13.8 C
Vancouver
Friday, June 21, 2024

ਟਰੱਕਿੰਗ ਅਤੇ ਮਾਰਕਿਟ ਕਨਸੈਪਟ

ਟਰੱਕਿੰਗ ਅਜੋਕੀ ਆਰਥਿਕਤਾ ਦਾ ਇਕ ਮਹੱਤਵ ਪੂਰਨ ਅੰਗ ਹੈ। ਅੱਜ ਦੇ ਔਕੜਾਂ ਭਰੇ ਆਰਥਕ ਸੰਕਟ ਸਮੇਂ ਦੂਜੇ ਉਦਯੋਗਾਂ ਵਾਂਗ ਟਰੱਕ ਉਦਯੋਗ ਵੀ ਆਪਣੀ ਹੋਂਦ ਲਈ ਚਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕਿਸੇ ਵੀ ਧੰਦੇ ਵਿੱਚ ਆਪਣੇ ਲਾਭ ਅੰਸ਼ ਨੂੰ ਬਣਾਈ ਰੱਖਣ ਜਾਂ ਵਧਾਉਣ ਦਾ ਇਕ ਮੁਖ ਸਾਧਨ ਮਾਰਕਿਟ ਦੇ ਸਹੀ ਖੇਤਰ ਨੂੰ ਟਾਰਗਟ ਕਰਨਾ ਹੁੰਦਾ ਹੈ। ਬਜ਼ਾਰ ਦੀ ਵੰਡ ਇਕ ਅਜਿਹਾ ਢੰਗ ਹੈ ਜਿਸ ਨਾਲ ਅਸੀਂ ਉਪਭੋਗਤਾ ਅਨੁਸਾਰ ਵਰਗੀਕਰਨ ਗਰੁਪ ਬਣਾ ਲੈਂਦੇ ਹਾਂ। ਹਰ ਸੈਗਮੈਂਟ ਦੇ ਉਪਭੋਗਤਾਵਾਂ ਵਿੱਚ ਕਈ ਸਮਾਨਤਾਵਾਂ ਵੀ ਹੁੰਦੀਆਂ ਹਨ ਜੋ ਉਹਨਾਂ ਨੂੰ ਇਕ ਗਰੁਪ ਵਜੋਂ ਪਹਿਚਾਣ ਪ੍ਰਦਾਨ ਕਰਦੀਆਂ ਹਨ। ਬਜ਼ਾਰ ਦੀ ਵੰਡ ਲਈ ਅਸੀਂ ਕਈ ਫੈਕਟਰਜ਼ ਦੀ ਵਰਤੋਂ ਕਰ ਸਕਦੇ ਹਾਂ ਜਿਵੇ:
1. ਡੈਮੋਗਰਾਫੀ (ਉਮਰ, ਪਰਿਵਾਰ ਦਾ ਅਕਾਰ, ਧੰਦੇ ਆਦਿ)
2. ਭੂਗੋਲਿਕ ਪ੍ਰਸਥਿਤੀ (ਪ੍ਰਾਂਤ, ਦੇਸ਼, ਖੇਤਰ ਆਦਿ)
3. ਸੁਭਾਅ (ਵਸਤੂ ਦਾ ਗਿਆਨ, ਵਸਤੂ ਦੀ ਵਰਤੋਂ, ਝੁਕਾ, ਹੁੰਗਾਰਾ ਆਦਿ)
4. ਮਾਨਸਿਕਤਾ (ਜੀਵਨ ਢੰਗ, ਕਦਰਾਂ ਕੀਮਤਾਂ, ਪਰਸਨੈਲਿਟੀ ਆਦਿ)
ਕੋਈ ਵੀ ਧੰਦਾ ਮੰਗ ਕਰਦਾ ਹੈ ਕਿ ਫੈਸਲਾ ਲੈਣ ਤੋਂ ਪਹਿਲਾਂ ਮਾਰਕਿਟ ਦੇ ਵੱਖਰੇ ਵੱਖਰੇ ਸੰਗਮੈਂਟਸ ਦੀਆਂ ਲੋੜਾਂ ਅਤੇ ਇੱਛਾਵਾਂ ਦੀ ਪੜਚੋਲ ਕਰ ਲਈ ਜਾਵੇ। ਇਸ ਕਾਰਜ ਲਈ ਕਿਸੇ ਵੀ ਕੰਪਨੀ ਨੂੰ ਹੇਠ ਲਿਖੀਆ ਗੱਲਾਂ ਦਾ ਧਿਆਨ ਰੱਖਣਾ ਪਵੇਗਾ:-
1. ਬਜ਼ਾਰ ਜਾਂ ਬਜ਼ਾਰ ਦਾ ਟਾਰਗਟ ਕੀਤਾ ਸੈਗਮੈਂਟ ਵਪਾਰ ਦੀ ਪਹੁੰਚ ਅੰਦਰ ਹੋਵੇ।
2. ਹਰ ਸੈਗਮੈਂਟ ਦਾ ਅਕਾਰ ਐਨਾ ਕੁ ਜ਼ਰੂਰ ਹੋਵੇ ਕਿ ਉਸ ਕੋਲ ਠੋਸ ਗਾਹਕ ਅਧਾਰ ਹੋਵੇ।
3. ਬਜ਼ਾਰੀਕਰਨ ਲਈ ਹਰ ਸੈਗਮੈਂਟ ਦੀ ਵਖਰੀ ਯੋਜਨਾ ਹੋਵੇ।
ਵੱਡੀਆਂ ਕੰਪਨੀਆਂ ਆਪਣੇ ਬਜ਼ਾਰ ਦੀ ਵੰਡ ਡੂੰਘੀ ਖੋਜ ਅਤੇ ਸਰਵੇ ਉਪਰੰਤ ਕਰਦੀਆਂ ਹਨ। ਪਰ ਅਜਿਹੀ ਮਹਿੰਗੀ ਖੋਜ/ਸਰਵੇ ਛੋਟੀ ਕੰਪਨੀ ਦੇ ਵੱਸ ਦੀ ਗੱਲ ਨਹੀਂ ਹੁੰਦੇ। ਛੋਟੀਆਂ ਕੰਪਨੀਆਂ ਆਪਣੀ ਮਾਰਕਿਟ ਦੀ ਵੰਡ ਬਾਰੇ ਗਿਆਨ ਪ੍ਰਾਪਤ ਕਰਨ ਲਈ ਹੇਠ ਲਿਖੇ ਸਾਧਨ ਵਰਤ ਸਕਦੀਆਂ ਹਨ:-
1. ਵਪਾਰਿਕ ਐਸੋਸੀਏਸ਼ਨਜ਼ ਦੀਆਂ ਪਬਲੀਕੇਸ਼ਨਜ਼
2. ਮੁਢਲੀਆਂ ਖੋਜ ਪਬਲੀਕੇਸ਼ਨਜ਼
3. ਵਪਾਰ, ਖੇਤਰੀ ਅਸਮਾਨਤਾਵਾਂ, ਭਾਸ਼ਾਵਾਂ, ਆਮਦਨ ਦੀ ਵੰਡ ਬਾਰੇ ਸਰਕਾਰੀ ਅੰਕੜੇ
4. ਗੈਰ ਰਸਮੀ ਸਰਵੇ ਆਦਿ
ਮਾਰਕਿਟ ਨੂੰ ਛੋਟੇ ਸੈਗਮੈਂਟਸ ਵਿੱਚ ਵੰਡਣ ਦੇ ਕਈ ਕਾਰਣ ਹੁੰਦੇ ਹਨ। ਜਦ ਕਦੇ ਵੀ ਮਾਰਕਿਟ ਵਿੱਚ ਮਹੱਤਵ ਪੂਰਨ ਤਬਦੀਲੀ ਆਉਂਦੀ ਹੈ ਤਾਂ ਕੰਪਨੀ ਮੰਡੀ ਨੂੰ ਖਾਸ ਸੈਗਮੈਂਟਸ/ਗਰੁਪਸ ਵਿੱਚ ਵੰਡ ਲੈਂਦੀ ਹੈ ਜਿਸ ਨਾਲ ਉਸਨੂੰ ਆਪਣੀ ਵਸਤੂ ਵੇਚਣੀ ਆਸਾਨ ਹੋ ਜਾਂਦੀ ਹੈ, ਉਸਨੂੰ ਗਾਹਕਾਂ ਦੇ ਝੁਕਾ ਦਾ ਗਿਆਨ ਮਿਲਦਾ ਹੈ ਅਤੇ ਕੰਪਨੀ ਆਪਣੇ ਬਜ਼ਾਰੀਕਰਨ ਦੇ ਸਾਧਨਾਂ ਦੀ ਸੁਯੋਗ ਵਰਤੋਂ ਕਰ ਲੈਂਦੀ ਹੈ।
ਮਾਰਕਿਟ ਵੰਡ (ਸੈਗਮੈਂਟੇਸ਼ਨ) ਦੇ ਕੁਝ ਨਿਯਮ:-
1. ਕੰਪਨੀ ਦੀ ਸੈਗਮੈਂਟ ਬਾਰੇ ਵਿਆਖਿਆ ਸਪੱਸ਼ਟ ਅਤੇ ਨਿਸ਼ਚਤ ਹੋਵੇ।
2. ਮਾਰਕਿਟ ਸੈਗਮੈਂਟ ਦੀ ਪਹਿਚਾਣ ਤੱਥਾਂ ਤੇ ਅਧਾਰਤ ਹੋਵੇ।