3.5 C
Vancouver
Tuesday, April 16, 2024

ਫਰੇਟ ਆਰਡਰ ਦੀ ਡਿਸਪੈਚਿੰਗ

dispatch

ਟਰੱਕਾਂ ਨਾਲ ਸਬੰਧਤ ਹਰ ਕੰਮ ਦਾ ਡਿਸਪੈਚਿੰਗ ਅਨਿਖੜਵਾਂ ਅੰਗ ਹੈ । ਇਸ ਬਿਜ਼ਨਸ ਦੀ ਕਾਮਯਾਬੀ ਲਈ ਡਿਸਪੇੈਚਿੰਗ ਢੰਗਾਂ ‘ਚ ਨਿਪੁੰਨਤਾ ਸੰਭਾਲ ਅਤੇ ਵਧੀਆ ਪ੍ਰਭਾਵ ਜ਼ਰੂਰੀ ਹਨ।ਫਰੇਟ ਆਰਡਰ ਦੇ ਡਿਸਪੈਚ ਦਾ ਸਿਲਸਿਲਾ ਖ੍ਰੀਦ ਆਰਡਰ ਦੀ ਪੁਸ਼ਟੀ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ।ਫਰੇਟ ਆਰਡਰ ਦੇ ਪੂਰੇ ਚੱਕਰ ‘ਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
1. ਆਰਡਰ ਮਿਲਣਾ
2. ਆਰਡਰ ਨੂੰ ਸਪੁਰਦ ਕਰਨਾ
3. ਆਰਡਰ ਦਾ ਪ੍ਰਬੰਧ ਕਰਨਾ
4. ਆਰਡਰ ਦੀ ਬਿਲਿੰਗ
5. ਆਰਡਰ ਦਾ ਪੂਰਾ ਹੋਣਾ

‘ਦੇਸੀ ਟਰੱਕਿੰਗ’ ਦੇ ਪਿਛਲੇ ਅੰਕ ‘ਚ ਲਿਖੇ ਲੇਖ ‘ਚ ਮੈਂ ਆਰਡਰ ਪ੍ਰਾਪਤ ਕਰਨ ਦੇ ਕੈਰੀਅਰ ਕੰਪਨੀ ਲਈ ਮਹੱਤਵ ਸਬੰਧੀ ਲਿਖਿਆ ਸੀ।ਇਸ ਲੇਖ ‘ਚ ਫਰੇਟ ਆਰਡਰ ਨੂੰ ਸੌਂਪਣ ਸਬੰਧੀ ਦੱਸਿਆ ਜਾਵੇਗਾ।
ਇੱਕ ਆਰਡਰ ਨੂੰ ਤੋੜ ਨਿਭਾਉਣ ਅਤੇ ਪੂਰੇ ਲਾਭ ਦੀ ਕਾਮਯਾਬੀ ਲਈ ਜ਼ਰੂਰੀ ਹੈ ਕਿ ਉਸ ਲਈ ਕਿਸ ਤਰ੍ਹਾਂ ਦਾ ਸਮਾਨ ਅਤੇ ਕਿਹੜਾ ਡਰਾਈਵਰ ਚੁਣਿਆ ਹੈ। ਇਸ ਤਰ੍ਹਾਂ ਦੇ ਸਮਾਨ ‘ਚ ਪਿੱਕ ਅੱਪ ਅਤੇ ਡਲਿਵਰੀ (ਪੀ ਐਂਡ ਡੀ) ਟਰੱਕ ਜਾਂ ਫੁੱਲ ਟਰੈਕਟਰ ਟਰੇਲਰ ਹੋ ਸਕਦਾ ਹੈ। ਹਰ ਤਰ੍ਹਾਂ ਦੀ ਹਾਲਤ ‘ਚ ਡਿਸਪੈਚਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਉਹ ਖਾਸ ਟਰੇਲਰ ਸਮਾਨ ਲੱਦਣ, ਲਾਹੁਣ ਅਤੇ ਢੋਣ ਲਈ ਢੁੱਕਵਾਂ ਹੈ।ਇਸ ਤਰ੍ਹਾਂ ਦੇ ਸਮੇਂ ਸਰਕਾਰ ਦੇ ਨਿਯਮਾਂ, ਸਮਾਨ ਦਾ ਖਾਕਾ, ਫਲੀਟ ਦਾ ਦਰਜਾ ਅਤੇ ਦੂਜੀ ਕੈਰੀਅਰ ਕੰਪਨੀ ਦੇ ਸੰਪਰਕਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ।

