ਮੂਲ ਲੇਖ਼ਕ: ਜੈਗ ਢੱਟ
ਥੋੜ੍ਹੇ ਜਿਹੇ ਜੁਰਮਾਨੇ ਵਧਾਉਣ ਤੋਂ ਸਿਰਫ ਕੁੱਝ ਮਹੀਨਿਆਂ ਬਾਅਦ ਹੀ, ਬੀ ਸੀ ਦੇ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਮੰਤਰਾਲੇ ਨੇ ਟਰੱਕਾਂ ਅਤੇ ਟਰੱਕਿੰਗ ਕੰਪਨੀਆਂ ‘ਤੇ ਹੋਰ ਵੀ ਸਖਤ ਸ਼ਰਤਾਂ ਥੋਪਣ ਲਈ ਜ਼ੋਰਦਾਰ ਹਥੋੜੇ ਨਾਲ਼ ਵਾਰ ਕੀਤਾ ਹੈ, ਇਹ ਸੱਟ ਮਾਰਨ ਵਾਲੇ ਲੋਕ ਉਹੀ ਲੋਕ ਹਨ ਜੋ ਸੂਬਾਈ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਲਈ ਜ਼ੁੰਮੇਵਾਰ ਹਨ।
12 ਮਾਰਚ ਨੂੰ, ਬੀ. ਸੀ. ਮੰਤਰੀ ਰੌਬ ਫਲੈਮਿੰਗ ਨੇ ਐਲਾਨ ਕੀਤਾ ਕਿ ਅਦਾਲਤਾਂ ਹੁਣ ਅਜਿਹੀਆਂ ਸ਼ਰਤਾਂ ਦੀ ਉਲੰਘਣਾਵਾਂ ਕਰ ਵਾਲੇ ਦੋਸ਼ੀਆਂ ਦੀਆਂ ਗਲਤੀਆਂ ਹੁਣ ਅਦਾਲਤ ਵਿੱਚ ਕਸੂਰਵਾਰ ਪਾਏ ਜਾਣ ਵਾਲੇ ਮੁਜ਼ਰਿਮਾਂ ‘ਤ ਅਦਾਲਤ $100,000 ਦਾ ਜ਼ੁਰਮਾਨਾ , 18 ਮਹੀਨਿਆਂ ਤੱਕ ਜੇਲ ਦੀ ਸਜ਼ਾ ਜਾਂ ਦੋਵੇਂ ਸਜ਼ਾਵਾਂ ਦੇ ਸੁਮੇਲ ਦੀ ਸਜ਼ਾ ਵੀ ਸੁਣਾ ਸਕਦੀ ਹੈ।
ਪਿਛਲੇ 3 ਸਾਲਾਂ ਵਿੱਚ, ਬੀ ਸੀ ਵਿੱਚ 35 ਤੋਂ ਵੱਧ ਦੁਰਘਟਨਾਵਾਂ ਹੋਈਆਂ ਹਨ, ਜਿਨ੍ਹਾ ‘ਚੋਂ ਜ਼ਿਆਦਾਤਰ ਲੋਅਰ ਮੇਨਲੈਂਡ ਵਿੱਚ, ਇਹ ਦੁਰਘਟਨਾਵਾਂ ਜ਼ਿਆਦਾ ਉਚਾਈ ਵਾਲੇ ਵਪਾਰਕ ਵਾਹਨਾਂ ਦੇ ਕਾਰਨ। ਇਨ੍ਹਾਂ ਹਾਦਸਿਆਂ ‘ਚੋਂ ਜੇਕਰ ਸਾਰੇ ਹੀ ਨਹੀਂ ਤਾਂ ਜ਼ਿਆਦਾਤਰ, ਇਹ ਹਾਦਸੇ ਲਾਪ੍ਰਵਾਹੀ ਕਾਰਨ ਹੋਏ ਹਨ ਅਤੇ ਇਹਨਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।
ਫਲੈਮਿੰਗ ਨੇ ਕਿਹਾ, “ਇਹ ਨਵੇਂ ਜ਼ੁਰਮਾਨੇ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਰੱਖਣਗੇ, ਲੋਕਾਂ ਨੂੰ ਸੁਰੱਖਿਅਤ ਚਾਲਕ ਅਤੇ ਲੋਕਾਂ ਨੂੰ ਨਿਰੰਤਰ ਨਿਰਵਿਘਨ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਹ ਤਬਦੀਲੀਆਂ ਵਪਾਰਕ ਟਰੱਕ ਡਰਾਈਵਰਾਂ ਲਈ ਇੱਕ ਸੁਨੇਹਾ ਹਨ ਕਿ ਉਹ ਸਾਡੀਆਂ ਸੜਕਾਂ ‘ਤੇ ਸਾਮਾਨ ਅਤੇ ਸੇਵਾਵਾਂ ਦੀ ਸੁਰੱਖਿਅਤ ਆਵਾਜਾਈ ਲਈ ਜ਼ਿੰਮੇਵਾਰ ਹਨ, ਅਤੇ ਸੁਰੱਖਿਆ ਪ੍ਰਤੀ ਢਿੱਲਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ।“
