13.8 C
Vancouver
Friday, June 21, 2024

ਘਰ ਕੰਮ ਅਤੇ ਜੀਵਨ ਦਾ ਸੰਤੁਲਨ

ਟਰੱਕਿੰਗ ਬਿਜ਼ਨਸ ਵਿੱਚ ਕਈ ਪਰਕਾਰ ਦੇ ਆਪਰੇਸ਼ਨ ਹਨ। ਇੱਕ ਲੋਕਲ ਹੈ ਜਿਸ ਵਿੱਚ ਡਰਾਈਵਰ ਨੂੰ ਘਰ ਤੋਂ 100 ਕਿਲੋ ਮੀਟਰ ਤੋਂ ਵੱਧ ਦੂਰ ਨਹੀ ਜਾਣਾ ਪੈਂਦਾ। ਦੂਸਰਾ ਮੀਡੀਅਮ ਦੂਰੀ ਵਾਲਾ ਹੈ ਜਿੱਥੇ ਡਰਾਈਵਰ ਦੇ ਘਰ ਅਤੇ ਕੰਮ ਵਾਲੀ ਥਾਂ ਤੱਕ ਦਾ ਫਾਸਲਾ 800 ਕਿਲੋ ਮੀਟਰ ਤੋਂ ਵਧੇਰੇ ਨਹੀਂ ਹੁੰਦਾ/ਇਹਨਾਂ ਦੋਹਾਂ ਸਥਿਤੀਆ  ਵਿੱਚ ਠੀਕ ਵਿਉਤ ਬੰਦੀ ਨਾਲ ਘਰੇਲੂ ਸੁਖਾਵਾ ਰਹਿ ਸਕਦਾ ਹੈ। ਅਜਿਹੇ ਡਰਾਈਵਰ ਡਿਸਪੈਚਰ ਜਾਂ ਮਾਲਕ ਦੀ ਰਜਾਮੰਦੀ ਨਾਲ ਮਹੱਤਵਪੂਰਨ ਪਰਿਵਾਰਕ ਮੌਕੇ ਮਿਸ ਕਰਨ ਤੋਂ ਬਚ ਜਾਂਦੇ ਹਨ। ਇਹਨਾ ਲਈ ਘਰ ਜਾਂ ਪਰਿਵਾਰ ਪ੍ਰਤੀ ਸਮਾਂ ਕੱਢਣਾ ਆਸਾਨ ਹੁੰਦਾ ਹੈ।
ਇਸ ਤੋਂ ਲੰਬੀ ਦੂਰੀ ਵਾਲੇ ਤੀਸਰੀ ਕਿਸਮ ਦੇ ਡਰਾਈਵਰ ਲਈ ਘਰ ਅਤੇ ਕੰਮ ਵਿੱਚ ਸੰਤੁਲਨ ਚਲਾਉਣਾ ਬਹੁਤ ਔਖਾ ਹੀ ਨਹੀਂ ਸਗੋਂ ਲਗਭਗ ਅਸੰਭਵ ਹੋ ਜਾਂਦਾ ਹੈ।ਲੰਬੀ ਦੂਰੀ ਦੇ ਭਾਰ ਦੀਆ ਵੀ ਕਈ ਕਿਸਮਾ ਹਨ। ਇੱਕ ਤਾ ਹੈ ਇੱਕ ਸ਼ਹਿਰ ਤੋਂ ਦੁਰੇਡੇ ਦੇ ਦੂਜੇ ਸ਼ਹਿਰ ਬਾਰ-ਬਾਰ ਅਤੇ ਇੱਕ ਹੀ ਰੂਟ ਤੇ ਜਾਣਾ/ ਇਸ ਵਿੱਚ ਘਰ ਲਾਗੋਂ ਲੋਡ ਭਰਕੇ ਜਾਣਾ, ਲੋਡ ਉਤਾਰਨਾ ਅਤੇ ਵਾਪਸ ਪਰਤ ਆੳੇੁਣਾ ਹੁੰਦਾ ਹੈ। ਦੂਸਰੇ ਉਹ ਹਨ ਜਿਨ੍ਹਾ ਨੂੰ ਲੋਡ ਉਤਾਰ ਕੇ ਫਿਰ ੳੇੁੱਥੇ  ਹੋਰ ਲੋਡ ਲੈ ਕੇ ਕਿਸੇ ਤੀਸਰੇ ਸਥਾਨ ਵੱਲ ਜਾਣਾ ਪੈਦਾ ਹੈ ਅਤੇ ਜਰੂਰੀ ਨਹੀਂ ਹੁੰਦਾ ਕਿ ਉਹ ਦਿਸ਼ਾ ਘਰ ਵਾਲੇ ਪਾਸੇ ਦੀ ਹੋਵੇ। ਇਹ ਭਾਰ ਵੀ ਆਮ ਤੌਰ ਤੇ 800 ਕਿਲੋ ਮੀਟਰ ਤੋਂ ਵੱਧ ਦੂਰੀ ਦਾ ਹੁੰਦਾ ਹੈ।