ਸਰਕਾਰੀ ਨਿਯਮ: ਟਰੱਕਾਂ ਵੱਲੋਂ ਸਰਕਾਰੀ ਸੜਕਾਂ ਵਰਤਣ ਕਾਰਨ ਉਨ੍ਹਾਂ ਨੂੰ ਫੈਡਰਲ ਅਤੇ ਸਟੇਟ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।ਇਹ ਨਿਯਮ ਇਹ ਯਕੀਨੀ ਬਣਾਉਂਦੇ ਹਨ ਕਿ ਟਰੱਕ ਸੁਰੱਖਿਅਤ ਢੰਗ ਨਾਲ ਚੱਲਣ।ਟਰੱਕਾਂ ਵੱਲੋਂ ਹਰ ਇੰਡਸਟਰੀ ਦੇ ਸਮਾਨ ਦੀ ਢੋਆ ਢੁਆਈ ਕਰਨ ਕਰਕੇ ਇਨ੍ਹਾਂ ਨੂੰ ਉਨ੍ਹਾਂ ਇੰਡਸਟਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।ਮਿਸਾਲ ਵਜੋਂ ਪਸ਼ੂਆਂ ਦੀ ਢੋਆ ਢੁਆਈ ਪਸ਼ੂਆਂ ਨੂੰ ਢੋਣ ਦੇ ਨਿਯਮਾਂ ਅਧੀਨ ਆਉਂਦੀ ਹੈ ਅਤੇ ਨਿਊੂਕਲਰ ਰਹਿੰਦ ਖੂੰਹਦ ਖਤਰਨਾਕ ਵਸਤਾਂ ਨੂੰ ਸੰਭਾਲਣ ਦੇ ਕਾਨੂੰਨ ਹੇਠ ਆਉਂਦੀ ਹੈ।ਟਰੱਕਾਂ ਵਾਲਿਆਂ ਨੂੰ ਵੱਖ ਵੱਖ ਹੱਦਬੰਦੀਆਂ ‘ਚੋਂ ਲੰਘਣਾ ਪਂੈਦਾ ਹੈ ਇਸ ਦਾ ਅਰਥ ਇਹ ਹੋਇਆ ਕਿ ਉਨ੍ਹਾਂ ਨੂੰ ਵੱਖ ਵੱਖ ਕਾਨੂੰਨਾਂ ਅਤੇ ਟੈਕਸ ਨਿਯਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਕਿ ਵੱਖ ਵੱਖ ਸਰਕਾਰਾਂ ਦੇ ਵੱਖ ਵੱਖ ਹਨ।ਡਿਸਪੈਚਰ ਲਈ ਜ਼ਰੂਰੀ ਹੈੇ ਕਿ ਉਹ ਇਨ੍ਹਾਂ ਸਾਰੇ ਨਿਯਮਾਂ ਜਾਂ ਕਾਨੂੰਨਾਂ ਤੋਂ ਵਾਕਫ ਹੋਵੇ।ਇਸ ਤਰ੍ਹਾਂ ਦੇ ਨਿਯਮ ਵੀ ਹਨ ਜਿਹੜੇ ਕਿ ਇਹ ਦੱਸਦੇ ਹਨ ਕਿ ਡਰਾਈਵਰ ਨੇ ਲਗਾਤਾਰ ਕਿੰਨਾ ਸਮਾਂ ਡਰਾਈਵਿੰਗ ਕਰਨੀ ਹੈ ਅਤੇ ਕਿੰਨਾ ਸਮਾਂ ਆਰਾਮ ਕਰਨਾ ਹੈ। ਡਰਾਈਵਰਾਂ ਨੂੰ ਕੰਮ ਦਿੰਦੇ ਸਮੇਂ ਡਿਸਪੈਚਰ ਨੂੰ ਇਨ੍ਹਾਂ ਸਾਰੀਆ ਗੱਲਾਂ ਨੂੰ ਵੀ ਧਿਆਨ ‘ਚ ਰੱਖਣ ਦੀ ਲੋੜ ਹੈ। ਉਸ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਸਮਾਨ ਪਹੁੰਚਾਉਣ ਅਤੇ ਰਸਤੇ ‘ਚ ਲੱਦਣ ਲਾਹੁਣ ਲਈ ਕਿੰਨਾ ਸਮਾਂ ਲੱਗੇਗਾ ਅਤੇ ਇਹ ਕਿਸ ਵਕਤ ਅਤੇ ਕਿਹੜੀ ਮਿਤੀ ਨੂੰ ਸਬੰਧਤ ਥਾਵਾਂ ‘ਤੇ ਪਹੁੰਚੇਗਾ। ਜੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਧਿਆਨ ‘ਚ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਦੀ ਸੰਭਾਵਨਾ ਘਟ ਜਾਂਦੀ ਹੈੇ।.

