ਇਸ ਲੇਖ਼ ਵਿੱਚ ਰੇ ਗੌਂਫ਼ ਕਹਿੰਦਾ ਹੈ ਕਿ ਬਿਨਾਂ ਸ਼ੱਕ ਇਸ ਸਵਾਲ ਦਾ ਜਵਾਬ ਹਾਂ ਹੈ ਪਰ ਇਸ ਲਈ ਕੁੱਝ ਯੋਗਤਾਵਾਂ ਵੀ ਚਾਹੀਦੀਆਂ ਹਨ। ਆਓ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਟਰੱਕ ਓਨਰ ਅਪਰੇਟਰਾਂ ਦੇ ਖ਼ਰਚੇ ਕੀ ਹਨ? ਵੱਡਿਆਂ ਖ਼ਰਚਿਆਂ ‘ਚੋਂ ਇੱਕ ਹੈ ਟਰੱਕ ਅਤੇ ਟਰੇਲਰ ਦੀ ਖ਼ਰੀਦ। ਜਦੋਂ ਤੱਕ ਤੁਹਾਡੇ ਕੋਲ ਖ਼ਰੀਦ ਸ਼ਕਤੀ ਨਹੀਂ ਹੈ ਭਾਵ ਤੁਸੀਂ ਵੱਡੀ ਮਾਤਰਾ ਵਿੱਚ ਇਸ ਦੀ ਖਰੀਦ ਨਹੀਂ ਕਰਦੇ ਤਾਂ ਤੁਹਾਨੂੰ ਬਹੁਤ ਵਧੀਆ ਡੀਲ ਨਹੀਂ ਮਿਲਦੀ, ਆਪਣੇ ਪੱਧਰ ਤੇ ਹੀ ਤੁਸੀਂ ਵੱਧ ਤੋਂ ਵੱਧ ਵਧੀਆ ਡੀਲ ਲੈਣ ਦੀ ਕੋਸਿ਼ਸ਼ ਕਰਦੇ ਹੋ। ਇਸ ਉਤਰਾਅ ਚੜ੍ਹਾਅ ਵਾਲੀ ਮਾਰਕੀਟ ਵਿੱਚ ਦੂਸਰਾ ਵੱਡਾ ਖ਼ਰਚ ਹੈ ਡੀਜ਼ਲ ਦਾ ਹੈ ਅਤੇ ਤੀਸਰਾ ਵੱਡਾ ਖ਼ਰਚ ਹੈ ਇੰਸ਼ੋਰੈਂਸ ਦਾ, ਦੇਸ਼ ਵਿੱਚ ਹਰ ਕੋਈ ਬਰੋਕਰ ਇੱਕ ਛੋਟੇ ਬਿਜ਼ਨਸ ਨੂੰ ਓਨੀ ਵਧੀਆ ਡੀਲ ਨਹੀ ਲੈ ਕੇ ਦੇ ਸਕਦਾ ਜਿੰਨੀ ਇੱਕ ਵੱਡੀ ਫ਼ਲੀਟ ਨੂੰ ਕਿੳਂੁਕੇ ਉੱਸ ਨੂੰ ਇੱਕ ਥਾਂ ਤੋਂ ਹੀ ਵੱਡਾ ਬਿਜ਼ਨਸ ਅਤੇ ਵੱਡੀ ਕਮਿਸ਼ਨ ਦੀ ਚੈੱਕ ਮਿਲਦੀ ਹੈ। ਇਸਦਾ ਮਤਲਬ ਇੱਕ ਬੰਦਾ ਇਕੱਲੇ ਓਨਰ ਅਪਰੇਟਰ ਦੇ ਤੌਰ ਤੇ ਓਨਾ ਡਿਸਕਾਊਂਟ ਨਹੀਂ ਲੈ ਸਕਦਾ ਜਿੰਨਾ ਕੇ ਇੱਕ ਵੱਡੀ ਫ਼ਲੀਟ ਲੈਂਦੀ ਹੈ । ਇਹ ਦੇਖਿਆ ਗਿਆ ਹੈ ਕਿ 10 ਟਰੱਕਾਂ ਤੋਂ ਘੱਟ ਵਾਲਾ ਫਲੀਟ ਵੀ ਓਨੇ ਵਧੀਆ ਰੇਟ ਨਹੀਂ ਲੈ ਸਕਦਾ।
ਹੁਣ ਸਵਾਲ ਇਹ ਹੈ ਕਿ ਕਿਵੇਂ ਇੱਕ ਓਨਰ ਅਪਰੇਟਰ ਇੱਕ ਛੋਟੇ ਬਿਜ਼ਨਸ ਦੇ ਤੌਰ ਤੇ ਆਪਣੀ ਖ਼ਰੀਦ ਸ਼ਕਤੀ ਵਧਾ ਸਕਦਾ ਹੈ?
