14.7 C
Vancouver
Wednesday, May 29, 2024

ਸੀ ਟੀ ਏ ਵੱਲੋਂ ਟਰੱਕਾਂ ਰਾਹੀਂ ਖਤਰਨਾਕ ਵਸਤਾਂ ਦੀ ਢੋਆ-ਢੁਆਈ ਬਾਰੇ ਇਕ ਵਾਈਟ ਪੇਪਰ ਜਾਰੀ

tdg
ਸੀ ਟੀ ਏ ਨੇ ਟਰੱਕਾਂ ਰਾਹੀਂ ਖਤਰਨਾਕ ਵਸਤਾਂ ਦੀ ਢੋਆ-ਢੁਆਈ ਬਾਰੇ ਇਕ ਤੱਥ-ਸੂਚਕ ਪੱਤਰ ਜਾਰੀ ਕੀਤਾ ਹੈ।
ਇਹ ਪੱਤਰ ਘਟਨਾਵਾਂ ਦੀ ਗਿਣਤੀ ਅਤੇ ਨੂੰ ਤਾਂ ਕਾਫੀ ਹਲਕੀ ਪੱਧਰ ਉਤੇ ਦਰਸਾਂਦਾ ਹੈ, ਪਰ ਇਹ ਦੁਰਘਟਨਾਵਾਂ ਦੇ ਖਤਰੇ ਨੂੰ ਘਟਾਉਣ ਵਾਲੇ ਤਰੀਕਿਆਂ ਦੀ ਮੰਗ ਕਰਦਾ ਹੈ ਅਤੇ ਲਾਪਰਵਾਹ ਪਾਰਟੀਆਂ ਨੂੰ ਮੁਜਰਮ ਕਰਾਰ ਦੇਣ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ।
ਉਹ ਦੁਖਾਂਤ ਜੋ, ਪਿਛਲੀਆਂ ਗਰਮੀਆਂ ਵਿਚ ਕੁਬੈਕ ਥੁੲਬੲਚ ਦੇ ਲੈਕ ਮੈਜੈਟਿਕ ਸ਼ਹਿਰ ਵਿਚ ਕਰੂਡ ਤੇਲ ਦੇ ਕਈ ਡੱਬਿਆਂ ਦੇ ਪਟੜੀ ਉਤੋਂ ਲਹਿ ਜਾਣ ਨਾਲ ਵਾਪਰਿਆ ਸੀ, ਨੇ ਹਰ ਢੰਗ ਨਾਲ ਢੋਈਆਂ ਜਾਂਦੀਆਂ ਵਸਤਾਂ ਦੇ ਮਾਮਲੇ ਨੂੰ ਹਰ ਇਨਸਾਨ ਦੇ ਧਿਆਨ ਵਿਚ ਲਿਆ ਖੜ੍ਹਾ ਕੀਤਾ ਹੈ। ਪਿਛਲੇ ਹਫਤੇ ਹੀ, ਫੈਡਰਲ ਟਰਾਂਸਪੋਰਟ ਮਨਿਸਟਰ ਲੀਜ਼ਾ ਰਾਇਟ ਲ਼ਸਿੳ ੍ਰੳਟਿਟ ਨੇ ਐਲਾਨ ਕੀਤਾ ਹੈ ਕਿ ਉਸਨੇ ਟਰਾਂਸਪੋਰਟਰਜ਼ ਬਾਰੇ ਹਾਊਸ ਆਫ ਕਾਮਨਜ਼ ਦੀ ਸਟੈਂਡਿੰਗ ਕਮੇਟੀ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਹਾਲਤਾਂ ਦੀ ਘੋਖ ਕਰਨ ਤੇ ਭਵਿੱਖ ਵਿਚ ਇਹੋ ਜਿਹੀਆਂ ਦੁਰਘਟਨਾਵਾਂ ਦੀ ਰੋਕ-ਥਾਮ ਲਈ ਸਿਫਾਰਸ਼ਾਂ ਕਰਨ।
