12.5 C
Vancouver
Saturday, October 12, 2024

“ਤੁਸੀਂ ਕਿਸੇ ਦੇ ਕੰਮ ਦੀ ਨਕਲ ਕਰ ਸਕਦੇ ਹੋ, ਉਸਦੇ ਦਿਮਾਗ਼ ਦੀ ਨਹੀਂ” “You can copy someone’s work but not his brain”

ਦੁਨੀਆਂ ਨਕਲ ਮਾਰਨ ਵਾਲਿਆਂ ਨਾਲ ਭਰੀ ਪਈ ਹੈ- ਇਹ ਉਹ ਲੋਕ ਹਨ ਜੋ ਆਪਣਾਂ ਦਿਮਾਗ਼ ਲਗਾ ਕੇ ਕੋਈ ਨਵੀਂ ਚੀਜ਼ ਪੇਸ਼ ਕਰਨ ਦੀ ਬਜਾਏ, ਦੂਜਿਆਂ ਦੇ ਕੰਮ ਜਾਂ ਆਈਡੀਏ ਦੀ ਨਕਲ ਕਰਦੇ ਹਨ। ਇਹਨਾਂ ਲੋਕਾਂ ਨੂੰ ਥੋੜੀ ਬਹੁਤ ਸਫ਼ਲਤਾ ਮਿਲ ਜਾਂਦੀ ਹੈ ਅਤੇ ਇਹ ਥੋੜੇ ਸਮੇਂ ਲਈ ਅਸਲੀ ਕੰਮ ਕਰਨ ਵਾਲੇ ਦਾ ਥੋੜਾ ਬਹੁਤ ਨੁਕਸਾਨ ਵੀ ਕਰਦੇ ਹਨ, ਪਰ ਇਹ ਸਭ ਕੁਝ ਵਕਤੀ ਹੁੰਦਾ ਹੈ, ਇਹ ਲੋਕ ਲੰਬੀ ਰੇਸ ਦੇ ਘੋੜੇ ਨਹੀਂ ਹੁੰਦੇ।ਜੇਕਰ ਤੁਸੀਂ ਆਪਣੇ ਆਸੇ ਪਾਸੇ ਨਿਗ੍ਹਾ ਮਾਰ ਕੇ ਦੇਖੋਂ, ਸਫ਼ਲ ਉਹੀ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਆਪਣੇ ਖ਼ੁਦ ਦੇ ਵਿਚਾਰ ਅਤੇ ਸੋਚਣ ਸ਼ਕਤੀ ਹੁੰਦੀ ਹੈ, ਆਪਣੇ ਖ਼ੁਦ ਦੇ ਆਈਡੀਏ ਹੁੰਦੇ ਹਨ ਅਤੇ ਇਹਨਾਂ ਆਈਡੀਆਂ ਨੂੰ ਅਸਲੀਅਤ ਵਿੱਚ ਬਦਲਣ ਲਈ ਇਹਨਾਂ ਵਿੱਚ ਹਿੰਮਤ, ਪਲੈਨਿੰਗ ਅਤੇ ਸਖ਼ਤ ਮਿਹਨਤ ਦਾ ਮਾਦਾ ਹੁੰਦਾ ਹੈ।ਉਦਾਹਨ ਦੇ ਤੌਰ ਤੇ ਫ਼ੇਸਬੁੱਕ ਅਤੇ ਮਾਈ ਸਪੇਸ ਨੂੰ ਦੇਖ਼ ਲਵੋ, ਜਿਸ ਬੰਦੇ ਨੇ ਫ਼ੇਸਬੁੱਕ ਦੇ ਆਈਡੀਏ ਦੀ ਨਕਲ ਕਰਨ ਦੀ ਕੋਸਿਸ਼ ਕੀਤੀ, ਉਹ ਅੱਜ ਕਿੱਥੇ ਹੈ ਅਤੇ ਫ਼ੇਸਬੁੱਕ ਕਿੱਥੇ ਹੈ।ਇਸੇ ਤਰ੍ਹਾਂ ਦੀਆਂ ਸੈਂਕੜੇ ਹੋਰ ਉਦਾਰਨਾਂ ਵੀ ਹਨ।ਇਹਨਾਂ ਨਕਲ ਮਾਰਨ ਵਾਲਿਆਂ ਨੂੰ ਇੱਕ ਗੱਲ ਚੇਤੇ ਰੱਖ਼ਣੀ ਚਾਹੀਦੀ ਹੈ ਕਿ ਇਹ ਕਿਸੇ ਦੇ ਕੰਮ ਜਾਂ ਆਈਡੀਏ ਦੀ ਚੋਰੀ ਤਾਂ ਕਰ ਸਕਦੇ ਹਨ ਪਰ ਉਸਦਾ ਦਿਮਾਗ਼ ਨਹੀਂ। ਕਿਸੇ ਦੀ ਨਕਲ ਕਰਨ ਦੀ ਬਜਾਏ, ਉਸਦੇ ਕੰਮ ਤੋਂ ਸੇਧ ਲੈ ਕੇ ਕੁੱਝ ਆਪਣਾਂ ਦਿਮਾਗ਼ ਵਰਤ ਕੇ ਕੁੱਝ ਨਵਾਂ ਕੀਤਾ ਜਾ ਸਕਦਾ ਹੈ ਅਤੇ ਇਹ ਸਫ਼ਲ ਵੀ ਹੋਵੇਗਾ।

ਜੇਕਰ ਅਸੀਂ ਇਸ ਨੂੰ ਟਰੱਕਿੰਗ ਕਾਰੋਬਾਰ ਨਾਲ ਜੋੜ ਕੇ ਦੇਖੀਏ, ਬਹੁਤ ਸਾਰੇ ਲੋਕ ਹਨ ਜੋ ਤੁਹਾਡੇ ਨਾਲ ਕੁੱਝ ਸਮੇਂ ਲਈ ਕੰਮ ਕਰਦੇ ਹਨ, ਤੁਹਾਨੂੰ ਧੋਖਾ ਦਿੰਦੇ ਹਨ, ਤੁਹਾਡੇ ਕੁਝ ਆਈਡੀਏ ਜਾਂ ਗ੍ਰਾਹਕ ਚੋਰੀ ਕਰਦੇ ਹਨ ਅਤੇ ਆਪਣਾ ਕੰਮ ਸ਼ੁਰੂ ਕਰ ਲੈਦੇ ਹਨ। ਸਭ ਤੋਂ ਪਹਿਲਾਂ ਕੰਮ ਉਹ ਕੀਮਤਾਂ ਹੇਠਾਂ ਸੁੱਟਣ ਦਾ ਕਰਦੇ ਹਨ। ਜੋ ਲੋਕ ਬਿਜ਼ਨੈਸ ਨੂੰ ਸਮਝਦੇ ਹਨ, ਉਹ ਇਹਨਾਂ ਦੇ ਛਲਾਵੇ ਵਿੱਚ ਨਹੀਂ ਆਉਂਦੇ, ਉਹ ਜਾਣਦੇ ਹਨ ਕਿ ਘੱਟ ਕੀਮਤ ਦਾ ਮਤਲਬ ਮਾੜੀ ਸਰਵਿਸ। ਇਹ ਲੋਕ ਚੰਗੀ ਸਰਵਿਸ ਦੀ ਪ੍ਰਵਾਹ ਨਹੀਂ ਕਰਦੇ, ਦੂਜਾ ਇਹਨਾਂ ਲੋਕਾਂ ਵਿੱਚ ਸਚਾਈ ਨਹੀਂ ਹੁੰਦੀ ਅਤੇ ਇਹ ਕਾਰੋਬਾਰ ਦਾ ਸਤਿਆਨਾਸ ਮਾਰ ਦਿੰਦੇ ਹਨ।ਹਰ ਕਿਸੇ ਨੂੰ ਕਾਰੋਬਾਰ ਕਰਨ ਦਾ ਹੱਕ ਹੈ, ਪਰ ਸਚਾਈ ਅਤੇ ਕਾਰੋਬਾਰ ਦੇ ਕਾਇਦੇ ਕਾਨੂੰਨਾ ਦੀ ਪਾਲਣਾ ਜ਼ਰੂਰੀ ਹੈ ਤਾਂ ਕੇ ਹਰ ਕੋਈ ਵਧੀਆ ਕਮਾਈ ਕਰ ਸਕੇ।

Our world is full of copycats – these are people who do not use their brains to create new things, but take the easy route and copy others’ ideas and work. These people may make progress in the short term and temporarily harm the originals, but the long run is never lucrative. If you look around you, people who achieve success are those who have created unique concepts and have had the courage to follow them through with planning, hard work, and passion. For example, look at Facebook and MySpace. The individual who tried to copy Facebook’s idea is no-where close to Facebook today. Likewise, there are hundreds of other examples out there as well. The one thing that copycats must keep in mind is that they can steal an idea or work, but not one’s brain. Instead of copying, it is better to get inspired from someone else’s work and try to follow them by adding some original ideas to accomplish a new concept.

If we relate this to the trucking industry, there are many people who will work with you for some time, cheat you by taking some of your ideas and accounts, and then go and start their own so-called business. The biggest business tool, and mistake, they make is cutting price. Decent and business-minded people know that cutting prices means providing a lower-level service. These people do not care much for quality and levels of service. In addition, such people do not have business ethics and are destroying the industry. While everyone has right to do business, certain rules, ethics, and principles should be followed so that everyone in the industry has the opportunity to flourish.