8.2 C
Vancouver
Thursday, November 7, 2024

ਹਫਤਾ ਭਰ ਦੀ ਚੜ੍ਹਾਈ ਤੋਂ ਬਾਅਦ ਡੀਜ਼ਲ ਦੀ ਕੀਮਤ ਮੁੜ ਘਟੀ

19 ਅਕਤੂਬਰ ਦੇ ਹਫਤਾਅੰਤ ‘ਤੇ ਪਹਿਲਾਂ ਹਾਈਵੇਅ ‘ਤੇ ਮਿਲਦਾ $ 2.531 ਪ੍ਰਤੀ ਗੈਲਨ ਡੀਜ਼ਲ ਦੀ ਕੀਮਤ ਹੁਣ 2.5 ਸੈਂਟ ਘਟ ਗਈ ਹੈ। ਐਨਰਜੀ ਇਨਫਾਰਮੇਸ਼ਨ ਐਡਮਨਿਸਟਰੇਸ਼ਨ ਅਨੁਸਾਰ ਅਮਰੀਕਾ ‘ਚ 10 ਰਿਜਨਾਂ ‘ਚੋਂ 9 ‘ਚ ਡੀਜ਼ਲ ਦੀ ਕੀਮਤ ਘਟੀ ਹੈ। ਲੋਅਰ ਐਟਲਾਂਟਿਕ ਖਿੱਤੇ ‘ਚ ਸਭ ਤੋਂ ਵੱਧ ਭਾਵ 4.2 ਸੈਂਟ ਪ੍ਰਤੀ ਗੈਲਨ ਘਟੀ ਹੈ। ਦੇਸ਼ ‘ਚ ਇੱਕੋ ਇੱਕ ਖੇਤਰ ਰੌਕੀ ਮਾਊਂਟੇਨ ਹੈ ਜਿੱਥੇ ਡੀਜ਼ਲ ਦੀ ਕੀਮਤ ਵਧੀ ਹੈ।

ਈ ਆਈ ਏ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਹਰ ਰਿਜਨ ਦੀ ਔਸਤਨ ਕੀਮਤ ਹੇਠ ਲਿਖੇ ਅਨੁਸਾਰ ਹੈ:
ਅਮਰੀਕਾ: $2.531 ਘਟੀ 2.5 ਸੈਂਟ
ਈਸਟ ਕੋਸਟ: $2.524, ਘਟੀ 3.0 ਸੈਂਟ
ਨਿਊ ਇੰਗਲੈਂਡ: $2.524 ਘਟੀ 1.6 ਸੈਂਟ ਸੈਂਟ
ਸੈਂਟਰਲ ਐਟਲਾਂਟਿਕ:$2.642 ਘਟੀ 1.9 ਸੈਂਟ
ਲੋਅਰ ਐਟਲਾਂਟਿਕ: $2.427 ਘਟੀ 4.2 ਸੈਂਟ
ਮਿਡ ਵੈਸਟ: $2.600 ਘਟੀ 3.4 ਸੈਂਟ
ਗਲਫ ਕੋਸਟ: $2.325 ਘਟੀ 1.4 ਸੈਂਟ
ਰੌਕੀ ਮਾਊਂਟੇਨ:$2.523 ਵਧੀ 7/10 ਸੈਂਟ
ਵੈਸਟ ਕੋਸਟ: $2.704 ਘਟੀ 2.6 ਸੈਂਟ
ਵੈਸਟ ਕੋਸਟ, ਕੈਲੀਫੋਰਨੀਆ ਤੋਂ ਵਗੈਰ:$2.579 ਘਟੀ 2.7 ਸੈਂਟ
ਕੈਲੀਫੋਰਨੀਆ: $ 2.808 ਘਟੀ 2.5 ਸੈਂਟ