23.4 C
Vancouver
Friday, July 26, 2024

ਡਰਾਈਵਰਾਂ ਦੀ ਘਾਟ ਇਕ ਸਮੱਸਿਆ

ਪਿਛਲੇ ਦਹਾਕੇ ਵਿੱਚ ਢੋਹਾ-ਢੋਹਾਈ ਉਦਯੋਗ ਵਿੱਚ ਬਹੁਤ ਵਾਧਾ ਹੋਇਆ ਹੈ। ਜਨ ਸੰਖਿਆ ਦੇ ਵਾਧੇ ਅਤੇ ਉਪਭੋਗੀ ਵਸਤੂਆਂ ਦੀ ਮੰਗ ਨੇ ਉਤਪਾਦਨ ਖੇਤਰ ‘ਤੇ ਭਾਰੀ ਬੋਝ ਪਾਇਆ ਹੈ। ਉਤਪਾਦਨ ਦੇ ਇਸ ਵਾਧੇ ਨੇ ਭਾਰ ਢੋਣ ਵਾਲੀਆਂ ਕੰਪਨੀਆਂ ਦੀ ਮਹੱਤਤਾ ਅਤੇ ਲੋੜ ਹੋਰ ਵਧਾ ਦਿੱਤੀ ਹੈ। ਢੋਹਾ-ਢੋਹਾਈ ਦੇ ਸਾਧਨਾਂ ਵਿੱਚੋਂ ਇੱਕ ਮਹੱਤਵਪੂਰਨ ਸਾਧਨ ਸੜਕੀ ਸਾਧਨ ਟਰੱਕ ਹੈ। ਇਸ ਟਰੱਕ ਉਦਯੋਗ ਨੇ ਭਾਰੀ ਤਰੱਕੀ ਤਾਂ ਕੀਤੀ ਹੈ ਪਰ ਨਾਲ ਹੀ ਟਰੱਕ ਡਰਾਈਵਰਾਂ ਦੀ ਭਾਰੀ ਥੁੜ ਵੀ ਪੈਦਾ ਕਰ ਦਿੱਤੀ ਹੈ। ਤੇਲ ਦੀਆਂ ਵਧ ਰਹੀਆਂ ਕੀਮਤਾਂ ਨੇ ਇਸ ਉਦਯੋਗ ਨੂੰ ਭਾਰੀ ਢਾਹ ਲਾੲ ਿਹੈ ਅਤੇ ਡਰਾਈਵਰਾਂ ਦੀ ਘਾਟ ਟਰੱਕ ਭਾੜਿਆਂ ਵਿੱਚ ਹੋਰ ਵਾਧਾ ਵੀ ਕਰ ਸਕਦੀ ਹੈ।
ਰਾਸ਼ਟਰੀ ਪੱਧਰ ‘ਤੇ ਇਸ ਦੇ ਕਈ ਕਾਰਣ ਹਨ। ਪਹਿਲਾ ਅਤੇ ਵੱਡਾ ਕਾਰਣ ਹੈ ਨੌਜੁਵਾਨ ਪੀੜ੍ਹੀ ਦਾ ਢੋਹਾ-ਢੋਹਾਈ ਦੇ ਕਿੱਤੇ ਵਿੱਚ ਆਉਣ ਤੋਂ ਕੰਨੀਂ ਕਤਰਾਉਣਾ। ਇਸ ਦਾ ਮੁੱਖ ਕਾਰਣ ਦੂਜੇ ਕਿੱਤਿਆ ਦੇ ਮੁਕਾਬਲੇ ਘੱਟ ਉਜਰਤ ਅਤੇ ਘਰ-ਪਰਿਵਾਰ ਤੋਂ ਲੰਬਾ ਸਮਾਂ ਦੂਰ ਰਹਿਣ ਹੋ ਸਕਦਾ ਹੈ। ਆਪਣੇ ਖਰਚੇ ਘੱਟ ਕਰਨ ਲਈ ਬਹੁਤੀਆਂ ਕੰਪਨੀਆਂ ਨਵੇਂ ਡਰਾਈਵਰਾਂ ਨੂੰ ਪ੍ਰਤੀ ਮੀਲ ਦੇ ਹਿਸਾਬ ਨਾਲ ਵੇਤਨ ਦਿੰਦੀਆਂ ਹਨ ਜੋ ਅਕਸਰ ਨੀਵੇਂ ਰੇਟ ‘ਤੇ ਹੁੰਦਾ ਹੈ। ਕਈ ਵਾਰੀ ਅਨਲੋਡਿੰਗ ਦੇ ਸਮੇਂ ਦਾ ਬਹੁਤ ਥੌੜ੍ਹਾ ਜਾਂ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਬੀਮਾ ਕੰਪਨੀਆਂ ਵੀ ਕਈ ਵਾਰ 25 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਦਾ ਬੀਮਾ ਕਰਨ ਤੋਂ ਇਨਕਾਰੀ ਹੋ ਜਾਂਦੀਆਂ ਹਨ।
ਡਰਾਈਵਰਾਂ ਦੀ ਘਾਟ ਦਾ ਇੱਕ ਹੋਰ ਵੱਡਾ ਕਾਰਨ ਇਮੀਗ੍ਰੇਸ਼ਨ ਰੁਕਾਵਟਾਂ ਹੋ ਸਕਦੀਆਂ ਹਨ। ਜਿਸ ਕਰਕੇ ਬਦੇਸ਼ੀ ਟਰੇਂਡ ਡਰਾਈਵਰ ਕਨੇਡਾ ਵਿੱਚ ਕੰਮ ਨਹੀਂ ਕਰ ਸਕਦੇ। ਇਹ ਸਮੱਸਿਆਂ ਯੂ.ਐਸ. ਟਰੱਕਿੰਗ ਇੰਡਸਟਰੀ ਦੀ ਵੀ ਹੈ। “ਕੈਨੇਡੀਅਨ ਬਿਜ਼ਨੈਸ ਆਨ ਲਾਈਨ” ਵਿੱਚ ਹੁਣੇ ਹੁਣੇ ਛਪੀ ਇਕ ਰਿਪੋਰਟ ਦਸਦੀ ਹੈ ਕਿ “ਅਮਰੀਕਨ ਟਰੱਕਿੰਗ ਐਸੋਸੀਏਸ਼ਨ” ਲਈ ਪਿਛਲੇ ਸਾਲ ਤਿਆਰ ਕੀਤੀ ਇਕ ਰਿਪੋਰਟ ਅਨਸੁਾਰ ਹੈਵੀ ਡਿਊਟੀ ਅਤੇ ਲੰਬੇ ਪੰਧ ਲਈ 20,000 ਡਰਾਈਵਰਾਂ ਦੀ ਘਾਟ ਹੈ ਜੋ 2014 ਤੱਕ ਵਧ ਕੇ 1,11,000 ਤੱਕ ਪਹੁੰਚ ਸਕਦੀ ਹੈ।
ਟਰੱਕ ਡਰਾਈਵਰ ਰੀਟੇਨ ਕਿਵੇਂ ਕਰੀਏ:
ਟਰੱਕ ਇੰਡਸਟਰੀ ਦੇ ਡਰਾਈਵਰਾਂ ਦਾ ਆਉਣ ਵਾਲੇ ਸਮੇਂ ਵਿੱਚ ਮਿਹਨਤਾਨੇ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਾਪਤ ਕਰਨ ਵੱਲ ਵੀ ਝੁੱਕਾ ਹੋ ਸਕਦਾ ਹੈ। “ਗਲੋਬਲ ਇਨਸਾਈਟ ਇਨਕਾਰਪੋਰੇਸ਼ਨ” ਦੀ ਇੱਕ ਖੋਜ ਦਸਦੀ ਹੈ ਕਿ ਭਾਵੇਂ ਲੰਬੇ ਰੂਟਾਂ ਦੇ ਟਰੱਕ ਡਰਾਈਵਰਾਂ ਦੀ ਡਿਮਾਂਡ ਅਤੇ ਸਪਲਾਈ ਵਿੱਚ ਸੰਤੁਲਨ ਲਿਆਉਣ ਲਈ ਵੇਤਨ ਕਾਫੀ ਵਧਾਏ ਜਾ ਸਕਦੇ ਹਨ ਪਰ ਇਹਨ੍ਹਾਂ ਦੀ ਥੁੜ੍ਹ ਕਰਕੇ ਅਤੇ ਅਸੰਤੁਸ਼ਟ ਡਰਾਈਵਰਾਂ ਲਈ ਆਸਾਨੀ ਨਾਲ ਹੋਰ ਕੰਮ ਲਭ ਜਾਣ ਕਰਕੇ ਜ਼ਰੂਰੀ ਹੋ ਗਿਆ ਹੈ ਕਿ ਡਰਾਈਵਰਾਂ ਨਾਲ ਸਬੰਧਤ ਅਮੁਦਰਕ (ਂੋਨ-ੰੋਨੲਟੳਰੇ) ਪੱਖਾਂ ਦਾ ਵੀ ਹੱਲ ਕੱਢਿਆ ਜਾਵੇ। ਜਿਨ੍ਹਾਂ ਕੰਪਨੀਆਂ ਨੂੰ ਡਰਾਈਵਰਾਂ ਦੀ ਘਾਟ ਦਾ ਵਧੇਰੇ ਸਾਹਮਣਾ ਕਰਨਾ ਪੈ ਰਿਹਾ ਹੈ ਉਹ, ਉਹ ਕੰਪਨੀਆਂ ਹਨ ਜੋ ਲੰਬੇ ਰੂਟਾਂ ਦੇ ਟਰੱਕ ਚਾਲਕਾਂ ਦੇ ਨਕਾਰਤਮਕ ਪੱਖਾਂ ਨੂੰ ਸੁਧਾਰ ਨਹੀਂ ਸਕਦੀਆਂ ਜਿਵੇਂ ਘਰ ਪਰਿਵਾਰ ਤੋਂ ਦੂਰੀ ਆਦਿ।
ਭਾਵੇਂ ਸਿੱਖਿਅਤ ਡਰਾਈਵਰਾਂ ਦੀ ਮੰਗ ਬਹੁਤ ਵੱਧ ਗਈ ਹੈ ਫਿਰ ਵੀ ਕੰਪਨੀਆਂ ਵੱਲੋਂ ਡਰਾਈਵਰਾਂ ਦੇ ਬੇਨਤੀ ਪੱਤਰ ਰੱਦ ਕਰਨ ਦੀ ਪ੍ਰਤੀਸ਼ਤ ਦਰ ਬਹੁਤ ਉੱਚੀ ਹੈ। ਕਈ ਵਾਰੀ ਪਿਛੋਕੜ ਵਿੱਚ ਡਰੱਗ ਜਾਂ ਕਿਸੇ ਸੰਗੀਨ ਜ਼ੁਰਮ ਦੀ ਭਾਗੀਦਾਰੀ ਬੇਨਤੀ ਰੱਦ ਹੋਣ ਦਾ ਕਾਰਨ ਵੀ ਬਣ ਜਾਂਦੀ ਹੈ। ਭਾਵੇਂ ਲੰਬੇ ਰੂਟਾਂ ‘ਤੇ ਟਰੱਕ ਡਰਾਈਵਰਾਂ ਲਈ ਘੱਟੋ-ਘੱਟ 21 ਸਾਲ ਦੀ ਉਮਰ ਦੀ ਹੱਦ ਹੈ ਪਰ ਬਹੁਤਆਂ ਕੰਪਨੀਆਂ 25 ਸਾਲ ਤੋਂ ਵਡੇਰੇ ਜਾਂ ਤਜ਼ਰਬੇਕਾਰ ਡਰਾਈਵਰ ਹੀ ਰੱਖਦੀਆਂ ਹਨ। ਕਿਉਂਕਿ ਗੈਰ-ਤਜ਼ਰਬੇਕਾਰ ਡਰਾਈਵਰ ਐਕਸੀਡੈਂਟ ਆਦਿ ਕਰਕੇ ਕੰਪਨੀ ਦੀ ਬੀਮਾ ਰਾਸ਼ੀ ਵਧਣ ਦਾ ਕਾਰਣ ਵੀ ਬਣ ਸਕਦੇ ਹਨ।