ਏ ਟੀ ਬੀ ਐਸ ਜਿਹੜੀ ਕਿ ਦੇਸ਼ ਦੀ ਸਭ ਤੋਂ ਵੱਡੀ ਓਨਰ ਆਪਰੇਟਡ ਬਿਜ਼ਨਸ ਕੰਪਨੀ ਹੈ, ਦੇ ਮੁਖੀ ਟੌਡ ਐਮਨ ਅਨੁਸਾਰ 25 ਸਾਲ ਪਹਿਲਾਂ ਸੜਕਾਂ ‘ਤੇ ਚੱਲਣ ਵਾਲ਼ੇ ਲੀਜ਼ ‘ਤੇ ਲੈ ਕੇ ਚਲਾਏ ਜਾਂਦੇ ਟਰੱਕਾਂ ਦੀ ਗਿਣਤੀ ਕੇਵਲ 10 % ਹੀ ਸੀ। ਐਮਨ ਦਾ ਖਿਆਲ ਹੈ ਕਿ ਇਹ ਗਿਣਤੀ ਅਜੇ ਵੀ ਕਾਇਮ ਹੈ ਅਤੇ ਸ਼ਾਇਦ 2040 ਤੱਕ ਵੀ ਇਹੀ ਰਹੇ।
ਟ੍ਰੇਨਿੰਗ ਅਤੇ ਹੋਰ ਟ੍ਰਾਂਸਪੋਰਟ ਸਬੰਧੀ ਵੱਖ ਵੱਖ ਸੇਵਾਵਾਂ ਦੇਣ ਵਾਲ਼ੇ ਅਦਾਰੇ ਦੇ ਪ੍ਰਿੰਸੀਪਲ ਜੇਅ ਥਾਂਪਸਨ ਦਾ ਕਹਿਣਾ ਹੈ ਕਿ ਲੀਜ਼ਡ ਆਪਰੇਟਰ ਅਤੇ ਕੈਰੀਅਰਜ਼ ਦੇ ਸਬੰਧਾਂ ‘ਚ ਜਿਹੜਾ ਫਰਕ ਆਵੇਗਾ ਉਹ ਇਹ ਹੈ ਕਿ ਤਕਨੀਕੀ ਨਵੀਨੀਕਰਨ ਨਾਲ਼ ਵਿਤੀ ਹਾਲਤ ਵਧੀਆ ਹੋਵੇਗੀ ਅਤੇ ਖੁਦ ਮੁਖਤਿਆਰ ਕਾਂਟਰੈਕਟਰ ਪੂਰੀ ਤਰ੍ਹਾਂ ਅਜ਼ਾਦ ਹੋਣਗੇ।
ਥਾਂਪਸਨ ਦਾ ਕਹਿਣਾ ਹੈ ਕਿ ਅਗਲੇ ਸਮੇਂ ਦੇ ਓਨਰ ਆਪਰੇਟਰ ਖਾਸ ਇਲਾਕੇ ਦੇ ਨਾਲ਼ ਇੱਕ ਤੋਂ ਵੱਧ ਕੈਰੀਅਰ ਕੰਪਨੀਆਂ ਨਾਲ਼ ਕੰਮ ਕਰ ਸਕਣਗੇ।ਇਹ ਵੀ ਹੋ ਸਕੇਗਾ ਕਿ ਉਹ ਇੱਕ ਥਾਂ ਤੋਂ ਇੱਕ ਕੰਪਨੀ ਦਾ ਟ੍ਰੇਲਰ ਲੈ ਕਿ ਦੂਜੀ ਥਾਂ ਛੱਡ ਕੇ ਕਿਸੇ ਹੋਰ ਕੰਪਨੀ ਦਾ ਉਥਂੋ ਚੁੱਕ ਕੇ ਹੋਰ ਥਾਂ ਲਿਜਾ ਸਕਣਗੇ। ਇੱਕ ਤੋਂ ਵੱਧ ਕੰਪਨੀਆਂ ਨਾਲ਼ ਜੁੜੇ ਹੋਣ ਕਰਕੇ ਓਨਰ ਆਪਰੇਟਰ ਵਧੇਰੇ ਅਜ਼ਾਦ ਹੋਣਗੇ। ਇਸ ਤਰ੍ਹਾਂ ਦੇ ਹਾਲਾਤ ‘ਚ ਕੈਰੀਅਰਾਂ ਦੀਆਂ ਵੀ ਬਹੁਤੀਆਂ ਮੁਸੀਬਤਾਂ ਦੂਰ ਹੋਣਗੀਆਂ।
ਉਨ੍ਹਾਂ ਦਾ ਕਹਿਣਾ ਹੈ ਕਿ ਟੈਲੀਮੈਟਿਕਸ ਸਿਸਟਮ ਆਣ ਕਰਕੇ ਓਨਰ ਆਪਰੇਟਰਾਂ ਨੂੰ ਬਿਜ਼ਨਸ ਲਈ ਵਧੀਆ ਫੈਸਲੇ ਲੈਣ ਲਈ ਸਹਾਇਤਾ ਮਿਲੇਗੀ। ਇਹ ਹੀ ਨਹੀਂ ਉਹ ਲੰਬੇ ਸਮੇਂ ਲਈ ਵਧੀਆ ਫੈਸਲੇ ਲੈਣ ਲਈ ਵੀ ਸਮਰੱਥ ਹੋਣਗੇ। ਥਾਂਪਸਨ ਦਾ ਕਹਿਣਾ ਹੈ ਕਿ ਸ਼ਿਪਰਾਂ ਅਤੇ ਰੀਸੀਵਰਾਂ ‘ਚ ਜਾਣਕਾਰੀ ਸਾਂਝੀ ਹੋਣ ਨਾਲ਼ ਢੋਆ ਢੁਆਈ ਵਧੀਆ ਹੋਵੇਗੀ।
ਥਾਂਪਸਨ ਅਨੁਸਾਰ ਤਕਨੀਕੀ ਤਰੱਕੀ ਨਾਲ਼ ਵੱਡੀਆਂ ਅਤੇ ਛੋਟੀਆਂ ਕੰਪਨੀਆਂ ‘ਚ ਤਾਲਮੇਲ ਵਧੇਗਾ । ਇਸ ਦਾ ਇਹ ਅਰਥ ਵੀ ਹੈ ਕਿ ਛੋਟੇ ਬਿਜ਼ਨਸ ਨੂੰ ਵਧਣ ਫੁੱਲਣ ਦੇ ਵਧੇਰੇ ਮੌਕੇ ਮਿਲਣਗੇ।