21.2 C
Vancouver
Sunday, July 21, 2024

ਕੀ ਤੁਸੀਂ ਆਪਣੇ ਟਰੱਕ ਲਈ ਠੀਕ ਰੂਟ ਚੁਣ ਰਹੇ ਹੋ?

By Dara Nagra

ਆਪਣੇ ਬਿਜਨੈਸ ਦੀ ਆਮਦਨ ਵਧਾਉਣ ਲਈ ਮਾਲਕ ਕੋਲ ਦੋ ਢੰਗ ਹੁੰਦੇ ਹਨ।ਇੱਕ ਢੰਗ ਹੁੰਦਾ ਹੈ ਮੰਡੀ ਵਿੱਚ ਪੁਰਾਣੇ ਹਿੱਸੇ ਨੂੰ ਵਧਾਉਣਾ, ਜਿਹੜਾ ਨਵੇਂ ਕਸਟਮਰ ਲੱਭ ਕੇ ਜਾਂ ਪੁਰਾਣੇ ਕਸਟਮਰ ਨੂੰ ਵਧੇਰੇ ਸਹੂਲਤਾਂ ਦੇ ਕੇ ਕੀਤਾ ਜਾ ਸਕਦਾ ਹੈ।ਜਦੋਂ ਤਾਂ ਬਿਜਨੈਸ ਨਵਾਂ ਨਵਾਂ ਹੁੰਦਾ ਹੈ, ਉਦੋਂ ਤਾਂ ਉਪਰੋਕਤ ਢੰਗ ਬਹੁਤ ਸਹੀ ਹੈ ਪਰ ਜਦੋਂ ਬਿਜਨੈਸ ਇੱਕ ਖਾਸ ਲੈਵਲ ਤੇ ਪਹੁੰਚ ਜਾਂਦਾ ਹੈ ਤਾਂ ਫਿਰ ਨਵੀਆਂ ਸੇਵਾਵਾਂ ਦੇਣੀਆਂ ਜਾਂ ਕਸਟਮਰ ਬੇਸ ਵਧਾਉਣਾ ਔਖਾ ਹੋ ਜਾਂਦਾ ਹੈ।ਇਸ ਸਟੇਜ ਤੇ ਦੂਜਾ ਢੰਗ ਲਾਗੂ ਕਰਨਾ ਵਧੇਰੇ ਕਾਰਗਰ ਸਿਧ ਹੁੰਦਾ ਹੈ।  ਦੂਜਾ ਢੰਗ ਹੈ ਆਪਣੇ ਬਿਜ਼ਨੈਸ ਨੂੰ ਵਧੇਰੇ ਸੁਚਾਰੂ ਢੰਗ ਨਾਲ ਚਲਾਉਣਾ।ਜਾਂ ਇੰਜ ਕਹਿ ਲਵੋ ਕਿ ਆਪਣੇ ਖਰਚਿਆਂ ਨੂੰ ਘਟਾਉਣਾ।ਟਰਕਿੰਗ ਬਿਜਨੈਸ ਵਿੱਚ ਲਾਗਤ ਘਟਾਉਣ ਦੇ ਕਈ ਤਰੀਕੇ ਹਨ। ਇਸ ਆਰਟੀਕਲ ਦਾ ਮਨੋਰਥ ਵੀ ਰੂਟ ਆਪਟੀਮਾਈਜੇਸ਼ਨ ਤਕਨੀਕ ਰਾਹੀ ਖਰਚਾ ਘਟਾਉਣਾ ਹੈ।
ਰੂਟ ਸਦ-ਉਪਯੋਗ ਤਿੰਨ ਪ੍ਰਾਪਤੀਆ ਲਈ ਕੀਤਾ ਜਾਂਦਾ ਹੈ:-
1.    ਖਾਲੀ ਮੀਲ ਘਟਾਉਣਾ।
2.    ਪੇਡ ਮੀਲ਼, ਫਿਊਲ ਦੀ ਵਰਤੋਂ ਅਤੇ ਸਰਵਿਸ ਘੰਟਿਆਂ ਵਿੱਚ ਸੁਧਾਰ ਕਰਨਾ।
3.    ਅਗਲੇ ਟਰਿਪ ਬਾਰੇ ਅਗੇਤੀ ਯੋਜਨਾ ਤਿਆਰ ਕਰਨੀ।
