21.2 C
Vancouver
Sunday, July 21, 2024

ਕਾਰਗੋ ਕਲੇਮਜ਼

ਇੱਕ ਡਰਾਈਵਰ ਵਜੋਂ ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਕਾਰਗੋ ਨੂੰ ਡੈਮਿਜ ਨਹੀਂ ਸਗੋ ਪਰੋਟੈਕਟ ਕਰੋਗੇ। ਬਹੁਤੇ ਕੈਰੀਅਰਜ਼ ਨੇ ਆਪਣੇ ਡਰਾਈਵਰਜ ਨੂੰ ਟਰੈਡ ਕੀਤਾ ਹੋਇਆ ਹੈ ਕਿ ਕਾਰਗੋ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਖਾਸ ਉਪਕਰਣ ਕਿਵੇਂ ਵਰਤਣੇ ਹਨ ਜਿਵੇਂ ਰੀਫਰਜ਼ ਅਤੇ ਰੀਟਰਜ਼ ਅਤੇ ਲੋਡਿੰਗ ਬਿੱਲਾ ਨੂੰ ਕਿਵੇਂ ਪੜਤਾਲ ਕਰਕੇ ਹਸਤਾਖਰ ਕਰਨੇ ਹਨ।ਫਿਰ ਵੀ ਜਦੋਂ ਕਾਫੀ ਭਾਰ ਕਾਫੀ ਦੂਰ ਲੈ ਕੇ ਜਾਵੋਗੇ ਤਾ ਕੁਝ ਨਾ ਕੁਝ ਤਾ ਟੁੱਟ ਹੀ ਜਾਂਦਾ ਹੈ।ਇਸ ਵਾਸਤੇ ਤੁਹਾਨੂੰ ਤੇ ਤੁਹਾਡੀ ਕੰਪਨੀ ਦੋਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ।ਸਮੇਂ ਸਮੇਂ ਤੇ ਇਸ ਸਬੰਧੀ ਕਾਨੂੰਨੀ ਢੰਗ ਤਰੀਕੇ ਹੋਦ ਵਿੱਚ ਆਉਦੇ ਰਹੇ ਹਨ।ਕਲੇਸਜ਼ ਬਾਰੇ ਤਿੰਨ ਪਰਕਾਰ ਦੇ ਨਿਯਮ ਹਨ।
ਕਨੇਡਾ ਅਤੇ ਯੂ.ਐਸ. ਏ ਦੋਨੋ ਦੇਸ਼ਾ ਵਿੱਚ ਕਲੇਮੈਂਟ ਨੂੰ  ਕੈਰੀਅਰ  ਦੀ ਲਾ-ਪਰਵਾਹੀ ਦੀ ਸਾਬਤ ਕਰਨ ਦੀ ਲੋੜ ਨਹੀਂ ਹੈ। ਟਰੱਕਰ ਨੂੰ ਜਿਮੇਵਾਰ ਠਹਿਰਾੳਣ ਲਈ ਇਹੀ ਸਬੂਤ ਕਾਫੀ ਹੈ ਕਿ ਵਸਤੂਆ ਡੈਮੇਜ ਹੋਈਆ ਹਨ।ਯੂ.ਐਸ.ਏ ਨਾਲੋਂ ਕਨੇਡਾ ਵਿੱਚ ਇਹ ਜਿੰਮੇਵਾਰੀ ਕੁਝ ਸੀਮਤ ਹੈ।ਕਨੇਡਾ ਦੀਆ ਬਹੁਤੀਆ ਪਰੋਵਿੰਸਜ਼ 1970 ਵਿੱਚ ਲਾਗੂ ਕੀਤੀਆ ਹੋਈਆ “ਕੰਡੀਸ਼ਨਜ਼ ਆਫ ਕੈਰੇਜ” ਨੂੰ  ਆਧਾਰ ਮੰਨ ਕੇ ਚਲਦੀਆਂ ਹਨ।ਇਹ ਆਮ ਤੌਰ ਤੇ ਲੈਡਿੰਗ ਬਿੱਲ ਦੀ ਬੈਂਕ ਤੇ ਛਪੀਆ ਹੁੰਦੀਆ ਹਨ।ਇਹ ਇਹ ਵੀ ਦਸਦੀਆ ਹਨ ਕਿ ਇੱਕ ਤੋਂ ਵੱਧ ਕੈਰੀਅਰਜ਼ ਦੀ ਸੂਰਤ ਵਿੱਚ ਕਲੇਮਜ਼ ਕਿਵੇਂ ਹੈਡਲ ਕਰਨੇ ਹਨ।