ਸਮਾਨ ਸਬੰਧੀ ਜਾਣਕਾਰੀ : ਡਿਸਪੈਚਰ ਨੂੰ ਸਾਰੇ ਸਮਾਨ ਭਾਵ ਟਰੱਕ ਜਾਂ ਟਰੇਲਰ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸੇ ਟਰੱਕ ਨੂੰ ਸਮਾਨ ਲੱਦਣ ਲਈ ਕਹਿਣ ਤੋਂ ਪਹਿਲਾਂ ਇਹ ਜਾਣਕਾਰੀ ਜ਼ਰੂਰੀ ਹੈ ਕਿ ਅਮਿਸ਼ਨ ਟੈਸਟ ਵਰਗੇ ਨਿਯਮਿਤ ਟੈਸਟ, ਬ੍ਰੇਕ ਚੈੱਕ ਅੱਪ, ਅਤੇ ਲਿਊਬ ਦੀ ਬਦਲੀ, ਟ੍ਰਾਂਸਮਿਸ਼ਨ ਚੈੱਕ ਅੱਪ, ਸਟਿੱਕਰ/ ਪਲੇਟਾਂ ਆਦਿ ਨੂੰ ਨਵਿਆਉਣਾ ਆਦਿ ਕੀ ਕਰ ਲਏ ਗਏ ਹਨ। ਕੀ ਸਮਾਨ ਲੱਦਣ ਵਾਲ਼ਾ ਟਰੱਕ ਸਬੰਧਤ ਸਮਾਨ ਲੱਦੇ ਜਾਣ ਵਾਲੇ ਭਾਰ ਦੇ ਅਨੁਸਾਰ ਵੀ ਹੈੇ।ਖਾਸ ਕਿਸਮ ਦਾ ਸਮਾਨ ਜਿਵਂੇਂ ਕਿ ਪ੍ਰੋਡਿਊੁਸ, ਕੈਮੀਕਲਜ਼, ਤਰਲ ਵਸਤਾਂ,  ਦਵਾਈਆਂ ਜਾਂ ਆਟੋਮੋਬਾਇਲ ਨੂੰ ਢੁੱਕਵਂੇਂ ਲੱਦਣ ਵਾਲੇ ਟਰੱਕਾਂ ‘ਚ ਹੀ ਭੇਜਿਆ ਜਾ ਸਕਦਾ ਹੈ।ਖਾਸ ਕਿਸਮ ਦਾ ਸਮਾਨ ਸਬੰਧੀ ਜਾਣਕਾਰੀ ਜਿਵੇਂ ਕਿ ਰੀਫਰ, ਡਰੌਪ ਡੈੱਕ, ਫਲੈਟ ਬੈੱਡ, ਟੈਂਕ ਕੰਨਟੇਨਰ ਆਦਿ ਸਭ ਠੀਕ ਭਾਰ ਅਤੇ ਠੀਕ ਲੱਦਣ ਵਾਲੇ ਸਾਜ਼ੋ ਸਮਾਨ ਲਈ ਉਹੀ ਸਹੀ ਚੋਣ ਕਰਦੇ ਹਨ।

ਡਰਾਈਵਰਾਂ ਸਬੰਧੀ ਪੂਰੀ ਜਾਣਕਾਰੀ : ਡਿਸਪੈਚਰ ਲਈ ਜ਼ਰੂਰੀ ਹੈ ਕਿ ਉਹ ਡਰਾਈਵਰਾਂ ਸਬੰਧੀ ਪੂਰੀ ਜਾਣਕਾਰੀ ਰੱਖੇ।ਉਨ੍ਹਾਂ ਦੀਆਂ ਖਾਸ ਵਿਸ਼ੇਸ਼ਤਾਈਆਂ ਜਾਂ ਕਿਸ ਖਾਸ ਕੰਮ ਦੇ ਮਾਹਿਰ ਹਨ, ਬਾਰੇ ਜਾਣੂ ਹੋਵੇ। ਉਨ੍ਹਾਂ ਡਰਾਈਵਰਾਂ ਦੇ ਲਾਇਸੰਸ ਰੀਨਿਊ ਹੋਣ ਵਾਲ਼ੇ ਤਾਂ ਨਹੀਂ ਹਨ ਜੇ ਹਨ ਤਾਂ ਇਹ ਕਦੋਂ ਹੋਣੇ ਹਨ। ਕੀ ਉਨ੍ਹਾਂ ਕੋਲ ਹੁਣ ਤੱਕ ਦੇ ਡਰੱਗ ਟੈਸਟ ਸਰਟੀਫਿਕੇਟ ਹਨ? ਕੀ ਉਹ ਬਾਰਡਰ ਪਾਰ ਕਰਨ ਲਈ ਯੋਗ ਹਨ? ਉਹ ਕਿਸ ਗੱਲ ਨੂੰ ਤਰਜੀਹ ਦਿੰਦੇ ਹਨ- ਛੋਟੇ ਸਫਰ ਜਾਂ ਲੰਬੇ ਸਫਰ ਨੂੰ? ਉਨ੍ਹਾਂ ਦੀਆਂ ਛੁੱਟੀਆਂ ਦਾ ਕੀ ਪ੍ਰੋਗਰਾਮ ਹੈ? ਕੁੱਝ ਖਾਸ ਕਿਸਮ ਦੇ ਭਾਰ ਜਿਵੇਂ ਕਿ ਧਮਾਕਾਖੇਜ਼ ਕੈਮੀਕਲ, ਖਤਰੇ ਵਾਲੀਆਂ ਵਸਤਾ, ਜਾਂ ਛੇਤੀ ਅੱਗ ਫੜਨ ਵਾਲੇ ਪਦਾਰਥ ਜਾਂ ਸਮਾਨ ਉਨਾਂ ਡਰਾਈਵਰਾਂ ਨੂੰ ਹੀ ਦਿੱਤਾ ਜਾ ਸਕਦਾ ਹੈ ਜੋ ਇਸ ਕੰਮ ਲਈ ਸਿਖਿਅਤ ਹਨ ਅਤੇ ਮਾਹਿਰ ਹਨ। ਡਰਾਈਵਰਾਂ ਨੁੰ ਉਨਾਂ ਦੀ ਯੋਗਤਾ, ਵਚਨਬੱਧਤਾ, ਖਾਸ ਗੁਣਾਂ ਅਤੇ ਉਨ੍ਹਂਾ ਦੀਆਂ ਆਪਣੀਆਂ ਪਸੰਦਾਂ ਅਨੁਸਾਰ ਹੀ ਕੰਮ ਦੇਣਾ ਚਾਹੀਦਾ ਹੈੇ।

ਫਲੀਟ ਦਾ ਪੱਧਰ : ਡਿਸਪੈਚਰ ਲਈ ਇਹ ਜ਼ਰੁਰੀ ਹੈ ਕਿ ਉਹ ਸਾਰੇ ਫਲੀਟ ‘ਤੇ ਬੜੀ ਬਾਰੀਕੀ ਨਾਲ ਨਜ਼ਰ ਰੱਖੇ।ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੋਜੂਦਾ ਆਰਡਰ ਕਿਸ ਪੱਧਰ ‘ਤੇ ਹੈ। ਕਿਸੇ ਖਾਸ ਸਮੇਂ ‘ਤੇ ਕਿੰਨੇ ਆਰਡਰ ਡਿਸਪੈਚ ਕਰਨ ਵਾਲ਼ੇ ਹਨ।ਸੜਕ ‘ਤੇ ਇਸ ਸਮੇਂ ਕਿੰਨੇ ਟਰੱਕ ਜਾ ਰਹੇ ਹਨ? ਡਿਸਪੈਚ ਲਈ ਹੁਣ ਕਿਹੜਾ ਟਰੱਕ, ਟਰੇਲਰ ਅਤੇ ਡਰਾਈਵਰ ਮਿਲ ਸਕਦਾ ਹੈ? ਜੇ ਹਰ ਸਮਾਨ ਅਤੇ ਡਰਾਈਵਰ ਦੀ ਤਾਜ਼ਾ ਸਥਿਤੀ ਦਾ ਪਤਾ ਹੋਵੇ ਤਾਂ ਡਿਸਪੈਚ ‘ਚ ਪੈਣ ਵਾਲੀਆਂ ਰੁਕਾਵਟਾਂ ਤੋਨ ਬਚਿਆ ਜਾ ਸਕਦਾ ਹੈ।

