20 C
Vancouver
Friday, July 26, 2024

ਟਰੱਕ, ਟਰੇਲਰ ਨਵਾਂ ਜਾਂ ਪੁਰਾਣਾ?

By Pash Brar

ਨਵਾਂ ਜਾਂ ਪੁਰਾਣਾ ?
ਹਰ ਰੋਜ਼ ਮੇਰਾ ਵਾਹ ਪ੍ਰਭਾਵੀ ਖਰੀਦਾਰਾਂ ਨਾਲ ਪੈਂਦਾ ਹੈ ਅਤੇ ਇਕੋ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਹੇੈ ਕਿ ਮੈਂ ਨਵਾਂ ਸਮਾਨ ਖਰੀਦਾਂ ਜਾਂ ਪੁਰਾਣਾ? ਦੋਹਾਂ ਦੇ ਲਾਭ ਅਤੇ ਹਾਨੀਆਂ ਹਨ।ਜਿਥੋਂ ਤੱਕ ਟਰੇਲਰਜ਼ ਦਾ ਸਬੰਧ ਹੈ ਬਹੁਤੇ ਕੇਸਜ਼ ਵਿੱਚ ਨਵਾਂ ਹੀ ਖਰੀਦਣਾ ਚਾਹੀਦਾ ਹੈ।ਵਰਤੇ ਹੋਏ ਟਰੇਲਰ ਆਮ ਤੌਰ ਤੇ ਠੀਕ ਨਹੀਂ ਹੁੰਦੇ।ਜੇਕਰ ਕੋਈ ਚੰਗੀ ਹਾਲਤ ਵਿੱਚ ਹੋਵੇਗਾ ਤਾਂ ਕੁਝ ਮਿੰਟਾਂ ਵਿੱਚ ਹੀ ਵਿਕ ਜਾਵੇਗਾ।ਜਦ ਤੱਕ ਤੁਸੀਂ ਕਿਸੇ ਕੰਪਨੀ ਜਾਂ ਓਨਰ ਅਪਰੇਟਰ ਨੂੰ ਨਹੀਂ ਜਾਣਦੇ, ਜੋ ਪੁਰਾਣੇ ਟਰੇਲਰ ਵੇਚ ਰਹੇ ਹਨ, ਉਦੋਂ ਤੱਕ ਟਰੇਲਰ ਲੱਭਣਾ ਬਹੁੱਤ ਮੁਸ਼ਕਿਲ ਹੈ।ਜੇਕਰ ਕੋਈ ਪੁਰਾਣਾ ਟਰੇਲਰ ਛੇਤੀ ਨਹੀਂ ਵਿਕਿਆ ਤਾਂ ਸਮਝੋ ਉਸ ਵਿੱਚ ਜਰੂਰ ਕੋਈ ਨੁਕਸ ਹੈ ਜਾਂ ਐਨਾ ਪੁਰਾਣਾ ਹੈ ਕਿ ਕੈਲੇਫੋਰਨੀਆਂ ਵਿੱਚ ਚੱਲ ਨਹੀਂ ਸਕਦਾ।
ਟਰੱਕ ਖਰੀਦਣਾ ਹੈ ਤਾਂ ਸਥਿਤੀ ਕੁਝ ਵੱਖਰੀ ਹੈ।ਨਵਾਂ ਟਰੱਕ ਖਰੀਦਣ ਲਈ ਮੋਟੀ ਰਕਮ ਖਰਚਣੀ ਪਵੇਗੀ।ਨਵਾਂ ਸਲੀਪਰ ਹਾਈਵੇ ਟਰੱਕ 135000-165000 ਡਾਲਰ ਦੀ ਕੀਮਤ ਦਾ ਹੋਵੇਗਾ ਅਤੇ ਟੈਕਸਜ਼ ਵੱਖਰੇ।