ਏ ਐਲ ਕੇ ਟੈਕਨੌਲੋਜੀਜ਼ ਵੱਲੋਂ ਕੋਪਾਇਲਟ ਟਰੱਕ ਇਨ-ਕੈਬ ਨੇਵੀਗੇਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੀਤੇ ਗਏ ਸੁਧਾਰਾਂ ਨਾਲ਼ ਫਲੀਟਾਂ ਵਾਲ਼ੇ ਇਸ ਦੀ ਵਰਤੋਂ ਕਰਕੇ ਆਪਣੇ ਲੋਡ ਅਤੇ ਸੁਰੱਖਿਆ ਦੇ ਅਨੁਸਾਰ ਕਿਸੇ ਖਾਸ ਰੂਟ ਦੀ ਵਰਤੋਂ ਕਰ ਸਕਦੇ ਹਨ।
ਕੰਪਨੀ ਅਨੁਸਾਰ ਫਲੀਟਾਂ ਦੇ ਮੈਨੇਜਰ ਵੀ ਦੂਰ ਦੁਰਾਡੇ ਜਾ ਰਹੇ ਟਰੱਕਾਂ ‘ਤੇ ਨਿਗਾਹ ਰੱਖ ਕੇ ਉਨ੍ਹਾਂ ਨੂੰ ਸਹੀ ਸਲਾਹ ਦੇ ਸਕਦੇ ਹਨ। ਬਿਜ਼ਨਸ ਡਿਵੈਲਪਮੈਂਟ-ਐਂਟਰਪ੍ਰਾਈਜ਼ ਸੋਲੂਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਡੈਨ ਟਾਈਟਸ ਦਾ ਕਹਿਣਾ ਹੈ ਕਿ ਕੈਬ ਦਾ ਪਿੱਛੇ ਦਫਤਰ ਨਾਲ਼ ਖਾਸ ਸਬੰਧ ਹੈ ਜਿਹੜਾ ਕਿ ਕੋਪਾਇਲਟ ਟਰੱਕ ਨਾਲ਼ ਵਧੀਆ ਬਣਿਆ ਰਹਿੰਦਾ ਹੈ ਅਤੇ ਇਸ ਨਾਲ਼ ਇੱਕ ਦੂਜੇ ਨੂੰ ਸਹਾਇਤਾ ਮਿਲਦੀ ਰਹਿੰਦੀ ਹੈ।ਕੋਪਾੲਲਿਟ ਟਰੱਕ ਦੇ ਵੈੱਬ ਬੇਸਡ ਦਫਤਰ ਦੇ ਟੂਲ ਦਾ ਕੋਪਾਇਲਟ ਫਲੀਟਪੋਰਟਲ ਨਾਲ਼ ਸੰਪਰਕ ਰਾਹੀਂ ਡ੍ਰਾਈਵਰ ਖਤਰਿਆਂ ਤੋਂ ਬਚੇ ਰਹਿੰਦੇ ਹਨ ਅਤੇ ਟੱਕਰ ਆਦਿ ਹੋਣ ਦੇ ਬਚਾਅ ਤੋਂ ਬਿਨਾ ਭਾਰੀ ਜੁਰਮਾਨੇ ਵੀ ਨਹੀਂ ਦੇਣੇ ਪੈਂਦੇ। ਨਾਲ਼ ਹੀ ਉਨ੍ਹਾਂ ਦਾ ਸੀ ਐਸ ਏ ਸਕੋਰ ਵੀ ਵਧੀਆ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ ਵੱਖ ਅਕਾਰ ਦੇ ਵਹੀਕਲ ਅਤੇ ਲੋਡ ‘ਚ ਕੰਮ ਚਲਾਉਣ ‘ਚ ਆਉਣ ਵਾਲ਼ੇ ਖਰਚੇ ਘਟਾਉਣ ‘ਚ ਵੀ ਅਸੀਂ ਇਸ ਰਾਹੀਂ ਮਦਦ ਕੀਤੀ ਹੈ।
ਅੱਪਡੇਟ ਕੀਤੇ ਇਸ ਕੋਪਾਇਲਟ ਟਰੱਕ ਸਿਸਟਮ ਰਾਹੀਂ ਇੱਕ ਇਸ ਤਰ੍ਹਾਂ ਦਾ ਸਾਧਨ ਤਿਆਰ ਕੀਤਾ ਗਿਆ ਹੈ ਜੋ ਹਲਕੇ, ਦਰਮਿਆਨੇ ਅਤੇ ਹੈਵੀ ਡਿਉਟੀ ਟਰੱਕਾਂ ਦੀਆਂ ਸੜਕ ‘ਤੇ ਚੱਲਣ ਸਮੇਂ ਲੋੜਾਂ ਅਨੁਸਾਰ ਹੈ।