ਮੂਲ ਲੇਖਕ: ਜੀ. ਰੇਅ ਗੌਂਫ, CD
ਇਹ ਇੱਕ ਹੋਰ ਮੁੱਦਾ ਹੈ ਜਿੱਥੇ 90/10 ਵਾਲਾ ਨਿਯਮ ਲਾਗੂ ਹੁੰਦਾ ਹੈ। ਉਦਯੋਗ ਦੇ 10 ਪ੍ਰਤੀਸ਼ਤ ਲੋਕ, ਜੋ ਸੋਚਦੇ ਹਨ ਕਿ ਉਨ੍ਹਾਂ ‘ਤੇ ਨਿਯਮ ਲਾਗੂ ਹੀ ਹੁੰਦੇ, ਉਹ ਲੋਕ ਹੀ ਬਾਕੀ ਦੇ ਨੱਬੇ ਪ੍ਰਤੀਸ਼ਤ ਲੋਕਾਂ ‘ਤੇੇ ਗੈਰ-ਵਾਜਬ ਨਿਯਮ ਲਾਗੂ ਹੋਣ ਦਾ ਕਾਰਨ ਬਣਦੇ ਹਨ।
ਮੈਂ ਹਾਲ ਹੀ ਵਿੱਚ ਟਰੱਕ ਸ਼ੋਅ ਖਤਮ ਹੋਣ ਤੋਂ ਬਾਅਦ ਔਟਵਾ ਆਪਣੇ ਘਰ ਚਲਾ ਗਿਆ। ਮੈਂ ਕਈ ਕਾਰਨਾਂ ਕਰਕੇ 401/416 ਰੂਟ ਦੀ ਵਰਤੋਂ ਨਹੀਂ ਕਰਦਾ, ਮੁੱਖ ਕਾਰਨ ਜਿਸ ਲਈ ਹੀ ਮੈਂ ਹਾਈਵੇਅ 7 ਦੀ ਵਰਤੋਂ ਕਰਦਾ ਹਾਂ, ਕਿਉਂਕਿ ਇਸ ਦੀ ਘੱਟ ਸਪੀਡ ਲਿਮਿਟ ਹੋਣ ਕਰਕੇ ਮੇਰੀ ਗੈਸ ਖ਼ਪਤ ‘ਚ ਕਾਫੀ ਬੱਚਤ ਹੋ ਜਾਂਦੀ ਹੈ। ਇਸ ਹਾਈਵੇਅ ‘ਤੇ ਮੈਨੂੰ ਯਾਤਰਾ ਕਰਨ ‘ਚ ਸਿਰਫ ਕੁੱਝ ਮਿੰਟ ਹੀ ਵੱਧ ਲੱਗਦੇ ਹਨ, ਪਰ ਮੈਂ ਜਲਦਬਾਜ਼ੀ ਵਿੱਚ ਨਹੀਂ ਹੁੰਦਾ। ਦੂਜਾ, ਮੇਰੇ ਵਾਹਨ ‘ਤੇ ਤੇਜ਼ ਹਵਾ ਦੇ ਸ਼ੋਰ ਸ਼ਰਾਬੇ ਨਾਲ ਬਹੁਤ ਪ੍ਰਭਾਵ ਪੈਂਦਾ ਹੈ। ਆਮ ਤੌਰ ‘ਤੇ ਝੀਲ ਤੋਂ ਦੂਰ ਹਵਾ ਘੱਟ ਹੁੰਦੀ ਹੈ, ਇਸ ਲਈ ਮੈਂ ਸ਼ਾਂਤ ਰਸਤੇ ਨੂੰ ਤਰਜੀਹ ਦਿੰਦਾ ਹਾਂ। ਮੈਂ ਸਪੀਡ ਲਿਮਿਟ ਨੂੰ ਸਪੀਡੋਮੀਟਰ ‘ਤੇ ਸਪੀਡ ਵੇਖ ਕੇ ਨਹੀਂ ਬਲਕਿ ਆਪਣੇ ਘਫਸ਼ ‘ਤੇ ਦਰਸਾਈ ਜਾਂਦੀ ਸਪੀਡ ਅਨੁਸਾਰ ਗੱਡੀ ਚਲਾਉਂਦਾ ਹਾਂ। ਜਦੋਂ ਮੈਂ ਕਰ ਸਕਦਾ ਹਾਂ, ਮੈਂ ਕਰੂਜ਼ ਕੰਟਰੋਲ ਦੀ ਵਰਤੋਂ ਕਰਦਾ ਹਾਂ। ਇਸ ਵੱਡੇ 454 ਸ਼ੈਵੀ ਦੇ ਇੰਜਣ ਦੀ ਬਹੁਤ ਗੈਸ ਪੀਣ ਤੋਂ ਬਾਅਦ ਵੀ ਪਿਆਸੇ ਹੀ ਰਹਿਣ ਦੀ ਆਦਤ ਹੈ। ਮੈਂ ਇਹ ਸਭ ਕੁੱਝ ਦੱਸ ਕੇ ਇਹ ਦੱਸਣ ਦਾ ਯਤਨ ਕਰ ਰਿਹਾ ਹਾਂ ਕਿ ਹਾਈਵੇਅ 7 ‘ਤੇ ਹੋਰ ਕੋਈ ਵੀ ਇਸ ਹਾਈਵੇਅ ਦੀ ਸਪੀਡ ਲਿਮਟ ਦੀ ਪਾਲਣਾ ਨਹੀਂ ਕਰਦਾ ਅਤੇ ਇਸ ਨੂ ਲਾਗੂ ਕਰਨ ਲਈ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਹਰ ਆਕਾਰ ਅਤੇ ਵੱਖਰੀ ਦਿੱਖ ਵਾਲੇ ਵਾਹਨ ਮੈਨੂੰ ਪਾਸ ਕਰ ਰਹੇ ਸਨ, ਭਾਵੇਂ ਇਹ ਕਰਨਾ ਸੁਰੱਖਿਅਤ ਸੀ ਜਾਂ ਨਹੀਂ। ਦੋਹਰੀਆਂ ਲਾਈਨਾਂ ਦਾ ਕੋਈ ਮਤਲਬ ਨਹੀਂ ਸੀ।
ਇਹ ਸਭ ਕਹਿਣ ਦਾ ਮਤਲਬ ਇਹ ਹੈ, ਟ੍ਰੈਫਿਕ ਉਲੰਘਣਾਵਾਂ ਕਰਨ ਕਰਕੇ ਹੋਣ ਵਾਲੇ ਇਨ੍ਹਾਂ 10% ਲੋਕਾਂ ਲਈ ਸਿਰਫ ਇੱਕ ਮਜ਼ਾਕ ਹੀ ਹਨ ਜੋ ਨਾ ਤਾਂ ਨਿਯਮਾਂ ਦੀ ਅਤੇ ਨਾ ਹੀ ਉਨ੍ਹਾਂ 90% ਲੋਕਾਂ ‘ਚੋਂ ਬਹੁਤ ਸਾਰੇ ਜੋ ਨਿਯਮਾਂ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਕੋਈ ਵੀ ਪ੍ਰਵਾਹ ਨਹੀਂ ਕਰਦੇ । ਇਹ ਸਾਡੇ ਉਦਯੋਗ ‘ਚ ਇਹ ਬਹੁਤ ਸਾਰੇ ਭੈੜੇ ਮਸਲਿਆਂ ‘ਚੋਂ ਇਹ ਸਰਿਆਂ ਤੋਂ ਵੱਡਾ ਮਸਲਾ ਨਹੀਂ ਹੈ।
ਜੁਰਮਾਨੇ 90% ਲੋਕਾਂ ਨੂੰ ਇਹ ਨਿਯਮਾਂ ਦੀ ਪਾਲਣਾ ਕਰਨ ਲਈ ਹੱਲਾਸ਼ੇਰੀ ਦੇਣ ਦਾ ਕਿ ਅਤੇ ਉਨ੍ਹਾਂ 10% ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇੱਕ ਤਰੀਕਾ ਹੈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਵਾਧੂ ਭੁਗਤਾਨ ਕਰਨ ਦਿਓ, ਗੱਲ ਇਹ ਹੈ ਕਿ 10% ਇੱਕ ਵਿਅਕਤੀਗਤ ਚਾਰਜ ਲਈ ਜੁਰਮਾਨੇ ਨੂੰ ਸਮਝਦਾ ਹੈ ਕਿ ਬੱਸ “ਘੱਟ ਸਮਾਂ ਵੱਧ ਪੈਸੇ ਬਣਾਉਂਣ ਦਾ ਤਰੀਕਾ” ਹੀ ਮੰਨਿਆ ਜਾਂਦਾ ਹੈ। ਜੋ ਦਸ ਪ੍ਰਤੀਸ਼ਤ ਲੋਕ ਇਹ ਕਹਿੰਦੇ ਹਨ ਕਿ “ਘੱਟ ਸਮਾਂ ਵੱਧ ਪੈਸੇ” ਉਨ੍ਹਾਂ ਤੋਂ ਬਦਲਾ ਲੈਣ ਲਈ ਉਨ੍ਹਾਂ ਵੱਧ ਜੁਰਮਾਨੇ ਕਰਨੇ ਜਾਣੇੇ ਚਾਹੀਦੇ ਹਨ ਕਿ ਉਹ ਇਸ ਜੁਰਮਾਨੇ ਦੀ ਰਕਮ ਦੇ ਭਾਰ ਨਾਲ ਕੁਚਲੇ ਹੀ ਜਾਣ ਅਤੇ ਨਿਯਮਾ ਨੂੰ ਇਸ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ “ਘੱਟ ਸਮਾਂ ਵੱਧ ਪੈਸੇ” ਕਹਿਣ ਦਾ ਮੌਕਾ ਹੀ ਨਾ ਮਿਲ਼ੇ। ਪਰ ਅਜਿਹਾ ਕਦੇ ਨਹੀਂ ਹੋਣ ਵਾਲਾ, ਕਿਉਂਕਿ ਸਾਡੀਆਂ ਸਰਕਾਰਾਂ ਨਿਯਮਾਂ ਨੂੰ ਲਾਗੂ ਕਰਨ ਲਈ ਸਿਰਫ ਉੱਨੇ ਅਫਸਰਾਂ ਦੀ ਹੀ ਨਿਯੁਕਤੀ ਕਰਦੀਆਂ ਹਨ ਜਿੰਨੇ ਉਨ੍ਹਾਂ ਦੇ ਇਲਾਕੇ ਦੇ ਵੋਟਰਾਂ ਦੀ ਗਿਣਤੀ ਹੋਵੇ, ਇਸ ਅਨੁਪਾਤ ਦੇ ਫਾਰਮੂਲੇ ਅਨੁਸਾਰ ਹੀ ਕਾਨੂੰਨ ਲਾਗੂ ਕਰਨ ਲਈ ਅਫਸਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ- ਉਹਨਾਂ ਲੋਕਾਂ ਦੀ ਅਨੁਪਾਤ ‘ਤੇ ਬਹੁਤ ਸਾਰੀ ਹੈ, ਜਿਨ੍ਹਾਂ ਦੀ ਉਹ ਸੇਵਾ ਕਰਨ ਜਾ ਰਹੇ ਹਨ। ਉੱਚ ਘਣਤਾ ਵਾਲੇ ਖੇਤਰਾਂ ਵਿੱਚ ਇਹ ਅਨੁਪਾਤ ਸੰਭਵ ਤੌਰ ‘ਤੇ ਕਾਫ਼ੀ ਹੈ ਪਰ ਘੱਟ ਆਬਾਦੀ ਵਾਲੇ ਖੇਤਰਾਂ ਵਿੱਚ ਕਈ ਵਿਅਕਤੀਆਂ ਦੇ ਰਸਤੇ ਡ੍ਰਾਈਵ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਨਿਯੁਕਤ ਕੀਤੇ ਗਏ ਅਫਸਰ ਦੇ ਆਏ ਬਿਨਾਂ ਹੀ ਸਾਰੀ ਉਮਰ ਹੀ ਗੁਜ਼ਰ ਸਕਦੀ ਹੈ।