ਤੁਹਾਡੇ ਲਈ ਇਹ ਹੈਰਾਨੀ ਵਾਲੀ ਗੱਲ ਹੋਵੇਗੀ ਕਿ 1992 ਤੋਂ ਇੱਕ ਸੰਸਥਾ ਜਿਸਦਾ ਨਾਮ ਕਨੇਡੀਅਨ ਓਨਰ ਅਪਰੇਟਰ’ਜ਼ ਕੋ-ਆਪਰੇਟਵ ਹੈ। ਇਹ ਸੰਸਥਾ ਵੱਖ-ਵੱਖ ਸਪਲਾਈ/ਸਰਵਿਸ ਕੰਪਨੀਆਂ ਜਿਵੇਂ ਟਰੱਕ ਟਰੇਲਰ, ਤੇਲ, ਇੰਸ਼ੋਰੈਂਸ ਆਦਿ ਨਾਲ ਟਰੱਕਰਜ਼ ਲਈ ਡੀਲਜ਼ ਬਣਾਉਂਦੀ ਹੈ ਅਤੇ ਜੇ ਤੁਸੀ ਇਸ ਸੰਸਥਾ ਦੇ ਮੈਂਬਰ ਹੋ ਤਾਂ ਤੁਹਾਡੇ ਲਈ ਇਹ ਡੀਲਜ਼ ਉੱਪਲੱਭਧ ਹੁੰਦੀਆਂ ਹਨ, ਇਸ ਤਰਾਂ ਮੈਂਬਰਸਿ਼ਪ ਦੀ ਖ਼ਰੀਦ ਸ਼ਕਤੀ ਦਾ ਤੁਸੀਂ ਲਾਭ ਲੈ ਸਕਦੇ ਹੋ ਅਤੇ ਜਿਆਦਾ ਪੈਸਾ ਬੱਚਤ ਦੇ ਰੂਪ ਚ’ ਆਪਣੀ ਜੇਬ ਵਿੱਚ ਪਾ ਸਕਦੇ ਹੋ। ਪਰ ਕਿਸੇ ਵੀ ਇਸ ਤਰਾਂ ਦੀ ਸੰਸਥਾ ਦੇ ਮੈਂਬਰ ਬਣਨ ਤੋਂ ਪਹਿਲਾਂ ਉਸ ਦੇ ਨਿਯਮਾਂ ਅਤੇ ਕਨੂੰਨਾਂ ਨੂੰ ਚੰਗੀ ਤਰਾਂ ਪਰਖ਼ ਲੈਣਾ ਚਾਹੀਦਾ ਹੈ।
ਹੁਣ ਗੱਲ ਆਉਂਦੀ ਹੈ ਇੰਸ਼ੋਰੈਂਸ ਦੀ, ਬੀ. ਸੀ., ਸਸਕੈਚਵਨ ਅਤੇ ਮੈਨੀਟੋਬਾ ਵਿੱਚ ਇਹ ਸਰਕਾਰਾਂ ਦੇ ਕੰਟਰੋਲ ਵਿੱਚ ਹੈ ਪਰ ਅਲਬਰਟਾ, ਉਨਟੈਰੀਓ ਅਤੇ ਐਟਲਾਂਟਿੱਕ ਸੂਬਿਆਂ ਵਿੱਚ ਤੁਹਾਡੇ ਕੋਲ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਹਨ। ਅਸੀਂ ਇਹਨਾਂ ਸੂਬਿਆਂ ਦੀ ਗੱਲ ਕਰਦੇ ਹਾਂ, ਅੱਜ ਦੀ ਤਰੀਖ਼ ਵਿੱਚ ਇੱਕ ਟਰੱਕਰ 12,000 ਤੋਂ 16,000 ਡਾਲਰ ਸਲਾਨਾ ਇੰਸ਼ੋਰੈਂਸ ਭਰਦਾ ਹੈ।
