ਉਹ ਸ਼ਰਤਾਂ ਜੋ ਕਨੇਡਾ ਐਡਵਾਂਸਡ ਕਮ੍ਰਸ਼ਲ ਇਨਫਾਰਮੇਸ਼ਨ (ਏ ਸੀ ਆਈ) ਪ੍ਰੋਗਰਾਮ ਅਧੀਨ ਹਾਈਵੇਅ ਕੈਰੀਅਰਜ਼ ਲਈ ਤਜ਼ਵੀਜ਼ ਕੀਤੀਆਂ ਅਤੇ ਜੋ ਈਮੈਨੀਫੈਸਟ ਅਨੁਸਾਰ ਚਾਹੀਦੀਆਂ ਹਨ ਨੂੰ ਇਸ ਹਫਤਾਅੰਤ ‘ਤੇ ਬਾਰਡਰ ਸਰਵਿਸਜ਼ ਏਜੰਸੀ (ਸੀ ਬੀ ਐਸ ਏ) ਵੱਲੋਂ ਕਨੇਡਾ ਗਜ਼ਟ ਭਾਗ 1 ‘ਚ ਪਹਿਲਾਂ ਹੀ ਲਿਖ ਦਿੱਤੀਆਂ ਹਨ।
ਕਨੇਡੀਅਨ ਟਰੱਕਿੰਗ ਅਲਾਂਇੰਸ ਅਤੇ ਇਸ ਦੇ ਮੈਂਬਰ 2005 ਤੋਂ ਲੈ ਕੇ ਇਸ ਏ ਸੀ ਆਈ ਪ੍ਰੋਗਰਾਮ ਨੂੰ ਬਣਾਉਣ ਲਈ ਸੀ ਬੀ ਐਸ ਏ ਨਾਲ ਮਿਲ ਕੇ ਕੰਮ ਕਰ ਰਹੇ ਸਨ।ਇਸ ‘ਚ ਖਾਸ ਕਰਕੇ ਹਾਈਵੇਅ ਦੀ ਈਮੈਨੀਫੈਸਟ ਪਾਲਿਸੀ ਅਤੇ ਇਸ ਦੇ ਨਾਲ ਜੁੜੀਆਂ ਆਪਰੇਸ਼ਨਲ ਅਤੇ ਟੈਕਨੀਕਲ ਗੱਲਾਂ ਹਨ। ਇਸ ਸਾਰੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰ ਕਰਦੇ ਹੋਏ ਸੀ ਟੀ ਏ ਅਤੇ ਹਾਈਵੇਅ ਕੈਰੀਅਰ ਵਾਲਿਆਂ ਨੂੰ ਬਹੁਤ ਸਮਾਂ ਲੱਗਾ। ਸੀ ਟੀ ਏ ਭਾਵ ਕਨੇਡੀਅਨ ਟਰੱਕਿੰਗ ਅਲਾਂਇੰਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਖਰ ਕੀਤਾ ਗਿਆ ਫੈਸਲਾ ਹੁਣ ਲਾਗੂ ਹੋ ਰਿਹਾ ਹੈ।
ਇਸ ਦਾ ਅਰਥ ਇਹ ਹੈ ਕਿ ਸੀ ਬੀ ਐਸ ਏ ਨੂੰ ਕੈਰੀਅਰ ਵੱਲੋਂ ਕਨਵੇਐਂਸ ਅਤੇ ਸ਼ਿਪਮੈਂਟ ਬਾਰੇ ਪਹਿਲਾਂ ਦਿੱਤੀ ਜਾਣ ਵਾਲੀ ਲੋੜੀਂਦੀ ਜ਼ਰੂਰੀ ਜਾਣਕਾਰੀ ਦਾ ਨਿਯਮ ਛੇਤੀ ਹੀ ਲਾਗੂ ਹੋ ਜਾਵੇਗਾ। ਆਪਣੀ ਇੱਛਾ ਅਨੁਸਾਰ ਈਮੈਨੀਫੈਸਟ ਪੇਸ਼ਕਸ਼ ਅਕਤੂਬਰ 2012 ਤੋਂ ਲਾਗੂ ਹੈ। ਸੀ ਬੀ ਐਸ ਏ ਦੇ ਅੰਕੜਿਆਂ ਅਨੁਸਾਰ ਦਸੰਬਰ 2013 ਤੋਂ ਲੈ ਕੇ ਹੁਣ ਤੱਕ 10,600 ਹਾਈਵੇਅ ਕੈਰੀਅਰ ਇਸ ਨਵੇਂ ਸਿਸਟਮ ਈਮੈਨੀਫੈਸਟ ਦੀ ਵਰਤੋਂ ਕਰ ਰਹੇ ਹਨ। ਇਹ 2013 ‘ਚ ਬਾਰਡਰ ਪਾਰ ਕਰਨ ਵਾਲੇ ਕੁੱਲ ਕੈਰੀਅਰਜ਼ ਦਾ 95% ਹਿੱਸਾ ਬਣਦਾ ਹੈ।
ਹੁਣ ਜਦੋਂ ਗਜ਼ਟ ਦੇ ਭਾਗ 1 ‘ਚ ਇਹ ਨਿਯਮ ਪਹਿਲਾਂ ਹੀ ਛਾਪ ਦਿੱਤੇ ਗਏ ਹਨ, ਇਸ ਸਬੰਧੀ ਆਮ ਜਨਤਾ ਅਤੇ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ 30 ਦਿਨ ਮਿਲੇ ਹਨ। ਸੀ ਬੀ ਐਸ ਏ ਵੱਲੋਂ ਮਿਲੇ ਵਿਚਾਰਾਂ ‘ਤੇ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਜੇ ਲੋੜ ਪਈ ਤਾਂ ਸੋਧ ਕਰਕੇ ਇਨ੍ਹਾਂ ਨਿਯਮਾਂ ਨੂੰ ਕਨੇਡਾ ਗਜ਼ਟ ਪਾਰਟ ੀ ‘ਚ ਛਾਪ ਦਿੱਤਾ ਜਾਵੇਗਾ। ਸੀ ਬੀ ਐਸ ਏ ਵੱਲੋਂ ਫਿਰ ਇਹ ਵੀ ਕਹਿ ਦਿੱਤਾ ਜਾਵੇਗਾ ਕਿ ਈ ਮੈਨੀਫੈਸਟ ਜ਼ਰੂਰੀ ਵੀ ਹੈ ਅਤੇ ਹਾਈਵੇਅ ਕੈਰੀਅਰਾਂ ਨੂੰ ਇਸਦੀ ਹਰ ਹਾਲਤ ‘ਚ ਵਰਤੋਂ ਕਰਨੀ ਹੀ ਪਵੇਗੀ। ਇਸ ਤਰ੍ਹਾਂ ਕਰਨ ਲਈ ਉਨਾਂ ਨੂੰ 45 ਦਿਨਾਂ ਦਾ ਅਗਾਊਂ ਨੋਟਿਸ ਮਿਲੇਗਾ।
ਜਦੋਂ ਇਹ ਸਿਸਟਮ ਚਾਲੂ ਹੋ ਗਿਆ ਤਾਂ ਜਿਹੜੇ ਇਸ ਨੂੰ ਨਹੀਂ ਵਰਤਣਗੇ ਉਨ੍ਹਾਂ ਨੂੰ ਇਸ ਸਬੰਧ ‘ਚ ਬਿਲਕੁਲ ਵੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਜੁਰਮਾਨੇ ਦੇਣੇ ਪੈਣਗੇ। ਇਸ ਤਰ੍ਹਾਂ ਜਿਹੜੇ ਕੈਰੀਅਰ ਇਸ ਨੂੰ ਨਹੀਂ ਵਰਤਣਗੇ ਉਨ੍ਹਾਂ ਨੂੰ ਹੁਕਮ ਅਦੂਲੀ ਬਦਲੇ ਕਦੇ ਵੀ ਜੁਰਮਾਨਾ ਆਦਿ ਹੋ ਸਕਦਾ ਹੈ। ਇਸ ਦਾ ਨਾਂਅ ਹੋਵੇਗਾ ਐਡਮਨਿਸਟਰੇਟਿਵ ਮੋਨੇਟਰੀ ਪੈਨਲਟੀ ਸਿਸਟਮ ( ਏ ਐਮ ਪੀ ਐਸ)। ਸੀ ਟੀ ਏ, ਏ ਸੀ ਆਈ ਏ ਐਮ ਪੀ ਐਸ ਨਿਯਮ ਅਧੀਨ ਇਹ ਜੁਰਮਾਨੇ ਲਾਉਣ ਲਈ ਸੀ ਬੀ ਐਸ ਏ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ। ਉਹ ਕੈਰੀਅਰ ਕੰਪਨੀਆਂ ਜਾਂ ਕੱਲੇ ‘ਕਹਿਰੇ ਮਾਲਕ ਜਿਨ੍ਹਾਂ ਦਾ ਇਸ ਸਬੰਧੀ ਕੋਈ ਸਵਾਲ ਹੈ ਉਹ ਹੋਰ ਜਾਣਕਾਰੀ ਲਈ Jennifer.Fox@cantruck.ca ‘ਤੇ ਜਾ ਸਕਦੇ ਹਨ।
ਹਾਈਵੇਅ ‘ਤੇ ਚੱਲਣ ਵਾਲੇ ਉਹ ਕੈਰੀਅਰ ਜਿਹੜੇ ਹੁਣ ਸੀ ਬੀ ਐਸ ਏ ਨੂੰ ਜਾਣਕਾਰੀ ਦੇਣ ਲਈ ਈਮੈਨੀਫੈਸਟ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਨੂੰ ਇਸ ਸਬੰਧੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸੀ ਬੀ ਐਸ ਏ ਨੂੰ ਈਮੈਨੀਫੈਸਟ ਰਾਹੀਂ ਜਾਣਕਾਰੀ ਦੇਣ ਲਈ ਵੱਖ ਵੱਖ ਤਰੀਕੇ ਵਰਤੇ ਜਾ ਸਕਦੇ ਹਨ। ਇਨ੍ਹਾਂ ‘ਚ ਈ ਡੀ ਆਈ, ਸੀ ਬੀ ਐਸ ਏ ਨਾਲ ਸਿੱਧਾ ਕੁਨੈਕਸ਼ਨ, ਕਿਸੇ ਸਰਵਿਸ ਪ੍ਰੋਵਾਈਡਰ ਰਾਹੀਂ ਜੋ ਸੀ ਬੀ ਐਸ ਏ ਨਾਲ ਜੋੜਦਾ ਹੈ ਜਾਂ ਸੀ ਬੀ ਐਸ ਏ ਵੈੱਬ ਬੇਸਡ ਪੋਰਟਲ ਰਾਹੀਂ। ਵਧੇਰੇ ਜਾਣਕਾਰੀ ਲਈ ਕਿ ਕਿਸ ਤਰ੍ਹਾਂ ਈਮੈਨੀਫੈਸਟ ਰਾਹੀਂ ਜਾਣਕਾਰੀ ਦੇਣੀ ਹੈ ਕ੍ਰਿਪਾ ਕਰਕੇ ਸੀ ਬੀ ਐਸ ਏ ਦੀ ਵੈੱਬਸਾਈਟ ‘ਤੇ ਜਾਓ।