14.3 C
Vancouver
Wednesday, September 18, 2024

“ਜੇ ਮੈਨੂੰ ਇੱਕ ਦਰੱਖਤ ਕੱਟਣ ਲਈ ਅੱਠ ਘੰਟੇ ਦਾ ਸਮਾਂ ਦਿੱਤਾ ਜਾਵੇ, ਮੈਂ ਪਹਿਲੇ ਛੇ ਘੰਟੇ ਸਿਰਫ਼ ਆਪਣਾ ਕੁਹਾੜਾ ਤਿੱਖ਼ਾ ਕਰਨ ਤੇ ਲਾਵਾਂਗਾ”

Axe

 

ਐਬਰਾਹਿਮ ਲਿੰਕਨ  ਦੇ ਕਹੇ ਇਹ ਸ਼ਬਦ “ਜੇ ਮੈਨੂੰ ਇੱਕ ਦਰੱਖਤ ਕੱਟਣ ਲਈ ਅੱਠ ਘੰਟੇ ਦਾ ਸਮਾਂ ਦਿੱਤਾ ਜਾਵੇ, ਮੈਂ ਪਹਿਲੇ ਛੇ ਘੰਟੇ ਸਿਰਫ਼ ਆਪਣਾ ਕੁਹਾੜਾ ਤਿੱਖ਼ਾ ਕਰਨ ਤੇ ਲਾਵਾਂਗਾ” ਅਕਸਰ ਹੀ ਲੋਕਾਂ ਦੇ ਮੂਹੋਂ ਸੁਣੇ ਜਾ ਸਕਦੇ ਹਨ, ਕੁੱਝ ਕੁ ਲੋਕ ਅੱਠ ਦੀ ਬਜਾਏ ਛੇ ਘੰਟੇ ਵੀ ਕਹਿੰਦੇ ਹਨ। ਜੋ ਵੀ ਹੋਵੇ ਪਰ ਮਤਲਬ ਸਿਰਫ਼ ਐਨਾ ਹੀ ਹੈ ਕਿ ਤੁਹਾਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੀ ਤਿਆਰੀ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ। ਇਸ ਤਰਾਂ ਦੀਆਂ ਹੋਰ ਵੀ ਕਈ ਕਹਾਵਤਾਂ ਹਨ, ਕੱਟੋ ਇੱਕ ਵਾਰ ਪਰ ਮਿਣ ਦੋ ਵਾਰ ਲਵੋ ਅਤੇ ਇੱਕ ਔਂਸ ਦਾ ਪਰਹੇਜ਼ ਇੱਕ ਪੌਂਡ ਦੇ ਇਲਾਜ ਨਾਲੋਂ ਚੰਗਾ ਹੈ।
ਮੇਰਾ ਪਿਛੋਕੜ ਪੜ੍ਹਾਉਣ ਵਾਲਾ ਹੋਣ ਕਰਕੇ ਮੈਂ ਵੀ ਇਹੀ ਕਹਾਂਗਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰਾਂ ਸਮਝ ਲਵੋ ਅਤੇ ਲੋੜੀਂਦੀ ਟ੍ਰੇਨਿੰਗ ਲਵੋ। ਜੇ ਅਸੀਂ ਟਰੱਕਿੰਗ ਦੀ ਗੱਲ ਵੀ ਕਰੀਏ ਤਾਂ ਰੂਲ ਕੋਈ ਵੱਖਰੇ ਨਹੀਂ ਹਨ। ਜੇ ਕੋਈ ਅੱਜ ਟਰੱਕਿੰਗ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਵਧੀਆ ਡਰਾਈਵਿੰਗ ਸਕੂਲ ਤੋਂ ਢੁਕਵੀਂ ਟ੍ਰੇਨਿੰਗ ਲੈ ਕੇ ਹੀ ਲਾਈਸੈਂਸ ਪ੍ਰਾਪਤ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਸਮਾਂ ਅਤੇ ਪੈਸੇ ਥੋੜੇ ਵੱਧ ਲੱਗਣ ਪਰ ਇਸ ਤਰ੍ਹਾਂ ਕਰਨ ਨਾਲ ਬਾਅਦ ਵਿੱਚ ਤੁਹਾਨੂੰ ਬਹੁੱਤ ਸੌਖ਼ ਹੋਵੇਗੀ, ਤੁਹਾਡਾ ਸਮਾਂ, ਪੈਸਾ, ਜਾਨ ਅਤੇ ਦੂਸਰਿਆਂ ਦੀ ਜਾਨ ਬਚ ਸਕਦੀ ਹੈ। ਜੇ ਤੁਸੀਂ ਲੋਡ ਚੱਕਿਆ ਹੈ ਤਾਂ ਤੁਰਨ ਤੋਂ ਪਹਿਲਾਂ ਰੂਟ ਪਲ਼ੈਨ ਕਰਨ ਨਾਲ ਤੁਸੀਂ ਰਾਹ ਵਿੱਚ ਖ਼ੱਜ਼ਲ ਖ਼ੁਆਰ ਨਹੀਂ ਹੋਵੋਂਗੇ।
ਕਨੇਡਾ ‘ਚ ਟਰੱਕ ਚਲਾਉਂਣ ਵੇਲੇ ਮੈਂ ਇਹ ਦੇਖ਼ਿਆ ਕਿ ਮੇਰੇ ਸਵੇਰ ਵੇਲੇ ਢੁਕਵੀਂ ਪਰੀ ਇੰਸਪੈਕਸ਼ਨ ਤੇ ਲਾਏ 15-20 ਮਿੰਟ ਮੈਨੂੰ ਸਾਰੀ ਦਿਹਾੜੀ ਸੌਖ਼ਾ ਰੱਖ਼ਦੇ ਸਨ। ਮਨ ਦੀ ਸ਼ਾਂਤੀ, ਸੇਫ਼ਟੀ ਅਤੇ ਇੰਨਫੋਰਸਮਿੰਟ ਅਫ਼ਸਰ ਤੋਂ ਬਚਾ ਲਈ ਸਹਾਈ ਹੁੰਦੇ ਸਨ। ਦੂਸਰੇ ਪਾਸੇ ਅਜਹਿਆ ਨਾ ਕਰਨ ਵਾਲੇ ਡਰਾਇਵਰਾਂ ਦੀ ਖ਼ੱਜ਼ਲ ਖ਼ਆਰੀ, ਟਿੱਕਟ ਅਤੇ ਟਰੱਕ  ਟੋਅ ਹੁੰਦੇ ਵੀ ਦੇਖੇ ਹਨ।ਜੋ ਵੀ ਕਰੋ, ਕ੍ਰਿਪਾ ਕਰ ਕੇ ਉਸਦੀ ਪਹਿਲਾਂ ਪੂਰੀ ਤਿਆਰੀ ਜਰੂਰ ਕਰੋ।
ਇਸਦੇ ਨਾਲ ਹੀ ਮੈਂ ਸਾਡੀ ਅਮਰੀਕਨ ਟੀਮ ਨੂੰ ਵੀ ਵਧਾਈ ਦੇਣੀ ਚਾਹੁੰਦਾ ਹਾਂ ਜਿਸ ਨੇ ਕੈਲੀਫ਼ੋਰਨੀਆਂ ਦੇ ਸੈਂਟਰਲ ਵੈਲੀ ਇਲਾਕੇ ਵਿੱਚ ਟਰੱਕ ਸ਼ੋਅ ਕਰਾਉਣ ਦੀ ਹਿੰਮਤ ਦਿਖ਼ਾਈ ਹੈ। ਕੰਮ ਵੱਡਾ ਹੋਣ ਕਰਕੇ ਤਿਆਰੀ ਕਰਨ ਨੂੰ ਤਕਰੀਬਨ ਅੱਠ ਮਹੀਨੇ ਦਾ ਸਮਾਂ ਲੱਗਿਆ ਅਤੇ ਅਖ਼ੀਰ ਨੂੰ ਇਸ ਨੂੰ ਅਨਾਊਂਸ ਕਰ ਦਿੱਤਾ। ਅਸੀਂ ਆਪਣੇ ਬਿਜ਼ਨਸ ਸਪਾਂਸਰਾਂ ਅਤੇ ਪਾਠਕਾਂ ਦਾ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ  ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਇਸ ਸ਼ੋਅ ਨੂੰ ਕਾਮਯਾਬ ਕਰਨ ਲਈ ਆਪਣੀ ਪੂਰੀ ਮਿਹਨਤ ਲਾਵਾਂਗੇ। ਜ਼ੋਰ ਨਾਲੋਂ ਦਿਮਾਗ ਨਾਲ ਕੰਮ ਕਰੋ, ਅਨੰਦ ਮਾਣੋਂ, ਪ੍ਰਮਾਤਮਾਂ ਟਰੱਕਾਂ ਵਾਲਿਆਂ ਦੇ ਸਿਰ ਤੇ ਹਮੇਸ਼ਾਂ ਹੱਥ ਰੱਖ਼ੇ।