ਡੇਵ ਅਰਲ, BCTA ਦੇ ਪ੍ਰਧਾਨ, ਨਵੇਂ ਸਖ਼ਤ ਜੁਰਮਾਨਿਆਂ ਦਾ ਸੁਆਗਤ ਕਰਦੇ ਹਨ ਅਤੇ ਕਹਿੰਦੇ ਹਨ, “ਸੂਬੇ ਨੂੰ ਕੈਰੀਅਰਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਕੈਰੀਅਰਾਂ ਲਈ ਸਖ਼ਤ ਜੁਰਮਾਨੇ ਲਗਾਉਣਾ ਸੜਕ ਸੁਰੱਖਿਆ ਦਾ ਸਮਰਥਨ ਕਰਦਾ ਹੈ ਅਤੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਤੀਜੇ ਵਜੋਂ ਸੜਕਾਂ ‘ਤੇ ਹਰ ਕਿਸੇ ਚੱਲਣ ਵਾਲ਼ਿਆਂ ਦੀ ਸੁਰੱਖਿਆ ਨੂੰ ਵਧਾਉਣ ‘ਚ ਮੱਦਦ ਕਰੇਗਾ।”
ਸਖ਼ਤ ਜੁਰਮਾਨਿਆਂ ਤੋਂ ਇਲਾਵਾ, BC ਨੂੰ ਡੰਪ ਟਰੱਕ ਵਾਹਨਾਂ ਲਈ ਇੱਕ ਕੰਮ ਕਰਨ ਵਾਲੇ ਇਨ-ਕੈਬ ਚੇਤਾਵਨੀ ਯੰਤਰ ਦੀ ਲੋੜ ਹੋਵੇਗੀ ਜੋ ਡੰਪ ਬਾਕਸ ਨੂੰ ਉਠਾਏ ਜਾਣ ‘ਤੇ ਓਪਰੇਟਰਾਂ ਨੂੰ ਸੁਚੇਤ ਕਰਦਾ ਹੈ। ਨਾਲ ਹੀ, ਵਪਾਰਕ ਵਾਹਨਾਂ ਨੂੰ ਬੀ ਸੀ ਹਾਈਵੇਅ ‘ਤੇ 105 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸਫ਼ਰ ਕਰਨ ਤੋਂ ਰੋਕਣ ਲਈ ਸਪੀਡ ਸੀਮਿਤ ਕਰਨ ਵਾਲੇ ਯੰਤਰਾਂ ਦੀ ਲੋੜ ਹੋਵੇਗੀ। ਇਹ ਬਦਲਾਅ 1 ਜੂਨ ਤੋਂ ਲਾਗੂ ਹੋਣਗੇ।
ਇੱਕ ਵਪਾਰਕ ਡਰਾਈਵਰ, ਜੋ ਵੈਨਕੂਵਰ ਤੋਂ ਚਿਲਾਵੈਕ ਤੱਕ ਦਿਨ ਵਿੱਚ 2 ਜਾਂ 3 ਵਾਰ ਸਫ਼ਰ ਕਰਦਾ ਹੈ, ਨੇ ਕਿਹਾ ਕਿ ਉਹ ਜੋ ਦੇਖਦਾ ਹੈ ਉਸ ਤੋਂ ਉਹ ਹੈਰਾਨ ਹੈ। “ਮੈਂ 25 ਸਾਲਾਂ ਤੋਂ ਟਰੱਕ ਚਲਾ ਰਿਹਾ ਹਾਂ, ਅਤੇ ਹਰ ਰੋਜ਼, ਮੈਂ ਹਾਈਵੇਅ 1 ‘ਤੇ ਟਰੱਕਾਂ ਨੂੰ HOV ਲੇਨ ਦੀ ਵਰਤੋਂ ਕਰਦੇ ਹੋਏ, 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ‘ਤ ਜਾਂਦੇ ਹੋਏ, ਅਤੇ ਇੱਥੋਂ ਤੱਕ ਕਿ ਖਤਰਨਾਕ ਢੰਗ ਨਾਲ ਲੇਨਾਂ ਨੂੰ ਬਦਲਦੇ ਵੇਖਦਾ ਹਾਂ।”
