17.4 C
Vancouver
Saturday, July 27, 2024

ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ ਦੀ ਟੀ ਆਰ ਯੂ ਟਰੇਲਰ ਅਲਟਰਾ- ਲੋ-ਅਮਿਸ਼ਨ ਸਬੰਧੀ ਚਿਤਾਵਨੀ

ਟੀ ਆਰ ਯੂ ਜਾਂ ਰੀਫਰ ਭਾਵ ਟ੍ਰਾਂਸਪੋਰਟ ਰੈਫਰੀਜੀਰੇਸ਼ਨ ਯੂਨਿਟ ਅਤੇ ਟੀ ਆਰ ਯੂ ( ਜਨਰੇਟਰ ਸੈੱਟ) ਮਾਲਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਨਵੇਂ 2014 ਟਰੇਲਰ ਟੀ ਆਰ ਯੂ ( ਜਨਰੇਟਰ ਸੈੱਟ) ਜਿਹਨਾਂ ‘ਚ 2014 ਦੇ ਬਣੇ ਟੀਅਰ 4iਫਲੈਕਸੀਬਿਲਟੀ ਇੰਜਣ ਹਨ ਲਈ ਜ਼ਰੂਰੀ ਹੈ ਕਿ ਉਹ 31 ਦਸੰਬਰ 2019 ਤੱਕ ਅਲਟਰਾ ਲੋਅ ਅਮਿਸ਼ਨ  TRU (ULETRU)    ਦੀਆਂ ਲੋੜਾਂ ਅਨੁਸਾਰ ਹੋਣ।ਇਸ ਲਈ ਟੀ ਆਰ ਯੂ/ਜਨਰੇਟਰ ਸੈੱਟ ਹੁਣ 2014 ਦਾ ਬਚਦਾ ਸਮਾਂ ਅਤੇ ਹੋਰ 5 ਸਾਲ ਤੱਕ ਹੀ ਕੰਮ ਕਰ ਸਕਣਗੇ।
ਜਦੋਂ ਫਲੈਕਸੀਬਿਲਟੀ ਇੰਜਣ ਬਣੇ ਸਨ ਉਹਨਾ ਦਾ ਅਮਿਸ਼ਨ ਪੱਧਰ ਹੁਣ ਵਾਲਾ ਨਹੀਂ ਹੈ। ਟੀਅਰ 4i ਫਲੈਕਸੀਬਿਲਟੀ ਇੰਜਣ ਦਾ ਪ੍ਰਭਾਵੀ ਸਾਲ 2012 ਹੈ ( ਇਸ ਦੇ ਚਾਲੂ ਹੋਣ ਦਾ ਆਖਰੀ ਸਾਲ) ਜੇ  4i ਟੀਅਰ ਫਲੈਕਸੀਬਿਲਟੀ ਇੰਜਣ ਜੋ 2014 ‘ਚ ਬਣੇ ਹਨ ਨੂੰ ਟੀ ਆਰ ਯੂ/ ਜਨ. ਸੈੱਟ ਦੇ 2014 ਇੰਜਣਾਂ ‘ਚ ਲਾ ਦਿੱਤਾ ਜਾਵੇ, ਕੈਲੇਫੋਰਨੀਆ ਦੇ ਕਨੂੰਨ ਅਨੁਸਾਰ ਇਸ ਦੀ ਪ੍ਰਫੌਰਮੈਂਸ ਸਬੰਧੀ ਲੋੜਾਂ 2012 ‘ਚ ਬਣੇ ਇੰਜਣ ਅਨੁਸਾਰ ਹੀ ਹੋਣਗੀਆਂ ਨਾ ਕਿ ਟੀ ਆਰ ਯੂ/ਜਨ.ਸੈੱਟ ਮਾਡਲ ਦੇ ਸਾਲ ਵਾਲੀਆਂ।
ਇਸ ਦਾ ਨਤੀਜਾ ਇਹ ਨਿਕਲਿਆ ਕਿ ULETRU ਦੇ ਫਲੈਕਸਬਿਲਟੀ ਇੰਜਣ ਜੋ 2014 ‘ਚ ਬਣੇ ਹਨ ਦੀ ਵਰਤੋਂ ਦੀ ਸਟੈਂਡਰਡ ਦੀ ਅੰਤਮ ਮਿਤੀ ਦਸੰਬਰ 2019 ਵਾਲੀ ਹੋਵੇਗੀ ( ਮਾਡਲ ਤੋਂ 7 ਸਾਲ ਬਾਅਦ) ।ਇਸ ਲਈ ਟੀ ਆਰ ਯੂ/ ਜਨ. ਸੈੱਟ ਦੀ ਮੁਨਿਆਦ  5 ਸਾਲ ਜਮ੍ਹਾਂ 2014 ਤੱਕ ਦਾ ਬਾਕੀ ਰਹਿੰਦਾ ਸਮਾਂ ਹੀ ਹੈ।
ਕੈਲੀਫੋਰਨੀਆ ਏਅਰ ਰਿਸੋਰਸ ਬੋਰਡ (ਏ ਆਰ ਬੀ) ਅਨੁਸਾਰ ਟੀ ਆਰ ਯੂ ਨਿਯਮ ਇਹ ਮੰਗ ਕਰਦੇ ਹਨ ਕਿ ਇਸ ਨੂੰ ਬਣਾਉਣ ਵਾਲ਼ੇ ਵਰਤਣ ਵਾਲ਼ੇ ਨੂੰ ਵੇਚਣ ਤੋਂ ਪਹਿਲਾਂ ਇਹ ਸਾਰੀ ਜਾਣਕਾਰੀ ਲਿਖਤੀ ਰੁਪ ‘ਚ ਦੇਣ ਕਿ ਕੀ ਫਲੈਕਸੀਬਿਲਟੀ ਇੰਜਣ ਨਾਲ਼ ਟੀ ਆਰ ਯੂ/ਜਨ. ਸੈੱਟ ਲਾਇਆ ਗਿਆ ਹੈ। ਇਸ ਦੇ ਨਾਲ ਹੀ ਡੀਲਰਾਂ ਨੂੰ ਇਸ ਸਬੰਧੀ ਲਿਖਤੀ ਰੂਪ ‘ਚ ਕਿਹਾ ਜਾਵੇ ਕਿ ਉਹ ਖ੍ਰੀਦਣ ਵਾਲ਼ੇ ਗਾਹਕ ਨੂੰ ਵੇਚਣ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਦੇਣ।
ਕਾਨੂੰਨ ਅਨੁਸਾਰ ਵੇਚਣ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਵੇਚਣ ਤੋਂ ਪਹਿਲਾਂ ਉਹ ਇਹ ਸਾਰੀ ਜਾਣਕਾਰੀ ਦੇਣ।ਇਸ ‘ਚ ਇਹ ਇਹ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ:
1. ਟੀ ਆਰ ਯੂ/ ਜਨ. ਸੈੱਟ ਫਲੈਕਸੀਬਿਲਟੀ ਦੇ ਨਾਲ਼ ਲੱਗਣ ਸਬੰਧੀ ਇਹ ਜਾਣਕਾਰੀ ਕਿ ਜਦੋਂ ਇਹ ਬਣਾਇਆ ਗਿਆ ਸੀ ਉਸ ਸਮੇਂ ਨਾਲੋਂ ਘੱਟ ਸਖਤ ਅਮਿਸ਼ਨ ਸਟੈਂਡਰਡ ਦੇ ਪੱਧਰ ਦਾ ਹੈ।
2. ਫਲੈਕਸੀਬਿਲਟੀ ਇੰਜਣ ਦੇ ਮਾਡਲ ਸਾਲ ਦੀ ਜਾਣਕਾਰੀ ।
