16.4 C
Vancouver
Sunday, June 23, 2024

ਸਰਵੇਖਣਾਂ ਅਨੁਸਾਰ ਸੜਕ ਤੇ ਜਾਣ ਵਾਲੇ ਡਰਾਈਵਰਾਂ ‘ਚੋਂ ਟਰੱਕ ਡਰਾਵੀਰ ਸਭ ਤੋਂ ਸੁਰੱਖਿਅਤ ਹਨ

Peterbilt 579
ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਲੋਂ 6 ਅਕਤੂਬਰ ਨੂੰ ਜਾਰੀ ਕੀਤੀ ਇੱਕ ਸਰਵੇਖਣ ਰੀਪੋਰਟ ਅਨੁਸਾਰ ਆਮ ਜਨਤਾ ਦਾ ਮੰਨਣਾ ਹੈ ਕਿ ਸੜਕ ‘ਤੇ ਚੱਲਣ ਵਾਲੇ ਡਰਾਈਵਰਾਂ ‘ਚੋਂ ਟਰੱਕ ਡਰਾਈਵਰ ਸਭ ਤੋਂ ਸੁਰੱਖਿਅਤ ਹਨ।
ਏ ਟੀ ਏ ਦੇ ਮੁਖੀ ਅਤੇ ਮੁੱਖ ਪ੍ਰਬੰਧਕ ਬਿੱਲ ਗਰੇਵਸ ਅਨੁਸਾਰ ਇਹ ਸਰਵੇਖਣ ਇਸ ਗੱਲ ਤੇ ਮੁਹਰ ਲਾਉਂਦਾ ਹੈ ਕਿ ਅਸੀਂ ਪ੍ਰੋਫੈਸ਼ਨਲ ਟਰੱਕ ਡਰਾਈਵਰ ਸਿਰਫ ਆਪਣੇ ਕੰਮ ਪ੍ਰਤੀ ਹੀ ਵਫਾਦਾਰ ਨਹੀਂ ਸਗੋਂ ਅਸੀਂ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਉਹਨਾਂ ਕਿਹਾ ਕਿ ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਅਸੀਂ ਇੰਡਸਟਰੀ ਵਾਲਿਆਂ ਨੇ ਇਸ ਖੇਤਰ ਵਿੱਚ ਆਪਣੀ ਵਧੀਆ ਦਿੱਖ ਬਣਾਈ ਹੋਈ ਹੈ।
ਇਹ ਸਰਵੇਖਣ 20 ਸਤੰਬਰ ਤੋਂ ਲੈ ਕੇ 24 ਸਤੰਬਰ 2014 ਤੱਕ ਪਬਲਿਕ ਓਪੀਨੀਅਨ ਸਟਰੈਟੀਜੀਜ਼ ਵਲੋਂ ਕੀਤਾ ਗਿਆ ਅਤੇ ਇਸ ‘ਚ 800 ਰਜਿਸਟਰਡ ਵੋਟਰ ਸ਼ਾਮਿਲ ਹੋਏ।
ਸਰਵੇਖਣ ਅਨੁਸਾਰ :
* 65% ਲੋਕਾਂ ਦਾ ਟਰੱਕ ਇੰਡਸਟਰੀ ਸਬੰਧੀ ਬਹੁਤ ਵਧੀਆ ਨਜ਼ਰੀਆ ਸੀ।
* 57% ਲੋਕਾਂ ਦਾ ਕਹਿਣਾ ਸੀ ਕਿ ਟਰੱਕਿੰਗ ਇੰਡਸਟਰੀ ਦਾ ਸੇਫਟੀ ਰਿਕਾਰਡ ਵਧੀਆ ਹੈ।
* 91% ਦਾ ਕਹਿਣਾ ਸੀ ਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਕਾਰਾਂ ਆਦਿ ਚਲਾਉਣ ਵਾਲੇ ਅਗਲੀ ਗੱਡੀ ਤੋਂ ਘੱਟ ਫਾਸਲਾ ਰੱਖਦੇ ਹਨ, ਅੰਨ੍ਹੇਵਾਹ ਚਲਾਉਂਦੇ ਹਨ ਅਤੇ ਗਲਤ ਢੰਗ ਨਾਲ ਲੇਨਾਂ ਬਦਲਦੇ ਹਨ।
* 80% ਲੋਕਾਂ ਦਾ ਮੰਨਣਾ ਹੈ ਕਿ ਮੁਸਾਫਿਰ ਵਹੀਕਲ ਡਰਾਵੀਰਾਂ ਨਾਲੋਂ ਟਰੱਕਾਂ ਵਾਲੇ ਡਰਾਈਵਰ ਵਧੇਰੇ ਸੁਰੱਖਿਅਤ ਹਨ।
* ਪਰ 7% ਦਾ ਕਹਿਣਾ ਹੈ ਟਰੱਕ ਡਰਾਈਵਰ ਆਮ ਡਰਾਈਵਰਾਂ ਨਾਲੋਂ ਵਧੇਰੇ ਅਣਸੁਰੱਖਿਅਤ ਡਰਾਈਵਿੰਗ ਕਰਦੇ ਹਨ।
* 90% ਲੋਕਾਂ ਦਾ ਕਹਿਣਾ ਹੈ ਕਿ ਮੁਸਾਫਿਰ ਵਹੀਕਲਾਂ ਵਾਲੇ ਟਰੱਕ ਡਰਾਈਵਰਾਂ ਤੋਂ ਵਧੇਰੇ ਤੇਜ ਚਲਾਂਉਦੇ ਹਨ।
* 74% ਦਾ ਕਹਿਣਾ ਹੈ ਕਿ ਜੇ ਕਾਰ ਅਤੇ ਟਰੱਕ ਦਾ ਐਕਸੀਡੈਂਟ ਹੁੰਦਾ ਹੈ ਤਾਂ ਇਸ ‘ਚ ਕਸੂਰ ਕਾਰ ਵਾਲਿਆਂ ਦਾ ਹੀ ਹੁੰਦਾ ਹੈ।
ਲੌਂਗਿਸਟਕ ਰੇਲੀ ਐੱਨ ਸੀ ਦੇ ਚੇਅਰਮੈਨ ਅਤੇ ਏ ਟੀ ਏ ਦੇ ਬਣਨ ਵਾਲੇ ਮੁਖੀ ਦਾ ਕਹਿਣਾ ਹੈ ਕਿ ਸਾਡੀ ਇੰਡਸਟਰੀ ਵਿੱਚ ਸੁਰੱਖਿਆ ਦੀ ਸਭ ਤੋਂ ਵੱਧ ਕਦਰ ਕੀਤੀ ਜਾਂਦੀ ਹੈ ਅਤੇ ਇਸ ਸਰਵੇਖਣ ਰਾਹੀਂ ਸਾਡੀ ਉਸ ਵਚਨਵੱਧਤਾ ਦਾ ਪਤਾ ਲਗਦਾ ਹੈ ਜਿਸ ਰਾਹੀਂ ਅਸੀਂ ਸੁਰੱਖਿਆ ਨੂੰ ਮੁੱਖ ਰੱਖ ਰਹੇ ਹਾਂ ਅਤੇ ਇਸ ਦੇ ਨਿਕਲ ਰਹੇ ਚੰਗੇ ਸਿੱਟਿਆਂ ਤੋਂ ਵੀ ਜਨਤਾ ਪੂਰੀ ਤਰ੍ਹਾਂ ਜਾਣੂ ਹੈ।