ਕਿਸੇ ਵੀ ਟਰਕਿੰਗ ਕੰਪਨੀ ਲਈ ਖਾਲੀ ਜਾਂ ਅਨਪੇਡ ਮੀਲ ਜ਼ਹਿਰ ਸਮਾਨ ਹਨ। ਜਿਹੜੇ ਪਲ ਟਰੱਕ ਬਿਨਾਂ ਲੋਡ ਤੋਂ ਸੜਕ ਤੇ ਚਲਦਾ ਹੈ ਉਹ ਕੰਪਨੀ ਲਈ ਘਾਟਾ ਹੈ।ਇਹ ਘਾਟਾ ਤਤਪਰ ਤਾਂ ਡਰਾਈਵਰ ਦੀ ਤਨਖਾਹ ਜਾਂ ਫਿਊਲ਼ ਦੀ ਵਰਤੋਂ ਦੇ ਰੂਪ ਵਿੱਚ ਹੁੰਦਾ ਹੈ ਅਤੇ ਲੰਬੇ ਸਮੇਂ ਵਿੱਚ ਟਰੱਕ ਜਾਂ ਟ੍ਰੇਲਰ ਦੀ ਘਸਾਈ ਦੇ ਰੂਪ ਵਿੱਚ ਹੁੰਦਾ ਹੈ।ਪਰ ਜਦੋਂ ਟਰੱਕ ਦੇ ਰੂਟ ਦਾ ਵਿਸਥਾਰ ਪੂਰਵਕ ਨਕਸ਼ਾ ਬਣਿਆ ਹੋਵੇ ਤਾਂ ਰਸਤੇ ਵਿੱਚੋਂ ਜਾਂ ਨੇੜੇ ਤੋਂ ਖਾਸਾ ਤੇ ਲਾਭਕਾਰੀ ਲੋਡ ਲੱਭਣਾ ਸੌਖਾ ਹੋ ਜਾਂਦਾ ਹੈ।
ਮਾੜੀ ਤਰ੍ਹਾਂ ਪਲੈਨ ਕੀਤਾ ਟਰਿੱਪ ਥਾਂ-ਥਾਂ ਦੇਰੀ ਨੂੰ ਜਨਮ ਦਿੰਦਾ ਹੈ। ਇਸ ਨਾਲ ਡਰਾਈਵਰ ਦਾ ਫਜੂਲ ਖਰਚਾ ਵਧਦਾ ਹੈ, ਫਿਊਲ ਦਾ ਖਰਚਾ ਵਧਦਾ ਹੈ ਅਤੇ ਕਲਾਇੰਟਸ ਦੀਆ ਪੈਨਲਟੀਜ਼ ਵੀ ਭਰਨੀਆ ਪੈਦੀਆਂ ਹਨ।ਜੇਕਰ ਡਰਾਈਵਰ ਨੂੰ ਵਿਸਥਾਰ ਨਾਲ ਦੱਸਿਆ ਹੋਵੇ ਕਿ ਕਿਹੜੇ ਰਸਤੇ ਜਾਣਾ ਹੈ ਅਤੇ ਕਿਹੜੇ ਨਹੀਂ ਤਾਂ ਡਰਾਈਵਰ ਮੰਜ਼ਲ ਤਕ ਪਹੁੰਚਣ ਲਈ ਜ਼ਿਆਦਾ ਡਰਾਈਵ ਕਰ ਸਕੇਗਾ।ਮਾਡਰਨ ਮੈਪਿੰਗ ਸਾਫਟਵੇਅਰ ਸੱਭ ਦਸਦੇ ਹਨ ਕਿ ਟਰੱਕ ਸਟਾਪਸ ਕਿੱਥੇ-ਕਿੱਥੇ ਹਨ, ਸਸਤਾ ਫਿਊਲ ਕਿੱਥੇ ਹੈ, ਟ੍ਰੈਫਿਕ ਰੀਪੋਰਟਸ ਆਦਿ। ਇਸ ਨਾਲ ਬਦਲਵੇਂ ਰੂਟ ਅਪਨਾ ਕੇ ਸਮੇਂ ਅਤੇ ਧਨ ਦੀ ਬੱਚਤ ਕੀਤੀ ਜਾ ਸਕਦੀ ਹੈ।
ਆਦਰਸ਼ਕ ਰੂਟ ਇੱਕ ਲੜੀ ਵਾਂਗ ਹੁੰਦਾ ਹੈ ਜਿਸਦਾ ਅਰੰਭ ਅਤੇ ਅੰਤ ਕੰਪਨੀ ਯਾਰਡ ਵਿੱਚ ਹੋਵੇ ਤਾਂ ਕਿ ਡਲਿਵਰੀ ਕਰਦੇ ਹੀ ਨੇੜੇ ਦੀ ਲੋਕੇਸ਼ਨ ਤੋਂ ਲੋਡ ਪ੍ਰਾਪਤ ਹੋ ਜਾਵੇ। ਟਰੱਕ ਲੋਡ ਲੈਣ ਵੇਲੇ ਡਿਸਪੈਚਰ ਨੂੰ ਅਜੇਹੀਆ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਡੈਸਟੀਨੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਡਰਾਈਵਰ ਲਈ ਅਗਲਾ ਲੋਡ ਉਸੇ ਕਤਾਰ ਵਿੱਚ ਹੋਣਾ ਚਾਹੀਦਾ ਹੈ।