ਭਾਵੇਂ ਕੈਨੇਡੀਅਨ ਟਰੱਕਿੰਗ ਸੰਸਥਾ (ਛਠਅ) ਇਸ ਗਲ ਨੂੰ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਲੈਕ ਮੈਜੈਂਟਿਕ (ਲ਼ੳਚ ੰੲਗੳਨਟਚਿ) ਦੇ ਪਧਰ ਦੀ ਦੁਰਘਟਨਾ, ਟਰੱਕਾਂ ਨਾਲ ਨਹੀਂ ਵਾਪਰ ਸਕਦੀ, ਅਤੇ ਨਾ ਹੀ ਟਰੱਕਾਂ ਵਿਚਲੇ ਮਾਲ ਨਾਲ ਦੁਰਘਟਨਾਵਾਂ ਦੀ ਗਿਣਤੀ ਤੇ ਤੀਖਣਤਾ ਵਾਲੇ ਮੌਕੇ ਘੱਟ ਪੈਦਾ ਹੋਣਗੇ, ਤਾਂ ਵੀ ਟਰੱਕਾਂ ਦੀ ਇਹ ਸੰਸਥਾ ਕਹਿੰਦੀ ਹੈ ਕਿ ਜਰਨੈਲੀ ਸੜਕਾਂ ਉਤੇ ਦੁਰਘਟਨਾਵਾਂ ਦੇ ਖਤਰੇ ਨੂੰ ਘਟਾਉਣ ਲਈ ਹੋਰ ਤਰੀਕੇ ਵਰਤੇ ਜਾਣ ਭਾਵੇਂ ਇਨ੍ਹਾਂ ਵਿਚ ਖਤਰਨਾਕ ਮਾਲ ਹੋਵੇ ਜਾਂ ਨਾ ਹੋਵੇ। ਸੰਨ 2012 ਵਿਚ ਸੀ.ਟੀ.ਏ ਵਲੋਂ ਟਰੱਕਾਂ ਨਾਲ ਸੰਬੰਧਤ 326 ਖਤਰਨਾਕ ਵਸਤਾਂ ਦਾ ਵਿਸ਼ਲੇਸ਼ਣ ਕਰਵਾਇਆ ਗਿਆ ਸੀ। ਇਸ ਨਿਰੀਖਣ ਤੋਂ ਇਹ ਪਤਾ ਲਗਦਾ ਹੈ ਕਿ ਸਮਾਨ ਦੀਆਂ 10,000/ਖੇਪਾਂ ਵਿੱਚੋਂ ਦੁਰਘਟਨਾਵਾਂ ਕੇਵਲ 1.64 ਹੀ ਵਾਪਰੀਆਂ । ਬਹੁਤ ਸਾਰੀਆਂ ਡੁੱਲ੍ਹੀਆਂ ਵਸਤਾਂ ਵਿਚੋਂ (56.4%) ਨਾਮ-ਮਾਤਰ ਹੀ ਸਨ (ਜੋ ਕਿ 500 ਲਿਟਰ ਤੋਂ ਘਟ ਸਨ)। ਇਨ੍ਹਾਂ ਡੁੱਲ੍ਹ ਗਈਆਂ ਵਸਤਾਂ ਨੂੰ ਪੂਰੀ ਤਰ੍ਹਾਂ ਸਾਫ ਕਰ ਦਿਤਾ ਗਿਆ ਸੀ ਜਿਸ ਕਾਰਣ ਵਾਤਾਵਰਣ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ। ਇਹਨਾਂ ਸਾਰੀਆਂ ਘਟਨਾਵਾਂ ਦੇ 86.3% ਕੇਵਲ ਟੈਂਕਾਂ ਵਾਲੇ ਟਰੱਕਾਂ ਵਿਚ ਹੀ ਵਾਪਰਿਆ ਸੀ।
ਬਹੁਤ ਸਾਰੀਆਂ ਏਹੋ ਜਿਹੀਆਂ ਘਟਨਾਵਾਂ ਲਦਾਈ ਜਾਂ ਲੁਹਾਈ ਵੇਲੇ ਹੀ ਵਾਪਰੀਆਂ ਹਨ (70.7%) ਤੇ ਇਨ੍ਹਾਂ ਵਿਚੋਂ ਬਹੁਤੀਆਂ ਅਕਸਰ ਮਨੁਖੀ ਗਲਤੀ (28%) ਨਾਲ ਵਾਪਰੀਆਂ ਹਨ ਜਾਂ ਫਿਰ ਮਸ਼ੀਨਰੀ ਦੇ ਫੇਲ੍ਹ ਹੋ ਜਾਣ ਨਾਲ (34.1%) ਲਦਾਈ ਵੇਲੇ ਵਸਤਾਂ ਦਾ ਡੁੱਲ੍ਹ ਜਾਣਾ ਆਮ ਜਿਹੀ ਗੱਲ ਹੈ (51.8%)। ਪਰ ਇਨ੍ਹਾਂ ਵਿੱਚੋਂ 80% ਕੇਸਾਂ ਵਿਚ ਡੁੱਲ੍ਹ ਜਾਣ ਵਾਲੇ ਮਾਲ ਦੀ ਮਾਤਰਾ 1000 ਲਿਟਰ ਤੋਂ ਘੱਟ ਸੀ।
ਦੁਰਘਟਨਾਵਾਂ ਜੋ ਜਰਨੈਲੀ ਸੜਕਾਂ ‘ਤੇ ਵਾਪਰਦੀਆਂ ਹਨ ਉੱਥੇ ਲੋਕ ਸਭ ਤੋਂ ਵੱਧ ਖਤਰੇ ਵਿਚ ਹੁੰਦੇ ਹਨ। ਇਹੋ ਜਿਹੇ ਹਾਦਸੇ ਕੁੱਲ ਦੁਰਘਟਨਾਵਾਂ ਦੇ 16.2% ਬਣਦੇ ਹਨ ਜਾਂ ਦੂਜੇ ਸ਼ਬਦਾਂ ਵਿਚ 10,000 ਮਾਲ ਲਦਾਈ ਵਿੱਚੋਂ ਸਿਰਫ 0.27% ਬਣਦਾ ਹੈ।
ਉਹ ਦੁਰਘਟਨਾਵਾਂ ਜਿਨ੍ਹਾਂ ਵਿਚ ਤਰਲ 5000 ਲਿਟਰ ਤੋਂ ਵੱਧ ਡੁੱਲ੍ਹਿਆ, ਉਨ੍ਹਾਂ ਘਟਨਾਵਾਂ ਵਿੱਚ ਉਨ੍ਹਾਂ ਦੇ ਵਾਪਰਨ ਦਾ ਕਾਰਣ ਸੜਕ ਉਤੇ ਵਾਪਰੇ ਹਾਦਸਿਆਂ ਕਰਕੇ ਸੀ। (ਹਾਦਸਿਆਂ ਦਾ 56.8%) ਫੇਰ ਵੀ ਇਹ ਵੱਡੇ ਹਾਦਸੇ ਸਾਰੀਆਂ ਦੁਰਘਟਨਾਵਾਂ ਦੇ ਕੇਵਲ 6.4% ਬਣਦੇ ਹਨ। ਬਹੁਤ ਸਾਰੇ ਕੇਸਾਂ ਵਿਚ (67.9%) ਮੁੱਖ-ਮਾਲ ਅੱਗ ਲੱਗਣ ਵਾਲਾ ਤਰਲ ਸੀ (ਆਮ ਕਰਕੇ ਕਰੂਡ ਆਇਲ) ਅੱਗ ਲਗਣ ਵਾਲੀਆਂ ਦੁਰਘਟਨਾਵਾਂ ਕੁੱਲ ਘਟਨਾਵਾਂ ਦਾ 11% ਬਣਦੀਆਂ ਹਨ ਜਾਂ ਕਹਿ ਲਵੋ ਕਿ 10,000/- ਲਦਾਈ-ਭਰਾਈ ਵਿਚੋਂ ਕੇਵਲ 18 ਟੈਂਕਾਂ ਵਾਲੇ ਟਰੱਕਾਂ ਦੀਆਂ ਘਟਨਾਵਾਂ ਵਿਚੋਂ 16.7% ਮੁੱਖ ਮਾਰਗਾਂ ੳੁੱਤੇ ਹੋਈਆਂ ਦੁਰਘਟਨਾਵਾਂ ਕਾਰਣ ਵਾਪਰੀਆਂ ਸੀ ਟੀ ਏ ਲਈ ਕੀਤਾ ਗਿਆ ਇਹ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਇਨ੍ਹਾਂ ਵਿਚੋਂ 80% ਘਟਨਾਵਾਂ ਇਕੱਲੀਆਂ ਗੱਡੀਆਂ ਦੇ ਹਾਦਸਾ-ਗ੍ਰਸਤ ਹੋਣ ਨਾਲ ਵਾਪਰੀਆਂ। ਲੈਕ ਮੈਜੈਂਟਿਕ ਦੁਖਾਂਤ ਵਾਪਰਨ ਤੋਂ ਬਾਅਦ ਖਤਰਨਾਕ ਮਾਲ ਦੇ ਹਾਦਸਿਆਂ ਵਿਚ ਹਰਜਾਨੇ ਦਾ ਮਸਲਾ ਸਭਨਾਂ ਦੇ ਦਿਮਾਗ ਵਿਚ ਛਾਇਆ ਹੋਇਆ ਹੈ। ਇਸ ਸੰਬੰਧੀ ਫੈਡਰਲ ਸਰਕਾਰ ਨੇ ਹਾਦਸਿਆਂ ਵਿਚ ਡੁੱਲ੍ਹੇ ਤਰਲਾਂ ਦੀ ਸਫਾਈ ਲਈ ਵੱਡੀਆਂ ਰਕਮਾਂ ਖਰਚ ਕੀਤੀਆਂ ਹਨ। ਇਸ ਕਾਰਣ ਹੀ ਰੇਲ ਗੱਡੀਆਂ ਤੇ ਸਮਾਨ ਢੋਣ ਵਾਲਿਆਂ ਲਈ ਵੱਧ ਬੀਮਾ-ਸੁਰੱਖਿਆ ਦੀ ਮੰਗ ਕੀਤੀ ਗਈ। ਸੀ ਟੀ ਏ ਦੇ ਤਥ ਦਰਸਾਊ ਪੱਤਰ ਅਨੁਸਾਰ ਹਰਜ਼ਾਨੇ ਦੀ ਦਰ ਨਿਯਮਤ ਕਰਨ ਦੀ ਗੱਲ ਅਤੇ ਲਾਪਰਵਾਹੀ ਵਰਤਣ ਵਾਲਿਆਂ ਵਿਰੁੱਧ ਹਰਜਾਨਾ ਭਰਨ ਦੀ ਸੂਰਤ ਆਮ ਜਨਤਾ ਦੀ ਭਲਾਈ ਵਿਚ ਸਾਬਤ ਹੋਏਗੀ। ਇਹ ਪੱਤਰ ਇਹ ਵੀ ਦਾਹਵਾ ਕਰਦਾ ਦੈ ਕਿ ਢੁਆਈ ਦੀਆਂ ਸ਼ਰਤਾਂ ਵਿਚ ਮਾਲ ਵਾਹਕਾਂ ਨੂੰ ਹਰਜਾਨੇ ਤੋਂ ਮੁਕਤ ਕਰਨਾ ਲੋਕ ਭਲਾਈ ਦੇ ਉਲਟ ਜਾਂਦਾ ਹੈ।
ਸੀ ਟੀ ਏ ਪਰਧਾਨ ਤੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਬਰੈਡਲੇ ਦਾ ਕਥਨ ਹੈ “ਮੇਰੇ ਖਿਆਲ ਵਿੱਚ ਟਰੱਕਾਂ ਬਾਰੇ ਟੀ.ਡੀ.ਜੀ. ਨਿਯਮ ਖਤਰਨਾਕ ਵਸਤਾਂ ਦੀਆਂ ਦੁਰਘਟਨਾਵਾਂ ਰੋਕਣ ਵਿਚ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਇਨ੍ਹਾਂ ਵਸਤਾਂ ਦੀ ਢੋਆ-ਢੁਆਈ ਬਾਰੇ ਸੀ.ਟੀ.ਏ. ਦੀ ਸਲਾਹਕਾਰ ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਨਿਯਮਾਂ ਦੀ ਵਿਸਥਾਰ ਨਾਲ ਘੋਖ ਕਰੇ। ਬਰੈਡਲੇ ਦਾ ਕਹਿਣਾ ਹੈ, “ਇਹ ਕਦਮ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਸ਼ੁਰੂਆਤ ਸਮਝੀ ਜਾਵੇ। ਇਹ ਵੀ ਗੰਭੀਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੜਕਾਂ ਉੱਤੇ ਦੁਰਘਟਨਾਵਾਂ ਦੇ ਖਤਰੇ ਨੂੰ ਘੱਟ ਕਰਨ ਲਈ ਸਰਕਾਰਾਂ ਬਹੁਤ ਹੀ ਅਸਰਦਾਇਕ ਕੰਮ ਕਰ ਸਕਦੀਆਂ ਹਨ। ਇਸ ਕੰਮ ਲਈ ਉਨ੍ਹਾਂ ਸਿਫਾਰਸ਼ਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਲਾਪਰਵਾਹੀ ਕਰਨ ਵਾਲਿਆਂ ਨੂੰ ਹਰਜਾਨੇ ਦੇ ਜ਼ਿੰਮੇਵਾਰ ਠਹਿਰਾਉਣ ਲਈ ਕਿਹਾ ਗਿਆ ਹੈ।”
ਟਰਾਂਸਪੋਰਟ ਕੈਨੇਡਾ ਦਾ ਅੰਦਾਜ਼ਾ ਹੈ ਕਿ ਖਤਰਨਾਕ ਮਾਲ ਦਾ 70% ਭਾਗ ਸੜਕਾਂ ਰਾਹੀਂ ਢੋਇਆ ਜਾਂਦਾ ਹੈ ਤੇ 24% ਰੇਲ ਗੱਡੀਆਂ ਰਾਹੀਂ, 6% ਸਮੁੱੰਦਰ ਰਾਹੀਂ ਤੇ 1% ਤੋਂ ਘੱਟ ਹਵਾਈ ਜਹਾਜ਼ਾਂ ਰਾਹੀਂ। ਇਸ ਮਾਲ ਵਿੱਚ ਸਭ ਤੋਂ ਵਧ ਖਤਰਨਾਕ ਕੱਚਾ (ਕਰੂਡ) ਤੇਲ, ਗੈਸ ਅਤੇ ਬਾਲਣਯੋਗ ਤੇਲ ਹਨ। ਟਰੱਕਾਂ ਰਾਹੀਂ ਢੋਏ ਜਾਂਦੇ ਖਤਰਨਾਕ ਵਸਤਾਂ ਦੇ ਸੰਬੰਧ ਕੋਈ ਗਿਣਤੀ ਮਿਣਤੀ ਨਹੀਂ ਹੈ। ਸੀ.ਟੀ.ਏ. ਦਾ ਅੰਦਾਜ਼ਾ ਹੈ ਕਿ ਖਤਰਨਾਕ ਵਸਤਾਂ ਦੀਆਂ ਵੱਖ ਵੱਖ ਮਾਤਰਾ ਵਾਲੀਆਂ ਲਦਾਈਆਂ ਦੀ ਗਿਣਤੀ ਦੋ ਮਿਲੀਅਨ ਜਾਂ ਇਸ ਤੋਂ ਵੀ ਵੱਧ ਹੈ।