ਆਪਣੇ ਟਰੱਕ ਲਈ ਸਹੀ ਬੀਮਾ ਪ੍ਰਾਪਤ ਕਰਨਾ

ਲੇਖਕ: ਜੀ. ਰੇਅ ਗੌਂਫ, ਸੀ ਡੀ

ਟਰੱਕ ਬੀਮਾ ਤੁਹਾਡੇ ਟਰੱਕਿੰਗ ਕਾਰੋਬਾਰ ਦਾ ਤੀਜਾ ਸਭ ਤੋਂ ਵੱਡਾ ਖਰਚ ਹੈ, ਸਭ ਤੋਂ ਪਹਿਲਾਂ ਤਨਖਾਹਾਂ, ਫਿਰ ਤੇਲ ਖ਼ਰਚ। ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਬਹੁਤ ਜ਼ਿਆਦਾ ਭੁਗਤਾਨ ਤਾਂ ਨਹੀਂ ਕਰ ਰਹੇ।

ਇੱਕ ਵਧੀਆ ਕੰਮ ਕਰਨ ਵਾਲਾ ਰਿਸ਼ਤਾ ਬੀਮਾ ਬ੍ਰੋਕਰ ਨਾਲ ਬਣਾਓ। ਬੀਮਾ ਬ੍ਰੋਕਰ ਇੱਕ ਨਾਜ਼ੁਕ ਸਥਿਤੀ ਵਿੱਚ ਹੁੰਦੇ ਹਨ ਕਿਉਂਕਿ ਉਹ ਤੁਹਾਡੇ ਲਈ ਕੰਮ ਕਰਦੇ ਹਨ ਤਾਂ ਕਿ ਤੁਹਾਨੂੰ ਸਭ ਤੋਂ ਵਧੀਆ ਉਤਪਾਦ ਮਿਲੇ, ਜਦੋਂ ਕਿ ਉਨ੍ਹਾਂ ਨੂੰ ਬੀਮਾ ਕੰਪਨੀ ਵੱਲੋਂ ਤਨਖਾਹ ਮਿਲਦੀ ਹੈ, ਜੋ ਆਖ਼ਿਰਕਾਰ ਤੁਹਾਡੇ ਟਰੱਕ ਜਾਂ ਟਰੱਕਾਂ ਦਾ ਬੀਮਾ ਕਰਦੀ ਹੈ। ਜੇ ਤੁਸੀਂ ੧ ਤੋਂ ੯ ਟਰੱਕ ਚਲਾਉਂਦੇ ਹੋ, ਤਾਂ ਤੁਸੀਂ ਬੀਮਾ ਕੰਪਨੀ ਦੀਆਂ ਦਰਾਂ ‘ਤੇ ਨਿਰਭਰ ਹੋ, ਪਰ ਜੇ ਤੁਹਾਡੇ ਫਲੀਟ ਵਿੱਚ ੧੦ ਜਾਂ ਉਸ ਤੋਂ ਵੱਧ ਟਰੱਕ ਹੋਣ, ਤਾਂ ਕੰਪਨੀ ਨਾਲ ਵਧੀਆ ਕੀਮਤਾਂ ਲੈਣ ਦੀ ਗੱਲ ਬਣ ਸਕਦੀ ਹੈ ਅਤੇ ਤੁਹਾਡਾ ਬ੍ਰੋਕਰ ਤੁਹਾਡੇ ਲਈ ਵਧੀਆ ਕੀਮਤਾਂ ਲੈਣ ਲਈ ਬੀਮਾ ਕੰਪਨੀ ਨਾਲ ਗੱਲ ਕਰੇਗਾ। ਆਪਣੇ ਬੀਮਾ ਬ੍ਰੋਕਰ ਨਾਲ ਹਰ ਸਾਲ ਗੱਲਬਾਤ ਕਰਨੀ ਅਤੇ ਆਪਣੇ ਰੇਟਾਂ ਤੇ ਕੁੱਝ ਸੁਰੱਖਿਆ ਬੱਜਟ ਬਚਾਉਣਾ ਇੱਕ ਚੰਗੀ ਆਦਤ ਹੈ।

ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕਿ ਤੁਹਾਡੇ ਫਲੀਟ ਵਿੱਚ ੧ ਤੋਂ ੯ ਵਾਹਨ ਹਨ ਜਾਂ ਦਸ ਤੋਂ ਵੱਧ, ਤੁਸੀਂ ਅਜੇ ਵੀ ਆਪਣੇ ਬੀਮਾ ਕੈਰੀਅਰ ਨਾਲ ਸਾਲਾਨਾ ਪੈਸੇ ਦੇ ਭਰਨ ਲਈ ਜ਼ੁੰਮੇਵਾਰ ਹੁੰਦੇ ਹੋ। ਇਹ ਪੈਸੇ ਕੰਪਨੀ ਲਈ ਉਨ੍ਹਾਂ ਦੀ ਆਮਦਾਨ ਦਾ ਬਹੁਤ ਵੱਡਾ ਹਿੱਸਾ ਹੁੰਦੇ ਹਨ ਜਿਸ ‘ਚੋਂ ਉਹ ਖਰਚਿਆਂ ਦਾ ਭੁਗਤਾਨ ਕਰਦੇ ਹਨ ਜੋ ਤੁਸੀਂ ਉਸ ਵਿੱਤੀ ਸਾਲ ਵਿੱਚ ਦਾਇਰ ਕਰ ਸਕਦੇ ਹੋ, ਉਸ ਵਿੱਤੀ ਸਾਲ ਦੇ ਅੰਤ ਵਿੱਚ, ਬੀਮਾ ਕੈਰੀਅਰ ਮਨੀ ਪੂਲ ਨੂੰ ਖਾਲੀ ਕਰਦਾ ਹੈ, ਮੌਜੂਦਾ ਦਾਅਵਿਆਂ ਤੋਂ ਅਨੁਮਾਨਤ ਭੁਗਤਾਨ ਨੂੰ ਇੱਕ ਪਾਸੇ ਰੱਖਦਾ ਹੈ ਫਿਰ ਬਾਕੀ ਮੁਨਾਫਾ ਬਣ ਜਾਂਦਾ ਹੈ ਜਿਸ ਤੋਂ ਬੀਮਾ ਕੰਪਨੀ ਭੁਗਤਾਨ ਕਰਦੀ ਹੈ, ਟੈਕਸ, ਲਾਭਅੰਸ਼ ਅਤੇ ਕਾਰਜਕਾਰੀ ਬੋਨਸ।