ਕਿਸੇ ਵੀ ਟਰਕਿੰਗ ਕੰਪਨੀ ਲਈ, ਆਪਣੀ ਪ੍ਰਗਤੀ ਮਾਪਣ ਲਈ “ਮਾਈਲਜ਼” ਇੱਕ ਮਹੱਤਵਪੂਰਨ ਪੈਮਾਨਾ ਹੈ। ਟਰੱਕ ਜਿੰਨੇ ਮੀਲ਼ ਵਧੇਰੇ ਚਲਦਾ ਹੈ, ਕੰਪਨੀ ਉਤਨੀ ਹੀ ਵਧੇਰੇ ਕਮਾਈ ਕਰਦੀ ਹੈ।ਦੂਜੇ ਪਾਸੇ ਵਧੇਰੇ ਮੀਲਾਂ ਨਾਲ ਖਰਚਾ ਵੀ ਵਧ ਹੁੰਦਾ ਹੈ।ਮਹਿੰਗੇ ਫਿਊਲ ਹੋਣ ਕਾਰਨ, ਖਾਲੀ ਜਾਂ ਫਾਲਤੂ ਰੂਟ ਤੇ ਜਾਣ ਕਾਰਨ ਕੰਪਨੀ ਖਰਚੇ ਵਧ ਜਾਂਦੇ ਹਨ।ਇਹ ਸਮਾਂ ਹੁੰਦਾ ਹੈ ਜਦੋ ਮਾਈਲਜ਼ ਦੇ ਸਦ ਉਪਯੋਗ ਵਰਗੇ ਸਾਫਟਵੇਅਰ ਤਕਨਾਲੋਜੀ ਦੀ ਲੋੜ ਮਹਿਸੂਸ ਹੁੰਦੀ ਹੈ।ਦੋ ਮੁੱਖ ਅਜਿਹੇ ਸਾਫਟਵੇਅਰ ਵਿਕਰੇਤਾ ਹਨ ਜੋ ਰੂਟ ਸਮੱਸਿਆ ਬਾਰੇ ਸਲਿਉਸ਼ਨਜ਼ ਦਸਦੇ ਹਨ।ਇੱਕ ਹੈ Technologies (www.alk.com) ਅਤੇ ਦੂਸਰੀ ਹੈ Pro Miles (www.promiles.com) ਪਹਿਲੀ ਨਿਊ ਜਰਸੀ ਵਿੱਚ ਪਰਿੰਕਟਨ ਵਿਖੇ ਅਤੇ ਦੂਸਰੀ ਟੈਕਸਾਜ਼ ਵਿੱਚ ਬਰਿੱਜ ਸਿਟੀ ਵਿਖੇ ਸਥਿੱਤ ਹੈ। ਪਹਿਲੀ ਕੰਪਨੀ ਐਲਕ PC*miler software ਲਈ ਮਸ਼ਹੂਰ ਹੈ।ਇਹ ਰੂਟਿੰਗ, ਮਾਈਲੇਜ ਅਤੇ ਮੈਪਿੰਗ ਸਾਫਟਵੇਅਰ ਸਲਿਊਸ਼ਨਜ ਲਈ ਲੀਡਿੰਗ ਕੰਪਨੀ ਹੈ।ਪਰੈਕਟੀਕਲ ਜਾਂ ਛੋਟੇ ਤੋਂ ਛੋਟੇ ਰੂਟ ਪੈਰਾਮੀਟਰਜ਼ ਤੇ ਅਧਾਰਤ ਰੂਟ ਚੁਣਿਆ ਜਾ ਸਕਦਾ ਹੈ।ਇਹ ਘੱਟ ਟੌਲ ਵਾਲੇ, ਨੈਸ਼ਨਲ ਨੈੱਟਵਰਕ, 53’/102’ ਟਰੇਲਰ ਜਾਂ ਖਤਰੇ ਵਾਲੇ ਲੋਡਜ਼ ਆਦਿ ਦੇ ਰੂਟਸ ਬਾਰੇ ਦਸਦਾ ਹੈ।