ਅਜਿਹੇ ਡਰਾਈਵਰ ਨੂੰ ਕਈ ਵਾਰ ਮਹੀਨਾ ਭਰ ਵੀ ਘਰ ਤੋਂ ਦੂਰ ਰਹਿਣਾ ਪੈਂਦਾ ਹੈ। ਇਸ ਤਰ੍ਹਾ ਦੇ ਕੰਮ ਵਿੱਚ ਘਰੇਲੂ ਜੀਵਨ ਬਾਰੇ ਸਹੀ ਯੋਜਨਾ ਬਨਾਉਣੀ ਜਰੂਰੀ ਹੋ ਜਾਂਦੀ ਹੈ।
ਮਹੱਤਵਪੂਰਨ ਪਰਿਵਾਰਕ ਮਿਤੀਆ ਕਾਫੀ ਅਗੇਤੀਆ ਹੀ ਆਪਣੇ ਮਾਲਕ ਨਾਲ ਮਿੱਥ ਲਵੋ। ਜਨਮ ਦਿਨ, ਧਾਰਮਿਕ ਛੁਟੀਆ ਆਦਿ ਬਾਰੇ ਪਹਿਲਾ ਹੀ ਪਤਾ ਹੈ। ਸਮਾਂ ਰਹਿੰਦੇ ਇਹਨਾਂ ਨੂੰ ਮਾਲਕ ਨਾਲ ਵਿਚਾਰ ਕੇ ਯੋਗ ਹੱਲ ਲੱਭਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਕੋਈ ਕੰਮ ਕਰਾਵਾਉਣਾ ਚਾਹੁੰਦਾ ਹੋਵੇ ਪਰ ਉਹ ਸਮਾਂ ਦੇਣਾ ਤੁਹਾਡੇ ਲਈ ਸੰਭਵ ਨਾ ਹੋਵੇ।ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਮ ਕਰਨਾ ਸਵਿਕਾਰ ਕਰ ਲਵੋ। ਤੁਹਾਨੂੰ ਸਿੱਖਣ ਦੀ ਲੋੜ ਹੈ ਕਿ ਕਿਵੇਂ ਗੱਲ ਬਾਤ ਰਾਹੀ ਅਜੇਹੀ ਸਥਿਤੀ ਦਾ ਸੁਖਾਵਾਂ ਹੱਲ ਲੱਭਣਾ ਹੈ। ਜੀਵਨ ਵਿੱਚ ਕੰਪਰੋਮਾਇਜ਼ ਅਤੇ ਨੀਗੋਸ਼ੀਏਸ਼ਨ ਦੋਵੇ ਮਹੱਤਵਪੂਰਨ ਹਨ।ਇਸ ਲਈ ਇਹ ਦੋਵੇ ਕਲਾਵਾਂ ਸਿੱਖੋ।
ਤੁਸੀਂ ਉਹਨਾਂ ਮਾਲਕਾਂ ਨਾਲ ਨਾਤਾ ਜੋੜੀ ਰੱਖਣਾ ਨਹੀਂ ਚਾਹੋਗੇ ਜੋ ਤੁਹਾਡੇ ਜੀਵਨ ਬਾਰੇ ਹਰ ਫੈਸਲਾ ਤੁਹਾਡੇ ਤੇ ਠੋਸਦੇ ਹਨ ਅਤੇ ਤੁਹਾਡੀਆਂ ਨਿੱਜੀ ਜਾਂ ਪਰਿਵਾਰਕ ਇੱਛਾਵਾਂ ਪੂਰੀਆਂ ਨਹੀਂ ਹੋਣ ਦਿੰਦੇ।ਇਸ ਦੇਸ਼ ਵਿੱਚ ਚੰਗੇ ਡਰਾਈਵਰਾਂ ਦੀ ਘਾਟ ਹੈ। ਇਸ ਲਈ ਜੇ ਕਰ ਕੋਈ ਮਾਲਕ ਤੁਹਾਡੇ ਉਦੇਸ਼ਾ ਦੀ ਪੂਰਤੀ ਵਿੱਚ ਰੁਕਾਵਟ ਬਣਦਾ ਹੈ ਤਾਂ ਕੋਈ ਹੋਰ ਲੱਭ ਲਵੋ।