ਭਾਵੇਂ ਕਿ ਟਰੱਕਿੰਗ ਕੰਪਨੀਆਂ ਤੁਹਾਨੂੰ ਉਹਨਾਂ ਦੀ ਕੰਪਨੀ ਇੰਸ਼ੋਰੈਂਸ ਖਰੀਦਣ ਲਈ ਕਹਿੰਦੀਆਂ ਹਨ ਪਰ ਤੁਹਾਨੂੰ ਹੱਕ ਹੈ ਕਿ ਤੁਸੀਂ ਆਪਣੇ ਵਹੀਕਲ ਦੀ ਸਿੱਧੀ ਇੰਸ਼ੋਰੈਂਸ ਖਰੀਦ ਸਕਦੇ ਹੋ। ਉਦ੍ਹਾਰਨ ਦੇ ਤੌਰ ਤੇ ਜੇ ਤੁਹਾਨੂੰ ਕੰਪਨੀ ਕਹਿੰਦੀ ਹੈ ਕਿ ਉਹ ਤੁਹਾਡੀ ਇੰਸ਼ੋਰੈਸ 10 ਸੈਂਟ ਪ੍ਰਤੀ ਮੀਲ ਕੱਟੇਗੀ ਅਤੇ ਤੁਸੀ ਸਾਲ ਦਾ 120,000 ਮੀਲ ਕਰਦੇ ਹੋ ਤਾਂ ਇਹ 12,000 ਬਣਦਾ ਹੈ, ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਸ ਤਰਾਂ ਸਸਤਾ ਪੈਂਦਾ ਹੈ।
ਇੱਕ ਹੋਰ ਕੰਨੂਨੀ ਰਸਤਾ ਹੈ ਕਿ ਤੁਸੀਂ 10 ਜਾਂ ਵੱਧ ਓਨਰ ਅਪਰੇਟਰ ਰਲ਼ ਕੇ ਇੱਕ ਕੰਪਨੀ ਰਜਿਸਟਰ ਕਰ ਸਕਦੇ ਹੋ ਜਿਸ ਵਿੱਚ ਸਾਰੇ ਬਰਾਬਰ ਦੇ ਮਾਲਕ ਹੋਵੋਂ ਅਤੇ ਤੁਹਾਡੇ ਵਹੀਕਲ ਕੰਪਨੀ ਦੀ ਮਾਲਕੀਅਤ ਹੋਣ। ਤੁਸੀਂ ਓਨਰ ਅਪਰੇਟਰ ਰਹਿ ਕੇ ਵੀ ਇਸ ਨੂੰ ਇੱਕ ਕੰਪਨੀ ਦੀ ਤਰਾਂ ਚਲਾ ਕੇ ਉਹ ਸਾਰੇ ਫਾਇਦੇ ਲੈ ਸਕਦੇ ਹੋ ਜੋ ਇੱਕ ਵੱਡੇ ਫਲੀਟ ਵਾਲੀ ਕੰਪਨੀ ਲੈ ਸਕਦੀ ਹੈ। ਪਰ ਇਸ ਤਰਾਂ ਦੇ ਗਰੁੱਪ ਬਨਾਉਣ ਲਈ ਕਨੂੰਨੀ ਸਲਾਹ ਅਤੇ ਉਸ ਉੱਪਰ ਸਭ ਦੀ ਸਹਿਮਤੀ ਬਹੁਤ ਜਰੂਰੀ ਹੈ।
ਟਰੱਕਿੰਗ ਬਿਜ਼ਨਸ ਤੋਂ ਵਧੀਆ ਜਿੰ਼ਦਗੀ ਬਸਰ ਕੀਤੀ ਜਾ ਸਕਦੀ ਹੈ ਅਤੇ ਇਹ ਬਹੁਤ ਅਸਾਨ ਹੈ ਪਰ ਤੁਹਾਨੂੰ ਇਸ ਬਿਜ਼ਨਸ ਦੇ ਖ਼ਰਚ ਅਤੇ ਅਮਦਨ ਦੀ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਦਿਮਾਗ ਦੇ ਦਰਵਾਜੇ ਖੁੱਲ੍ਹੇ ਰੱਖੋ ਅਤੇ ਸਦਾ ਰਚਨਾਤਮਕ ਸੋਚੋ