13.8 C
Vancouver
Friday, June 21, 2024

ਕਨੇਡਾ ਅਮਰੀਕਾ ਬਾਰਡਰ ਸਮਝੌਤਾ-ਲੀਡਰਾਂ ਦਾ ਇਤਿਹਾਸਕ ਐਲਾਨ

ਕਨੇਡਾ ਅਤੇ ਅਮਰੀਕਾ ਨੇ 7 ਦਸੰਬਰ ਬੁਧਵਾਰ ਵਾਲੇ ਦਿਨ ਬਾਰਡਰ ਸੁਰੱਖਿਆ, ਵਪਾਰ ਅਤੇ ਰੈਗੂਲੇਟਰੀ ਸਮਝੌਤਿਆਂ ਦਾ ਐਲਾਨ ਕੀਤਾ ਤਾਂ ਕਿ ਦੋਨਾਂ ਦੇਸ਼ਾਂ ਵਿੱਚ ਨਵੀਆਂ ਨੌਕਰੀਆਂ ਪੈਦਾ ਹੋ ਸਕਣ ਅਤੇ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ।
ਕਾਫ਼ੀ ਸਾਲਾਂ ਤੋਂ ਕਨੇਡਾ ਅਮਰੀਕਾ ਬਾਰਡਰ ਪਾਰ ਕਰਨਾ ਇੱਕ ਸਿਰਦਰਦੀ ਬਣਿਆ ਹੋਇਆ ਹੈ, ਆਸ ਹੈ ਕਿ ਇਸ ਸਮਝੌਤੇ ਨਾਲ ਵਪਾਰ ਕਰਨ ਵਾਲੇ ਅਤੇ ਆਮ ਲੋਕਾਂ ਨੂੰ ਇਸ ਸਿਰਦਰਦੀ ਤੋਂ ਕੁੱਝ ਰਾਹਤ ਮਿਲੇਗੀ ਮਤਲਬ ਕਿ ਇਹ ਸਮਝੌਤਾ ਮਨੁੱਖਾਂ ਅਤੇ ਵਸਤੂਆਂ ਦੇ ਬਾਰਡਰ ਪਾਰ ਕਰਨ ਨੂੰ ਸੌਖਾਲਾ ਬਨਾਉਣ ਲਈ ਕੰਮ ਕਰੇਗਾ।
ਸੰਸਾਰ ਦੇ ਸਭ ਵੱਡੇ ਵਪਾਰਕ ਭਾਈਵਾਲ ਕਨੇਡਾ ਅਤੇ ਅਮਰੀਕਾ ਵਿੱਚ ਟਰੱਕਿੰਗ ਹੀ ਸਮਾਨ ਢੋਣ ਦਾ ਸਭ ਤੋਂ ਵੱਡਾ ਢੰਗ ਤਰੀਕਾ ਹੈ।
“ਇਹ ਦਿਨ ਦੋਨਾਂ ਦੇਸ਼ਾਂ ਦੇ ਟਰੱਕਿੰਗ ਅਤੇ ਵਪਾਰਿਕ ਭਾਈਚਾਰੇ ਲਈ ਇੱਕ ਮਹਾਨ ਦਿਨ ਹੈ” ਕਨੇਡੀਅਨ ਟਰੱਕਿੰਗ ਅਲਾਂਇੰਸ ਦੇ ਪ੍ਰਧਾਂਨ ਡੇਵਿਡ ਬਰੈਡਲੀ ਨੇ ਕਿਹਾ। “ ਸਾਰੇ ਐਲਾਨਾਂ ਵਿੱਚੋਂ ਸਭ ਤੋ ਵਧੀਆ ਐਲਾਨ ਇਹ ਹੈ ਕਿ ਵਸਤਾਂ ਦੀ ਇਨ ਟਰਾਂਜਿਟ ਆਵਾਜਾਈ ਸਬੰਧੀ ਕਨੇਡੀਅਨ ਅਤੇ ਅਮਰੀਕਨ ਰਿਕਰਡ ਅਤੇ ਕਨੂੰਨਾ ਵਿੱਚ ਇਕਸਾਰਤਾ ਲੈ ਕੇ ਆਉਣਾ ਹੈ”