ਇੱਕ ਹੋਰ ਡ੍ਰਾਈਵਰ ਨੇ ਕਿਹਾ ਕਿ ਭਾਵੇਂ ਅਜਿਹੇ ਮੋਟੇ ਜੁਰਮਾਨੇ ਇੱਕ ਰੁਕਾਵਟ ਹੋ ਸਕਦੇ ਹਨ, ਪਰ ਇਹ ਹੱਲ ਨਹੀਂ ਹੋ ਸਕਦਾ। “ਸਾਨੂੰ ਨਵੇਂ ਡਰਾਈਵਰਾਂ ਲਈ ਬਿਹਤਰ ਸਿਖਲਾਈ ਦੀ ਲੋੜ ਹੈ। ਅਤੇ ਸਿਰਫ਼ ਬਿਹਤਰ ਸਿਖਲਾਈ ਹੀ ਨਹੀਂ ਬਲਕਿ ਡਰਾਈਵਿੰਗ ਸਕੂਲਾਂ ਨੂੰ ਜਵਾਬਦੇਹ ਬਣਾਉਣਾ ਅਤੇ ਉਨ੍ਹਾਂ ਦਾ ਆਡਿਟ ਕਰਵਾਉਣਾ ਵੀ ਲਾਜ਼ਮੀ ਕਰਨਾ ਚਾਹੀਦਾ ਹੈ।”
ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਦੇ ਬੁਲਾਰੇ ਗਗਨ ਸਿੰਘ ਇਸ ਗੱਲ ਨਾਲ ਸਹਿਮਤ ਹਨ ਕਿ ਕਸੂਰ ਪੂਰੀ ਤਰ੍ਹਾਂ ਡਰਾਈਵਰ ‘ਤੇ ਨਹੀਂ ਹੋਣਾ ਚਾਹੀਦਾ। ਉਹ ਕਹਿੰਦਾ ਹੈ ਕਿ ਕਈ ਵਾਰ, ਕੈਨੇਡਾ ਵਿੱਚ ਨਵੇਂ ਡ੍ਰਾਈਵਰ ਗਲਤ ਲੋਡ ਦੇ ਖਿਲਾਫ ਬੋਲਣ ਜਾਂ ਕੰਮ ਤੋਂ ਇਨਕਾਰ ਕਰਨ ਤੋਂ ਝਿਜਕਦੇ ਹਨ ਕਿਉਂਕਿ ਉਹਨਾਂ ਦੇ ਵਰਕ ਪਰਮਿਟ ਉਹਨਾਂ ਦੇ ਮਾਲਕਾਂ ਨਾਲ ਜੁੜੇ ਹੁੰਦੇ ਹਨ। ਸਿੰਘ ਕਹਿੰਦਾ ਹੈ, “ਇਹ ਲਗਭਗ ਦੋਧਾਰੀ ਤਲਵਾਰ ਵਾਂਗ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਇਨਕਾਰ ਕਰਦੇ ਹਨ, ਤਾਂ ਉਹ ਕੰਮ ਗੁਆ ਸਕਦੇ ਹਨ ਅਤੇ ਜੇਕਰ ਉਹ ਗਲਤ ਲੋਡ ਸਵੀਕਾਰ ਕਰਦੇ ਹਨ ਅਤੇ ਫੜੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਹੁਣ ਭਾਰੀ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ। “ਕਾਨੂੰਨ ਪਾਸ ਕਰਨਾ ਇੰਨਾ ਸੌਖਾ ਨਹੀਂ ਹੈ। ਸਿਰਫ਼ ਡਰਾਈਵਰ ਤੋਂ ਇਲਾਵਾ ਮਾਲ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਕਾਰਕ ਹਨ।”
ਅਤੀਤ ਵਿੱਚ, ਸਰਕਾਰ ਦੁਆਰਾ ਚੁੱਕੇ ਗਏ ਉਪਾਅ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਬਹੁਤੀ ਸਫਲਤਾ ਪ੍ਰਾਪਤ ਕਰਦੇ ਨਹੀਂ ਦਿਖਾ ਰਹੇ ਹਨ। ਸਮਾਂ ਦੱਸੇਗਾ ਕਿ ਕੀ ਨਵੇਂ ਸਖ਼ਤ ਜੁਰਮਾਨੇ ਅਤੇ ਸੰਭਾਵਿਤ ਜੇਲ੍ਹ ਸਮੇਂ ਵਿੱਚ ਕੋਈ ਫ਼ਰਕ ਪਵੇਗਾ।