਰੇਟ ਵੀ ਉਸ ਹਿਸਾਬ ਨਾਲ ਮਿਲਣੇ ਚਾਹੀਦੇ ਹਨ।