ਉਸ ਦਸ ਪ੍ਰਤੀਸ਼ਤ ਲਈ ਇਹ ਇੱਕ ਸਮੇਂ ਦਾ ਰਵੱਈਆ ਹੈ ਜੋ ਇਹ ਮੰਨਦੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਇਸ ਤੋਂ ਬਚ ਜਾਣਗੇ, ਜੁਰਮਾਨੇ ਅਰਥਹੀਣ ਜਾਪਦੇ ਹਨ, ਬਾਕੀ 90% ਲਈ ਜੁਰਮਾਨਾ ਬਟੂਏ ‘ਚੋਂ ਪੈਸੇ ਡਿਗ ਜਾਣ ਵਾਂਗ ਹੈ ਪਰ ਬਾਕੀ 90% ਲੋਕਾਂ ਲਈ ਜੁਰਮਾਨੇ ਦਾ ਹੋਣਾ ਨਾ-ਮਾਤਰ ਹੀ ਹੁਦਾ ਹੈ ਅਤੇ ਜਾਂ ਸਾਰੀ ਉਮਰ ਹੁੰਦਾ ਹੀ ਨਹੀਂ। ਮੈਂ ਕਰੀਬ ਚਾਲੀ ਸਾਲਾਂ ਤੱਕ ਟਰੱਕ ਚਲਾਇਆ ਅਤੇ ਕਦੇ ਇੱਕ ਜੁਰਮਾਨਾ ਵੀ ਨਹੀਂ ਹੋਇਆ। ਨਾ ਹੀ ਮੈਨੂੰ ਕਦੇ ਵੀ ਟਿਕਟ ਮਿਲੀ ਹੈ ਤਾਂ ਜੋ ਉਸ ਲਈ ਮੈਨੂੰ ਜੁਰਮਾਨਾ ਭਰਨਾ ਪਿਆ ਹੈ। ਮੈਂ ਨੱਬੇ ਪ੍ਰਤੀਸ਼ਤ ਲੋਕਾਂ ਵਿੱਚੋਂ ਇੱਕ ਹਾਂ। ਇਸ ਲਈ ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਓਨਟਾਰੀਓ ਵਿੱਚ ਰਫਤਾਰ ਦੀ ਸੀਮਾ ਤੋਂ ਵੱਧ 50 ਕਿਲੋਮੀਟਰ ਗੱਡੀ ਚਲਾਉਣ ਲਈ ਜੁਰਮਾਨਾ ਪੰਜ ਅੰਕਾਂ ਦਾ ਹੈ ਅਤੇ ਵਾਹਨ ਜ਼ਬਤ ਹੋ ਸਕਦਾ ਹੈ। ਮੈਂ ਕਦੇ ਵੀ ਪੰਜ ਤੋਂ ਵੱਧ ਕਲਿਕ ਨਹੀਂ ਕਰਾਂਗਾ ਅਤੇ ਸਿਰਫ ਕੁਝ ਸਕਿੰਟਾਂ ਲਈ।
ਬਲੈਕ ਬਾਕਸ ਵਿੱਚ ਪਲੱਗ ਲਗਾ ਕੇ ਰੋਜ਼ਾਨਾ ਆਪਣੇ ਡਰਾਈਵਰਾਂ ਦੀ ਗਤੀ ਦੀ ਨਿਗਰਾਨੀ ਕਰਨ ਵਾਲੀਆਂ ਫਲੀਟਾਂ ਕਦੇ-ਕਦਾਈਂ ਓਵਰਸਪੀਡ ਅਤੇ ਆਦਤਨ ਓਵਰਸਪੀਡ ਵਿੱਚ ਅੰਤਰ ਨੂੰ ਜਾਣਦੀਆਂ ਹਨ ਅਤੇ 10% ਡਰਾਈਵਰਾਂ ਨੂੰ ਰੋਕਣ ਲਈ ਆਪਣੀਆਂ ਕਾਰਪੋਰੇਟ ਪੱਧਰ ਦੀਆਂ ਨੀਤੀਆਂ ਬਣਾ ਸਕਦੀਆਂ ਹਨ।
