ਲੇਖਕ: ਜੈਗ ਢੱਟ
ਕਈ ਵਾਰ, ਜਦੋਂ ਮੈਂ ਸੜਕ ‘ਤੇ ਕੋਈ ਅਜਿਹੀ ਗੱਡੀ ਵੇਖਦਾ ਹਾਂ ਜਿਸਦਾ ਨਿਰਮਾਣ ਕਰਨਾ ਫੈਕਟਰੀ ਨੇ ਬੰਦ ਕਰ ਦਿੱਤਾ ਹੋਵੇ, ਤਾਂ ਮੇਰੇ ਦਿਲ ‘ਚ ਇੱਕ ਆਸ ਦੀ ਕਿਰਨ ਜਗ ਪੈਂਦੀ ਹੈ ਕਿ ਇੱਕ ਦਿਨ ਇਸ ਦਾ ਨਿਰਮਾਣ ਕੰਪਨੀ ਵੱਲੋਂ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਬਿਊਕ ਗ੍ਰੈਂਡ ਨੈਸ਼ਨਲ, ਡੌਜ ਵਾਈਪਰ, ਹੋਂਡਾ ਪ੍ਰੀਲੀਊਡ, ਫੋਰਡ ਫੋਕਸ ਆਰ ਐਸ ਅਤੇ, ਟਯੋਟਾ ਲੈਂਡ ਕਰੂਜ਼ਰ ਵਰਗੇ ਸਾਰੇ ਸ਼ਾਨਦਾਰ ਪ੍ਰਤੀਕ ਵਹੀਕਲ ਮੇਰੇ ਦਿਲ ਵਿੱਚ ਇੱਕ ਖਾਸ ਥਾਂ ਰੱਖਦੇ ਹਨ। ਇਸ ਸੂਚੀ ਵਿਚ ਪ੍ਰੀਲੀਊਡ ਨੂੰ ਛੱਡ ਕੇ, ਮਾਰਕੀਟ ‘ਚ ਵਾਪਸੀ ਕਰਨ ਵਾਲਾ ਇੱਕੋ ਇੱਕ ਹੋਰ ਟੋਯੋਟਾ ਦਾ ਪ੍ਰਸਿੱਧ ਆਫ-ਰੋਡ ਚੈਂਪੀਅਨ ਹੈ ਅਤੇ ਕੀ ਸਾਨੂੰ ਇਸ ਦੀ ਵਾਪਸੀ ‘ਤੇ ਖੁਸ਼ੀ ਹੈ।
2024 ਟੋਯੋਟਾ ਲੈਂਡ ਕਰੂਜ਼ਰ 35 ਸਾਲਾਂ ਦੀ ਗੈਰਹਾਜ਼ਰੀ ਤੋਂ ਬਾਅਦ ਇਸ ਆਈਕੋਨਿਕ ਆਫ-ਰੋਡ ਵਾਹਨ ਦੀ ਕੈਨੇਡਾ ‘ਚ ਵਾਪਸੀ ਨੂੰ ਦਰਸਾਉਂਦੀ ਹੈ, ਜੋ ਆਪਣੇ ਨਾਲ ਆਧੁਨਿਕ ਤਕਨਾਲੋਜੀ, ਸਖਤ ਜਾਨ ਅਤੇ ਵਿਲੱਖਣ ਡਿਜ਼ਾਈਨ ਦਾ ਸੁਮੇਲ ਲਿਆਈ ਹੈ। ਜਦੋਂ ਕੁੱਝ ਸਾਲ ਪਹਿਲਾਂ ਇਸ ਦਾ ਪਹਿਲੀ ਵਾਰ ਉਦਘਾਟਨ ਕੀਤਾ ਗਿਆ ਸੀ, ਤਾਂ ਇਸ ਨੂੰ ਇਸਦੇ ਪ੍ਰਸ਼ੰਸਕਾਂ ਨੂੰ ਚਾਹੁਣ ਵਾਲੇ ੳਤਸ਼ਾਹੀ ਲੋਕ ਬਹੁਤ ਖੁਸ਼ ਸਨ। ਪਰ ਕੀ ਇਹ ਉਸ ਉਤਸ਼ਾਹ ਨੂੰ ਕਾਇਮ ਰੱਖਣ ਦੇ ਕਾਬਲ ਹੈ ਜਿਸ ਨੇ ਪਹਿਲੀ ਵਾਰ ਇਸ ਨੂੰ ਦੁਨੀਆ ਭਰ ਦੇ ਸਾਹਸੀ ਅਤੇੇ ਉਤਸ਼ਾਹੀ ਲੋਕਾਂ ਵਿੱਚ ਪ੍ਰਸਿੱਧ ਬਣਾਇਆ ਸੀ? ਆਓ ਇਸ ਸਬੰਧੀ ਜਾਣੀਏ।
ਪ੍ਰਦਰਸ਼ਨ ਅਤੇ ਕੁਸ਼ਲਤਾ: 2024 ਲੈਂਡ ਕਰੂਜ਼ਰ ਆਪਣੇ ਪੁਰਾਣੇ ਮਾਡਲਾਂ ਦੇ ਇੱਕ ਮੁੱਖ ਫੀਚਰ ਨੂੰ ਛੱਡ ਕੇ ਇੱਕ ਹਾਈਬ੍ਰਿਡ ਪਾਵਰਟ੍ਰੇਨ ਨੂੰ ਅਪਣਾਉਂਦਾ ਹੈ। ਇਸ ‘ਚ ਟਯੋਟਾ ਦਾ ਆਈ-ਫੋਰਸ ਮੈਕਸ ਟਰਬੋਚਾਰਜਡ 2.4 ਲੀਟਰ ਚਾਰ-ਸਿਲੰਡਰ ਇੰਜਣ ਅਤੇ 48 ਹਾਰਸ ਪਾਵਰ ਇਲੈਕਟ੍ਰਿਕ ਮੋਟਰ ਹੈ, ਜੋ 326 ਹਾਰਸ ਪਾਵਰ ਅਤੇ 465 ਪੌਂਡ ਦਾ ਟੌਰਕ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਅੱਠ-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਹਾਈਬ੍ਰਿਡ ਸਿਸਟਮ, ਦੇ ਨਾਲ ਮਿਲ ਕੇ, ਸ਼ਕਤੀਸ਼ਾਲੀ ਪ੍ਰਦਰਸ਼ਨ ਅਤੇ ਬਿਹਤਰ ਤੇਲ ਖ਼ਪਤ ਦਾ ਸੰਤੁਲਨ ਪ੍ਰਦਾਨ ਕਰਦਾ ਹੈ। ਇਲੈਕਟ੍ਰਿਕ ਮੋਟਰ ਤੁਰੰਤ ਟੌਰਕ ਪ੍ਰਦਾਨ ਕਰਦੀ ਹੈ, ਜੋ ਚੁਣੌਤੀ ਪੂਰਨ ਇਲਾਕਿਆਂ, ਜਿਵੇਂ ਕਿ ਤਿੱਖੀਆਂ ਚੜ੍ਹਾਈਆਂ ਅਤੇ ਪਥਰੀਲੇ ਰਸਤਿਆਂ ਨਾਲ ਨਜਿੱਠਣ ਲਈ ਲਾਭਦਾਇਕ ਹੋਣ ਦੇ ਨਾਲ-ਨਾਲ ਇੱਕ ਸੁਚਾਰੂ ਅਤੇ ਸ਼ਾਂਤ ਡ੍ਰਾਈਵਿੰਗ ਅਨੁਭਵ ਨੂੰ ਵੀ ਯਕੀਨੀ ਬਣਾਉਂਦੀ ਹੈ, ਜਿਸ ਨਾਲ ਕੁਦਰਤ ਦੇ ਆਲੇ ਦੁਆਲੇ ਦਾ ਅਨਦ ਹੋਰ ਵੀ ਵਧ ਜਾਂਦਾ ਹੈ। ਜਦੋਂ ਤੁਸੀਂ ਗੈਸ ‘ਤੇ ਪੈਰ ਰੱਖਦੇ ਹੋ ਤਾਂ ਇੱਕ ਮਾਮੂਲੀ ਗਰਜ਼ਣ ਵੀ ਆਵਾਜ ਵੀ ਆਉਂਦੀ ਹੈ; ਬਹੁਤ ਸ਼ਕਤੀਸ਼ਾਲੀ ਤਾਂ ਨਹੀਂ ਪਰ ਕਿਸੇ ਦੀ ਉਮੀਦ ਨਾਲੋਂ ਬਿਹਤਰ।
ਆਫ-ਰੋਡ ਸਮਰੱਥਾ: ਆਫ-ਰੋਡ ਦਬਦਬੇ ਲਈ ਲੈਂਡ ਕਰੂਜ਼ਰ ਦੀ ਪ੍ਰਸਿੱਧੀ ਨੂੰ ਮਜ਼ਬੂਤ ਮਕੈਨੀਕਲ ਵਿਸ਼ੇਸ਼ਤਾਵਾਂ ਅਤੇ ਉੱਨਤ ਤਕਨਾਲੋਜੀ ਦੇ ਸੁਮੇਲ ਦੁਆਰਾ ਬਰਕਰਾਰ ਰੱਖਿਆ ਗਿਆ ਹੈ। ਇਸ ਦੀ ਬਾਡੀ-ਆਨ-ਫਰੇਮ ਉਸਾਰੀ ਮੰਗ ਵਾਲੇ ਟ੍ਰੇਲਾਂ ਲਈ ਲੋੜੀਂਦੀ ਸਥਿਰਤਾ ਅਤੇ ਲਚਕਤਾ ਪ੍ਰਦਾਨ ਕਰਦੀ ਹੈ। ਸਟੈਂਡਰਡ ਆਫ-ਰੋਡ ਵਿਸ਼ੇਸ਼ਤਾਵਾਂ ਵਿੱਚ ਸੈਂਟਰ ਲੌਕਿੰਗ ਡਿਫਰੈਂਸ, ਦੋ-ਸਪੀਡ ਟ੍ਰਾਂਸਫਰ ਕੇਸ ਅਤੇ ਇੱਕ ਲੌਕਿੰਗ ਰੀਅਰ ਡਿਫਰੈਂਸ਼ਲ ਸ਼ਾਮਲ ਹਨ। ਟਯੋਟਾ ਦੀ ਮਲਟੀ-ਟੇਰੇਨ ਸਿਲੈਕਟ (ੰਠਸ਼) ਅਤੇ ਛਰੳਾਲ ਛੋਨਟਰੋਲ ਡਰਾਈਵਰਾਂ ਨੂੰ ਵੱਖ-ਵੱਖ ਟੇਰੇਨ ਮੋਡਾਂ ਦੀ ਚੋਣ ਕਰਕੇ ਟ੍ਰੈਕਸ਼ਨ ਅਤੇ ਸਥਿਰਤਾ ਨੂੰ ਅਨੁਕੂਲ ਬਣਾਉਣ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ। ਡਾਊਨਹਿੱਲ ਅਸਿਸਟ ਵਰਗੀਆਂ ਵਾਧੂ ਵਿਸ਼ੇਸ਼ਤਾਵਾਂ ਇਸ ਦੀਆਂ ਆਫ-ਰੋਡ ਸਮਰੱਥਾਵਾਂ ਨੂੰ ਹੋਰ ਵਧਾਉਂਦੀਆਂ ਹਨ। ਇਹ ਯਕੀਨੀ ਬਣਾਉਂਦੀਆਂ ਹਨ ਕਿ ਇਹ ਕਿਸੇ ਵੀ ਸਾਹਸ ਲਈ ਤਿਆਰ ਹੈ। ਮੇਰਾ ਟੈਸਟ ਵਾਹਨ ਖਾਸ ਤੌਰ ‘ਤੇ ਆਫ-ਰੋਡ ਆਪਸ਼ਨ ਪੈਕੇਜ ਵਾਲਾ ਨਹੀਂ ਸੀ, ਬਲਕਿ ਇਹ ਪੱਕੀਆਂ ਸੜਕਾਂ ‘ਤੇ ਚੱਲਣ ਲਈ ਬਣਾਇਆ ਗਿਆ ਸੀ। ਸਭ ਤੋਂ ਵੱਧ ਆਫ-ਰੋਡ ਜਿਸ ‘ਤੇ ਮੈਂ ਇਸ ਨੂੰ ਚਲਾਉਣ ਦੇ ਯੋਗ ਸੀ ਉਹ ਇੱਕ ਕੱਚਾ ਰਾਹ ਸੀ ਅਤੇ ਸਪੱਸ਼ਟ ਤੌਰ ‘ਤੇ ਇਸਨੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਿਆ; ਮੈਂ ਸਿਰਫ ਕਲਪਨਾ ਕਰ ਸਕਦਾ ਹਾਂ ਕਿ ਆਫ-ਰੋਡ ਟਰੈਕ ‘ਤੇ ਵਾਹਨ ਕਿੰਨਾ ਵਧੀਆ ਹੋਵੇਗਾ।
ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ: 2024 ਲੈਂਡ ਕਰੂਜ਼ਰ ਵਿੱਚ ਇੱਕ ਬਾਕਸੀ ਬਾਡੀ ਵੇਖੀ ਗਈ ਹੈ, ਜੋ ਨਵੇਂ ਲੈਕਸਸ ਜੀ ਐਸ ਵਰਗੀ ਹੈ, ਜੋ ਮੈਨੂੰ ਬਹੁਤ ਆਕਰਸ਼ਕ ਲੱਗਦੀ ਹੈ। ਇਹ ਨਾ ਸਿਰਫ ਵਧੇਰੇ ਅੰਦਰੂਨੀ ਜਗ੍ਹਾ ਹੋਣ ਦਾ ਮਾਣ ਕਰਦਾ ਹੈ, ਬਲਕਿ ਇਹ 35 ਸਾਲ ਪਹਿਲਾਂ ਵਾਂਗ ਹੀ ਮਜ਼ਬੂਤ ਵੀ ਵਿਖਾਈ ਦਿੰਦਾ ਹੈ। ਮੇਰੀ ਟੈਸਟ ਗੱਡੀ ਮਨਮੋਹਕ ਹੈਰੀਟੇਜ ਬਲੂ ਰੰਗ ਵਿੱਚ ਸੀ, ਜੋ ਲਾਈਟ ਗ੍ਰੇ ਛੱਤ ਦੇ ਉਲਟ ਸੀ। ਹਾਲਾਂਕਿ ਇਹ ਰੰਗ ਦਾ ਸੁਮੇਲ ਵਧੀਆ ਹੈ, ਮੈਂ ਥੋੜ੍ਹਾ ਜਿਹਾ ਵੱਖਰੇ ਹੌਸਲੇ ਵਾਲਾ ਹੋਣਾ ਪਸੰਦ ਕਰਦਾ ਹਾਂ। ਇਹ ਪ੍ਰੀਮੀਅਮ ਟ੍ਰਿਮ 20-ਇੰਚ ਦੇ ਐਲੌਇ ਵ੍ਹੀਲਜ਼ ਅਤੇ ਵੱਡੇ 265/60 ਆਰ 20 ਟਾਇਰਾਂ ਵਾਲੇ ਫ੍ਰੇਮ ‘ਤੇ ਸਥਿੱਤ ਹੈ ਜੋ ਆਨ-ਰੋਡ ਅਤੇ ਆਫ-ਰੋਡ ਡਰਾਈਵ ਦੋਵਾਂ ਲਈ ਫਿੱਟ ਰੱਖਦੇੇ ਹਨ। ਜੇ ਖਿਆਲ ਵਧੇਰੇ ਆਫ-ਰੋਡਿੰਗ ਦਾ ਹੈ, ਤਾਂ ਛੋਟੇ 18 ” ਟਾਇਰ ਅਤੇ ਵ੍ਹੀਲ ਪੈਕੇਜ ਦੀ ਚੋਣ ਕਰੋ। ਰੈਟਰੋ-ਪ੍ਰੇਰਿਤ ਛੂਹ ਇੱਥੇ ਹਨ; ਹਾਲਾਂਕਿ ਇਹ ਸੂਖਮ ਹਨ, ਉਹ “ਅਸਲ” ਆਫ-ਰੋਡ ਵਾਹਨ ਨੂੰ ਸ਼ਰਧਾਂਜਲੀ ਭਂਟ ਕਰਦੇੇ ਹਨ, ਖ਼ਾਸਕਰ ਬੇਸ ਅਤੇ ਪਹਿਲੇ ਐਡੀਸ਼ਨ ਟ੍ਰਿਮਾਂ ਵਿੱਚ। ਗੋਲ ਹੈੱਡਲਾਈਟਾਂ ਅਤੇ ਪ੍ਰਮੁੱਖ “ਟੋਯੋਟਾ” ਬਲਾਕ ਲੈਟਰਿੰਗ ਵਰਗੀਆਂ ਵਿਸ਼ੇਸ਼ਤਾਵਾਂ ਪਹਿਲਾਂ ਦੀਆਂ ਲੈਂਡ ਕਰੂਜ਼ਰਾਂ ਐਫਜੇ ਤੋਂ ਉਧਾਰ ਲਈਆਂ ਗਈਆਂ ਹਨ।
ਅੰਦਰਲਾ ਹਿੱਸਾ ਅਤੇ ਆਰਾਮ: ਲੈਂਡ ਕਰੂਜ਼ਰ ਆਰਾਮ ਨਾਲ ਪੰਜ ਯਾਤਰੀਆਂ ਨੂੰ ਬੈਠਾਉਂਦਾ ਹੈ ਅਤੇ ਕਾਫ਼ੀ ਜਗ੍ਹਾ ਪ੍ਰਦਾਨ ਕਰਦਾ ਹੈ। ਇੰਟੀਰੀਅਰ ‘ਚ 12.3 ਇੰਚ ਦੀ ਡਰਾਈਵਰ ਡਿਸਪਲੇਅ ਅਤੇ 12.3 ਇੰਚ ਦਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਲਗਜ਼ਰੀ ਨੂੰ ਗਰਮ ਅਤੇ ਹਵਾਦਾਰ ਫਰੰਟ ਸੀਟਾਂ, ਹੀਟ ਸਟੀਅਰਿੰਗ ਵ੍ਹੀਲ, ਥ੍ਰੀ-ਜ਼ੋਨ ਕਲਾਈਮੇਟ ਕੰਟਰੋਲ, ਮੂਨਰੂਫ ਅਤੇ 14-ਸਪੀਕਰ ਜੇ ਬੀ ਐਲ ਆਡੀਓ ਸਿਸਟਮ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਤਰਜੀਹ ਦਿੱਤੀ ਗਈ ਹੈ। ਕਾਰਗੋ ਸਪੇਸ ਉਦਾਰ ਹੈ, ਜੋ ਪਿਛਲੀਆਂ ਸੀਟਾਂ ਦੇ ਪਿੱਛੇ 1,063 ਲੀਟਰ ਭਾਰ ਨੂ ਜਗ੍ਹਾ ਪ੍ਰਦਾਨ ਕਰਦੀ ਹੈ। ਜਦੋਂ ਕਿ ਹਾਈਬ੍ਰਿਡ ਬੈਟਰੀ ਪਲੇਸਮੈਂਟ ਲੋਡ ਫਲੋਰ ਨੂੰ ਥੋੜ੍ਹਾ ਜਿਹਾ ਵਧਾਉਂਦੀ ਹੈ, 60/40 ਸਪਲਿਟ ਸੀਟਾਂ ਨੂੰ ਫੋਲਡ ਕੀਤਾ ਜਾ ਸਕਦਾ ਹੈ ਅਤੇ ਕਾਰਗੋ ਸਮਰੱਥਾ ਵਧਾਉਣ ਲਈ ਅੱਗੇ ਡਿੱਗਿਆ ਜਾ ਸਕਦਾ ਹੈ। ਇੱਕ ਪਾਵਰਡ ਰੀਅਰ ਦਰਵਾਜ਼ਾ ਅਤੇ ਇੱਕ ਪੌਪ-ਅੱਪ ਰੀਅਰ ਵਿੰਡੋ ਲੋਡਿੰਗ ਅਤੇ ਅਨਲੋਡਿੰਗ ਦੀ ਸਹੂਲਤ ‘ਚ ਵਾਧਾ ਕਰਦੀ ਹੈ।
ਲੈਂਡ ਕਰੂਜ਼ਰ ਚਲਾਉਣਾ: ਲੈਂਡ ਕਰੂਜ਼ਰ ਚਲਾਉਣਾ ਮੇਰੇ ਲਈ ਇੱਕ ਮਿਸ਼ਰਤ ਬੈਗ ਵਾਂਗ ਸੀ। ਹਾਲਾਂਕਿ ਮੈਂ ਅਸਲ ਵਿੱਚ ਇਸ ਨੂੰ ਆਫ-ਰੋਡ ਟੈਸਟ ਨਹੀਂ ਕਰ ਸਕਿਆ, ਆਨ-ਰੋਡ ਅਨੁਭਵ ਮੇਰੀ ਉਮੀਦ ਨਾਲੋਂ ਥੋੜ੍ਹਾ ਘੱਟ ਉਤਸ਼ਾਹੀ ਸੀ। ਯਕੀਨਨ, ਪੂਰੇ “ਲੈਂਡ ਕਰੂਜ਼ਰ” ਦੇੇ ਇਸ ਅਹਿਸਾਸ ਨੂੰ ਚੰਗਾ ਮਹਿਸੂਸ ਕੀਤਾ, ਪਰ $ 85 ਲੱਖ ਕੀਮਤ ਟੈਗ ਨਾਲ਼ ਚੰਗਾ ਨਹੀਂ ਲੱਗਿਆ। ਹਾਈਬ੍ਰਿਡ ਸਿਸਟਮ, ਜੋ ਮੈਨੂੰ ਹੋਰ ਟੋਯੋਟਾ / ਲੈਕਸਸ ਵਾਹਨਾਂ ਵਿੱਚ ਪਸੰਦ ਹੈ, ਜਵਾਬਦੇਹ ਅਤੇ ਉਤਸ਼ਾਹੀ ਸੀ। ਲੈਂਡ ਕਰੂਜ਼ਰ ਸੁਸਤ ਮਹਿਸੂਸ ਕਰ ਰਹੀ ਸੀ। ਸਟੀਅਰਿੰਗ ਵੀ ਕੁਝ ਸੁੰਨ ਮਹਿਸੂਸ ਹੋਈ। ਹੁਣ, ਸ਼ਾਇਦ ਇਹ ਇਸ ਲਈ ਹੈ ਕਿਉਂਕਿ ਮੈਂ ਹੁਣੇ-ਹੁਣੇ ਨਵੇਂ ਲੈਕਸਸ ਜੀ ਐਸ ਤੋਂ ਬਾਹਰ ਆਇਆ ਸੀ, ਜੋ ਮੈਨੂੰ ਪਸੰਦ ਸੀ। ਅਤੇ ਇਹ ਜੀ ਐਸ ਵਰਗਾ ਦਿਖਾਈ ਦਿੰਦਾ ਹੋਣ ਕਰਕੇ ਮੈਨੂੰ ਇਸ ਤੋਂ ਵਧੇਰੇ ਉਮੀਦਾਂ ਸਨ। ਮੈਨੂੰ ਨਵੀਂ ਲੈਂਡ ਕਰੂਜ਼ਰ ਦੀ ਡਰਾਈਵ ਦਾ ਕੋਈ ਇਤਰਾਜ਼ ਨਹੀਂ ਸੀ ਪਰ ਇਹ ਮੁਕਾਬਲੇ ‘ਚ ਬਰਾਬਰ ਨਹੀਂ ਸੀ।
ਅੰਤਿਮ ਵਿਚਾਰ:
2024 ਟੋਯੋਟਾ ਲੈਂਡ ਕਰੂਜ਼ਰ ਆਧੁਨਿਕ ਹਾਈਬ੍ਰਿਡ ਤਕਨਾਲੋਜੀ, ਵਧੀਆਂ ਵਿਸ਼ੇਸ਼ਤਾਵਾਂ ਅਤੇ ਵਿਲੱਖਣ ਡਿਜ਼ਾਈਨ ਦੇ ਨਾਲ ਆਪਣੀ ਪ੍ਰਸਿੱਧ ਆਫ-ਰੋਡ ਸਮਰੱਥਾ ਨੂੰ ਸਫਲਤਾ ਪੂਰਵਕ ਮਿਲਾਉਂਦੀ ਹੈ। ਇਹ ਸੁਮੇਲ ਇਸ ਨੂੰ ਪ੍ਰਦਰਸ਼ਨ, ਕੁਸ਼ਲਤਾ, ਲਗਜ਼ਰੀ ਅਤੇ ਸਾਬਤ ਟਿਕਾਊਪਣ ਦੇ ਸੰਤੁਲਨ ਦੀ ਭਾਲ ਕਰਨ ਵਾਲੇ ਸਾਹਸ ਦੇ ਉਤਸ਼ਾਹੀ ਲੋਕਾਂ ਲਈ ਇੱਕ ਬਹੁਤ ਹੀ ਲੋੜੀਂਦਾ ਵਾਹਨ ਬਣਾਉਂਦਾ ਹੈ। ਸਮਝਿਆ ਜਾਂਦਾ ਹੈ ਕਿ ਇਸ ਦੀ ਡਰਾਈਵ ਥੋੜ੍ਹੀ ਉਤਸ਼ਾਹੀ ਹੈ, ਪਰ ਫਿਰ, ਸ਼ਾਇਦ ਟੋਯੋਟਾ ਨੇ ਇਸ ਨੂੰ ਵਧੇਰੇ ਆਫ-ਰੋਡ ਲਈ ਬਣਾਇਆ ਹੈ।
ਕੈਨੇਡੀਅਨ ਬਾਜ਼ਾਰ ਵਿੱਚ ਲੈਂਡ ਕਰੂਜ਼ਰ ਦੀ ਵਾਪਸੀ ਇੱਕ ਮਹੱਤਵਪੂਰਣ ਪ੍ਰਭਾਵ ਪਾਏਗੀ। ਇਹ ਲੈਂਡ ਕਰੂਜ਼ਰ ਦੀ ਚੁਣੌਤੀਪੂਰਨ ਇਲਾਕਿਆਂ ਨੂੰ ਜਿੱਤਣ ਦੀ ਵਿਰਾਸਤ ਨੂੰ ਜਾਰੀ ਰੱਖੇਗੀ ਅਤੇ ਇੱਕ ਸੋਧੇ ਹੋਏ ਅਤੇ ਆਰਾਮਦਾਇਕ ਡਰਾਈਵਿੰਗ ਅਨੁਭਵ ਦੀ ਪੇਸ਼ਕਸ਼ ਵੀ ਕਰੇਗੀ।