ਤੁਹਾਨੂੰ ਡਾਊਨ ਪੇਮੈਂਟ ਮੋਟੀ ਦੇਣੀ ਪਵੇਗੀ ਪਰ ਮੁਰੰਮਤ ਦਾ ਖਰਚਾ ਬਹੁਤ ਥੋੜਾ ਹੋਵੇਗਾ।ਪਹਿਲਾ ਸਾਲ ਤਾਂ ਕਮਾਈ ਦਾ ਸਾਲ ਹੋਵੇਗਾ।ਜਿੰਨਾ ਮਰਜ਼ੀ ਕਮਾਓ ਅਤੇ ਬਚਾਓ।ਦੂਜੇ ਅਤੇ ਤੀਜੇ ਸਾਲ ਵਿੱਚ ਮੇਨਟੀਨੈਂਸ ਖਰਚਾ ਵਧ ਜਾਵੇਗਾ ਕਿਉਂਕਿ ਟਾਇਰ ਆਦਿ ਬਦਲਣ ਦੀ ਲੋੜ ਪਵੇਗੀ।ਬਹੁਤੀਆਂ ਫਾਇਨੈਂਸ ਕੰਪਨੀਆਂ ਵੀ ਨਵੇਂ ਟਰੱਕ ਹੀ ਫਾਇਨੈਂਸ ਕਰਦੀਆਂ ਹਨ ਕਿਉਂਕਿ ਵਰੰਟੀ ਹੋਣ ਕਰਕੇ ਰਿਸਕ ਘੱਟ ਹੁੰਦਾ ਹੈ।ਲੰਬੇ ਸਮੇਂ ਵਿੱਚ ਮੁਰੰਮਤ ਪੱਖੋਂ ਨਵੇਂ ਟਰੱਕ ਦਾ ਖਰਚਾ ਪੁਰਾਣੇ ਨਾਲੋਂ ਬਹੁਤ ਘੱਟ ਹੁੰਦਾ ਹੈ।ਰੀਸੇਲ ਕਰਨਾ ਹੋਵੇ ਤਾਂ ਵੇਚਮੁੱਲ ਵੀ ਚੰਗਾ ਮਿਲ ਜਾਂਦਾ ਹੈ।

ਨਵੇਂ ਟਰੱਕ ਦੀ ਉੱਚੀ ਕੀਮਤ ਹੋਣ ਕਰਕੇ ਹੋ ਸਕਦਾ ਹੈ ਕਿ ਤੁਹਾਨੂੰ ਲੋਨ ਨਾ ਮਿਲੇ। ਜੇਕਰ ਤੁਹਾਨੂੰ ਕਨੇਡਾ ਆਏ ਨੂੰ ਅਜੇ ਸਾਲ ਦੋ ਸਾਲ ਹੀ ਹੋਏ ਹਨ, ਟਰੱਕਿੰਗ  ਤਜਰਬਾ ਵੀ ਸਾਲ ਜਾਂ ਇਸ ਤੋਂ ਇਸ ਤੋਂ ਘੱਟ ਹੈ,ਰਿਹਾਇਸ਼ ਬੇਸਮੈਂਟ ਵਿੱਚ ਹੈ, ਡਾਉਨ ਪੇਮੈਂਟ ਲਈ 10,000 ਡਾਲਰ ਜਾਂ ਇਸ ਤੋਂ ਘੱਟ ਹਨ ਅਤੇ ਕਰੈਡਿਟ ਬਹੁਤ ਥੋਹੜੇ ਜਨ ਆਦਿ ਤਾਂ ਅਜੇ ਤੁਸੀਂ ਨਵਾਂ ਟੱਰਕ ਨਹੀ ਖਰੀਦ ਸਕੋਗੇ।ਜੇਕਰ ਤੁਸੀਂ ਬੱਚਤ ਕਰਦੇ ਹੋ, ਵਧੇਰੇ ਤਜਰਬਾ ਹਾਸਲ ਕਰਦੇ ਹੋ, ਆਪਣੇ ਬਿੱਲ ਠੀਕ ਸਮੇਂ ਤੇ ਭਰਦੇ ਹੋ ਅਤੇ ਕਰੈਡਿਟ ਬਣਾਉਂਦੇ ਹੋ ਤਾਂ ਕੋਈ ਕਾਰਣ ਨਹੀਂ ਹੈ ਕਿ ਕੁਝ ਸਾਲਾਂ ਬਾਅਦ ਤੁਸੀਂ ਨਵਾਂ ਟੱਰਕ ਨਾ ਖਰੀਦ ਸਕੋ।
