13.6 C
Vancouver
Friday, April 19, 2024

ਡੈਟਰੋਇਟ ਲਈ ਵਰਚੂਅਲ ਟੈਕਨੀਸ਼ੀਅਨ

ਓਵਰ- ਦਾ -ਏਅਰ ਪ੍ਰੋਗਰਾਮਿੰਗ ਅਤੇ ਕੁਝ ਨਵੇਂ ਪੋਰਟਲ ਪਾ ਕੇ ਡੈਟਰੋਇਟ ਕੁਨਕੈਕਟ ਨੇ ਵਰਚੂਅਲ ਟੈਕਨੀਸ਼ੀਅਨ ਸਿਸਟਮ ਨੂੰ ਵਧੀਆ ਬਣਾ ਦਿੱਤਾ ਹੈ।
ਡੇਲਮਰ ਟਰੱਕਸ ਨਾਰਥ ਅਮੈਰਿਕਾ ਜੋ ਡੀ ਟੀ ਐਨ ਏ ਦੇ ਛੋਟੇ ਨਾਂਅ ਨਾਲ਼ ਜਾਣੀ ਜਾਂਦੀ ਕੰਪਨੀ ਹੈ, ਦੇ ਟੈਲੀਮੈਟਿਕਸ ਦੇ ਡਾਇਰੈਕਟਰ ਮੈਟ ਫੈਫਨਬੈਚ ਦਾ ਕਹਿਣਾ ਹੈ ਕਿ ਜੋ ਅਸੀਂ ਸਹੂਲਤ ਦੇ ਰਹੇ ਹਾਂ ਇਸ ਨਾਲ਼ ਡ੍ਰਾਈਵਰਾਂ ਅਤੇ ਫਲੀਟ ਮੈਨੇਜਰਾਂ ਦਾ ਵਧੀਆ ਸੰਪਰਕ ਬਣੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਧੂ ਦਿੱਤੀ ਸਹੂਲਤ ਨਾਲ਼ ਵੱਧ ਸੁਰੱਖਿਆ ਮਿਲੇਗੀ ਅਤੇ ਕੰਮ ‘ਚ ਨਿਪੁੰਨਤਾ ਆਵੇਗੀ।

ਇਸ ਪੋਰਟਲ ਦੇ ਜੁੜਨ ਨਾਲ਼ ਇਸ ਦੀ ਵਰਤੋਂ ਕਰਨ ਵਾਲ਼ਾ ਡੈਟਰੋਇਟ ਡੀਜ਼ਲ ਇੰਜਣ ਕੰਟਰੋਲ (ਡੀ ਡੀ ਈ ਸੀ) ਦੀਆਂ ਪਹਿਲੀਆਂ ਰਿਪੋਰਟਾਂ ਨੂੰ ਸੰਭਾਲ ਕੇ ਰੱਖ ਸਕਦੇ ਹਨ ਅਤੇ ਬਾਅਦ ‘ਚ ਇਨਾਂ ਨੂੰ ਵੇਖਿਆ ਜਾ ਸਕਦਾ ਹੈ ਅਤੇ ਇਸ ਰਾਹੀਂ ਡ੍ਰਾਈਵਰ ਅਤੇ ਵਹੀਕਲ ਦੇ ਕੰਮ ਕਾਜ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ( ਏ ਟੀ ਏ) ਦੀ ਮੈਨੇਜਮੈਂਟ ਕਾਨਫ੍ਰੰਸ ਐਂਡ ਐਗਜਿਬਿਸ਼ਨ ਮੌਕੇ ਡੇਮਲਰ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਨੂੰ ਹੁਣ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਦੀਆਂ ਸੇਵਾਵਾਂ 2016 ਦੀ ਸਪਰਿੰਗ ‘ਚ ਮਿਲਣ ਲੱਗ ਪੈਣਗੀਆਂ।
ਕੰਪਨੀ ਦੇ ਟੈਲੀਮੈਟਿਕਸ ਦੇ ਡਾਇਰੈਕਟਰ ਫੈਫਨਬੈਚ ਦਾ ਕਹਿਣਾ ਹੈ ਕਿ ਹਰ ਕਸਟਮਰ ਭਾਵ ਵਰਤਣ ਵਾਲ਼ੇ ਦੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਉਹ ਇਸ ਦਾ ਵਿਸਲੇਸ਼ਣ ਵੀ ਵੱਖਰੀ ਤਰ੍ਹਾਂ ਕਰਦਾ ਹੈ। ਇਸ ਲਈ ਇਹ ਪੋਰਟਲ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਹਰ ਤਰ੍ਹਾਂ ਦਾ ਵਰਤਣ ਵਾਲ਼ਾ ਇਸ ਦਾ ਲਾਭ ਉਠਾ ਸਕੇ।
ਇਹ ਪ੍ਰੋਗਰਾਮ ਸੈਲੂਲ਼ਰ ਸੇਵਾਵਾਂ ਰਾਹੀਂ ਦੂਰ ਦਰਾਜ ਬੈਠੇ ਵੀ, ਡੀ ਡੀ ਈ ਸੀ ਦੀਆਂ ਰਿਪੋਰਟਾਂ ਡਾਊਨਲੋਡ ਵੀ ਕੀਤੀਆਂ ਜਾ ਸਕਦੀਆਂ ਹਨ।ਇਸ ਨੂੰ ਸਾਫਟਵੇਅਰ ਨਾਲ਼ ਅੱਪਡੇਟ ਵੀ ਕੀਤਾ ਜਾ ਸਕਦਾ ਹੈ।