ਟ੍ਰੈਫਿਕ ਪ੍ਰਬੰਧਨ ਹੀ ਅਜਿਹਾ ਸਥਾਨ ਨਹੀਂ ਹੈ ਜਿੱਥੇ ਜੁਰਮਾਨੇ ਕਾਰੋਬਾਰ ਕਰਨ ਦੀ ਲਾਗਤ ਹੋ ਸਕਦੇ ਹਨ। ਪਾਲਣਾ ਨਾ ਕਰਨ ‘ਤੇ ਮੁੱਦੇ ਮਹਿੰਗੇ ਹੋ ਸਕਦੇ ਹਨ ਅਤੇ ਹੋਣੇ ਵੀ ਚਾਹੀਦੇ ਹਨ। ਸੁਰੱਖਿਆ, ਰੱਖ-ਰਖਾਅ ਦੇ ਮੁੱਦੇ ਵੀ ਬਰਾਬਰ ਮਹਿੰਗੇ ਹੋਣੇ ਚਾਹੀਦੇ ਹਨ। ਉਹਨਾਂ 10% ਨੂੰ ਅੱਡੀ ਤੇ ਲਿਆਉਣ ਲਈ ਇੱਕ ਵਿਧੀ ਹੋਣੀ ਚਾਹੀਦੀ ਹੈ ਅਤੇ ਜਾਪਦਾ ਹੈ ਕਿ ਉਹਨਾਂ ਲਈ ਕੰਮ ਕਰਨ ਵਾਲੀ ਸਿਰਫ ਇਹੋ ਇੱਕ ਵਿਧੀ ਹੀ ਹੈ ਕਿ ਉਹਨਾਂ ਨੂੰ ਜੁਰਮਾਨਾ ਕਰਦੇ ਰਹਿਣਾ ਹੀ ਚਾਹੀਦਾ ਹੈ ਜਦੋਂ ਤੱਕ ਉਹ ਲਾਈਨ ‘ਤੇ ਨਹੀਂ ਅ ਜਾਂਦੇ। ਇਹ 10% ਉਹ ਕੰਪਨੀਆਂ ਵੀ ਹਨ ਜੋ ਪਾਲਣਾ ਦੇ ਮੁੱਦਿਆਂ ਦੀ ਜਾਂਚ ਕਰਨ ਵਾਲੇ ਸੁਵਿਧਾ ਆਡਿਟ ਦੇ ਅਧੀਨ ਹਨ। ਪੇਪਰ ਟ੍ਰੇਲ ਉਹਨਾਂ ਨੂੰ ਆਡਿਟ ਦੇ ਅਧੀਨ ਛੱਡ ਦਿੰਦੇ ਹਨ ਅਤੇ ਆਡਿਟ ਦੌਰਾਨ ਜੁਰਮਾਨੇ ਬੈਕ ਡੇਟ ਤੋਂ ਵੀ ਹੋ ਸਕਦੇ ਹਨ।
ਕਈ ਵਾਰ ਮੈਂ ਕੱੁਝ ਬਹੁਤ ਹੀ ਘਟੀਆ ਕਿਸਮ ਦੇ ਮਾਲਕਾਂ ਲਈ ਵੀ ਕੰਮ ਕੀਤਾ ਹੈ। ਜਦੋਂ ਲੌਗ ਬੁੱਕ ਨਾਂ ਦੀ ਵੀ ਇੱਕ ਚੀਜ਼ ਹੁੰਦੀ ਸੀ, ਤਾਂ ਇੱਕ ਵਾਰ ਮੇਰੇ ਨਾਲ ਘਟੀਆ ਕਿਸਮ ਦਾ ਮਾਲਕ ਸੀ ਜਿਸਨੇ ਮੈਨੂੰ ਮੇਰੀ ਲੌਗ ਬੁੱਕ ਨੂੰ ਬਾਹਰ ਸੁੱਟਣ ਦੀ ਸਲਾਹ ਹੁਕਮ ਦੇਣ ਵਾਗ ਕੀਤੀ। ਤਰਕ ਇਹ ਸੀ ਕਿਉਂਕਿ ਨੋ ਲੌਗ ਬੁੱਕ ਦੀ ਉਲੰਘਣਾ ਲਈ ਜੁਰਮਾਨਾ ਇੱਕ ਪੂਰੀ ਸਹੀ ਤਰ੍ਹਾਂ ਲੌਗ ਬੁੱਕ ਨਾ ਭਰਨ ਕਾਰਨ ਹੋਣ ਵਾਲ਼ੇ ਜ਼ੁਰਮਾਨੇ ਤੋਂ ਘੱਟ ਸੀ। ਹੋ ਸਕਦਾ ਹੈ ਕਿ ਉਹ ਘੱਟ ਤਜਰਬੇਕਾਰ ਡਰਾਈਵਰ ‘ਤੇ ਦਬਾਅ ਪਾ ਸਕਦਾ ਹੋਵੇ ਜਾਂ ਹਰ ਉਸ ਡਰਾਈਵਰ ਨੂੰ ਜੋ ਉਸ ਨਾਲ ਕੰਮ ਕਰਦਾ ਹੋਵੇ, ਉਨ੍ਹਾਂ ‘ਤੇ ਇਸ ਤਰ੍ਹਾਂ ਦਬਾਅ ਪਾਉਣ ‘ਚ ਕਾਮਯਾਬ ਵੀ ਰਹਿ ਚੁੱਕਾ ਹੋਵੇ, ਪਰ ਮੈਂ ਅਜਿਹਾ ਨਹੀਂ ਸੀ। ਮੈਂ ਜਦੋਂ ਸਕੇਲ ‘ਤੇ ਰੁਕਿਆ ਤਾਂ ਮੈਂ ਉਨ੍ਹਾਂ ਨੂੰ ਕੰਪਨੀ ਦਾ ਸੁਰੱਖਿਆ ਸੁਵਿਧਾ ਲਈ ਆਡਿਟ ਦਾ ਸੁਝਾਅ ਦਿੱਤਾ। ਸੁਵਿਧਾ ਆਡਿਟ ਦੇ ਨਤੀਜੇ ਵਜੋਂ ਛੇ ਅੰਕੜੇ ਦਾ ਜੁਰਮਾਨਾ ਹੋਇਆ। ਕੰਪਨੀ ਦੀ MTO ਨੂੰ ਰਿਪੋਰਟ ਕਰਨ ਤੋਂ ਬਾਅਦ, ਮੈਂ ਉਨ੍ਹਾਂ ਦੀ ਨੌਕਰੀ ਛੱਡ ਦਿੱਤੀ ਅਤੇ ਕੋਈ ਹੋਰ ਨੌਕਰੀ ਲੱਭ ਲਈ। ਜ਼ਿੰਦਗੀ ਬਹੁਤ ਛੋਟੀ ਹੈ ਜਿਸ ਲਈ ਕਈ ਵਾਰ ਘਟੀਆ ਅਨਸਰਾਂ ਲਈ ਕੰਮ ਕਰਨਾ ਪੈ ਜਾਂਦਾ ਹੈ। ਉਸ ਘਟੀਆ ਮਾਲਕ ਨੇ ਬੈਂਕਰਪਸੀ ਭਾਵ ਦੀਵਾਲੀਆਪਨ ਕਰਵਾ ਲਿਆ ਅਤੇ ਨਵੇਂ ਨਾਵਾਂ ਹੇਠ ਆਪਣੀ ਘਟੀਆਪਣ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਦਿਆਂ ਹੋਰ ਕੰਪਨੀ ਖੋਲ੍ਹ ਕੇ ਉਸੇ ਤਰ੍ਹਾਂ ਹੀ ਕੰਮ ਕਰਨਾ ਜਾਰੀ ਰੱਖਿਆ। ਮੈਂ ਕੱੁਝ ਤਨਖਾਹਾਂ ਨਾ ਮਿਲਣ ਕਰਕੇ ਪੈਸਿਆਂ ਦਾ ਨੁਕਸਾਨ ਤਾਂ ਕਰਵਾ ਲਿਆ, ਪਰ ਆਪਣੀ ਇੱਜ਼ਤ ‘ਤੇ ਦਾਗ ਨਹੀਂ ਲੱਗਣ ਦਿੱਤਾ। ਡਰਾਈਵਰ, ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਰੁਜ਼ਗਾਰਦਾਤਾ ਇੱਕ ਘਟੀਆ ਨਾ-ਭਰੋਸੇਯੋਗ ਆਦਮੀ ਹੈ, ਤਾਂ ਕੰਪਨੀ ਸੁਵਿਧਾ ਆਡਿਟ ਕਰਨ ਲਈ ਅਧਿਕਾਰੀਆਂ ਨੂੰ ਸ਼ਿਕਾਇਤ ਕਰੋ। ਤੁਹਾਨੂੰ ਸੰਭਾਵਤ ਤੌਰ ‘ਤੇ ਇੱਕ ਨਵੀਂ ਨੌਕਰੀ ਦੀ ਜ਼ਰੂਰਤ ਪੈ ਜਾਵੇ, ਪਰ ਤੁਸੀਂ ਲਗਭਗ ਕਿਤੇ ਵੀ ਰੁਜ਼ਗਾਰ ਪ੍ਰਾਪਤ ਕਰਨ ਯੋਗ ਹੋ, ਪਰ ਘਟੀਆਪਣ ਦੇ ਖੰਭ ਕੱਟ ਦਿੱਤੇ ਜਾਣਗੇ ਅਤੇ ਸ਼ਾਇਦ ਹਮੇਸ਼ਾ ਲਈ।