ਜੇ ਤੁਸੀਂ ਇੱਕ ਵੱਡੇ ਬੀਮਾ ਕੈਰੀਅਰ ਹੋ, ਤਾਂ ਤੁਸੀਂ ਸਵੈ-ਬੀਮਤ ਹੋਣ ਦੀ ਚੋਣ ਕਰ ਸਕਦੇ ਹੋ ਜੇ ਤੁਸੀਂ ਸੂਬਾਈ ਸਰਕਾਰ ਨਾਲ ਸੱਤ ਅੰਕੀ ਜਮ੍ਹਾਂ ਰਕਮ ਰੱਖਦੇ ਹੋ, ਫਿਰ ਕਿਸੇ ਵੀ ਦਾਵਿਆਂ ਦੇ ਨੁਕਸਾਨਾਂ ਨੂੰ ਆਪਣੇ ਬੀਮੇ ਦੇ ਪੈਸੇ ਤੋਂ ਝੱਲ ਲੈਂਦੇ ਹੋ ਜੋ ਤੁਹਾਨੂੰ ਆਪਣੇ ਦਾਵਿਆਂ ਦੇ ਰਿਕਾਰਡ ਦੇ ਅਧਾਰ ‘ਤੇ ਭੁਗਤਾਨ ਕਰਨ ਲਈ ਬਰਕਰਾਰ ਰੱਖਣਾ ਪੈਂਦਾ ਹੈ। ਕੁੱਝ ਵੱਡੇ ਕੈਰੀਅਰਾਂ ਨੇ ਇੱਕ ਗਰੁੱਪ ਬਣਾਇਆ ਹੈ ਤਾਂ ਜੋ ਉਹ ਸਰਕਾਰ ਦੇ ਸੰਸਥਾ ਦੁਆਰਾ ਲੋੜੀਂਦੇ ਧਨ ਦੇ ਪੁਲ ਨੂੰ ਵਧਾ ਸਕਣ, ਜੋ ਇਸ ਤਰ੍ਹਾਂ ਦੀਆਂ ਸਥਿਤੀਆਂ ਨੂੰ ਸੰਭਾਲਦੀ ਹੈ ਤਾਂ ਕਿ ਸਵੈ-ਬੀਮਤ ਕੰਪਨੀਆਂ ਨੂੰ ਕਾਨੂੰਨੀ ਭਾਰੀ ਦਾਵਿਆਂ ਤੋਂ ਬਚਾਇਆ ਜਾ ਸਕੇ।
ਪਹਿਲਾਂ ਇੱਕ ਮਿਲੀਅਨ ਡਾਲਰ ਤੁਹਾਨੂੰ ਭਾਰੀ ਦਾਵਿਆਂ ਤੋਂ ਬਚਾਉਂਦਾ ਸੀ, ਪਰ ਹੁਣ ਦੱਸ ਮਿਲੀਅਨ ਡਾਲਰ ਵੀ ਸਿਰਫ਼ ਮਾਮੂਲੀ ਜਹੀ ਹੀ ਹੋ ਸਕਦਾ ਹੈ, ਇਸ ਲਈ ਸੱਚਮੁੱਚ, ਜ਼ਿਆਦਾਤਰ ਕੰਪਨੀਆਂ, ਹਾਲਾਂਕਿ ਉਹ ਸਵੈ-ਬੀਮਾ ਦਾ ਲਾਭ ਲੈਣ ਦੀ ਸਮਰੱਥਾ ਰੱਖਦੀਆਂ ਹਨ, ਇਸ ਦੀ ਚੋਣ ਨਹੀਂ ਕਰਦੀਆਂ।

ਅਮਰੀਕਾ ਵਿੱਚ ਘੱਟੋ-ਘੱਟ ਇੱਕ ਕੰਪਨੀ ਹੈ ਜਿਹੜੀ ਕੈਰੀਅਰ ਦੇ ਜ਼ਰੀਏ ਬੀਮਾ ਕਰਵਾਉਂਦੀ ਹੈ, ਪਰ ਇੱਕ ਦੱਸ ਮਿਲੀਅਨ ਡਾਲਰ ਦੀ ਡਿਡਕਟੀਬਲ ਰੱਖਦੀ ਹੈ। ਇਹ ਸਿਰਫ਼ ਇਸ ਲਈ ਹੈ ਕਿ ਉਹ ਵਾਸਤਵ ਵਿੱਚ ਸਵੈ-ਬੀਮਤ ਹਨ, ਪਰ ਭਾਰੀ ਅਦਾਲਤੀ ਦਾਵਿਆਂ ਤੋਂ ਸੁਰੱਖਿਆ ਪ੍ਰਾਪਤ ਕਰਦੇ ਹਨ। ਮੇਰੀ ਗੱਲ ਮੰਨੋ, ਇਸ ਬੀਮਾ ਕੰਪਨੀ ਕੋਲ ਦਾਅਵਿਆਂ ਲਈ ਆਪਣੇ ਵੱਡੇ ਪੂਲ ਵਿਚ ਪੈਸਾ ਰੱਖਿਆ ਗਿਆ ਹੈ ਜਿਸ ਵਿਚ ਸਾਡੇ ਹਿੱਸੇਦਾਰਾਂ ਜਾਂ ਪ੍ਰਬੰਧਕਾਂ ਨੂੰ ਕੋਈ ਵਾਪਸੀ ਨਹੀਂ ਮਿਲਦੀ, ਨਾਲ ਹੀ ਬੀਮਾ ਕੰਪਨੀ ਹਰ ਸਾਲ ਇਸ ਪੂਲ ਨੂੰ ਖਾਲੀ ਨਹੀਂ ਕਰਦੀ।

ਪਰ ਸਾਡੇ ਵਰਗੇ ਆਮ ਸਧਾਰਨ ਲੋਕਾਂ ਲਈ, ਸਾਨੂੰ ਬੀਮਾ ਕੰਪਨੀਆਂ ਦੇ ਬਣਾਏ ਨਿਯਮਾਂ ਦੇ ਅਨੁਸਾਰ ਖੇਡਣਾ ਪੈਂਦਾ ਹੈ। ਜਿਵੇਂ ਵੱਡੀਆਂ ਕੰਪਨੀਆਂ ਹੋਰ ਟਰੱਕਿੰਗ ਕੰਪਨੀਆਂ ਨਾਲ ਸਮਝੌਤੇ ਕਰ ਸਕਦੀਆਂ ਹਨ ਅਤੇ ਕਰਦੀਆਂ ਵੀ ਹਨ, ਤਾਂ ਜੋ ਉਹ ਆਪਣੇ ਵਿੱਤੀ ਪੂਲ ਨੂੰ ਵਧਾ ਸਕਣ, ਜੋ ਕਿ ਬੀਮਾ ਕੰਪਨੀ ਦੁਆਰਾ ਸਾਲਾਨਾ ਖਾਲੀ ਨਹੀਂ ਹੁੰਦਾ, ਇਸ ਤਰ੍ਹਾਂ ਉਹ ਸਸਤੇ ਬੀਮੇ ਦਾ ਆਨੰਦ ਲੈ ਸਕਦੇ ਹਨ। ਫਿਰ ਵੀ, ਸਾਡੇ ਛੋਟੇ ਕਾਰੋਬਾਰੀ ਲੋਕਾਂ ਨੂੰ ਹਰ ਸਾਲ ਬੀਮਾ ਕੰਪਨੀਆਂ ਦੇ ਪੈਸੇ ਦੇ ਪੂਲ ਨੂੰ ਭਰਨਾ ਪੈਂਦਾ ਹੈ।

ਇਸ ਲਈ ਯਕੀਨੀ ਬਣਾਓ ਕਿ ਤੁਸੀਂ ਆਪਣੇ ਬੀਮਾ ਬ੍ਰੋਕਰ ਨਾਲ ਗੱਲ ਕਰੋ ਤਾਂ ਜੋ ਉਹ ਤੁਹਾਨੂੰ ਸਭ ਤੋਂ ਵਧੀਆ ਦਰ ਲੱਭਣ ਵਿੱਚ ਮਦਦ ਕਰ ਸਕੇ। ਬਿਲਕੁਲ ਪੱਕਾ ਕਰੋ ਕਿ ਤੁਹਾਡੇ ਕੋਲ ਸਹੀ ਕਵਰੇਜ ਵਾਲਾ ਬੀਮਾ ਹੈ ਜੋ ਤੁਹਾਨੂੰ ਕਿਸੇ ਵੀ ਭਿਆਨਕ ਅਦਾਲਤੀ ਫੈਸਲੇ ਤੋਂ ਬਚਾ ਸਕੇ। ਅੱਜ ਦੇ ਸਮੇਂ ‘ਚ ਪੰਜ ਮਿਲੀਅਨ ਡਾਲਰ ਕਵਰੇਜ ਬਹੁਤ ਜ਼ਿਆਦਾ ਨਹੀਂ ਹੈ। ਇਹ ਉਹ ਪੈਸੇ ਹਨ, ਜੋ ਜੇ ਤੁਸੀਂ ਕਿਸੇ ਨੂੰ ਹਾਨੀ ਪਹੁਚਾਉਂਦੇ ਹੋ ਤਾਂ ਚੁੱਕੇ ਜਾਣਗੇ।