ਕੰਪਨੀ ਦਾ ਕਹਿਣਾ ਹੈ ਕਿ ਜੇ ਬਹੁਤ ਸਾਰੇ ਪ੍ਰੋਫਾਈਲ ਬਣਾ ਕੇ ਸੇਵ ਕਰ ਲਏ ਜਾਂਦੇ ਹਨ ਤਾਂ ਕੋਪਾਇਲਟ ਵੱਲੋਂ ਡ੍ਰਾਈਵਰ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਉਸ ਰੂਟ ‘ਤੇ ਉਹ ਸਹੀ ਪ੍ਰੋਫਾਈਲ ਚੁਣੇ ਜਿਸ ਨਾਲ਼ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਹੁੰਦੀ ਹੋਵੇ। ਇਸ ਨਾਲ਼ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਉਸ ਰਸਤੇ ‘ਤੇ ਤਾਂ ਨਹੀਂ ਪੈ ਗਏ ਜਿੱਥੇ ਆਮ ਟਰੱਕ ਨਹੀਂ ਜਾ ਸਕਦਾ।ਇਸ ਨਾਲ਼ ਕੈਬ ‘ਚ ਇਸ ਤਰ੍ਹਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਕਿ ਦਿਨ ਜਾਂ ਰਾਤ ਨੂੰ ਸਕਰੀਨ ਦੀ ਰੌਸ਼ਨੀ ਦੀ ਚਮਕ ਘਟਾਈ ਜਾ ਸਕੇ ਜਿਸ ਨਾਲ਼ ਡ੍ਰਾਈਵਰ ਦਾ ਧਿਆਨ ਹੋਰ ਪਾਸੇ ਨਾ ਜਾਵੇ।
ਕੋਪਾਇਲਟ ਫਲੀਟਪੋਰਟਲ ਦੀਆਂ ਕੀਤੀਆਂ ਨਵੀਆਂ ਰੀਮੋਟ ਸੈਟਿੰਗਾਂ ਨਾਲ਼ ਡ੍ਰਾਈਵਰ ਮੈਨੇਜਰ ਠੀਕ ਰੂਟ ਬਾਰੇ ਜਾਣਕਾਰੀ ਭੇਜ ਸਕਦੇ ਹਨ ਅਤੇ ਪੀ ਸੀ ਮਾਈਲਰ ਅਵਾਇਡਜ਼/ ਫੇਵਰਜ਼ ਰਾਹੀਂ ਬੰਦ ਕੀਤੀ ਗਈ ਸੜਕ ਆਦਿ ਸਬੰਧੀ ਜਾਣਕਾਰੀ ਮਿਲਦੀ ਹੈ। ਕੰਪਨੀ ਅਨੁਸਾਰ ਇਹ ਜਾਣਕਾਰੀ ਸਮੇਂ ਅਨੁਸਾਰ ਬਣਾਈ ਜਾ ਸਕਦੀ ਹੈ ਜਿਸ ਰਾਹੀਂ ਇਹ 30 ਮਿੰਟਾਂ ਤੋਂ ਲੈ ਕੇ 24 ਘੰਟਿਆਂ ਬਾਅਦ ਜਾਣਕਾਰੀ ਦੇਣ ਲਈ ਸੈੱਟ ਕੀਤੀ ਜਾ ਸਕਦੀ ਹੈ। ਇਸ ਨਾਲ਼ ਡ੍ਰਾਈਵਰਾਂ ਨੂੰ, ਕਿਸ ਰਸਤੇ ਜਾਣਾ ਹੈ ਜਾਂ ਕਿਹੜਾ ਰਸਤਾ ਠੀਕ ਨਹੀਂ ਸਬੰਧੀ ਜਾਣਕਾਰੀ ਮਿਲਣ ਨਾਲ਼ ਡ੍ਰਾਈਵਰ ਨੂੰ ਬਹੁਤ ਸੋਚਣ ਜਾਂ ਫਿਕਰ ਕਰਨ ਦੀ ਲੋੜ ਨਹੀਂ ਰਹਿੰਦੀ।
ਕੋਪਾਇਲਟ ਟਰੱਕ ‘ਚ ਕੀਤੀ ਅੱਪਡੇਟ ਨਾਲ਼ ਛੋਟੇ ਫਲੀਟਾਂ ਅਤੇ ਓਨਰ ਆਪਰੇਟਰ ਏ ਐਲ ਕੇ ਦੇ ਪੀ ਸੀ ਸੀ ਮਾਈਲਰ ਦੇ ਰੂਟ, ਮੀਲ ਅਤੇ ਮੈਪਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਪਲੈਨ ਕੀਤੇ ਰੂਟਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਇਹ ਐਪ iOS, Android, Windows Phone, Windows XP and Windows Mobile ਸਭ ‘ਚ ਮਿਲਦੀ ਹੈ।