20 C
Vancouver
Friday, July 26, 2024

ਕੀ ਟਰੱਕਿੰਗ ਕੰਪਨੀਆਂ ਸੱਚ ਮੁੱਚ ਓਨਰ ਅਪਰੇਟਰਾਂ ਦਾ ਸੋਸ਼ਣ ਕਰ ਰਹੀਆਂ ਹਨ? ਤੁਸੀਂ ਕੀ ਸੋਚਦੇ ਹੋ?

ਪਿਛਲੇ ਕੁੱਝ ਸਮੇਂ ਤੋਂ ਟਰੱਕ ਓਨਰ ਅਪਰੇਟਰ ਰੌਲਾ ਪਾ ਰਹੇ ਹਨ ਕਿ ਉਹ ਘਾਟੇ ਚ’ ਜਾ ਰਹੇ ਹਨ ਅਤੇ ਦਿਨ ਬ ਦਿਨ ਕਰਜ਼ਾਈ ਹੋ ਰਹੇ ਹਨ। ਜੋ ਪੈਸੇ ਕੰਪਨੀਆਂ ਉਹਨਾਂ ਨੂੰ ਪੇ ਕਰ ਰਹੀਆਂ ਹਨ ਉਹਨਾਂ ਨਾਲ ਓਨਰ ਅਪਰੇਟਰਾਂ ਦੇ ਖਰਚੇ ਮਸਾਂ ਪੂਰੇ ਹੁੰਦੇ ਹਨ, ਡੀਜ਼ਲ, ਰਿਪੇਅਰ ਅਤੇ ਹੋਰ ਖਰਚੇ ਲਗਾਤਾਰ ਵਧ ਰਹੇ ਹਨ ਜਦੋਂ ਕੇ ਰੇਟ ਪਹਿਲਾਂ ਜਿੰਨੇ ਹਨ ਜਾਂ ਵਧਣ ਦੀ ਥਾਂ ਘਟ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇੱਕ ਕੰਪਨੀ ਡਰਾਇਵਰ, ਓਨਰ ਅਪਰੇਟਰ ਨਾਲੋਂ ਜਿਆਦਾ ਪੈਸੇ ਕਮਾ ਰਿਹਾ ਹੈ।
ਹਰ ਕੋਈ ਆਪਣਾ ਆਪਣਾ ਪੱਖ ਰੱਖ ਰਿਹਾ ਹੈ। ਕੰਪਨੀਆਂ ਇਸ ਨੂੰ ਰੀਸੈਸ਼ਨ ਦੀ ਮਾਰ ਆਖ ਰਹੀਆਂ ਹਨ ਕਿ ਇਹ ਸਮਾਂ ਕੰਪਨੀਆਂ ਲਈ ਵੀ ਮੁਸ਼ਕਲਾਂ ਭਰਿਆ ਹੈ ਅਤੇ ਅਜਿਹੇ ਵਿੱਚ ਉਹ ਆਪ ਮਸਾਂ ਆਪਣੇ ਖਰਚੇ ਪੂਰੇ ਕਰ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੱਲੋਂ ਓਨਰ ਅਪਰੇਟਰਾਂ ਦਾ ਪੂਰਾ ਖਿਆਲ ਰੱਖ ਰਹੀਆਂ ਹਨ ਅਤੇ ਬਣਦਾ ਪੂਰਾ ਰੇਟ ਅਦਾ ਕਰ ਰਹੀਆਂ ਹਨ।
ਭਾਵੇਂ ਇਹ ਗੱਲ ਸਾਰੀਆਂ ਕੰਪਨੀਆਂ ਤੇ ਲਾਗੂ ਨਹੀਂ ਹੁੰਦੀ ਪਰ ਫੇਰ ਵੀ ਓਨਰ ਅਪਰੇਟਰ ਕੰਪਨੀਆਂ ਤੇ ਦੋਸ਼ ਲਾ ਰਹੇ ਹਨ ਕਿ ਉਹ ਜਾਣ ਬੁੱਝ ਕੇ ਉਹਨਾਂ ਨੂੰ ਘੱਟ ਪੈਸੇ ਅਦਾ ਕਰ ਰਹੀਆਂ ਹਨ, ਬਹੁਤੇ ਇਸ ਦਾ ਕਾਰਨ ਕੰਪਨੀਆਂ ਵੱਲੋਂ ਇੱਕ ਦੂਜੇ ਤੋਂ ਰੇਟ ਕੱਟ ਕੇ ਘੱਟ ਪੈਸਿਆਂ ਤੇ ਕੰਮ ਕਰਨ ਨੂੰ ਮੰਨਦੇ ਹਨ

“ਦੇਸੀ ਟਰਾਕਿੰਗ ਮੈਗ਼ਜੀਨ” ਵਾਲੋਂ ਇਸ ਵਿਸ਼ੇ ਤੇ, ਟਰੱਕਿੰਗ ਨਾਲ ਜੁੜੇ ਵੱਖ ਵੱਖ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਹੋ ਇਸ ਮੁਸ਼ਕਿਲ ਦੇ ਸਹੀ ਕਾਰਣਾਂ ਦਾ ਪਤਾ ਲਗਾਇਆ ਜਾ ਸਕੇ। ਸਾਦਾ ਮਖਸਦ ਟਰੱਕਿੰਗ ਇੰਡਸਟਰੀ ਦੀ ਤਰੱਕੀ ਦੇਖਣਾ ਹੈ ਜਿਸ ਵਿੱਚ ਇਸ ਕਿੱਤੇ ਨਾਲ ਜੁੜਿਆ ਹਰ ਇਨਸਾਨ ਖੁਸ਼ਹਾਲ਼ ਹੋਵੇ ਅਤੇ ਰੱਜ਼ ਕੇ ਖਾਵੇ।

ਤੁਹਾਡੀ ਰਾਇ ਜਨਣ ਲਈ ਅਸੀਂ ਆਪਣੀ ਵੈਬਸਾਈਟ ਤੇ ਇੱਕ ਸਰਵੇ ਕਰਵਾ ਰਹੇ ਹਾਂ, ਇਸ ਵਿੱਚ ਆਪਣੀ ਵੋਟ ਜਰੂਰ ਪਾਓ, ਇਸ ਲਈ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ।