6.5 C
Vancouver
Thursday, December 12, 2024

ਟੈਂਪਰੇਰੀ ਫਾਰਨ ਵਰਕਰ ਪ੍ਰੋਗਰਾਮ ‘ਚ ਤਬਦੀਲੀਆਂ

ਇੰਮੀਗਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਜ਼ ( ਆਈ ਆਰ ਪੀ ਆਰ) ‘ਚ 31 ਦਸੰਬਰ ਤੋਂ ਲਾਗੂ ਹੋਈਆਂ ਤਬਦੀਲੀਆਂ ਦਾ ਟੈਂਪਰੇਰੀ ਫਾਰਨ ਵਰਕਰ ਪ੍ਰੋਗਰਾਮ ( ਟੀ ਐਫ ਡਬਿਲਿਊ ਪੀ ) ‘ਤੇ ਵੀ  ਅਸਰ ਪਿਆ ਹੈ। ਉਹ ਮਾਲਕ ਜਿਹੜੇ ਲੇਬਰ ਮਾਰਕਿਟ ਓਪੀਨੀਅਨ ( ਐਲ ਐਮ ਓ) ਲਈ ਅਪਲਾਈ ਕਰਦੇ ਹਨ, ਨੂੰ ਇਨ੍ਹਾਂ ਸ਼ਰਤਾਂ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ। ਇਨ੍ਹਾਂ ਸ਼ਰਤਾਂ ‘ਚ ਹੇਠ ਲਿਖੀਆ ਗੱਲਾਂ ਸ਼ਾਮਲ ਹਨ:
*  ਜਿਸ ਦਿਨ ਤੋਂ ਕਿਸੇ ਵਿਦੇਸ਼ੀ ਕਾਮੇ ਨੂੰ ਵਰਕ ਪਰਮਿਟ ਜਾਰੀ ਹੋਇਆ ਹੈ, ਨੌਕਰੀ ਦੇਣ ਵਾਲੇ ਮਾਲਕ ਨੂੰ ਐਲ ਐਮ ਓ ਲੈਟਰ ਜਾਂ ਇਸਦੇ ਅਨੈਕਸਜ਼ ‘ਚ ਦਿੱਤੀਆ ਸ਼ਰਤਾਂ ਨੂੰ ਦਰਸਾਉਣ ਵਾਲੇ ਕਾਗਜ਼ ਪੱਤਰ ਨੂੰ ਉਸ ਤੋਂ ਬਾਅਦ 6 ਸਾਲ ਤੱਕ ਸੰਭਾਲ ਕੇ ਰੱਖਣਾ ਚਾਹੀਦਾ ਹੈ।
*  ਇਸ  ਸਾਰੇ ਸਮੇਂ ‘ਚ ਕੰਮ ਦੇਣ ਵਾਲੇ ਨੂੰ ਇਹ ਗੱਲ ਦੱਸਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਜੋ ਜਾਣਕਾਰੀ ਉਸ ਵੱਲੋਂ ਦਿੱਤੀ ਗਈ ਸੀ ਉਹ ਸਾਰੀ ਜਾਣਕਾਰੀ ਉਸ ਵੱਲੋਂ ਐਲ ਐਮ ਓ ਦੀ ਅਰਜ਼ੀ ‘ਚ ਦਿੱਤੀ ਗਈ ਹੈ ਅਤੇ ਉਹ ਬਿਲਕੁਲ ਠੀਕ ਹੈ।
*   ਇਸ ਤਰ੍ਹਾਂ ਦੀ ਕੋਸ਼ਿਸ ਕਰੋ ਕਿ ਕੰਮ ਕਰਨ ਵਾਲੇ ਨੂੰ ਕੰਮ ‘ਤੇ ਇਹੋ ਜਿਹਾ ਮਾਹੌਲ ਦਿੱਤਾ ਜਾਵੇ ਜਿੱਥੇ ਦੁਰ ਵਿਵਹਾਰ ਨਾ ਹੋ ਸਕੇ।
* ਜੇ ਵਰਕ ਪਰਮਿਟ ਇਸ ਅਧਾਰ ‘ਤੇ ਦਿੱਤਾ ਗਿਆ ਹੈ ਕਿ ਤੁਹਾਨੂੰ ਕੰਮ ਕਰਨ ਲਈ  ਇੱਥੇ ਕੋਈ ਨਹੀਂ ਮਿਲਿਆ ਤਾਂ  ਕਿਸੇ ਕਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਇੰਮੀਗ੍ਰਾਂਟ ਨੂੰ ਰੱਖਣ ਜਾਂ ਉਸਨੂੰ ਸਿਖਾਉਣ ਲਈ ਹਰ ਸੰਭਵ ਯਤਨ ਕਰੋ।