ਕੰਪਨੀਆਂ ਸਬੰਧੀ ਪੂਰੀ ਜਾਣਕਾਰੀ : ਡਿਸਪੈਚਰ ਨੂੰ ਆਪਣੇ ਨਾਲ਼ ਦੀਆਂ ਸਾਰੀਆਂ ਕੈਰੀਅਰ ਕੰਪਨੀਆਂ ਸਬੰਧੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਨ੍ਹਾਂ ਕੰਪਨੀਆਂ ਨਾਲ਼ ਸੰਪਰਕ ਕਰਨ ਲਈ ਇੱਕ ਕਾਨਟੈਕਟ ਲਿਸਟ ਜ਼ਰੂਰ ਹੋਣੀ ਚਾਹੀਦੀ ਹੈੇ।ਜੇ ਡਿਸਪੈਚਰ ਦੇ ਆਪਣੇ ਸਾਰੇ ਵਸੀਲੇ ਕੰਮ ‘ਚ ਰੁੱਝੇ ਹੋਏ ਹਨ ਤਾਂ ਇਨ੍ਹਾਂ ਕੰਪਨੀਆਂ ਨਾਲ ਸੰਪਰਕ ਕਰਕੇ ਲੋਡ ਦਿੱਤੇ ਜਾ ਸਕਦੇ ਹਨ।ਕਿਸ ਨੂੰ ਕਦੋਂ ਤੇ ਕਿਵੇਂ ਸੰਪਰਕ ਕਰਨਾ ਹੈ ਇਸ ਸਬੰਧੀ ਨਿਯਮ ਅਤੇ ਢੰਗਾਂ ਦੀ ਜਾਣਕਾਰੀ ਕੋਲ ਹੋਣਾ ਜ਼ਰੂਰੀ ਹੈੇ। ਭਾੜੇ ਦੇ ਰੇਟ ਅਤੇ ਅਦਾਇਗੀ ਦੀਆਂ ਸ਼ਰਤਾਂ ਮੌਕੇ ‘ਤੇ ਹੀ ਤੈਅ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਇੰਸ਼ੂਰੈਂਸ ਕਵਰੇਜ ਅਤੇ ਪਰਮਿਟ ਆਦਿ ਪੂਰੀ ਤਰ੍ਹਾਂ ਚੈੱਕ ਕਰ ਲੈਣੇ ਚਾਹੀਦੇ ਹਨ।
ਕਿਸੇ ਫਰੇਟ ਆਰਡਰ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਉਣ ਲਈ ਲੋੜੀਂਦੇ ਕਾਰਜਾਂ ‘ਚ ਡਿਸਪੈਚਰ ਦੀ ਮੁੱਖ ਭੁਮਿਕਾ ਹੁੰਦੀ ਹੈ। ਗਾਹਕਾਂ ਨੂੰ ਉਨ੍ਹਾਂ ਦੇ ਭਾਰ ਦੀ ਤਾਜ਼ਾ ਜਾਣਕਾਰੀ ਅਤੇ ਸਮਾਨ ਪਹੁੰਚਣ ਦਾ ਅੰਦਾਜ਼ਨ ਸਮਾਂ ਦੱਸਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਗਾਹਕ ਦੀ ਤਸੱਲੀ ਹੋ ਜਾਂਦੀ ਹੈ ਤਾਂ ਉਹ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਉਹ ਕੰਪਨੀ ਕੋਲ ਵਧੇਰੇ ਗਾਹਕ ਲਿਆਉਣ ‘ਚ ਸਹਾਈ ਹੁੰਦਾ ਹੈ।