ਸਰਕਾਰ ਦੇ ਕਾਇਦੇ ਕਾਨੂੰਨਾ ਨੇ ਪਿਛਲੇ ਕੁਝ ਸਾਲਾ ਤੋ ਡਰਾਈਵਰਾ ਦੇ ਘਰੇਲੂ ਜੀਵਨ ਨੂੰ ਅਸੁਖਾਵਾ ਬਣਾ ਦਿੱਤਾ ਹੈ।ਸਰਕਾਰ ਦਾ ਤਰਕ ਹੈ ਕਿ ਇਸ ਨਾਲ ਹਾਈਵੇਜ਼ ਸੁਰੱਖਿਅਤ ਬਣਦੇ ਹਨ ਪਰ ਅਸਲ ਵਿੱਚ ਇਹ ਡਰਾਈਵਰਜ ਪੂਲ ਤੇ ਵਧੇਰੇ ਕੰਟਰੋਲ ਲਈ ਬਣਾਏ ਗਏ ਹਨ। ਇਹਨਾ ਸਖਤ ਘਟੀਆ ਜਾਂ ਕਾਇਦੇ-ਕਾਨੂੰਨਾਂ ਕਾਰਨ ਹੀ ਬਹੁਤ ਸਾਰੇ ਸਥਾਨਕ ਘਰੇਲੂ ਡਰਾਈਵਰ ਟਰੱਕਿੰਗ ਕਿੱਤਾ ਛੱਡ ਗਏ ਹਨ। ਇਸ ਨਾਲ ਡਰਾਈਵਰਾ ਦੀ ਬਹੁਤ ਘਾਟ ਹੋ ਗਈ ਹੈ।ਇਸ ਦਾ ਹੱਲ ਵਿਦੇਸ਼ਾ ਵਿੱਚੋ ਡਰਾਈਵਰ ਮੰਗਵਾਉਣਾ ਹੈ। ਮਾਲਕਾ ਦੇ ਮਨ ਵਿੱਚ ਹੈ ਕਿ ਇਹ ਡਰਾਈਵਰ ਘੱਟ ਉਜਰਤ ਤੇ ਰਾਜੀ ਹੋ ਜਾਣਗੇ।
ਹੁਣੇ ਜਿਹੇ ਜਦ ਮੈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਨੂੰ ਡਰਾਈਵ ਕਰ ਰਿਹਾ ਸੀ ਤਾਂ ਮੈ ਇੱਕ ਟਰੇਲਰ ਦੇ ਪਿੱਛੇ ਇਹ ਲਿਖਿਆ ਪੜ੍ਹਿਆ ਕਿ ਜੇ ਤੁਸੀ 34 ਸੈਂਟ ਪ੍ਰਤੀ ਮੀਲ ਪੇਮੈਟ ਤੇ ਡਰਾਈਵ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰ ਤੇ ਕਾਲ ਕਰੋ।ਮੈ ਹੈਰਾਨ ਸੀ ਕਿ ਇਹ ਰੇਟ ਤਾਂ ਮੈ 25 ਸਾਲ ਪਹਿਲਾ ਲੈਂਦਾ ਰਿਹਾ ਹਾਂ। ਭਲਾ ਅੱਜ ਵੀ ਉਹੀ ਰੇਟ ਕਿਵੇਂ ਹੋ ਸਕਦਾ ਹੈ।ਸਰਕਾਰ ਦੇ ਨਵੇਂ ਕਨੂੰਨ ਜੋ ਇੰਡਸਟਰੀ ਦੇ ਮਾਲਕਾਂ ਦਾ ਪੱਖ ਪੂਰਦੇ ਹਨ, ਡਰਾਈਵਰਾਂ ਦੀ 20% ਤੋਂ ਵੱਧ ਹੱਕ ਦੀ ਕਮਾਈ ਨਿਗਲ ਗਏ ਹਨ।
