ਵਲੋਂ: ਜੈਗ ਢੱਟ
ਭਛ ਦੇ ਲੋਅਰ ਮੇਨਲੈਂਡ ਵਿੱਚ ਇਹ ਦ੍ਰਿਸ਼ ਬਹੁਤ ਆਮ ਹੁੰਦਾ ਜਾ ਰਿਹਾ ਹੈ; ਇੱਕ ਹੋਰ ਵਪਾਰਕ ਵਾਹਨ ਨੇ ਓਵਰਪਾਸ ਨੂੰ ਟੱਕਰ ਮਾਰ ਦਿੱਤੀ ਹੈ।ਇਸ ਵਾਰ, ਇਹ ਘਟਨਾ ਨਾਈਟ ਸਟਰੀਟ ਦੀ ਦੱਖਣ ਵੱਲ ਜਾਣ ਵਾਲੀ ਲੇਨ ਵਿੱਚ ਸਵੇਰ ਦੇ ਸਫ਼ਰ ਦੌਰਾਨ ਵਾਪਰੀ।
ਰਿਚਮੰਡ ਆਰ ਸੀ ਐਮ ਪੀ ਦੇ ਅਨੁਸਾਰ, ੧੦ ਫਰਵਰੀ ਨੂੰ, “ਇਹ ਨਤੀਜਾ ਕੱਢਿਆ ਗਿਆ ਕਿ ਇੱਕ ਵਪਾਰਕ ਵਾਹਨ ਜੋ ਇੱਕ ਡੰਪ ਟ੍ਰੇਲਰ ਨੂੰ ਉੱਪਰ ਚੁੱਕੀ ਹੋਈ ਹਾਲਤ ‘ਚ ਲਿਜਾ ਰਿਹਾ ਸੀ, ਉਚਾਈ ਜ਼ਿਆਦਾ ਹੋਣ ਕਰਕੇ ਇਹ ਓਵਰਪਾਸ ਦੇ ਹੇਠੋਂ ਨਹੀਂ ਲੰਘ ਸਕਿਆ। ਵਪਾਰਕ ਵਾਹਨ ਕੁਝ ਦੂਰੀ ‘ਤੇ ਸਥਿਤ ਸੀ, ਕਿਉਂਕਿ ਇਸ ਨੂੰ ਟਰੇਲਰ ਯੂਨਿਟ ਤੋਂ ਵੱਖ ਕਰ ਦਿੱਤਾ ਗਿਆ ਸੀ, ਜੋ ਅਜੇ ਵੀ ਓਵਰਪਾਸ ਦੇ ਹੇਠਾਂ ਸੀ”।
ਵੈਨਕੂਵਰ ਨੂੰ ਰਿਚਮੰਡ ਨਾਲ ਜੋੜਨ ਵਾਲੀ ਨਾਈਟ ਸਟਰੀਟ ਇੱਕ ਪ੍ਰਮੁੱਖ ਸੜਕ ਹੈ, ਜਿਸ ਨੂੰ ਪੁਲਿਸ ਵਜੋਂ ਇਸ ਘਟਨਾ ਦੀ ਜਾਂਚ ਕਰਨ ਲਈ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਸ਼ੁਕਰ ਹੈ ਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ।
ਪੁਲਿਸ ਅਤੇ ਰਿਚਮੰਡ ਰੋਡ ਸੇਫਟੀ ਯੂਨਿਟ ਜਿਨ੍ਹਾਂ ਨੇ CVSE ਨਾਲ਼ ਰਲ਼ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਹੈ, ਦੇ ਅਨੁਸਾਰ, ਵਪਾਰਕ ਵਾਹਨ ਦਾ ਡਰਾਈਵਰ ਜਾਂਚ ਕਰਤਾਵਾਂ ਨਾਲ ਸਹਿਯੋਗ ਨਹੀਂ ਕਰ ਰਿਹਾ ।
ਕਮ੍ਰਸ਼ੀਅਲ ਵਾਹਨ ਸੁਰੱਖਿਆ ਦੇ ਮਾਹਿਰਾਂ ਮੁਤਾਬਕ ਇਹ ਹਾਦਸਾ ਪੂਰੀ ਤਰ੍ਹਾਂ ਟਾਲਣਯੋਗ ਸੀ। ਜਾਂ ਤਾਂ ਡਰਾਈਵਰ ਨੇ ਗੇੜਾ ਲਾਉਣ ਤੋਂ ਪਹਿਲਾਂ ਕੋਈ ਉਚਿਤ ਜਾਂਚ ਨਹੀਂ ਕੀਤੀ ਸੀ ਜਾਂ ਗੱਡੀ ਵਿੱਚ ਕੋਈ ਸੁਰੱਖਿਆ ਯੰਤਰ ਕੰਮ ਨਹੀਂ ਕਰ ਰਿਹਾ ਸੀ।