3. ਖ੍ਰੀਦਣ ਵਾਲ਼ੇ ਗਾਹਕ ਨੂੰ ਇਹ ਦੱਸਣਾ ਕਿ ਜੇ ਉਹ ਏ ਆਰ ਬੀ ਦੇ ਇਕੁਇਪਮੈਂਟ ਰਜਿਸਟਰੇਸ਼ਨ (ARBER) ਸਿਸਟਮ ਨਾਲ਼ ਰਜਿਸਟਰ ਕਰਵਾਉਣਗੇ ਤਾਂ ਉਨ੍ਹਾਂ ਨੂੰ ਫਲੈਕਸੀਬਿਲਟੀ ਇੰਜਣ ਦੇ ਮਾਡਲ ਦਾ ਚਾਲੂ ਕਰਨ ਦਾ ਸਾਲ ਦੱਸਣਾ ਪਵੇਗਾ ਨਾ ਕਿ ਇਹ ਕਿ ਇਹ ਇੰਜਣ ਕਦੋਂ ਬਣਿਆ ਸੀ।
4.  ਜੇ ਟੀ ਆਰ ਯੂ/ ਜਨ. ਸੈੱਟ ਕੈਲੀਫੋਰਨੀਆ ‘ਚ ਚਲਾਇਆ ਜਾ ਰਿਹਾ ਹੈ ਤਾਂ ਮਾਲਕ ਲਈ ਇਹ ਜ਼ਰੂਰੀ ਹੈ ਕਿ ਉਹ ULETRU ਦੇ ਨਿਯਮਾਂ ਦੀ ਪਾਲਣਾ ਕਰੇ ਭਾਵ ਵਰਤੋਂ ਹੋ ਰਹੇ ਲਈ ਇੰਜਣ ਦੇ ਚਾਲੂ ਹੋਣ ਦੇ 7 ਸਾਲ ਬਾਅਦ। (ਟੀਅਰ 4 ਆਈ ਫਲ਼ੈਕਸੀਬਿਲਟੀ ਇੰਜਣ ਹੋਣ ਦੀ ਸੂਰਤ ‘ਚ ਜੋ 2014 ‘ਚ ਬਣਿਆ 31 ਦਸੰਬਰ 2019 ਤੱਕ)
ਕੈਲੀਫੋਰਨੀਆ ਦੇ ਕਾਨੂੰਨ ਅਨੁਸਾਰ ਇਹ ਵੀ ਹੈ ਕਿ ਜੇ  TRU OEM ਫਲੈਕਸੀਬਿਲਟੀ ਇੰਜਣ ਨਾਲ਼ ਟੀ ਆਰ ਯੂ/ਜਨ.ਸੈੱਟ ਲਾ ਲੈਂਦਾ ਹੈ ਤਾਂ ਉਸ ਨੂੰ ਉਹ ਸਾਰੀ ਜਾਣਕਾਰੀ ਵਾਲਾ ਲੇਬਲ ਲਾਣਾ ਚਾਹੀਦਾ ਹੈ ਜਿਹੜਾ ਕਿ ਇੰਜਣਾਂ ਲਈ ARBER ‘ਚ ਰਜਿਸਟਰ ਹੋਵੇ।
ਟੀਅਰ 4i ਫਲੈਕਸੀਬਿਲਟੀ ਇੰਜਣ ਜਿਹੜੇ 2013 ਦੇ ਅਖੀਰ ‘ਚ ਬਣੇ ਹਨ ‘ਚ 2014 ਦੇ ਪਹਿਲੇ ਕਈ ਮਹੀਨਿਆਂ ਤੱਕ ਟੀ ਆਰ ਯੂ ਜਾਂ ਟੀ ਆਰ ਯੂ /ਜਨ.ਸੈੱਟ ਲਾਏ ਜਾ ਸਕਦੇ ਹਨ ਅਤੇ ਇਨ੍ਹਾਂ ਦੇ ਆਪਰੇਸ਼ਨਲ ਸਮੇਂ ‘ਚ ਵੀ ਕੋਈ ਫਰਕ ਨਹੀਂ ਪੈਂਦਾ ।ਇਹ ਪਹਿਲੀ ਪਾਲਿਸੀ ਅਨੁਸਾਰ ਹੀ ਹੈ। TRU OEM, ਏ ਆਰ ਬੀ ਨੂੰ ਇੰਜਣ ਬਣਨ ਦੇ ਸਾਲ ਦੀ ਜਾਣਕਾਰੀ ਦੇ ਦਿੰਦਾ ਹੈ ਤਾਂ ਕਿ ਉਨ੍ਹਾਂ ਯੂਨਿਟਾਂ ਪਤਾ ਲੱਗ ਸਕੇ।