ਜੇ ਤੁਸੀਂ ਸਾਵਧਾਨੀ ਨਾਲ ਰਿਕਾਰਡ ਰੱਖਦੇ ਹੋ ਜੋ ਤੁਹਾਨੂੰ ਕਰਨਾ ਚਾਹੀਦਾ ਹੈ, ਤਾਂ ਉਹ ਰਿਕਾਰਡ ਤੁਹਾਨੂੰ ਰਿਕਾਰਡਾਂ ਦੀ ਕੀਮਤ ਨਾਲੋਂ ਵਧੇਰੇ ਪੈਸੇ ਦੀ ਬਚਤ ਕਰ ਸਕਦੇ ਹਨ। ਇਹ ਰਿਕਾਰਡ ਨਿਯਮਤ ਤੌਰ ‘ਤੇ ਵਿਚਾਰੇ ਜਾਂਦੇ ਹਨ ਅਤੇ ਨਿਯਮਤ ਤੌਰ ‘ਤੇ ਸੋਧੇ ਜਾਂਦੇ ਹਨ, ਖ਼ਾਸਕਰ ਜੇ ਤੁਹਾਡਾ ਬ੍ਰੋਕਰ ਤੁਹਾਡੇ ਵੱਲ ਧਿਆਨ ‘ਚ ਰੱਖਦਾ ਹੈ ਤੇ ਬੱਚਤ ਕਰਨ ਦੇ ਤਰੀਕੇ ਤੁਹਾਨੂੰ ਦੱਸਦਾ ਹੈ।

ਛੋਟੇ ਟਰੱਕਿੰਗ ਕਾਰੋਬਾਰਾਂ ਵਿੱਚ ਮਾਲਕਾਂ ਦੇ ਕੰਮ ਇੰਨੇ ਵੱਖ-ਵੱਖ ਹੁੰਦੇ ਹਨ ਕਿ ਉਨ੍ਹਾਂ ਕੋਲ ਡ੍ਰਾਈਵ ਕਰਨ ਲਈ ਸਮਾਂ ਹੀ ਨਹੀਂ ਹੁੰਦਾ। ਉਥੇ ਉਸ ਮੁਰੰਮਤ ਕਰਨ ਵਾਲਾ ਕੰਮ, ਸੁਰੱਖਿਆ ਮੈਨੇਜਰ ਦੀ ਭੂਮਿਕਾ, ਹਿਊਮਨ ਰਿਸੋਰਸ ਦਾ ਕੰਮ, ਵਿਕਰੀ ਦਾ ਕੰਮ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਲੋਡਾਂ ਦੇ ਵਿਚਕਾਰ ਕੋਈ ਖਾਲੀਪਨ ਨਾ ਹੋਵੇ ਅਤੇ ਮਾਲਕ ਦੇ ਮਨ ਵਿੱਚ ਸਟੋਰ ਕੀਤੇ ਹੋਏ ਰੋਲੋਡੈਕਸ ਦੀ ਸੰਭਾਲ ਵਾਲਾ ਸਾਰਾ ਕੰੰਮ ਉਸ ਨੂੰ ਆਪ ਹੀ ਕਰਨਾ ਪੈਂਦਾ ਹੈ। ਯਕੀਨੀ ਬਣਾਓ ਕਿ ਤੁਸੀਂ, ਇੱਕ ਛੋਟੇ ਟਰੱਕਿੰਗ ਕੰਪਨੀ ਦੇ ਮਾਲਕ ਦੇ ਤੌਰ ‘ਤੇ, ਸਾਰੇ ਨਵੇਂ ਨਿਯਮ, ਨੀਤੀਆਂ ਅਤੇ ਲੋੜਾਂ ਤੋਂ ਇੱਕ ਕਦਮ ਅੱਗੇ ਰਹੋ, ਜਿਵੇਂ ਕਿ ਉਹ ਤੁਹਾਡੇ ਟਰੱਕਿੰਗ ਕੰਪਨੀ ‘ਤੇ ਲਾਗੂ ਹੁੰਦੇ ਹਨ। ਚਾਹੇ ਤੁਹਾਡੇ ਕੋਲ ਇੱਕ ਤੋਂ ਨੌ ਕੰਪਨੀ ਹੋਵੇ ਜਾਂ ਤੁਸੀਂ ਵੱਡੇ ਪੱਧਰ ਵਿੱਚ ਹੋ, ਤੁਹਾਡੇ ਕਾਰੋਬਾਰੀ ਸਬੰਧ ਅਤੇ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ।