5.1 C
Vancouver
Saturday, April 13, 2024

ਸੀ ਵੀ ਐਸ ਏ ਚਾਹੁੰਦੀ ਹੈ ਕਿ ਡ੍ਰਾਈਵਰ ਸੁਰੱਖਿਆ ਦਾ ਖਿਆਲ ਰੱਖਣ ਵਾਲ਼ੇ ਹੋਣ

ਕਮ੍ਰਸ਼ਲ ਵਹੀਕਲ ਸੇਫਟੀ ਅਲਾਇੰਸ ( ਸੀ ਵੀ ਐਸ ਏ) ਚਾਹੁੰਦੀ ਹੈ ਕਿ ਬੱਸਾਂ ਅਤੇ ਟਰੱਕਾਂ ਦੇ ਡ੍ਰਾਈਵਰ ਇਸ ਤਰ੍ਹਾਂ ਦੇ ਹੋਣ ਜਿਹੜੇ ਆਪਣੀ ਡਿਉਟੀ ਨੂੰ ਵਧੀਆ ਢੰਗ ਨਾਲ਼ ਨਿਭਾਉਣ ਦੇ ਨਾਲ਼ ਨਾਲ਼ ਉਹ ਲੰਬੇ ਸਮੇਂ ਦੇ ਸੁਰੱਖਿਆ ਪ੍ਰੋਗਰਾਮ ਅਪਨਾਉਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ।
ਸੀ ਵੀ ਐਸ ਏ ਵੱਲੋਂ ਇੱਕ ਨਵੇਂ ਇੰਟਰਨੈਸ਼ਨਲ ਡ੍ਰਾਈਵਰ ਐਕਸਲੈਂਸ( ਆਈ ਡੀ ਈ ਏ) ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਜਾ ਰਹੀ ਹੈ ।ਇਸ ਦਾ ਸਮਾਂ 5 ਜਨਵਰੀ ਤੋਂ ਲੈ ਕੇ 27 ਫਰਵਰੀ 2015 ਤੱਕ ਮਿਥਿਆ ਗਿਆ ਹੈ ।ਨਾਮੀਨੇਸ਼ਨ ਫਾਰਮ ਇਸ http://www.cvsa.org/programs/documents/idea/2015-idea-nomination-form-final.pdf ਵੈੱਬ ਸਾਈਟ ਤੋਂ ਲਏ ਜਾ ਸਕਦੇ ਹਨ।
ਅਰਜ਼ੀ ਦੇਣ ਵਾਲ਼ੇ ਡ੍ਰਾਈਵਰ ਕਨੇਡਾ, ਅਮਰੀਕਾ ਅਤੇ ਮੈਕਸੀਕੋ ਤੋਂ ਹੋਣੇ ਚਾਹੀਦੇ ਹਨ। ਇਸ ‘ਚ ਅਪਲਾਈ ਕਰਨ ਵਾਲ਼ੇ ਲਈ ਸੀ ਵੀ ਐਸ ਏ ਦੀ ਮਾਨਤਾ ਪ੍ਰਾਪਤ ਹੋਣੀ ਜ਼ਰੂਰੀ ਨਹੀਂ।
ਨਾਮਜ਼ਦ ਹੋਣ ਲਈ ਸ਼ਰਤਾਂ
* ਬਿਨਾ ਕਿਸੇ ਐਕਸੀਡੈਂਟ ਦੇ, ਘੱਟੋ ਘੱਟ 25 ਸਾਲ ਦਾ ਡ੍ਰਾਈਵਿੰਗ ਦਾ ਤਜਰਬਾ;
* ਕਿਸੇ ਗੰਭੀਰ ਅਪਰਾਧ ‘ਚ ਸਜ਼ਾ ਨਾ ਹੋਈ ਹੋਵੇ;
* ਪਿਛਲੇ ਤਿੰਨ ਸਾਲਾਂ ‘ਚ ਸੁਰੱਖਿਆ ਕਾਰਨ ਕੋਈ ਡ੍ਰਾਈਵਿੰਗ ਪਾਬੰਦੀ ਨਾ ਲੱਗੀ ਹੋਈ ਹੋਵੇ;
* ਪਿਛਲੇ ਤਿੰਨ ਸਾਲਾਂ ‘ਚ ਡ੍ਰਾਈਵਿੰਗ ਸਬੰਧੀ ਨਿਯਮਾਂ ਦੀ ਕੋਈ ਉਲੰਘਣਾ ਨਾ ਕੀਤੀ ਹੋਵੇ;
ਜੇਤੂ ਦਾ ਐਲਾਨ ਅਪਰੈਲ 2015 ‘ਚ ਕੀਤਾ ਜਾਵੇਗਾ ਅਤੇ ਜੇਤੂ ਨੂੰ ਇਹ ਅਵਾਰਡ 2015 ਦੀ ਬੋਈਸੀ, ਆਈਡਾਹੋ ਦੀ ਸੀ ਵੀ ਐਸ ਏ ਦੀ 2015 ਦੀ ਸਤੰਬਰ 2015 ‘ਚ ਹੋਣ ਵਾਲ਼ੀ ਐਨੂਅਲ ਕਾਨਫ੍ਰੰਸ ਐਂਡ ਐਗਜ਼ਿਬਸ਼ਨ ਦਿੱਤਾ ਜਾਵੇਗਾ।ਜੇਤੂ ਦਾ ਅਤੇ ਇੱਕ ਉਸ ਦੇ ਇੱਕ ਗੈਸਟ ਦਾ ਆਣ ਜਾਣ ਦਾ ਖਰਚਾ ਵੀ ਦਿੱਤਾ ਜਾਵੇਗਾ।
ਜੇਤੂ ਨੂੰ ਇੱਕ ਟਰਾਫੀ, ਨਕਦ ਰਾਸ਼ੀ ਅਤੇ ਆਪਣੇ ਟਰੱਕ ਜਾਂ ਬੱਸ ‘ਚ ਰੱਖਣ ਲਈ ਇੱਕ ਵੱਡਾ ਮੈਡਲ ਵੀ ਦਿੱਤਾ ਜਾਵੇਗਾ।

———————————————————