ਕਿਸੇ ਲੌਸਟ ਜਾਂ ਡੈਮੇਜਡ ਵਸਤੂ ਤੇ ਕਨੇਡਾ ਵਿੱਚ ਵੈਲਯੂ ਦੋ ਡਾਲਰ ਜਾਂ ਘੱਟ ਪ੍ਰਤੀ ਪੌਡ ਭਾਰ ਅਨੁਸਾਰ ਮਿਥੀ ਜਾਂਦੀ ਹੈ। ਇਹ ਸ਼ਿਪਮੈਟ ਸਮੇਂ ਦੇ ਭਾਰ ਅਨੁਸਾਰ ਗਿਣੀ ਜਾਦੀ ਹੈ। ਜੇਕਰ ਸ਼ਿੱਪਰ ਸਿਪਮੈਟ ਦੀ ਵੈਲਯੂ ਦੋ ਡਾਲਰ ਪ੍ਰਤੀ ਪੌਂਡ ਭਾਰ ਤੋਂ ਵੱਧ ਡੇਕਲੇਅਰ ਕਰਦਾ ਹੈ ਤਾਂ ਕੈਰੀਅਰਜ਼ ਵਾਧੂ ਜੋਖਮ ਲਈ ਵਾਧੂ ਚਾਰਜ ਲੈ ਸਕਦੇ ਹਨ। ਵਰਤਿਆ ਹੋਇਆ ਜਾਂ ਅਨਕਰੇਟਡ ਕਾਰਗੋ ਕਨੇਡਾ ਵਿੱਚ ਮਾਲਕ ਦੇ ਰਿਸਕ ਤੇ ਢੋਹਿਆ ਜਾ ਸਕਦਾ ਹੈ। ਪਰ ਡਰਾਈਵਰ ਨੂੰ ਇਸ ਬਾਰੇ ਹਮੇਸ਼ਾ ਲੈਡਿੰਗ ਬਿੱਲ ਤੇ ਨੋਟ ਕਰਵਾਉਣਾ ਚਾਹੀਦਾ ਹੈ।
ਯੂ.ਐਸ.ਏ ਵਿੱਚ ਕਾਰਗੋ ਕਲੇਮਜ਼ “ਛੳਰਮੳਚਹ ਅਮੲਨਦਮੲਨਟ” ਅਨੁਸਾਰ ਨਿਰਧਾਰਤ ਕੀਤੇ ਜਾਦੇ ਹਨ। ਕਾਰਮੈਕ ਅਮੈਂਡਮੈਂਟ ਕਰੀਅਰ ਨੂੰ ਗੁਡਜ਼ ਦੇ ਡੈਮਜ ਲਈ ਦੋਸ਼ੀ ਮੰਨਦੀ ਹੈ। ਏਥੇ ਕਰੀਅਰ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਨੁਕਸਾਨ ੳੇੁਸਦੀ ਅਣਗਹਿਲੀ ਕਾਰਨ ਨਹੀਂ ਹੋਇਆ। ਕਨੇਡਾ ਦੇ ਉਲਟ ਕਾਰਮੈਕ ਅਮੈਡਮੈਂਟ ਅਧੀਨ ਕਾਰਗੋ ਦੀ ਵੈਲਯੂ ਦੀ ਕੋਈ ਸੀਮਾ ਨਹੀਂ ਹੈ।ਇਸ ਲਈ ਟਰੱਕਰਜ ਦੀ ਲਾਇਬਿਲੇਟੀ ਬਾਰੇ ਕਾਟਰੈਕਟ ਵਿੱਚ ਸਾਫ਼ ਸਾਫ਼ ਵਰਨਣ ਹੋਣਾ ਚਾਹੀਦਾ ਹੈ।ਕਾਰਮੈਕ ਅਮੈਡਮੈਟ ਇਹ ਵੀ ਸਪੱਸ਼ਟ ਨਹੀਂ ਕਰਦੀ ਕਿ ਇਹ ਵੈਲਯੂ ਕਿਵੇਂ ਨਿਰਧਾਰਤ ਹੋਵੇਗੀ ਜਦ ਕਿ ਕਨੇਡਾ ਵਿੱਚ ਸ਼ਿਪਮੈਂਟ ਸਮੇ ਅਤੇ ਕੋਰਟ ਕੇਸਾਂ ਬਾਰੇ ਪੜ੍ਹਨ ਉਪਰੰਤ ਕਿਹਾ ਜਾ ਸਕਦਾ ਹੈ ਇਹ ਪਹੁੰਚ ਸਥਾਨ ਤੇ ਵਸਤੂ ਦੀ ਵੈਲਯੂ ਅਤੇ ਇਸਦੀ ਉਥੇ ਮਾਰਕਿਟ ਵੈਲਯੂ ਦੇ ਫਰਕ ਅਨੁਸਾਰ ਮਿਥੀ ਜਾਦੀ ਹੈ।