ਇਸ ਵਿੱਚ ਬਰਿੱਜ ਹਾਈਟਸ, ਲੋਡ ਲਿਮਿਟਸ, ਵਨ-ਵੇ-ਰੋਡਜ਼, ਖੱਬੇ ਅਤੇ ਖਤਰਨਾਕ ਮੋੜ ਬੰਦਸ਼ਾਂ, ਸ਼ਹਿਰੀ ਖੇਤਰ ਦੀਆਂ ਸੜਕਾਂ, ਡਿਸਪੈਚ ਲਈ ਮਾਈਲੇਜ਼ ਅਤੇ ਮੈਪਸ, ਟਰਿੱਪ ਦੀ ਲਾਗਤ, ਟਰਿੱਪ ਦਾ ਸਮਾਂ, ਡਰਾਈਵਰ ਦਾ ਮਿਹਨਤਾਨਾ, ਫਿਊਲ ਟੈਕਸ, ਡਰਾਈਵਰ ਲਾਗ ਆਡਿਟਿੰਗ, ਲੋਡ ਪਲੈਨਿੰਗ, ਕੈਰੀਅਰ ਦੀ ਚੋਣ ਆਦਿ ਬਾਰੇ ਸੱਭ ਜਾਣਕਾਰੀ ਪ੍ਰਾਪਤ ਹੈ।
ਪਰੋਮਾਈਲਜ, ਕੰਪਨੀ ਪਰੋਫੈਸ਼ਨਲ ਡਰਾਈਵਰਾਂ ਅਤੇ ਫਲੀਟਸ ਲਈ ਕਮਰਸ਼ੀਅਲ ਵਹੀਕਲ/ਟਰੱਕ ਰੂਟਿੰਗ ਅਤੇ ਮਾਈਲੇਜ ਸਾਫਟਵੇਅਰ ਉਪਲੱਬਧ ਕਰਾਉਂਦਾ ਹੈ।ਇਸ ਵਿੱਚ ਪਤੇ ਦੇ ਅਧਾਰ ਤੇ ਰੂਟ, ਕਸਟਮ ਵਹੀਕਲ ਦੇ ਰੂਪ, ਬੇਸਿਕ ਫਿਊਲ ਦੀ ਖਰੀਦ ਵਿੱਚ ਸੁਧਾਰ ਅਤੇ ਹੋਰ ਬਹੁਤ ਸਾਰੀਆ ਆਪਸ਼ਨਜ਼ ਅਤੇ ਪਰੋਗਰੈਮਜ਼ ਦਾ ਵਰਣਨ ਹੈ।ਸਟੇਟ ਮਾਈਲੇਜ ਸਮਰੀ, ਫੁੱਲ ਕਲਰ ਇੰਟਰ ਐਕਟਿਵ ਮੈਪਸ, ਡਰਾਈਵਰ ਦੀ ਮਾਰਗ ਸੂਚੀ, ਸ਼ਿਪਮੈਟ ਦਾ ਵਿਸ਼ਲੇਸ਼ਣ, ਟਰਿੱਪ ਦੀ ਲਾਗਤ, ਆਈ.ਐਫ.ਟੀ.ਏ ਲਈ ਰੀਪੋਰਟਿੰਗ, ਆਪਸ਼ਨਜ਼ ਅਤੇ ਆਈ ਆਰ.ਪੀ ਰੀਨਿਊਲਜ਼ ਆਦਿ ਕਈ ਪਰਕਾਰ ਦੇ ਲਾਭ ਇਸ ਵਿੱਚ ਹਨ।
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਰੂਟ ਦੇ ਠੀਕ ਉਪਯੋਗ ਨਾਲ ਅਸੀਂ ਅਜੇਹਾ ਐਫੀਸ਼ੈਂਟ ਕਮਰਸ਼ੀਅਲ ਰੂਟ ਲਭ ਸਕਦੇ ਹਾਂ ਜਿਸ ਵਿੱਚ ਡਰਾਈਵਰਾਂ ਲਈ ਵਿਸਥਾਰ ਨਾਲ ਜਾਣਕਾਰੀ ਹੋਵੇ।ਕਿਸੇ ਵੀ ਟਰਕਿੰਗ ਕੰਪਨੀ ਲਈ ਆਪਣੇ ਧੰਦੇ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹਮੇਸ਼ਾਂ ਲਾਹੇਵੰਦ ਹੁੰਦਾ ਹੈ।