ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਬਹੁਤ ਚਿਰ ਤੋਂ ਉਡੀਕੇ ਜਾ ਰਹੇ ਇਲੈਕਟ੍ਰਕ ਆਨ ਬੋਰਡ ਰਿਕਾਰਡ ਨਿਯਮ ਦਾ ਐਲਾਨ 31 ਜਨਵਰੀ 2011 ਨੂੰ ਕਰ ਦਿੱਤਾ ਗਿਆ ਹੈ
ਇਸ ਨਿਯਮ ਦੇ ਲਾਗੂ ਹੋਣ ਨਾਲ ਕਨੇਡਾ ਸਮੇਤ ਸਾਰੀਆਂ ਟਰੱਕਿੰਗ ਕੰਪਨੀਆਂ ਪ੍ਰਭਾਵਿਤ ਹੋਣਗੀਆਂ। ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਅਨੁਸਾਰ ਤਕਰੀਬਨ 1/2 ਮਿਲੀਅਨ ਕੰਪਨੀਆਂ ਤੇ ਇਸ ਦਾ ਅਸਰ ਪਵੇਗਾ
ਇਹ ਨਿਯਮ ਜੋ ਜੂਨ 1 2011 ਨੂੰ ਲਾਗੂ ਹੋ ਰਿਹਾ ਹੈ, ਅਨੁਸਾਰ ਮੋਟਰ ਕੈਰੀਅਰ ਆਵਰ ਆਫ਼ ਸਰਵਿਸ ਸਮੇਂ ਵਿੱਚ ਤਕਰੀਬਨ 10% ਤੱਕ ਉਲੰਘਣਾ ਕਰਦੇ ਹਨ।
ਇਸ ਸੰਸਥਾ ਨੇ ਕਿਹਾ “ਅਸੀਂ ਉਹਨਾਂ ਕੰਪਨੀਆਂ ਅਤੇ ਡਰਾਇਵਰਾਂ ਨੂੰ ਰੋਕਣ ਲਈ ਬਚਨਬੱਧ ਹਾਂ ਜੋ ਸਾਡੀਆਂ ਸੜਕਾਂ ਅਤੇ ਹਾਈਵੇਜ਼ ਤੇ ਚੱਲਣ ਵਾਲੇ ਲੋਕਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ” ਅਤੇ ਟਰਾਂਸਪੋਰਟ ਸੈਕਟਰੀ ਲ’ਹੁੱਡ ਨੇ ਕਿਹਾ, “ਇਹ ਕੰਮ ਕਰਨ ਦੇ ਘੰਟਿਆਂ ਦੀ ਹੱਦ ਉਹਨਾਂ ਡਰਾਇਵਰਾਂ ਤੇ ਲਾਗੂ ਕਰਨ ਲਈ ਇੱਕ ਹੋਰ ਢੰਗ ਤਰੀਕਾ ਹੋਵੇਗਾ ਜੋ ਇਸ ਨਿਯਮ ਨੂੰ ਤੋੜਦੇ-ਮਰੋੜਦੇ ਹਨ”
ਇਸ ਨਿਯਮ ਦੀ ਕਨੇਡਾ ਨੇ ਵੀ ਪ੍ਰੋੜਤਾ ਕੀਤੀ ਹੈ ਇਸ ਸਬੰਧੀ ਹੋਰ ਵਿਸਥਾਰਤ ਜਾਣਕਾਰੀ ਅੰਗਰੇਜੀ ਦੇ ਲੇਖ ਵਿੱਚ ਹੈ ਅਤੇ ਤੁਸੀਂ ਆਪਣੇ ਸੇਫ਼ਟੀ ਸਲਾਹਕਾਰ ਤੋਂ ਵੀ ਪੁੱਛ ਪੜਤਾਲ਼ ਕਰ ਸਕਦੇ ਹੋ।