ਨਵੰਬਰ ਮਹੀਨੇ ਦੀਆਂ ਮੁੱਢਲੀਆਂ ਰਿਪੋਟਾਂ ਮੁਤਾਬਕ, ਉੱਤਰੀ ਅਮਰੀਕਾ ਵਿੱਚ 51,900 ਕਲਾਸ 8 ਕਮਰਸ਼ੀਅਲ ਟਰੱਕ ਆਰਡਰ ਕੀਤੇ ਗਏ। ਇਹ ਅੰਕੜਾ ਇਸ ਅਕਤੂਬਰ ਮਹੀਨੇ ਨਾਲੋਂ 33% ਵੱਧ ਹੈ। ਜਦੋਂ ਇਸ ਦੀ ਤੁਲਨਾਂ ਅਸੀਂ ਪਿਛਲੇ ਸਾਲ ਦੇ ਨਵੰਬਰ ਮਹੀਨੇ ਨਾਲ ਕਰੀਏ ਤਾਂ ਇਹ ਤਕਰੀਬਨ 197% ਵੱਧ ਹੈ।
ਜੇਕਰ ਅਸੀਂ ਕਲਾਸ 5-7 ਦੇ ਕਮਰਸ਼ੀਅਲ਼ ਟਰੱਕਾਂ ਦੇ ਆਰਡਰ ਤੇ ਮਾਰੀਏ ਤਾਂ , ਨਵੰਬਰ ਮਹੀਨੇ ਵਿੱਚ 27,200 ਯੂਨਿਟ ਆਰਡਰ ਕੀਤੇ ਗਏ। ਇਹ ਨੰਬਰ ਪਿਛਲੇ ਅਕਤੂਬਰ ਮਹੀਨੇ ਨਾਲੋਂ ਭਾਵੇ 9% ਘੱਟ ਹੈ, ਪ੍ਰੰਤੂ ਜੇ ਇਸ ਦੀ ਤੁਲਨਾ ਪਿਛਲੇ ਸਾਲ ਦੇ ਨਵੰਬਰ ਮਹੀਨੇ ਨਾਲ ਕਰੀਏ ਤਾਂ ਇਹ ਆਰਡਰ 78% ਵਧੇਰੇ ਹੈ। ਨਵੰਬਰ ਮਹੀਨੇ ਦਤ ਸੰਪੂਰਨ ਡੈਟਾ, ਏ. ਸੀ. ਟੀ. ਰਿਸਰਚ ਗਰੁੱਪ ਵੱਲੋਂ ਦਸੰਬਰ ਮਹੀਨੇ ਦੇ ਅੱਧ ਵਿੱਚ ਜਾਰੀ ਕੀਤਾ ਜਾਵੇਗਾ।
ਏ. ਸੀ. ਟੀ. ਰਿਸਰਚ ਗਰੁੱਪ ਡੈਟਾ: ਕਲਾਸ 5 ਤੋਂ 8 ਦੇ ਕਮਰਸ਼ੀਅਲ਼ ਵਹੀਕਲਾਂ ਦੀ ਮਹੀਨੇਵਾਰ ਰਿਪੋਰਟ ਵਿੱਚ ਵਿਸਥਾਰ ਰੂਪ ਵਿੱਚ ਕਮਰਸ਼ੀਅਲ਼ ਟਰੱਕਾਂ ਦੀ ਪੈਦਾਵਾਰ, ਉਹਨਾਂ ਦੀ ਸੇਲ਼ ਅਤੇ ਉੱਤਰੀ ਅਮਰੀਕਾ ਦੀਆਂ ਸੜਕਾਂ ਤੇ ਚੱਲਣ ਵਾਲੇ ਹੋਰ ਕਮਰਸ਼ੀਅਲ਼ ਵਹੀਕਲ਼ਾਂ ਦੇ ਤਾਜ਼ਾ ਹਲਾਤਾਂ ਦੀ ਜਾਣਕਾਰੀ ਹੁੰਦੀ ਹੈ। ਇਸ ਰਿਪੋਰਟ ਵਿੱਚ ਵੱਖਰੇ ਵੱਖਰੇ ਤੌਰ ਤੇ ਕਲਾਸ 5, ਕਲਾਸ 6-7 ਚਾਸੀਜ਼, ਅਤੇ ਕਲਾਸ 8 ਦੇ ਟਰੱਕ ਅਤੇ ਟਰੈਕਰਟ ਵਾਰੇ ਵਿਸਥਾਰ ਸਹਿਤ ਜਾਣਕਾਰੀ ਹੁੰਦੀ ਹੈ ਜਿਵੇਂ ਕਿ ਬੈਕਲਾਗ਼, ਟਰੱਕਾਂ ਦੀ ਪੈਦਾਵਾਰ, ਇੰਨਵੈਂਨਟੋਰੀ, ਨਵੇਂ ਆਰਡਰ, ਕੈਂਸਲ ਹੋਏ ਆਰਡਰ, ਨੈਟ ਆਰਡਰ, ਅਤੇ ਰੀਟੇਲ ਸੇਲ਼ ਬਾਰੇ।
ਇਸ ਤੋਂ ਵੀ ਅੱਗੇ, ਕਲਾਸ 5, ਅਤੇ ਕਲਾਸ 6-7 ਨੂੰ ਫਿਰ ਟਰੱਕਾਂ, ਬੱਸਾਂ, ਆਰ. ਵੀ. ਅਤੇ ਸਟੈੱਪ ਵੈਨ ਨੂੰ ਅਲੱਗ ਹਿੱਸਿਆਂ ਵਿੱਚ ਰੱਖਿਆ ਜਾਂਦਾ ਹੈ। ਕਲਾਸ 8 ਟਰੱਕਾਂ ਨੂੰ ਵੀ ਅੱਗੇ ਅਲੱਗ ਅਲੱਗ ਹਿੱਸਿਆਂ ਵਿੱਚ ਰੱਖਿਆ ਜਾਂਦਾ ਹੈ ਜਿਵੇਂ ਕਿ ਟਰੱਕ, ਟਰੈਕਟਰ, ਸਲੀਪਰ ਕੈਬ ਦੇ ਨਾਲ਼ ਜਾਂ ਸਲੀਪਰ ਕੈਬ ਤੋਂ ਬਿਨਾਂ।