ਜੇ ਕਰ ਪੁਰਾਣਾ ਟੱਰਕ ਖਰੀਦ ਰਹੇ ਹੋ ਤਾਂ ਕਿਉਂਕਿ ਮੁਰੰਮਤ ਦੇ ਖਰਚੇ ਵਧੇਰੇ ਹੋਣਗੇ ਇਸ ਲਈ ਡਾਊਣ ਪੇਮੈਂਟ ਘੱਟ ਰੱਖੋ, ਜੇ ਤੁਸੀਂ ਫਾਇਨੈਂਸ ਵੀ ਕਰਾ ਰਹੇ ਹੋ, ਕਿਉਂਕਿ ਮੁਰੰਮਤ ਦੀ ਲੋੜ ਵੇਲੇ ਤੁਹਾੜੇ ਕੋਲ ਜਿੰਨਾਂ ਸੰਭਵ ਹੋਵੇ ਕੈਸ਼ ਹੋਣਾ ਚਾਹੀਦਾ ਹੈ। ਤੁਹਾਨੂੰ ਲੋੜ ਹੁਮਦਿ ਹੈ ਕਿ ਛੇਤੀ ਮੁਰੰਮਤ ਕਰਵਾ ਕੇ ਦੁਬਾਰਾ ਟੱਰਕ ਸੜਕ ਤੇ ਚੱਲੇ। ਜੇ ਤੁਸੀਂ ਚੰਗਾ ਪੁਰਾਣਾ ਟੱਰਕ ਖਰੀਦਣਾ ਚਾਹੁੰਦੇ ਹੋ ਤਾਂ ਉਸਦਾ ਡਾਇਨੋ ਟੈਸਟ ਕਰਵਾਉਣ ਦੀ ਕੋਸ਼ਿਸ਼ ਕਰੋ ਜਾਂ ਵਰੰਟੀ ਵਾਲਾ ਟੱਰਲ ਖਰੀਦੋ। ਕੋਈ ਨਹੀਂ ਚਾਹੁੰਦਾ ਕਿ ਟੱਰਕ ਖਰੀਦਣ ਤੋਂ ਕੁਝ  ਸਮੇਂ ਬਾਅਦ ਹੀ ਇੰਜਣ ਬਨ੍ਹਾਉਣਾ ਪੈ ਜਾਵੈ। ਇਸ ਲਈ ਚੰਗਾ ਅਤੇ ਸੁਹਣਾ ਮੈਂਨਵੇਨ ਕੀਤਾ ਟੱਰਕ ਖਰੀਦੋ। ਇਸ ਲਈ ਚੰਗਾ ਅਤੇ ਸੁਹਣਾ ਮੈਨਟੇਨ ਕੀਤਾ ਟੱਰਕ ਖਰੀਦੋ। ਤੁਸੀਂ ਐਕਸਟੈਂਡਡ ਵਰੰਟੀ ਵੀ ਖਰੀਦ ਸਕਦੇ ਹੋ।
ਨਵਾਂ ਖਰੀਦੋ ਜਾਂ ਪੁਰਾਣਾ ਪਰ ਤਸੱਲੀ ਕਰ ਲਵੋ ਕਿ ਕੀਮਤ ਠੀਕ ਹੈ। ਚੰਗੀ ਲੀਜਿੰਗ ਕੰਪਨੀ ਜਾਂ ਸਾਥੀ ਟੱਰਕਰਜ਼ ਤੁਹਾਡੀ ਸਹਾਇਤਾ ਕਰ ਸਕਦੇ ਹਨ। ਲੀਜ਼ਿੰਗ ਕੰਮਨੀਆਂ ਟੱਰਕ ਦੇ ਠੀਕ ਠੀਕ ਮੁੱਲ ਤੋਂ ਵੱਧ ਫਾਇਨੈਂਸ ਨਹੀਂ ਕਰਨਗੀਆਂ। ਸਾਥੀ ਡਰਾਈਵਰ ਜਾਂ ਉਹਨਾਂ ਦੀ ਕੰਪਨੀ ਟੱਰਕ ਦੇ ਠੀਕ ਠੀਕ ਮੁੱਲ ਬਾਰੇ ਜਾਣਕਾਰੀ ਦੇ ਸਕਦੇ ਹਨ। ਕੋਈ ਨੁਕਸ ਹੋਵੇਗਾ ਤਾਂ ਉਹ ਵੀ ਦੱਸ ਦੇਣਗੇ।
