ਸੀ ਬੀ ਸੀ ਨਿਊਜ਼ ਨੈਟਵਰਕ ਵੱਲੋਂ ਪ੍ਰਕਾਸ਼ਤ ਕੀਤੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਨੇਡਾ ਦੀਆਂ ਹਜਾਰਾਂ ਟਰੱਕਿੰਗ ਕੰਪਨੀਆਂ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਅਮਰੀਕਾ ਦੇ ਸੜਕ ਸੁਰੱਖਿਆ ਨਿਯਮਾਂ ਨੂੰ ਤੋੜਿਆਂ ਹੈ। ਇਹ ਕੰਪਨੀਆਂ ਨੇ ਨਿਯਮਤ ਸਮੇਂ ਤੋਂ ਵੱਧ ਡਰਾਇਵਿੰਗ ਕੀਤੀ ਅਤੇ ਇਸਦਾ ਰਿਕਾਰਡ ਰੱਖ਼ਣ ਵਿੱਚ ਵੀ ਨਾਕਾਮਯਾਬ ਰਹੀਆਂ।
ਸੀ ਬੀ ਸੀ ਨੇ ਅੱਗੇ ਕਿਹਾ ਕਿ ਜਦੋਂ ਉਸ ਨੇ ਅਮਰੀਕਾ ਦੇ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਅੰਕੜਿਆਂ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਿਆਂ ਕਿ ਕਨੇਡਾ ਦੇ ਨਿਊਫਾਊਨਲੈਂਡ ਸੂਬੇ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੀਆਂ ਤਕਰੀਬਨ 4,800 ਟਰੱਕਿੰਗ ਕੰਪਨੀਆਂ ਨੇ 2009 ਅਤੇ 2010 ਵਿੱਚ ਆਵਰਜ਼ ਆਫ਼ ਸਰਵਿਸ ਨਿਯਮ ਦੀ ਉਲੰਘਣਾ ਕੀਤੀ ਹੈ।
ਸੀ ਬੀ ਸੀ ਅਨੁਸਾਰ ਕਨੇਡਾ ਦੀਆਂ ਸੈਂਕੜੇ ਟਰੱਕਿੰਗ ਕੰਪਨੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ “ਅਲਰਟਸ” ਟੈਗ ਜਾਰੀ ਕੀਤਾ ਹੈ। ਇਹ ਟੈਗ ਉਹਨਾਂ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ ਜੋ ਉਲੰਘਣਾ ਦੀ ਮਿਥੀ ਹੱਦ ਨੂੰ ਪਾਰ ਕਰਦੀਆਂ ਹਨ, ਕੋਈ ਗੰਭੀਰ ਉਲੰਘਣ ਵਿੱਚ ਫੜੀਆਂ ਜਾਂਦੀਆਂ ਹਨ ਜਿਵੇਂ ਕਿ ਗਲਤ ਰਿਕਾਰਡ ਜਮ੍ਹਾ ਕਰਵਾਉਣਾ।
ਪ੍ਰੰਤੂ ਟੂਡੇਜ਼ ਟਰੱਕਿੰਗ ਜੋ ਕਨੇਡਾ ਦਾ ਮੋਹਰੀ ਟਰੱਕਿੰਗ ਮੈਗ਼ਜ਼ੀਨ ਹੈ ਨੇ ਕਿਹਾ ਹੈ ਕਿ ਸੀ ਬੀ ਸੀ ਬਾਤ ਦਾ ਬਤੰਗੜ ਬਣਾ ਰਹੀ ਹੈ, ਉਸਦੇ ਸਰਵੇਖਣ ਅਨੁਸਾਰ ਸਿਰਫ਼ 200 ਕੰਪਨੀਆਂ ਹਨ ਜਿਨ੍ਹਾ ਨੂੰ “ਅਲਰਟਸ” ਟੈਗ ਜਾਰੀ ਹੋਇਆ ਹੈ। ਇਸ ਮੈਗ਼ਜੀਨ ਦਾ ਕਹਿਣਾ ਹੈ ਕਿ ਉਹ ਸੀ ਬੀ ਸੀ ਦੇ ਨਿਰਮਾਤਾਵਾਂ ਤੋਂ ਇਸ ਗੱਲ ਦੀ ਵੀ ਪੁੱਛ ਪੜਤਾਲ ਕਰ ਰਿਹਾ ਹੈ ਕਿ ਇਸ ਰਿਪੋਰਟ ਵਿੱਚ ਦਿੱਤੇ 4,800 ਦੇ ਅੰਕੜੇ ਟਰੱਕਿੰਗ ਕੰਪਨੀਆਂ ਦੇ ਹਨ ਜਾਂ ਡਰਾਇਵਰਾਂ ਜਾਂ ਅਪਟੇਰਟਾਂ ਦੇ ਹਨ।
ਕਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰਧਾਨ ਡੇਵਿਡ ਬਰੈਡਲੀ ਨੇ ਕਿਹਾਂ ਕਿ ਇਹਨਾਂ ਉਲੰਘਣਾ ਵਿੱਚ ਜਿਆਦਾਂ ਸਿਰਫ਼ ਛੋਟੀਆਂ ਮੋਟੀਆਂ ਗਲਤੀਆਂ ਹਨ ਜੋ ਲੌਗ ਬੁੱਕ ਭਰਨ ਸਮੇਂ ਹੋ ਜਾਂਦੀਆਂ ਹਨ ਇਹਨਾਂ ਦਾ ਡਰਾਇਵਰ ਦੀ ਥਕਾਵਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਰੈਡਲੀ ਨੇ ਕਿਹਾ ਪਰ ਫੇਰ ਵੀ ਇਸ ਨੂੰ ਹੋਰ ਸੁਧਾਰਿਆਂ ਜਾ ਸਕਦਾ ਹੈ।