8 C
Vancouver
Saturday, December 21, 2024

ਦੁਨੀਆ ਦੀ ਸਭ ਤੋਂ ਵੱਡੀ ਟਨਲਿੰਗ ਮਸ਼ੀਨ, ਬਰਥਾ ਨੇ ਸਿਆਟਲ ਵਾਟਰ ਫਰੰਟ ਥੱਲੇ ਨਵਾਂ ਹਾਈਵੇ 99 ਪੁੱਟਣਾ ਸ਼ੁਰੂ ਕੀਤਾ।

ਵਸ਼ਿੰਗਟਨ ਟਰਾਂਸਪੋਰਟੇਸ਼ਨ ਡੀਪਾਰਟਮੈਂਟ ਨੇ ਦੱਸਿਆ ਹੈ ਕਿ ਸਿਆਟਲ ਦੀਆਂ ਡਾਊਨ ਟਾਊਨ ਬਿਲਡਿੰਗਜ਼ ਦੇ ਥੱਲਿਉਂ ਦੀ ਨਵਾਂ ਹਾਈਵੇ 99 ਬਨਾਉਣ ਲਈ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਹੈ।ਟਨਲ ਲਗਭਗ 200 ਬਿਲਡਿੰਗਾਂ ਦੇ ਥਲਿੳੇਂੁ ਲੰਘੇਗੀ ਪਰ ਇਹਨਾਂ ਨੂੰ ਬਰਥਾ ਮਸ਼ੀਨ ਜੋ ਦੁਨੀਆ ਦੀ ਸੱਭ ਤੋਂ ਵੱਡੀ ਮਸ਼ੀਨ ਹੈ ਦੀ ਵਰਤੋਂ ਕਰਨ ਨਾਲ ਕੋਈ ਖਾਸ ਸਮੱਸਿਆ ਆਉਣ ਦੀ ਸੰਭਾਵਨਾ ਨਹੀਂ ਹੈ।
ਸਪੋਕਸ ਵੋਮੈਨ ੈੲਰਕੳਨ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ‘ਬਰਥਾ’ ਦਾ ਰਸਤਾ ਕਿਥੋਂ ਹੋਵੇਗਾ ਅਤੇ ਉਸਦੇ ਰਸਤੇ ਵਿੱਚ ਕੀ ਕੀ ਆਵੇਗਾ। ਟਨਲਿੰਗ ਕਾਮੇ ਧੂੜ ਅਤੇ ਧਮਕ ਨੂੰ ਕੰਟਰੋਲ ਵਿੱਚ ਰੱਖਣਗੇ ਅਤੇ ਬਿਲਡਿੰਗਾਂ ਦੀਆਂ ਨੀਹਾਂ ਸੁਰੱਖਿਅਤ ਰਹਿਣਗੀਆਂ।
ਬਰਥਾ 326 ਫੁੱਟ ਲੰਬੀ ਅਤੇ 7000 ਟੱਨ ਭਾਰੀ ਹੈ।ਇਹ 58’ ਘੇਰੇ ਦੀ ਟਨਲ ਤਿਆਰ ਕਰੇਗੀ।ਇਹ 80 ਮਿਲੀਅਨ ਡਾਲਰ ਦੀ ਮਸ਼ੀਨ 3.1 ਬਿਲੀਅਨ ਡਾਲਰ ਦੇ ੳੇੁਸ ਪਰਾਜੈਕਟ ਦਾ ਹਿੱਸਾ ਹੈ ਜਿਸਨੇ ਡਾਊਨ ਟਾਊਨ ਵਾਟਰਫਰੰਟ ਦੇ ਨਾਲ ਨਾਲ ਡਬਲ ਡੈੱਕ ਹਾਈਵੇ, ‘ਅਲਾਸਕਨ ਵੇਅ ਵਾਇਆਡਕਟ’ ਦੀ ਥਾਂ ਲੈਣੀ ਹੈ।ਇਸ ਵਾਇਆਡਕਟ ਨੂੰ 1953 ਵਿੱਚ ਬਣਾਇਆ ਗਿਆ ਸੀ ਅਤੇ ਇੱਕ ਲੱਖ ਤੋਂ ਵੱਧ ਵਹੀਕਲ ਰੋਜ਼ ਇਸਤੋਂ  ਲੰਘਦੇ ਹਨ।ਇਹ ਢਾਚਾਂ ਇਸ ਲਈ ਬਦਲਣਾ ਪੈ ਰਿਹਾ ਹੈ ਕਿਉਕਿ ਭੁਚਾਲ ਆਉਣ ਤੇ ਇਹ ਡਿਗ ਸਕਦਾ ਹੈ।ਇਸ ਪਰਾਜੈਕਟ ਵਿੱਚ ਵਾਟਰ ਫਰੰਟ ਨੂੰ ਰੈਨੋਵੇਟ ਕਰਨਾ, ਸਮੁੰਦਰ ਕਿਨਾਰੇ ਕੰਧਾਂ ਦੀ ਮੁੜ ਉਸਾਰੀ ਕਰਨਾ, ਸੜਕਾਂ ਦਾ ਸੁਧਾਰ ਆਦਿ ਸ਼ਾਮਲ ਹੈ।
ਬਰਥਾ ਜਪਾਨ ਵਿੱਚ ਤਿਆਰ ਕੀਤੀ ਗਈ ਹੈ ਅਤੇ ਇਸਨੂੰ 41 ਭਾਗਾਂ ਵਿੱਚ ਸ਼ਿਪ ਰਾਹੀ ਲਿਆਂਦਾ ਗਿਆ ਹੈ।ਇਹ ਮਸ਼ੀਨ ਲਗਭਗ 2 ਮੀਲ ਲੰਬੀ ਟਨਲ 14 ਮਹੀਨੇ ਵਿੱਚ ਤਿਆਰ ਕਰੇਗੀ।2015 ਦੇ ਅਖੀਰ ਤੱਕ ਇਹ ਚਾਰ ਲੇਨ ਵਾਲੀ ਟਨਲ ਟੈਫ੍ਰਿਕ ਲਈ ਚਾਲੂ ਹੋ ਜਾਣ ਦੀ ਆਸ ਹੈ।ਬਰਥਾ ਦਾ ਨਾਂ ‘ਬਰਥਾ ਨਾਈਟ ਲੈਂਡਸ ਦੇ ਨਾਂ ਤੇ ਰੱਖਿਆ ਹੈ ਜਿਹੜੀ ਅੱਜ ਤੱਕ ਦੀ ਸਿਆਟਲ ਦੀ ਇੱਕੋ ਇੱਕ ਔਰਤ ਮੇਅਰ ਰਹੀ ਹੈ।ਉਹ 1926 ਵਿੱਚ ਮੇਅਰ ਚੁਣੀ ਗਈ ਸੀ।