ਟਰੱਕਰਜ਼ ਲਾਇਬਿਲੇਟੀ ਲਈ ਪੰਜ ਛੋਟਾ ਹਨ:-
1.    ਕੁਦਰਤੀ ਕਰੋਪੀ
2.    ਸ਼ਿੱਪਰ ਦੀ ਗਲਤੀ ਕਾਰਨ
3.    ਵਸਤੂ ਦੀ ਕਿਸਮ ਕਾਰਨ
4.    ਦੁਸ਼ਮਣ ਦੀ ਕਾਰਵਾਈ ਕਾਰਨ
5.    ਕਨੂੰਨੀ ਅਥਾਰਟੀ
ਥੋਹੜੇ ਬਹੁਤੇ ਫਰਕ ਨਾਲ ਇਹੀ ਛੋਟਾ ਕਨੇਡਾ ਵਿੱਚ ਵੀ ਕਰੀਅਰਜ਼ ਲਈ ਹਨ।ਇਸ ਛੋਟੇ ਮੋਟੇ ਫਰਕ ਤੋਂ ਬਿਨਾਂ ਬਾਕੀ ਨਿਯਮ ਦੋਨਾਂ ਦੇਸ਼ਾ ਦੇ ਕਰੀਅਰਜ ਲਈ ਬਰਾਬਰ ਹੀ ਹਨ।
ਡਰਾਈਵਰਾਂ ਨੂੰ ਕਾਰਗੋ ਦੇ ਪਿੱਕ-ਅੱਪ ਸਥਾਨ ਅਤੇ ਪਹੁੰਚ ਸਥਾਨ ਤੇ ਆਪਣੇ ਦਸਤਖਤ ਸੁਚੇਤ ਰਹਿ ਕੇ ਕਰਨੇ ਚਾਹੀਦੇ  ਹਨ ਕਿਉਂਕਿ ਕਿਸੇ ਵੀ ਕਾਰਗੋ ਦੇ ਨੁਕਸਾਨ ਦਾ ਕਲੇਮਲ਼ੈਟ ਲਈ ਕੰਪਨੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਕਰੀਅਰ ਨੂੰ ਦੇਣ ਸਮੇ ਵਸਤੂਆ ਦੀ ਕੰਡੀਸ਼ਨ ਠੀਕ  ਸੀ ਪਰ ਪ੍ਰਾਪਤ ਕਰਤਾ ਨੂੰ ਦੇਣ ਲੱਗਿਆ ਇਹ ਖਰਾਬ ਹਾਲਤ ਵਿੱਚ ਸਨ। ਇਸ ਲਈ ਤੁਸੀ ਪਿੱਕ ਅਪ ਜਾ ਡਲਿਵਰੀ ਸਮੇਂ ਲੈਡਿੰਗ ਬਿੱਲ ਤੇ ਲਿਖਦੇ ਹੋ ਉਹ ਨਿਰਨਾਇਕ ਹੁੰਦਾ ਹੈ।
ਕਾਰਗੋ ਕਲੇਮ ਲਈ ਤੁਹਾਡੇ ਕੋਲ ਕੇਵਲ ਤਿੰਨ ਤਰੀਕੇ ਹੁੰਦੇ ਹਨ।ਪੂਰੀ ਕੀਮਤ ਪੇ ਕੀਤੀ ਜਾ ਸਕਦੀ ਹੈ, ਜਾ ਉਪਰੋਕਤ ਪੰਜ ਛੋਟਾ ਕਾਰਣ ਕਲੇਮ ਠੁਕਰਾਇਆ ਜਾ ਸਕਦਾ ਹੈ ਜਾ ਕਨੇਡਾ ਅਨੁਸਾਰ ਦੋ ਡਾਲਰ ਪ੍ਰਤੀ ਪੌਂਡ ਭਾਰ ਅਤੇ ਅਮਰੀਕਾ ਦੇ ਨਿਯਮਾ ਅਨੁਸਾਰ ਅਸਲ ਕਾਂਟਰੈਕਟ ਦੀ ਵੈਲਯੂ ਪੇ ਕੀਤੀ ਜਾ ਸਕਦੀ ਹੈ।ਵੇਵਰ ਲਿਖਤੀ ਹੋਣਾ ਚਾਹੀਦਾ ਹੈ ਅਤੇ ਦੋਨੋਂ ਧਿਰਾ ਕਾਨੂੰਨੀ    ਦੀ ਬਿਜਾਏ ਕਾਂਟਰੈਕਟ ਦੀਆ ਪਾਬੰਦ ਹੁੰਦੀਆ ਹਨ।