ਪਰੀ-ਪਾਸ (PrePass) ਪ੍ਰੋਗਰਾਮ, ਜਿਸ ਨੂੰ ਤਕਰੀਬਨ 620,000 ਟਰੱਕਰ ਉੱਤਰੀ ਅਮਰੀਕਾ ਵਿੱਚ ਟਰੱਕ ਸਕੇਲਾਂ ਨੂੰ ਬਾਈਪਾਸ ਕਰਨ ਲਈ ਵਰਤਦੇ ਹਨ, ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਟਰੱਕ ਡਰਾਇਵਰ Weigh2GoBC ਪ੍ਰੋਗ੍ਰਾਮ ਦੁਆਰਾ ਬੀ.ਸੀ. ਦੀਆਂ 11 ਸਕੇਲਾਂ ਨੂੰ ਬਾਈਪਾਸ ਕਰ ਸਕਦੇ ਹਨ। ਪ੍ਰੀ-ਪਾਸ ਸੇਫ਼ਟੀ ਅਲਾਇੰਸ ਅਤੇ ਬ੍ਰਿਟਿਸ਼ ਕੋਲੰਬੀਆ ਦੀ ਟਰਾਂਸਪੋਰਟ ਮੰਤਰਾਲੇ ਵਿਚਕਾਰ ਹੋਏ ਸਮਝੌਤੇ ਕਾਰਨ ਇਹ ਸੰਭਵ ਹੋ ਸਕਿਆ ਹੈ।ਇਸ ਪ੍ਰੋਗ੍ਰਾਮ ਦਾ ਫ਼ਾਇਦਾ ਲੈਣ ਲਈ ਅੱਜ ਹੀ www.weigh2gobc.ca ਹੀ ਤੇ ਰਜਿਸਟਰ ਕਰੋ।