14.3 C
Vancouver
Wednesday, September 18, 2024

ਟੋਇਟਾ ਮੋਟਰ ਕਾਰਪੋਰੇਸ਼ਨ ਨੇ ਦੁਨੀਆ ਭਰ ਵਿਚ 17 ਲੱਖ ਵਾਹਨ ਵਾਪਸ ਲੈਣ ਦਾ ਐਲਾਨ ਕੀਤਾ।

ਦੁਨੀਆ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀਆਂ ਵਿਚੋਂ ਇਕ ਜਾਪਾਨ ਦੀ ਟੋਇਟਾ ਮੋਟਰ ਕਾਰਪੋਰੇਸ਼ਨ ਨੇ ਦੁਨੀਆ ਭਰ ਵਿਚ 17 ਲੱਖ ਵਾਹਨ ਵਾਪਸ ਲੈਣ ਦਾ ਐਲਾਨ ਕੀਤਾ। ਇਨ੍ਹਾਂ ਵਿਚੋਂ 12.8 ਲੱਖ ਵਾਹਨ ਜਾਪਾਨ ਦੇ ਹੀ ਹੋਣਗੇ। ਵਾਹਨਾਂ ਨੂੰ ਈਂਧਨ ਪਾਈਪ ਵਿਚ ਖਾਮੀਆਂ ਸਮੇਤ ਹੋਰਨਾਂ ਖਾਮੀਆਂ ਦੀ ਮੁਰੰਮਤ ਲਈ ਵਾਪਸ ਲਿਆ ਜਾਵੇਗਾ। ਯੋਜਨਾ ਤਹਿਤ ਕੁਲ 16 ਮਾਡਲਾਂ ਨੂੰ ਵਾਪਸ ਲਿਆ ਜਾਵੇਗਾ। ਇਨ੍ਹਾਂ ਵਾਹਨਾਂ ਦਾ ਨਿਰਮਾਣ ਮਈ 2000 ਤੋਂ ਅਕਤੂਬਰ 2008 ਦਰਮਿਆਨ ਹੋਇਆ ਹੈ। ਜਾਪਾਨੀ ਕੰਪਨੀਆਂ ਵਲੋਂ ਇਹ ਹੁਣ ਤਕ ਦੀ ਦੂਜੀ ਸਭ ਤੋਂ ਵੱਡੀ ਵਾਪਸੀ ਹੈ। ਟੋਇਟਾ ਨੇ ਕਿਹਾ ਕਿ ਈਂਧਨ ਪਾਈਪ ਵਿਚ ਖਰਾਬੀ ਕਾਰਨ ਈਂਧਨ ਦੇ ਰਿਸਾਅ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਕੁਲ 17 ਲੱਖ ਵਾਹਨਾਂ ਦੀ ਵਾਪਸੀ ਵਿਚੋਂ 4.21 ਲੱਖ ਵਾਹਨ ਉੱਤਰ ਅਮਰੀਕਾ, ਯੂਰਪ ਤੇ ਹੋਰਨਾਂ ਬਾਜ਼ਾਰਾਂ ਦੇ ਹੋਣਗੇ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਖਾਮੀਆਂ ਕਾਰਨ ਹੁਣ ਤਕ ਕਿਸੇ ਤਰ੍ਹਾਂ ਦੇ ਹਾਦਸੇ ਦੀ ਸੂਚਨਾ ਨਹੀਂ ਮਿਲੀ ਹੈ।