ਇਸ ਰਿਪੋਰਟ ਵਿੱਚ ਹੋਰ ਵੀ ਬਹੁਤ ਕੁਝ ਸ਼ਾਮਿਲ਼ ਹੁੰਦਾ ਹੈ ਜਿਵੇਂ ਕਿ, 6 ਮਹੀਨਿਆਂ ਦਾ ਵਹੀਕਲ਼ ਪੈਦਾਵਾਰ ਪਲੈਨ, ਬੈਕਲੌਗ ਦੇ ਸਮੇਂ ਦਾ ਵਿਸ਼ਲੇਸ਼ਣ, 1996 ਤੋਂ ਡੈਟੇ ਦੀ ਹਿਸਟਰੀ, ਇੱਕ ਸ਼ਟਿ ਅਤੇ ਗ੍ਰਾਫ਼ ਦੇ ਰੂਪ ਵਿੱਚ।
ACT Research is recognized as the leading publisher of commercial vehicle truck, trailer, and bus industry data, market analysis and forecasts for the North America and China markets. ACT’s analytical services are used by all major North American truck and trailer manufacturers and their suppliers, as well as banking and investment companies. ACT Research is a contributor to the Blue Chip Economic Indicators and a member of the Wall Street Journal Economic Forecast Panel. ACT Research executives have received peer recognition, including election to the Board of Directors of the National Association for Business Economics, appointment as Consulting Economist to the National Private Truck Council, and the Lawrence R. Klein Award for Blue Chip Economic Indicators’ Most Accurate Economic Forecast over a four-year period. ACT Research senior staff members have earned accolades including Chicago Federal Reserve Automotive Outlook Symposium Best Overall Forecast, Wall Street Journal Top Economic Outlook, and USA Today Top 10 Economic Forecasters. More information can be found at www.actresearch.net.