ਕਨੇਡਾ ਦੇ ਨਿਯਮ ਤਾਂ ਅਮਰੀਕਨ ਕੰਪਨੀਆਂ ਨੂੰ ਵਸਤਾਂ ਦੀ ਇਨ ਟਰਾਂਜਿਟ ਆਵਾਜਾਈ ਦੀ ਇਜਾਜ਼ਤ ਦਿੰਦੇ ਹਨ ਪ੍ਰਤੂੰ ਅਮਰੀਕਾ ਵੱਲੋਂ ਸਤੰਬਰ 11 ਤੋਂ ਬਾਅਦ ਕੁਝ ਸੁਰੱਖਿਆ ਦੇ ਅਜਿਹੇ ਨਿਯਮ ਲਾਗੂ ਕੀਤੇ ਗਏ ਜਿਸ ਨੇ ਕਨੇਡੀਅਨ ਕੰਪਨੀਆਂ ਤੋਂ ਕਸਟਮ ਦੇ ਸੰਪੂਰਨ ਕਾਗ਼ਜਾਤ ਦੀ ਮੰਗ ਦੀ ਸ਼ਰਤ ਨੇ ਉਹਨਾਂ ਦੀ ਅਮਰੀਕਾ ਵਿੱਚ ਦੀ ਘਰੇਲੂ ਵਸਤਾਂ ਢੋਣ ਦੀ ਯੋਗਤਾ ਲਗਭਗ ਖਤਮ ਹੀ ਕਰ ਦਿੱਤੀ ਸੀ। ਇਸ ਨਵੇਂ ਸਮਝੌਤੇ ਵਿੱਚ ਅਮਰੀਕਨ ਸਰਕਾਰ ਆਪਣੇ ਇਹਨਾਂ ਕਨੂੰਨਾ ਨੂੰ ਕਨੇਡੀਅਨ ਕਨੂੰਨਾ ਨਾਲ ਇਕਸਾਰ ਕਰਨ ਲਈ ਸਹਿਮਤ ਹੋ ਗਈ ਹੈ।
ਇਸ ਸਮਝੌਤੇ ਦੇ ਬਹੁਤ ਸਾਰੇ ਐਲਾਨਾਂ ਵਿੱਚ ਟਰੱਕਿੰਗ ਨਾਲ ਸਬੰਧਿਤ ਹੇਠ ਲਿਖੇ ਹਨ:
ਟਰੱਸਟਿਡ ਟ੍ਰੇਡ ਪ੍ਰੋਗਰਾਮਾਂ ਜਿਵੇਂ ਕਿ ਅਮਰੀਕਨ ਨਿਯਮ, ਯੂ ਐਸ ਕਸਟਮਜ਼- ਟ੍ਰੇਡ ਪਾਰਟਨਰਸਿ਼ਪ ਅਗੇਂਸਟ ਟੈਰੋਰਿਜ਼ਮ (ਛ-ਠਫੳਠ) ਅਤੇ ਕਨੇਡੀਅਨ ਨਿਯਮ ਪਾਰਟਨਰ ਇਨ ਪਰੋਟੈਕਸ਼ਨ (ਫੀਫਨੂੰ) ਂਨੂੰ ਦੋਵਾਂ ਦੇਸ਼ਾਂ ਵੱਲੋ ਸਾਂਝੇ ਤੌਰ ਤੇ ਮਾਨਤਾ ਦੇਣੀ। ਇਹ ਦੋਵੇਂ ਨਿਯਮ ਭਾਵੇਂ ਇੱਕੋ ਮਕਸਦ ਲਈ ਹਨ ਅਤੇ ਇਹਨਾਂ ਲਈ ਲੋੜੀਂਦੀ ਜਾਣਕਾਰੀ ਵੀ ਮਿਲਦੀ ਜੁਲਦੀ ਹੈ ਪਰ ਫਿਰ ਵੀ ਇਹਨਾਂ ਦੋਵਾਂ ਲਈ ਅਲੱਗ ਅਲੱਗ ਅਪਲਾਈ ਕਰਨਾ ਪੈਂਦਾ ਹੈ।
ਾਂੳੰਠ ਛਅਰਦ-ਦੋਵੇਂ ਸਰਕਾਰਾਂ ਫਾਸਟ ਕਾਰਡ ਦੇਣ ਲਈ ਨਵੇਂ ਢੰਗ ਤਰੀਕਿਆਂ ਉੱਪਰ ਵਿਚਾਰ ਕਰੇਗੀ ਜੋ ਦੂਸਰੇ ਸੁਰੱਖਿਆ ਪ੍ਰੋਗਰਾਮਾਂ ਜਿਨੰ੍ਹਾ ਵਿੱਚ ਛਭੰੳ, ਛਭਫ ਅਤੇ ਹੋਰ ਕਈ ਸਰਕਾਰੀ ਏਜੰਸੀਆਂ ਆਉਂਦੀਆਂ ਹਨ, ਦੀਆਂ ਜਰੂਰਤਾਂ ਅਤੇ ਨਿਯਮਾਂ ਤੇ ਵੀ ਖਰਾ ਉੱਤਰਦਾ ਹੋਵੇ।