ਕਿਸੇ ਡੀਲਰ ਦੇ ਪੱਕੇ ਗ੍ਰਾਹਕ ਬਣ ਕੇ ਰਹਿਣਾ ਵੀ ਲਾਭਕਾਰੀ ਹੁੰਦਾ ਹੈ।ਜੇਕਰ ਤੁਸੀਂ ਹਰ ਸਟੇਟ ਵਿੱਚ ਜਾ ਕੇ ਖਰੀਦਦਾਰੀ ਕਰਦੇ ਹੋ ਤਾਂ ਹੋ ਸਕਦਾ ਹੈ ਤੁਸੀਂ ਧੋਖਾ ਖਾ ਜਾਵੋ।ਆਪਣੇ ਸਟੇਟ ਤੋਂ ਬਾਹਰਲ਼ੀ ਖਰੀਦ ਜਿਸਨੂੰ ਤੁਸੀਂ ਗਰੇਟ ਡੀਲ ਸਮਝਦੇ ਸੀ ਅਕਸਰ ਘਟੀਆ ਤੇ ਐਸਾ ਟਰੱਕ ਹੁੰਦਾ ਹੈ ਜਿਸ ਦੀਆਂ ਕਈ ਆਪਸ਼ਨਜ਼ ਮਿਸਿੰਗ ਹੋਣ।ਇਸ ਲਈ ਲੋੜੀਦੀਆਂ ਆਪਸ਼ਨਜ਼ ਬਾਰੇ ਚੰਗੀ ਤਰ੍ਹਾਂ ਘੋਖ ਕਰ ਲਵੋ।
ਜੇਕਰ ਲੋਕਲ ਡਰਾਈਵਿੰਗ ਕਰਨੀ ਹੈ ਤਾਂ ਪੁਰਾਣਾ ਟਰੱਕ ਚੰਗਾ ਫੈਸਲਾ ਹੈ।ਕੀਮਤ ਨਵੇਂ ਨਾਲੋਂ ਬਹੁੱਤ ਘੱਟ ਹੋਵੇਗੀ।ਕਿਉਂਕਿ ਟਰੱਕ ਘੱਟ ਚਲਦਾ ਹੈ ਇਸ ਲਈ ਮੁਰੰਮਤ ਦੇ ਖਰਚੇ ਬਹੁਤੇ ਨਹੀਂ ਹੋਣਗੇ।ਇੱਕ ਚੰਗੀ ਵਰਤੀ ਡੇ-ਕੈਬ ਮੇਨਟੇਨ ਕਰਕੇ ਰੱਖੀ ਜਾਵੇ ਤਾਂ ਕਈ ਸਾਲ ਚੱਲ ਸਕਦੀ ਹੈ।
ਜਦੋਂ ਕਿਸੇ ਡੀਲਰ ਕੋਲ ਜਾਂਦੇ ਹਾਂ ਅਤੇ ਨਵਾਂ ਟਰੱਕ ਦੇਖਦੇ ਹਾਂ ਤਾਂ ਤਜਰਬੇਕਾਰ ਸੇਲਜ਼ ਪਰਸਨ ਜਾਣ ਜਾਂਦਾ ਹੈ ਕਿ ਇਸ ਡਰਾਈਵਰ ਨੂੰ ਨਵਾਂ ਟਰੱਕ ਜਾਂ ਟਰੇਲਰ ਖਰੀਦਣਾ ਚਾਹੀਦਾ ਹੈ ਕਿ ਨਹੀਂ।ਉਹ ਡਰਾਈਵਰ ਨੂੰ ਸਲਾਹ ਦੇ ਦਿੰਦੇ ਹਨ ਕਿ ਨਵਾਂ ਟਰੱਕ ਖਰੀਦਣ ਲਈ ਫਿਰ ਕਦੇ, ਜਦੋਂ ਉਹ ਨਵਾਂ ਟਰੱਕ ਖਰੀਦਣ ਦੀ ਚੰਗੀ ਪੁਜੀਸ਼ਨ ਵਿੱਚ ਹੋਵੇ ਉਦੋਂ ਆਵੇ।