ਫੈਫਨਬੈਚ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਹੀਕਲ ਦਾ ਸੰਪਰਕ ਬਣੇ ਰਹਿਣ ਨਾਲ਼ ਕਸਟਮਰ ਆਪਣਾ ਬਿਜ਼ਨਸ ਕਿਸ ਤਰ੍ਹਾਂ ਕਰਦੇ ਹਨ ਉਸ ‘ਤੇ ਮਹੱਤਵਪੂਰਨ ਪ੍ਰਭਾਵ ਬਣਿਆ ਰਹੇਗਾ ਜਿਹੜਾ ਇਸ ਦੇ ਵਿਕਾਸ ‘ਚ ਸਹਾਈ ਹੋਵੇਗਾ।
ਡੇਮਲਰ ਕੰਪਨੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਸੀ. ਆਰ. ਇੰਗਲੈਂਡ ਨੇ ਡੈਟਰੋਇਟ ਕਨੈਕਟ ਦੇ 2700 ਤੋਂ ਵੱਧ ਟਰੱਕਾਂ ਨਾਲ਼ ਆਪਣੀਆਂ ਟੈਲੀਮੈਟਿਕਸ ਸੇਵਾਵਾਂ ਮੁੜ ਸੁਰੂ ਕਰ ਦਿੱਤੀਆਂ ਹਨ। ਸੀ.ਆਰ. ਇੰਗਲੈਂਡ ਦੇ ਮੇਨਟੀਨੈਂਸ ਦੇ ਉੱਪ ਮੁਖੀ ਡਗਲਸ ਕੇਡਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਦੋਂ ਤੱਕ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਿੰਨਾ ਚਿਰ ਤੱਕ ਡੇਮਲਰ ਦੇ ਬਣੇ ਹੋਏ ਯੂਨਿਟ ਉਨ੍ਹਾਂ ਦੇ ਫਲੀਟ ‘ਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੋ ਸਾਲ ਦਾ ਸਬਕ੍ਰਿਪਸ਼ਨ ਫਰੀ ਸਮਾਂ ਵਰਚੂਅਲ ਟੈਕਨੀਸ਼ੀਅਨ ਨਾਲ਼ ਪੂਰਾ ਕਰ ਲਿਆ ਹੈ ਪਰ ਹੁਣ ਅਸੀਂ ਉਸ ਪੂਰੇ ਸਮੇਂ ਲਈ ਦਾਖਲ ਹੋ ਰਹੇ ਹਾਂ ਜਦੋਂ ਕਿ ਐਗਜ਼ਾਸਟ ਸਿਸਟਮ ‘ਚ ਖਰਚ ਕਾਫੀ ਵਧ ਜਾਂਦੇ ਹਨ।ਇਨ੍ਹਾਂ ਪੁਰਾਣੇ ਯੂਨਿਟਾਂ ‘ਤੇ ਵਰਚੂਅਲ ਟੈਕਨੀਸ਼ੀਅਨ ਦੀ ਸੂਚਨਾ ਪ੍ਰਾਪਤ ਕਰਨ ਨਾਲ਼ ਅਸੀਂ ਅਚਨਚੇਤ ਪੈਣ ਵਾਲ਼ੀਆਂ ਖਰਾਬੀਆ ਤੌਂ ਬਚ ਸਕਦੇ ਹਾਂ , ਜਿਸ ਨਾਲ਼ ਸਾਡੀ ਕਸਟਮਰ ਸਰਵਿਸ ਵਧੀਆ ਬਣਦੀ ਹੈ ਅਤੇ ਇਸ ਦੇ ਨਾਲ਼ ਹੀ ਸਾਡੇ ਮੁਰੰਮਤ ਦੇ ਖਰਚੇ ਵੀ ਘਟਦੇ ਹਨ।