ਪ੍ਰੀ ਇਨਸਪੈਕਸ਼ਨ– ਇੱਕ ਹੋਰ ਵਧੀਆ ਨਿਯਮ ਅਨੁਸਾਰ, ਨਾਰਥ ਅਮਰੀਕਾ ਵਿੱਚ ਪਹੁੰਚ ਰਹੇ ਸਮਾਨ ਦੀ ਬਾਰਡਰ ਤੇ ਸਿਰਫ਼ ਇਕ ਵਾਰ ਜਾਂਚ ਪੜਤਾਲ ਹੋਵੇਗੀ ਅਤੇ ਇਸਦੀ ਦੁਬਾਰਾ ਦੂਸਰੇ ਦੇਸ਼ ਵਿੱਚ ਫਿਰ ਤੋਂ ਜਾਂਚ ਨਹੀਂ ਕਰਵਾਉਣੀ ਪਵੇਗੀ। ਇਸਦਾ ਮਤਲਬ ਹੈ ਕਿ ਜੇ ਤੁਹਾਡੇ ਟਰੱਕ ਦੀ ਜਾਂਚ ਪੜਤਾਲ ਕਨੇਡਾ ਦੇ ਕਸਟਮ ਵਿਭਾਗ ਨੇ ਕਰ ਲਈ ਹੈ ਤਾਂ ਇਸਨੂੰ ਦੁਬਾਰਾ ਅਮਰੀਕਾ ਵਿੱਚ ਚੈੱਕ ਨਹੀਂ ਕੀਤਾ ਜਾਵੇਗਾ ਅਤੇ ਇਸੇ ਤਰਾਂ ਅਮਰੀਕਾ ਤੋਂ ਆੳਣ ਵੇਲੇ ਹੋਵੇਗਾ।
ਪ੍ਰੀ ਕਲੀਅਰੈਂਸ–ਅਮਰੀਕਾ ਦੇ ਕਸਟਮ ਅਤੇ ਬਾਰਡਰ ਵਿਭਾਗ ਵੱਲੋਂ ਜ਼ਮੀਨੀ ਬਾਰਡਰ ਉੱਪਰ ਸਤੰਬਰ 2012 ਤੱਕ ਪ੍ਰੀ ਕਲੀਅਰੈਂਸ ਪ੍ਰੋਗਰਾਮ ਲਾਗੂ ਕਰਨ ਦੀ ਯੋਜਨਾ ਹੈ, ਇਸ ਨਾਲ ਤੁਹਾਨੂੰ ਕਨੇਡਾ ਵਾਲੇ ਪਾਸੇ ਛਭਫ ਦੁਆਰਾ ਅਮਰੀਕਾ ਦਾਖਲੇ ਤੋਂ ਪਹਿਲਾਂ ਪ੍ਰੀ ਕਲੀਅਰ ਹੋਣ ਦੀ ਇਜਾਜ਼ਤ ਹੋਵੇ, ਹੋ ਸਕਦਾ ਹੈ ਕਿ ਇਹ ਪਹਿਲਾਂ ਪੀਸ ਬਰਿਜ਼ ਤੇ ਲਾਗੂ ਕੀਤੀ ਜਾਵੇ ਜਿੱਥੇ ਟਰੱਕਾਂ ਦੀ ਕਾਫ਼ੀ ਭੀੜ ਰਹਿੰਦੀ ਹੈ।
ਬਾਰਡਰ ਕਰਾਸਿੰਗ ਫੀਸ-ਦੋਵੇਂ ਸਰਕਾਰਾਂ ਬਾਰਡਰ ਤੇ ਲਈਆਂ ਜਾਣ ਵਾਲੀਆਂ ਵਾਧੂ ਫੀਸਾਂ ਦੀ ਜਾਂਚ ਪੜਤਾਲ ਕਰਨ ਲਈ ਵਚਨਵੱਧ ਹਨ।
ਰੇਡੀਓ ਫਰੀਕੁਇੰਸੀ ਆਈਡੈਂਟੀਫੀਕੇਸ਼ਨ ਤਕਨਾਲੋਜੀ (੍ਰਾਂੀਧ) ਨੂੰ ਫੰਡਿੰਗ ਦੇਣ ਦੀ ਗੱਲ ਆਖੀ ਗਈ ਹੈ ਤਾਂ ਕਿ ਾਂੳੰਠ ਲੇਨ ਨੂੰ ਹੋਰ ਵੀ ਵਧਾਇਆ ਜਾ ਸਕੇ।
ਵੁੱਡ ਪੈਕਜਿੰਗ ਮਟੀਰੀਅਲ-ਇਸ ਸਮਝੋਤੇ ਅਨੁਸਾਰ, ਕੋਈ ਹੱਲ ਲੱਭੇ ਜਾਣ ਤਾਂ ਕਿ ਲੱਕੜੀ ਦੇ ਪੈਲਟ ਅਤੇ ਹੋਰ ਪੈਕ ਕਰਨ ਵਾਲੇ ਸਮਾਨ ਦੀ ਜਾਂਚ ਪੜਤਾਲ ਬਾਰਡਰ ਤੋਂ ਕਿਤੇ ਦੂਰ ਕੀਤੀ ਜਾਵੇ ਤਾਂ ਕਿ ਬਾਰਡਰ ਦੇ ਦੂਸਰੇ ਜਰੂਰੀ ਕੰਮਾ ਨੂੰ ਰੋਕਿਆ ਨਾ ਜਾਵੇ।