ਜੇਕਰ ਪ੍ਰਤੀ ਮੀਲ ਪੇਮੈਟ ਕਰਨਾ ਹੀ ਇੱਕੋ ਤਰੀਕਾ ਹੈ ਕਿ ਜਿਸ ਰਾਹੀ ਡਰਾਈਵਰ ਤੋਂ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਹੈ ਤਾਂ ਉਸ ਸਮੇ ਨੂੰ ਵੀ ਗਿਣਤੀ ਵਿੱਚ ਲਿਆਉਣ ਚਾਹੀਦਾ ਹੈ ਜਦੋ ਟਰੱਕ ਤਾਂ ਖੜਾ ਹੈ ਪਰ ਉਹ ਆਪ ਭਾਰੀ ਕੰਮ ਕਰ ਰਿਹਾ ਹੈ। ਜਰੂੁਰੀ ਨਹੀਂ ਕਿ ਉਸਦਾ ਡਾਊਨ ਟਾਈਮ ਕੇਵਲ ਘਰ ਵਿੱਚ ਬਤੀਤ ਹੋ ਰਿਹਾ ਹੈ ਜਦੋ ਉਸਨੂੰ ਮਜਬੂਰਨ ਵਿਹਲਾ ਸਮਾਂ ਘਰ ਤੋਂ ਬਾਹਰ ਗੁਜਾਰਨਾ ਪੈਂਦਾ ਹੈ ਤਾਂ ਉਸਨੂੰ ਉਸ ਸਮੇਂ ਲਈ ਵੀ ਕੰਪਨਸੇਟ ਕਰਨਾ ਬਣਦਾ ਹੈ। ਡਰਾਈਵਰਾ ਦੇ ਪੇ ਸਟਰਕਚਰ ਨੂੰ ਨਵੇਂ ਨਿਯਮਾ ਦੀ ਰੋਸਨਿ ਵਿੱਚ ਨਵਿਆਉਣ ਅਤੇ ਦੁਹਰਾਉਣ ਦੀ ਲੋੜ ਹੈ।ਹੋਮ ਟਾਈਮ ਅਤੇ ਉਸ ਟਾਈਮ ਜਦੋਂ ਤੁਸੀ ਟਰੱਕ ਨਹੀਂ ਚਲਾ ਰਹੇ ਬਾਰੇ ਅਗਾਹ ਵਧੂ ਐਂਪਲਾਇਰਜ ਨਾਲ ਗੱਲ-ਬਾਤ ਕੀਤੀ ਜਾ ਸਕਦੀ ਹੈ।ਜੇਕਰ ਕੋਈ ਐਂਪਲਾਇਰ ਟਰਮਜ ਐਂਡ ਕੰਡੀਸ਼ਨਜ ਬਾਰੇ ਗੱਲ-ਬਾਤ ਕਰਨ ਲਈ ਤਿਆਰ ਨਹੀਂ ਹੁੰਦਾ ਤਾਂ ਐਪਲਾਇਰ ਬਦਲ ਕੇ ਉਥੇ ਚਲੇ ਜਾਵੋ ਜੋ ਤੁਹਾਡੇ ਨਾਲ ਸਹਿਮਤ ਹੈ।
ਲਗਭਗ 30 ਸਾਲ ਪਹਿਲਾ ਤੋਂ ਡਰਾਈਵਰ ਯੂਨੀਅਨ ਦੀ ਪਕੜ ਢਿੱਲੀ ਪੈ ਜਾਣ ਕਾਰਨ ਡਰਾਈਵਰਜ ਲਈ ਜਰੂਰੀ ਹੋ ਗਿਆ ਹੈ ਕਿ ਉਹ ਸਿੱਖਣ ਕਿ ਉਹਨਾ ਨੇ ਆਪਣਾ ਐਪਲਾਇਮੈਂਟ ਕਾਂਟਰੈਕਟ ਅਸਰਦਾਰ ਬਨਾਉਣਾ ਹੈ। ਕੇਵਲ ਮਾਲਕ ਦਾ ਸੈੱਟ ਕੀਤਾ ਕਾਂਟਰੈਕਟ ਨਾ ਮੰਨ ਲਵੋ ।ਮਾਲਕ ਨੂੰ ਤੁਹਾਡੀ ਲੋੜ ਹੈ। ਜੇਕਰ ਕਾਟਰੈਕਟ ਤਹਾਡੀਆ  ਲੋੜਾ ਪੂਰੀਆ ਨਹੀਂ ਕਰਦਾ ਤਾਂ ਗੱਲ-ਬਾਤ ਰਾਹੀ ਡੀਲ ਪੱਕੀ ਕਰੋ।ਘੱਟ ਤੋਂ ਘੱਟ ਤੇ ਹੀ ਨਾ ਮੰਨ ਜਾਵੋ-ਖਾਸ ਕਰ ਕਿਸ ਵਕਤ ਜਦੋਂ ਤੁਹਾਨੂੰ ਨਿੱਜੀ ਜਿੰਦਗੀ ਮਾਨਣ ਦੀ ਕੁਰਬਾਨੀ ਦੇਣੀ ਪੈ ਰਹੀ ਹੈ।