ਮੈਨੂੰ ਚਿੰਤਾ ਹੁੰਦੀ ਹੈ ਜਦੋਂ ਕਿਸੇ ਡਰਾਈਵਰ ਵਿੱਚ ਨਵਾਂ ਟਰੱਕ ਖਰੀਦਣ ਦੀ ਸਪਸ਼ਟ ਸਮਰੱਥਾ ਨਹੀਂ ਹੁੰਦੀ ਪਰ ਕੋਈ ਸੇਲਜ਼ ਪਰਸਨ ਫਿਰ ਵੀ ਉਸਨੂੰ ਵੇਚ ਦਿੰਦਾ ਹੈ।ਉਹ ਟਰੱਕ ਸੇਲ ਬਣਾਈ ਰੱਖਣ ਅਤੇ ਆਪਣੇ ਕਮਿਸ਼ਨ ਖਾਤਰ ਡਰਾਈਵਰ ਨੂੰ ਉਸਦੇ ਹਾਇਰ ਕਰਨ ਵਾਲੀ ਕੰਪਨੀ ਦੇ ਨਾਂ ਤੇ ਲੋਨ ਕਰਵਾ ਦਿੰਦਾ ਹੈ।ਇਸ ਨਾਲ ਡਰਾਈਵਰ ਨੂੰ ਆਪਣੀ ਆਮਦਨ ਟੈਕਸ ਤੇ ਕੋਈ ਛੋਟ ਨਹੀਂ ਮਿਲਦੀ ਅਤੇ ਉਹ ਉਸ ਕੰਪਨੀ ਵਿੱਚ ਕੰਮ ਕਰਨ ਲਈ ਮਜਬੂਰ ਰਹਿੰਦਾ ਹੈ ਉਦੋ ਤੱਕ ਜਦ ਤੱਕ ਸਾਰਾ ਲੋਨ ਮੁੱਕ ਨਹੀਂ ਜਾਂਦਾ।ਡਰਾਈਵਰ ਵੱਧ ਟੈਕਸ ਦੇਣ ਅਤੇ ਕੰਪਨੀ ਨਾਂ ਛੱਡ ਸਕਣ ਲਈ ਫਸ ਜਾਂਦਾ ਹੈ।ਇਸ ਗੱਲ ਦੀ ਵੀ ਗਰੰਟੀ ਨਹੀਂ ਹੁੰਦੀ ਕਿ ਕੰਪਨੀ ਲੋਨ ਮੁੱਕਣ ਪਿੱਛੋਂ ਵੀ ਟਰੱਕ ਨੂੰ ਡਰਾਈਵਰ ਦੇ ਨਾਂ ਤੇ ਕਰ ਦੇਵੇਗੀ।ਮੈਂ ਕਿਸੇ ਡਰਾਈਵਰ ਨੂੰ ਇੰਜ ਕਰਨ ਦੀ ਸਲਾਹ ਨਹੀਂ ਦੇਵਾਂਗਾ।
ਜਦ ਕਦੇ ਵੀ ਨਵਾਂ ਭਾਵੇ ਪੁਰਾਣਾ ਟਰੱਕ ਟਰੇਲਰ ਖਰੀਦਣਾ ਹੋਵੇ ਤਾਂ ਪਹਿਲਾਂ ਚੰਗੀ ਤਰ੍ਹਾਂ ਸਭ ਪੱਖਾਂ ਦੀ ਘੋਖ ਕਰ ਲਵੋ।ਕੀਮਤਾਂ ਦੀ ਜਾਣਕਾਰੀ ਲਵੋ, ਡਾਊਨ ਪੇਮੈਂਟ ਲਈ ਰਾਸ਼ੀ ਤਿਆਰ ਰੱਖੋ, ਰੀਪੇਅਰ ਆਦਿ ਲਈ ਵੱਖਰੀ ਰਾਸ਼ੀ ਨਿਸ਼ਚਿਤ ਕਰੋ, ਜਿਹੜਾ ਟਰੱਕ  ਖਰੀਦਣਾ ਹੈ ਉਸ ਬਾਰੇ ਜਾਣਕਾਰੀ ਲਵੋ ਅਤੇ ਲੈਣ ਦੇਣ ਕਰਨ ਲਈ ਤਿਆਰ ਰਹੋ।