ਮਾਲਕਾਂ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਉਹ ਐਲ ਐਮ ਓ ਦੇ ਅਰਜ਼ੀ ਫਾਰਮ ਨੂੰ ਹੁਣ ਤੱਕ ਪੂਰੀ ਤਰ੍ਹਾਂ ਭਰ ਕੇ ਰੱਖਣ ਜਿਸ ‘ਚ ਸੋਧੇ ਹੋਏ ਸਵਾਲ ਅਤੇ ਲੋੜੀਂਦੇ ਵਾਧੂ ਤਸਦੀਕੇ ਕਾਗਜ਼ ਪੱਤਰ ਹੋਣ।
ਜਾਂਚ ਕਰਨ ਲਈ ਨਵੇਂ ਅਧਿਕਾਰੀ
ਜਿਸ ਦਿਨ ਤੋਂ ਵਰਕ ਪਰਮਿਟ ਜਾਰੀ ਹੋਇਆ ਹੈ ਉਸ ਦਿਨ ਤੋਂ ਲੈ ਕੇ 6 ਸਾਲ ਤੱਕ ਈ ਐਸ ਡੀ ਸੀ/ ਸਰਵਿਸ ਕੈਨੇਡਾ ਦੇ ਅਧਿਕਾਰੀਆਂ ਨੂੰ ਇਹ ਹੱਕ ਹੋਵੇਗਾ ਕਿ ਉਹ ਇਹ ਚੈੱਕ ਕਰ ਸਕਣ ਕਿ ਆਈ ਆਰ ਪੀ ਆਰ ( ਅਤੇ ਐਲ ਐਮ ਓ ਲੈਟਰ ਅਤੇ ਇਸਦੇ ਅਨੈਕਸਜ਼) ‘ਚ ਲਿਖੀਆਂ ਗਈਆਂ ਸ਼ਰਤਾਂ ਦੀ ਪਾਲਣਾ ਹੋ ਰਹੀ ਹੈ ਕਿ ਨਹੀਂ। ਇਹ ਪਹਿਲਾਂ ਤੋਂ ਉਲਟ ਹੈ ਜਦੋਂ ਕਿ  ਮਾਲਕ ਵੱਲੋਂ ਹੀ ਐਂਪਲਾਇਰ ਰਿਵੀਊ ਕੀਤਾ ਜਾਂਦਾ ਸੀ।
ਇੰਸਪੈਕਸ਼ਨ ਦੌਰਾਨ ਮਾਲਕ ਲਈ ਇਹ ਸਿੱਧ ਕਰਨਾ ਜ਼ਰੂਰੀ ਹੋਵੇਗਾ ਕਿ ਆਈ ਆਰ ਪੀ ਆਰ (ਅਤੇ ਐਲ ਐਮ ਓ ਲੈਟਰ ਅਤੇ ਇਸਦੇ ਅਨੈਕਸਜ਼) ‘ਚ ਲਿਖੀਆਂ  ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਹੋ ਰਹੀ ਹੈ। ਸ਼ਰਤਾਂ ਅਨੁਸਾਰ ਇਹ ਪਾਲਣਾ ਕਰਵਾਉਣ ਲਈ ਈ ਐਸ ਡੀ ਸੀ/ ਸਰਵਿਸ ਕੈਨੇਡਾ ਨੂੰ ਪੂਰੇ ਅਧਿਕਾਰ ਹੋਣਗੇ:
* ਮਾਲਕਾਂ ਨੂੰ  ਉਹ ਸ਼ਰਤਾਂ ਦੀ ਪਾਲਣਾ ਕਰਨ ਸਬੰਧੀ ਕਾਗਜ਼ ਪੱਤਰ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ।
* ਬਿਨਾ ਵਾਰੰਟ ਤੋਂ ਮੌਕੇ ‘ਤੇ ਹੀ ਉਸ ਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ।( ਇਸ ‘ਚ ਰਹਿਣ ਵਾਲਾ ਨਿਜੀ ਥਾਂ ਸ਼ਾਮਲ ਨਹੀਂ ਅਤੇ ਬਹੁਤ ਸਾਰੇ ਕੇਸਾਂ ‘ਚ ਮਾਲਕਾਂ ਨੂੰ ਇਸ ਸਬੰਧੀ ਪਹਿਲਾਂ ਸੂਚਿਤ ਕੀਤਾ ਜਾਵੇਗਾ)
* ਉਨ੍ਹਾਂ ਦੀ ਮਰਜ਼ੀ ਨਾਲ ਵਿਦੇਸ਼ੀ ਕਾਮਿਆਂ ਜਾਂ ਕਨੇਡੀਅਨਾਂ ਕਾਮਿਆਂ ਤੋਂ ਪੁੱਛ ਗਿੱਛ ਕੀਤੀ ਜਾ ਸਕਦੀ ਹੈ।